ਪੜਚੋਲ ਕਰੋ

ਆਖਰ ਬੀਜੇਪੀ ਸਾਹਮਣੇ ਕਿਉਂ ਸੁੱਟੇ ਸੁਖਬੀਰ ਬਾਦਲ ਨੇ ਹਥਿਆਰ! 

ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀਆਂ ਪਲਟੀਆਂ ਹੈਰਾਨ ਕਰਨ ਵਾਲੀਆਂ ਹਨ। ਇਸ ਦੇ ਨਾਲ ਹੀ ਸੁਖਬੀਰ ਬਾਦਲ ਲਈ ਬੜੀ ਨਿਮੋਸ਼ੀ ਵਾਲੀ ਹਾਲਤ ਬਣ ਗਈ ਹੈ ਕਿਉਂਕਿ ਜਿਸ ਨਾਗਰਿਕਤਾ ਕਾਨੂੰਨ ਦਾ ਹਵਾਲਾ ਦੇ ਕੇ ਬੀਜੇਪੀ ਨਾਲੋਂ ਨਾਤਾ ਤੋੜਿਆ ਸੀ, ਬੁੱਧਵਾਰ ਨੂੰ ਉਸੇ ਕਾਨੂੰਨ ਨਾਲ ਡਟ ਕੇ ਖੜ੍ਹੇ ਨਜ਼ਰ ਆਏ। ਹੁਣ ਸਵਾਲ ਉੱਠ ਰਹੇ ਹਨ ਕਿ ਆਖਰ ਕੀ ਮਜਬੂਰੀਆਂ ਹਨ ਕਿ ਅਕਾਲੀ ਦਲ ਨੇ ਪਹਿਲਾਂ ਬੀਜੇਪੀ ਨੂੰ ਅੱਖਾਂ ਵਿਖਾਈਆਂ ਤੇ ਫਿਰ ਭਗਵੀਂ ਪਾਰਟੀ ਦੇ ਗੋਦ ਵਿੱਚ ਜਾ ਬੈਠੇ।

ਚੰਡੀਗੜ੍ਹ: ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀਆਂ ਪਲਟੀਆਂ ਹੈਰਾਨ ਕਰਨ ਵਾਲੀਆਂ ਹਨ। ਇਸ ਦੇ ਨਾਲ ਹੀ ਸੁਖਬੀਰ ਬਾਦਲ ਲਈ ਬੜੀ ਨਿਮੋਸ਼ੀ ਵਾਲੀ ਹਾਲਤ ਬਣ ਗਈ ਹੈ ਕਿਉਂਕਿ ਜਿਸ ਨਾਗਰਿਕਤਾ ਕਾਨੂੰਨ ਦਾ ਹਵਾਲਾ ਦੇ ਕੇ ਬੀਜੇਪੀ ਨਾਲੋਂ ਨਾਤਾ ਤੋੜਿਆ ਸੀ, ਬੁੱਧਵਾਰ ਨੂੰ ਉਸੇ ਕਾਨੂੰਨ ਨਾਲ ਡਟ ਕੇ ਖੜ੍ਹੇ ਨਜ਼ਰ ਆਏ। ਹੁਣ ਸਵਾਲ ਉੱਠ ਰਹੇ ਹਨ ਕਿ ਆਖਰ ਕੀ ਮਜਬੂਰੀਆਂ ਹਨ ਕਿ ਅਕਾਲੀ ਦਲ ਨੇ ਪਹਿਲਾਂ ਬੀਜੇਪੀ ਨੂੰ ਅੱਖਾਂ ਵਿਖਾਈਆਂ ਤੇ ਫਿਰ ਭਗਵੀਂ ਪਾਰਟੀ ਦੇ ਗੋਦ ਵਿੱਚ ਜਾ ਬੈਠੇ। ਅੰਦਰਲੇ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਬੀਜੇਪੀ ਤੋਂ ਵੱਖ ਹੋਣ ਦੇ ਐਲਾਨ ਨਾਲ ਦਿੱਲੀ ਇਕਾਈ ਦੋਫਾੜ ਹੋ ਗਈ ਸੀ। ਦਿੱਲੀ ਦੇ ਜ਼ਿਆਦਾਤਰ ਸਿੱਖ ਕਾਰੋਬਾਰੀ ਹਨ ਜੋ ਕੇਂਦਰ ਵਿੱਚ ਬੀਜੇਪੀ ਸਰਕਾਰ ਹੋਣ ਕਰਕੇ ਕਈ ਤਰ੍ਹਾਂ ਦੇ ਕੰਮ ਲੈਂਦੇ ਹਨ। ਜਦੋਂ ਸੁਖਬੀਰ ਬਾਦਲ ਦੇ ਇਸ਼ਾਰੇ 'ਤੇ ਦਿੱਲੀ ਇਕਾਈ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਬੀਜੇਪੀ ਨੂੰ ਅੱਖਾਂ ਵਿਖਾਈਆਂ ਤਾਂ ਦਿੱਲੀ ਦੇ ਬਹੁਤੇ ਅਕਾਲੀ ਲੀਡਰ ਹੱਕੇ-ਬੱਕੇ ਰਹਿ ਗਏ। ਇਹ ਵੀ ਚਰਚਾ ਹੈ ਕਿ ਅਕਾਲੀ ਦਲ ਵੱਲੋਂ ਚੋਣਾਂ ਦੇ ਬਾਈਕਾਟ ਮਗਰੋਂ ਵੀ ਦਿੱਲੀ ਦੇ ਕਈ ਵੱਡੇ ਅਕਾਲੀ ਲੀਡਰਾਂ ਨੇ ਬੀਜੇਪੀ ਉਮੀਦਵਾਰਾਂ ਲਈ ਪ੍ਰਚਾਰ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਦਿੱਲੀ 'ਚ ਆਪਣੇ ਕੰਮ ਕਰਵਾਉਣ ਲਈ ਉਨ੍ਹਾਂ ਨੂੰ ਭਾਜਪਾ ਦੀ ਲੋੜ ਵੱਧ ਹੈ। ਅਕਾਲੀ ਦਲ ਦੇ ਕੌਂਸਲਰ ਤੇ ਗੁਰਦੁਆਰਾ ਕਮੇਟੀ ਦੇ ਮੈਂਬਰ ਖੁੱਲ੍ਹ ਕੇ ਬੀਜੇਪੀ ਦੇ ਹੱਕ ਵਿੱਚ ਉੱਤਰ ਗਏ। ਦਿੱਲੀ ਗੁਰਦੁਆਰਾ ਕਮੇਟੀ ਦੇ ਉਪ ਪ੍ਰਧਾਨ ਕੁਲਵੰਤ ਸਿੰਘ ਬਾਠ ਨੇ ਐਤਵਾਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਸਵਾਗਤ ਕੀਤਾ। ਇੱਕ ਰੋਡ ਸ਼ੋਅ ਦੇ ਦੌਰਾਨ ਆਪਣੀ ਕੌਂਸਲਰ ਪਤਨੀ ਗੁਰਜੀਤ ਕੌਰ ਬਾਠ ਨਾਲ ਮਿਲ ਕੇ ਉਨ੍ਹਾਂ ਦੋਵਾਂ ਨੇ ਅਮਿਤ ਸ਼ਾਹ ਨੂੰ ਸਿਰੋਪਾ ਤੇ ਕ੍ਰਿਪਾਨ ਭੇਟ ਕੀਤੀ। ਬਾਠ ਨਾਲ ਕਮੇਟੀ ਮੈਂਬਰ ਆਤਮਾ ਸਿੰਘ ਲੁਬਾਣਾ ਵੀ ਤਿਲਕ ਵਿਹਾਰ ਵਿੱਚ ਭਾਜਪਾ ਦੇ ਉਮੀਦਵਾਰ ਰਾਜੀਵ ਬੱਬਰ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਏ। ਇਸੇ ਤਰ੍ਹਾਂ ਮਾਲਵੀਆ ਨਗਰ ਤੋਂ ਕਮੇਟੀ ਮੈਂਬਰ ਓਂਕਾਰ ਸਿੰਘ ਰਾਜਾ ਵੱਲੋਂ ਵੀ ਭਾਜਪਾ ਉਮੀਦਵਾਰ ਸ਼ੈਲੇਂਦਰ ਸਿੰਘ ਮੋਂਟੀ ਦੇ ਹੱਕ ਵਿੱਚ ਪ੍ਰਚਾਰ ਕੀਤਾ ਗਿਆ। ਕਮੇਟੀ ਮੈਂਬਰ ਪਰਮਜੀਤ ਸਿੰਘ ਰਾਣਾ ਸ਼ੁਰੂ ਤੋਂ ਆਰਪੀ ਸਿੰਘ ਨਾਲ ਜੁਟੇ ਹਨ। ਅਕਾਲੀਆਂ ਦੀ ਕਮਜ਼ੋਰ ਸਿਆਸੀ ਪਕੜ ਵੇਖਦੇ ਹੋਏ ਬੀਜੇਪੀ ਨੇ ਸਿੱਖ ਹਲਕਿਆਂ ਵਿੱਚ ਆਪਣੇ ਸਿੱਖ ਨੇਤਾਵਾਂ ਖਾਸ ਕਰ ਕੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਪੇਸ਼ ਕਰ ਦਿੱਤਾ ਹੈ। ਪੁਰੀ ਨੇ 1984 ਦੇ ਕਤਲੇਆਮ ਪੀੜਤਾਂ ਦੀ ਬਸਤੀ ਤਿਲਕ ਵਿਹਾਰ ਵਿੱਚ ਛੋਟੀ ਰੈਲੀ ਕਰਕੇ ਪੂਰੀ ਕਲੋਨੀ ਗੋਦ ਲੈਣ ਦਾ ਐਲਾਨ ਕਰ ਦਿੱਤਾ। ਅਜਿਹੇ ਵਿੱਚ ਸੁਖਬੀਰ ਬਾਦਲ ਨੂੰ ਆਪਣਾ ਵਾਰ ਆਪਣੇ 'ਤੇ ਭਾਰੂ ਪੈਂਦਾ ਦਿਖਿਆ। ਹੋਰ ਤਾਂ ਹੋਰ ਅਕਾਲੀ ਦਲ ਦੇ ਪਾਸੇ ਹੁੰਦਿਆਂ ਹੀ ਸਰਨਾ ਤੇ ਜੀਕੇ ਵੀ ਬੀਜੇਪੀ ਪ੍ਰਤੀ ਨਰਮ ਹੋ ਗਏ। ਜੀਕੇ ਨੇ ਤਾਂ ਸਿੱਧੇ ਹੀ ਬੀਜੇਪੀ ਦੀ ਹਮਾਇਤ ਦਾ ਐਲਾਨ ਕਰ ਦਿੱਤਾ। ਇਸ ਸਭ ਨੂੰ ਵੇਖਦਿਆਂ ਅਕਾਲੀ ਦਲ ਅੰਦਰ ਭੂਚਾਲ ਆ ਗਿਆ। ਪੰਜਾਬ ਦੀ ਲੀਡਰਸ਼ਿਪ ਨੂੰ ਦਿੱਲੀ ਦੇ ਸਿੱਖ ਹੱਥੋਂ ਜਾਂਦੇ ਦਿਖਾਈ ਦਿੱਤੇ। ਇਸ ਨੂੰ ਵੇਖਦਿਆਂ ਸੁਖਬੀਰ ਬਾਦਲ ਨੇ ਹਥਿਆਰ ਸੁੱਟ ਦਿੱਤੇ ਤੇ ਬੜੀ ਨਿਮੋਸੀ ਨਾਲ ਬੀਜੇਪੀ ਦੀ ਹਮਾਇਤ ਦਾ ਐਲਾਨ ਕਰ ਦਿੱਤਾ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Election News: ਮਹਾਰਾਸ਼ਟਰ ਤੇ ਝਾਰਖੰਡ 'ਚ ਕੌਣ ਮਾਰੇਗਾ ਬਾਜੀ? ਅੱਜ ਜਨਤਾ ਸੁਣਾ ਰਹੀ ਆਪਣਾ ਫੈਸਲਾ
Election News: ਮਹਾਰਾਸ਼ਟਰ ਤੇ ਝਾਰਖੰਡ 'ਚ ਕੌਣ ਮਾਰੇਗਾ ਬਾਜੀ? ਅੱਜ ਜਨਤਾ ਸੁਣਾ ਰਹੀ ਆਪਣਾ ਫੈਸਲਾ
Kangana Ranaut: ਕੰਗਨਾ ਰਣੌਤ ਖਿਲਾਫ ਮੁੜ ਉੱਠ ਖਲੋਤੀਆਂ ਸਿੱਖ ਜਥੇਬੰਦੀਆਂ, ਸ਼੍ਰੋਮਣੀ ਕਮੇਟੀ ਨੇ ਦਿੱਤੀ ਚੇਤਾਵਨੀ
Kangana Ranaut: ਕੰਗਨਾ ਰਣੌਤ ਖਿਲਾਫ ਮੁੜ ਉੱਠ ਖਲੋਤੀਆਂ ਸਿੱਖ ਜਥੇਬੰਦੀਆਂ, ਸ਼੍ਰੋਮਣੀ ਕਮੇਟੀ ਨੇ ਦਿੱਤੀ ਚੇਤਾਵਨੀ
