ਭਿਆਨਕ ਸੜਕ ਹਾਦਸੇ 'ਚ ਮਹਿਲਾ ਦੀ ਮੌਤ, ਜ਼ਖ਼ਮੀ ਬੱਚੀ ਨੂੰ ਐਬੂਲੈਂਸ ਨਾ ਮਿਲਣ ਕਾਰਨ ਭਟਕਦਾ ਰਿਹਾ ਪਰਿਵਾਰ
Road accident : ਬਠਿੰਡਾ ਦੇ ਸ੍ਰੀ ਮੁਕਤਸਰ ਸਾਹਿਬ ਰੋਡ ਵਿਖੇ ਪਿੰਡ ਬੁਰਜ ਮਹਿਮਾ ਵਿਖੇ ਅੱਜ ਦੋ ਕਾਰਾਂ ਦੀ ਭਿਆਨਕ ਟੱਕਰ ਹੋਈ ਜਿਸ ਦੇ ਚਲਦੇ ਰਸਤੇ ਵਿਚ ਖੜ੍ਹੇ ਪਰਿਵਾਰਕ ਮੈਂਬਰਾਂ ਵਿੱਚ ਕਾਰਾਂ ਜਾ ਟਕਰਾਈਆਂ।
ਬਠਿੰਡਾ : ਬਠਿੰਡਾ 'ਚ ਵਾਪਰੇ ਭਿਆਨਕ ਸੜਕ ਹਾਦਸੇ (Road accident) 'ਚ ਮਹਿਲਾ ਦੀ ਮੌਤ ਹੋ ਗਈ ਹੈ। ਹਾਦਸੇ 'ਚ ਜ਼ਖ਼ਮੀ ਹੋਈ ਬੱਚੀ ਨੂੰ ਸਟੈਚਰ ਨਾ ਮਿਲਣ ਕਾਰਨ ਹੱਥਾਂ 'ਚ ਚੁੱਕ ਕੇ ਪਰਿਵਾਰਕ ਮੈਂਬਰ ਸਿਟੀ ਸਕੈਨ ਲਈ ਐਂਬੂਲੈਂਸ ਲਈ ਇਧਰ ਉਧਰ ਭਟਕਦਾ ਰਿਹਾ। ਇਸ ਦੌਰਾਨ ਉਨ੍ਹਾਂ ਨੇ ਹਸਪਤਾਲ 'ਚ ਪ੍ਰਬੰਧ ਪੂਰੇ ਨਾ ਹੋਣ ਕਾਰਨ ਇਲਜ਼ਾਮ ਲਾਏ।
ਬਠਿੰਡਾ ਦੇ ਸ੍ਰੀ ਮੁਕਤਸਰ ਸਾਹਿਬ ਰੋਡ ਵਿਖੇ ਪਿੰਡ ਬੁਰਜ ਮਹਿਮਾ ਵਿਖੇ ਅੱਜ ਦੋ ਕਾਰਾਂ ਦੀ ਭਿਆਨਕ ਟੱਕਰ ਹੋਈ ਜਿਸ ਦੇ ਚਲਦੇ ਰਸਤੇ ਵਿਚ ਖੜ੍ਹੇ ਪਰਿਵਾਰਕ ਮੈਂਬਰਾਂ ਵਿੱਚ ਕਾਰਾਂ ਜਾ ਟਕਰਾਈਆਂ ਤੇ ਅੱਧੇ ਦਰਜਨ ਤੋਂ ਵੱਧ ਲੋਕ ਹੋਏ ਜ਼ਖ਼ਮੀ ਹੋਏ।
ਜਿਸ ਵਿਚ ਇਕ ਮਹਿਲਾ ਦੀ ਮੌਕੇ 'ਤੇ ਮੌਤ ਹੋ ਗਈ। ਉਸ ਦੀ ਛੋਟੀ ਬੱਚੀ ਜੋ ਕਿ ਗੰਭੀਰ ਰੂਪ ਵਿੱਚ ਜ਼ਖ਼ਮੀ ਸੀ। ਉਸ ਦੇ ਇਲਾਜ ਲਈ ਪਰਿਵਾਰਕ ਮੈਂਬਰਾਂ ਵੱਲੋਂ ਸਟੈਚਰ ਨਾ ਮਿਲਣ ਦੇ ਚਲਦੇ ਉਸ ਨੂੰ ਆਪਣੀਆਂ ਬਾਹਾਂ ਤੇ ਚੁੱਕ ਸੀਟੀ ਸਕੈਨ ਲਈ ਪਹਿਲਾਂ ਇਕ ਐਂਬੂਲੈਂਸ 'ਚ ਬਿਠਾਇਆ ਗਿਆ। ਉਸ ਤੋਂ ਬਾਅਦ ਉਸ ਨੂੰ ਉਤਾਰ ਕੇ ਦੂਜੀ ਐਂਬੂਲੈਂਸ ਵਿਚ ਬੈਠਣ ਲਈ ਕਿਹਾ ਹੱਥ 'ਚ ਗੁਲੂਕੋਜ਼ ਦੀ ਬੋਤਲ ਫੜ ਪਰਿਵਾਰਕ ਮੈਂਬਰਾਂ ਨੂੰ ਹਸਪਤਾਲ 'ਚ ਇੰਤਜ਼ਾਰ ਕਰਨਾ ਪਿਆ ਹੈ।
ਇਹ ਵੀ ਪੜ੍ਹੋ
ਜੈਸਲਮੇਰ : ਰਾਜਸਥਾਨ ਦੇ ਜੈਸਲਮੇਰ (Jaisalmer of Rajasthan) ਜ਼ਿਲ੍ਹੇ 'ਚ ਬਿਜਲੀ ਦਾ ਕਰੰਟ ਲੱਗਣ ਕਾਰਨ 5 ਯਾਤਰੀ ਝੁਲਸ ਗਏ ਜਦਕਿ ਦੋ ਭਰਾਵਾਂ ਸਮੇਤ ਤਿੰਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜ਼ਖ਼ਮੀ ਯਾਤਰੀਆਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ, ਜਿਨ੍ਹਾਂ 'ਚ ਇਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਹਾਦਸੇ ਦਾ ਸ਼ਿਕਾਰ ਹੋਏ ਲੋਕ ਸੰਤ ਸਦਾਰਾਮ ਦੇ ਮੇਲੇ 'ਚ ਸ਼ਾਮਲ ਹੋ ਕੇ ਵਾਪਸ ਪਰਤ ਰਹੇ ਸਨ। ਇਸ ਦੌਰਾਨ ਇਹ ਹਾਦਸਾ ਵਾਪਰ ਗਿਆ।
ਸੀਐਮ ਅਸ਼ੋਕ ਗਹਿਲੋਤ ਨੇ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ। ਮੁੱਖ ਮੰਤਰੀ ਨੇ ਟਵੀਟ ਕਰ ਕੇ ਕਿਹਾ ਕਿ ਜੈਸਲਮੇਰ 'ਚ ਇਕ ਬੱਸ 'ਚ ਕਰੰਟ ਲੱਗਣ ਕਾਰਨ ਤਿੰਨ ਲੋਕਾਂ ਦੀ ਮੌਤ ਬਹੁਤ ਹੀ ਦੁਖਦਾਈ ਹੈ। ਦੁਖੀ ਪਰਿਵਾਰ ਦੇ ਮੈਂਬਰਾਂ ਨਾਲ ਮੇਰੀ ਡੂੰਘੀ ਸੰਵੇਦਨਾ ਹੈ। ਪ੍ਰਮਾਤਮਾ ਉਨ੍ਹਾਂ ਨੂੰ ਇਸ ਔਖੀ ਘੜੀ 'ਚ ਤਾਕਤ ਦੇਵੇ ਅਤੇ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ।
ਪੁਲਿਸ ਮੁਤਾਬਕ ਹਾਦਸਾ ਜੈਸਲਮੇਰ ਤੋਂ 15 ਕਿਲੋਮੀਟਰ ਦੂਰ ਸਦਰ ਥਾਣਾ ਖੇਤਰ 'ਚ ਸਵੇਰੇ ਕਰੀਬ 10 ਵਜੇ ਪੋਲਜੀ ਦੀ ਡੇਅਰੀ ਨੇੜੇ ਹੋਇਆ। ਇਲਾਕੇ ਦੇ ਪਿੰਡ ਖਿਨੀਆ ਤੇ ਖੁਈਆਲਾ ਦੇ ਲੋਕ ਕਿਰਾਏ ’ਤੇ ਪ੍ਰਾਈਵੇਟ ਬੱਸ ਲੈ ਕੇ ਲੋਕ ਦੇਵੀ ਸੰਤ ਸਦਾਰਾਮ ਦੇ ਮੇਲੇ ’ਤੇ ਗਏ ਹੋਏ ਸਨ। ਉਥੋਂ ਵਾਪਸ ਆਉਂਦੇ ਸਮੇਂ ਇਹ ਹਾਦਸਾ ਵਾਪਰਿਆ। ਹਾਦਸੇ ਤੋਂ ਬਾਅਦ ਰੌਲਾ ਪੈ ਗਿਆ।