Crime News: ਮੋਹਾਲੀ ਦੇ ਹੋਟਲ 'ਚ 26 ਸਾਲਾਂ ਕੁੜੀ ਦਾ ਕਤਲ, ਗਲੇ 'ਤੇ ਮਿਲੇ ਨਿਸ਼ਾਨ, ਨਵਾਂਸ਼ਹਿਰ ਦੀ ਰਹਿਣ ਵਾਲੀ ਮ੍ਰਿਤਕ
Mohali Murder: ਵੀਰਵਾਰ ਸਵੇਰੇ ਜਦੋਂ ਹੋਟਲ ਸਟਾਫ ਨੇ ਕਮਰੇ ਦਾ ਦਰਵਾਜ਼ਾ ਖੜਕਾਇਆ ਤਾਂ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਇਸ ਤੋਂ ਬਾਅਦ ਇਹ ਮਾਮਲਾ ਸਾਹਮਣੇ ਆਇਆ ਹੈ।

Crime News: ਮੁਹਾਲੀ ਵਿੱਚ ਦੇਰ ਰਾਤ ਇੱਕ ਹੋਟਲ ਵਿੱਚ ਇੱਕ ਔਰਤ ਦਾ ਕਤਲ ਕਰ ਦਿੱਤਾ ਗਿਆ। ਉਸ ਦੀ ਲਾਸ਼ ਕਮਰੇ 'ਚੋਂ ਮਿਲੀ। ਔਰਤ ਦੇ ਗਲੇ 'ਤੇ ਨਿਸ਼ਾਨ ਪਾਏ ਗਏ ਹਨ। ਮ੍ਰਿਤਕਾ ਦੀ ਪਛਾਣ ਸੁਨੀਤਾ ਵਾਸੀ ਨਵਾਂਸ਼ਹਿਰ ਵਜੋਂ ਹੋਈ ਹੈ। ਉਸ ਦੀ ਉਮਰ ਕਰੀਬ 26 ਸਾਲ ਦੱਸੀ ਜਾ ਰਹੀ ਹੈ। ਪੁਲਿਸ ਮੁਤਾਬਕ ਮਹਿਲਾ ਅਤੇ ਨੌਜਵਾਨ ਨੇ ਬੁੱਧਵਾਰ ਨੂੰ ਮੋਹਾਲੀ ਦੇ ਫੇਜ਼-1 ਸਥਿਤ ਇੱਕ ਹੋਟਲ 'ਚ ਕਮਰਾ ਲਿਆ ਸੀ। ਉਨ੍ਹਾਂ ਦੇ ਨਾਲ 4 ਸਾਲ ਦਾ ਬੱਚਾ ਵੀ ਸੀ।
ਵੀਰਵਾਰ ਸਵੇਰੇ ਜਦੋਂ ਹੋਟਲ ਸਟਾਫ ਨੇ ਕਮਰੇ ਦਾ ਦਰਵਾਜ਼ਾ ਖੜਕਾਇਆ ਤਾਂ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਇਸ ਤੋਂ ਬਾਅਦ ਇਹ ਮਾਮਲਾ ਸਾਹਮਣੇ ਆਇਆ ਹੈ। ਘਟਨਾ ਤੋਂ ਬਾਅਦ ਨੌਜਵਾਨ ਅਤੇ ਬੱਚਾ ਲਾਪਤਾ ਸਨ ਪਰ ਪੁਲਸ ਸੂਤਰਾਂ ਅਨੁਸਾਰ ਦੋਸ਼ੀ ਦੀ ਪਛਾਣ ਸੁਨੀਲ ਕੁਮਾਰ ਵਜੋਂ ਹੋਈ ਹੈ। ਉਹ ਨਵਾਂਸ਼ਹਿਰ ਦਾ ਰਹਿਣ ਵਾਲਾ ਵੀ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਪਰ ਪੁਲਿਸ ਇਸ ਦੀ ਜਾਣਕਾਰੀ ਪ੍ਰੈਸ ਕਾਨਫਰੰਸ ਦੌਰਾਨ ਦੇਵੇਗੀ।






