Punjab News: ਪੰਜਾਬ ਸਰਕਾਰ ਦਾ ਦਾਅਵਾ, ਇਸ ਵਾਰ ਝੋਨੇ ਦਾ ਝਾੜ 1.4 ਕੁਇੰਟਲ ਵਧਿਆ, ਅੰਕੜੇ ਕਰ ਦੇਣਗੇ ਹੈਰਾਨ
Punjab News: ਪੰਜਾਬ ਸਰਕਾਰ ਦਾ ਦਾਅਵਾ, ਇਸ ਵਾਰ ਝੋਨੇ ਦਾ ਝਾੜ 1.4 ਕੁਇੰਟਲ ਵਧਿਆ, ਅੰਕੜੇ ਕਰ ਦੇਣਗੇ ਹੈਰਾਨ
Punjab News: ਬਲਵੰਤ ਸਿੰਘ ਰਾਜੋਆਣਾ ਜੇਲ੍ਹ ਤੋਂ ਆਏ ਬਾਹਰ, ਤਿੰਨ ਘੰਟੇ ਦੀ ਮਿਲੀ ਪੈਰੋਲ
Punjab News: ਬਲਵੰਤ ਸਿੰਘ ਰਾਜੋਆਣਾ ਜੇਲ੍ਹ ਤੋਂ ਆਏ ਬਾਹਰ, ਤਿੰਨ ਘੰਟੇ ਦੀ ਮਿਲੀ ਪੈਰੋਲ
Advertisement
ABP Premium

ਵੀਡੀਓਜ਼

ਘਰ ਦੇ ਵਿਹੜੇ 'ਚ ਖੇਡਦੀ ਮਾਸੂਮ ਬੱਚੀ ਨਾਲ ਹੋਈ ਅਣ*ਹੋਣੀਦਮਦਮੀ ਟਕਸਾਲ ਦੇ ਬੀਜੇਪੀ ਨੂੰ ਸਮਰਥਨ ਤੋਂ ਬਾਅਦ ਸਿੱਖ ਜਥੇਬੰਦੀਆਂ ਨੇ ਕੀਤਾ ਵਿਰੋਧRahul Gandhi | Ravneet Bittu| ਰਾਹੁਲ ਗਾਂਧੀ 'ਤੇ ਭੜਕੇ ਰਵਨੀਤ ਬਿੱਟੂ, ਕਿਹਾ,ਭਰਾ ਦੇ ਭੋਗ 'ਚ ਸ਼ਾਮਲ ਹੋਣਗੇ ਭਾਈ Balwant Singh Rajoana

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Election News: ਮਹਾਰਾਸ਼ਟਰ ਤੇ ਝਾਰਖੰਡ 'ਚ ਕੌਣ ਮਾਰੇਗਾ ਬਾਜੀ? ਅੱਜ ਜਨਤਾ ਸੁਣਾ ਰਹੀ ਆਪਣਾ ਫੈਸਲਾ
Election News: ਮਹਾਰਾਸ਼ਟਰ ਤੇ ਝਾਰਖੰਡ 'ਚ ਕੌਣ ਮਾਰੇਗਾ ਬਾਜੀ? ਅੱਜ ਜਨਤਾ ਸੁਣਾ ਰਹੀ ਆਪਣਾ ਫੈਸਲਾ
Kangana Ranaut: ਕੰਗਨਾ ਰਣੌਤ ਖਿਲਾਫ ਮੁੜ ਉੱਠ ਖਲੋਤੀਆਂ ਸਿੱਖ ਜਥੇਬੰਦੀਆਂ, ਸ਼੍ਰੋਮਣੀ ਕਮੇਟੀ ਨੇ ਦਿੱਤੀ ਚੇਤਾਵਨੀ
Kangana Ranaut: ਕੰਗਨਾ ਰਣੌਤ ਖਿਲਾਫ ਮੁੜ ਉੱਠ ਖਲੋਤੀਆਂ ਸਿੱਖ ਜਥੇਬੰਦੀਆਂ, ਸ਼੍ਰੋਮਣੀ ਕਮੇਟੀ ਨੇ ਦਿੱਤੀ ਚੇਤਾਵਨੀ
Punjab News: ਪੰਜਾਬ ਸਰਕਾਰ ਦਾ ਦਾਅਵਾ, ਇਸ ਵਾਰ ਝੋਨੇ ਦਾ ਝਾੜ 1.4 ਕੁਇੰਟਲ ਵਧਿਆ, ਅੰਕੜੇ ਕਰ ਦੇਣਗੇ ਹੈਰਾਨ
Punjab News: ਪੰਜਾਬ ਸਰਕਾਰ ਦਾ ਦਾਅਵਾ, ਇਸ ਵਾਰ ਝੋਨੇ ਦਾ ਝਾੜ 1.4 ਕੁਇੰਟਲ ਵਧਿਆ, ਅੰਕੜੇ ਕਰ ਦੇਣਗੇ ਹੈਰਾਨ
Punjab News: ਬਲਵੰਤ ਸਿੰਘ ਰਾਜੋਆਣਾ ਜੇਲ੍ਹ ਤੋਂ ਆਏ ਬਾਹਰ, ਤਿੰਨ ਘੰਟੇ ਦੀ ਮਿਲੀ ਪੈਰੋਲ
Punjab News: ਬਲਵੰਤ ਸਿੰਘ ਰਾਜੋਆਣਾ ਜੇਲ੍ਹ ਤੋਂ ਆਏ ਬਾਹਰ, ਤਿੰਨ ਘੰਟੇ ਦੀ ਮਿਲੀ ਪੈਰੋਲ
Death Threat: ਪੰਜਾਬੀ ਮਿਊਜ਼ਿਕ ਕੰਪਨੀ ਦੇ ਮਾਲਕ ਨੂੰ ਗੈਂਗਸਟਰ ਜੰਟਾ ਨੇ ਦਿੱਤੀ ਧਮਕੀ, ਬੋਲਿਆ- ਮੂਸੇਵਾਲਾ ਨੂੰ ਧਮਕੀ ਦਿਵਾਈ, ਜਿੱਥੇ ਮਰਜ਼ੀ ਲੁੱਕ, ਤੇਰਾ ਕੰਮ ਕਰਾਂਗੇ...
ਪੰਜਾਬੀ ਮਿਊਜ਼ਿਕ ਕੰਪਨੀ ਦੇ ਮਾਲਕ ਨੂੰ ਗੈਂਗਸਟਰ ਜੰਟਾ ਨੇ ਦਿੱਤੀ ਧਮਕੀ, ਬੋਲਿਆ- ਮੂਸੇਵਾਲਾ ਨੂੰ ਧਮਕੀ ਦਿਵਾਈ, ਜਿੱਥੇ ਮਰਜ਼ੀ ਲੁੱਕ, ਤੇਰਾ ਕੰਮ ਕਰਾਂਗੇ...
ਪੰਜਾਬ ਦੇ ਸਕੂਲਾਂ 'ਚ ਹੋਵੇਗੀ NEET-JEE ਮੇਨਸ ਦੀ ਤਿਆਰੀ, ਅੱਜ ਤੋਂ ਹੀ ਸ਼ੁਰੂ ਹੋਣਗੀਆਂ ਆਨਲਾਈਨ ਕਲਾਸਾਂ
ਪੰਜਾਬ ਦੇ ਸਕੂਲਾਂ 'ਚ ਹੋਵੇਗੀ NEET-JEE ਮੇਨਸ ਦੀ ਤਿਆਰੀ, ਅੱਜ ਤੋਂ ਹੀ ਸ਼ੁਰੂ ਹੋਣਗੀਆਂ ਆਨਲਾਈਨ ਕਲਾਸਾਂ
Google Chrome ਕੋਲ ਯੂਜ਼ਰਸ ਕੋਲ ਇਨ੍ਹਾਂ 3 Web Browsers ਦਾ ਆਪਸ਼ਨ, ਤੀਜਾ ਵਾਲਾ ਸਭ ਤੋਂ ਜ਼ਿਆਦਾ Useful
Google Chrome ਕੋਲ ਯੂਜ਼ਰਸ ਕੋਲ ਇਨ੍ਹਾਂ 3 Web Browsers ਦਾ ਆਪਸ਼ਨ, ਤੀਜਾ ਵਾਲਾ ਸਭ ਤੋਂ ਜ਼ਿਆਦਾ Useful
Shocking: ਇਸ ਮਸ਼ਹੂਰ ਹਸਤੀ ਦੀ ਹੋਈ ਮੌ*ਤ, 5 ਵੀਂ ਮੰਜ਼ਿਲ ਤੋਂ ਡਿੱਗਿਆ ਇਹ ਸਟਾਰ
Shocking: ਇਸ ਮਸ਼ਹੂਰ ਹਸਤੀ ਦੀ ਹੋਈ ਮੌ*ਤ, 5 ਵੀਂ ਮੰਜ਼ਿਲ ਤੋਂ ਡਿੱਗਿਆ ਇਹ ਸਟਾਰ
Embed widget