Crime News: ਪੁਲਿਸ ਲੀਡਰਾਂ ਨਾਲ ਮਸਰੂਫ ਲੁਟੇਰਿਆਂ ਦੀ ਲੱਗੀਆਂ ਮੌਜਾਂ ! ਸੈਰ ਕਰ ਰਹੀ ਬਜ਼ੁਰਗ ਔਰਤ ਨਾਲ ਲੁੱਟ, ਗਲੀ 'ਚ ਘੇਰ ਖੋਹੀਆਂ ਵਾਲ਼ੀਆਂ
Punjab Police: ਇਹ ਘਟਨਾ ਥਾਣਾ ਮਾਡਲ ਟਾਊਨ ਅਧੀਨ ਪੈਂਦੇ ਸੰਤ ਭਾਗ ਨਗਰ 'ਚ ਸ਼ਾਮ ਸਮੇਂ ਆਪਣੇ ਘਰ ਦੇ ਨੇੜੇ ਸੈਰ ਕਰ ਰਹੀ ਬਜ਼ੁਰਗ ਔਰਤ ਬਲਬੀਰ ਕੌਰ ਨਾਲ ਵਾਪਰੀ | ਉਹ ਹਾਲ ਹੀ ਵਿੱਚ ਕੈਨੇਡਾ ਤੋਂ ਵਾਪਸ ਆਈ ਸੀ ਅਤੇ ਇਸ ਘਟਨਾ ਤੋਂ ਡਰੀ ਹੋਈ ਹੈ।
Punjab Police: ਹੁਸ਼ਿਆਰਪੁਰ 'ਚ ਬਜ਼ੁਰਗ ਔਰਤ ਤੋਂ ਸੋਨੇ ਦੀਆਂ ਵਾਲੀਆਂ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਵੇਂ ਹੀ ਔਰਤ ਸੈਰ ਕਰਨ ਤੋਂ ਬਾਅਦ ਗਲੀ 'ਚ ਦਾਖਲ ਹੁੰਦੀ ਹੈ ਤਾਂ ਪਿੱਛੇ ਤੋਂ ਇੱਕ ਲੁਟੇਰਾ ਆਉਂਦਾ ਹੈ ਤੇ ਉਸ ਦੇ ਕੰਨਾਂ ਦੀਆਂ ਵਾਲੀਆਂ ਖੋਹ ਕੇ ਭੱਜ ਜਾਂਦਾ ਹੈ। ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਪੁਲਿਸ ਨੇ ਸੀਸੀਟੀਵੀ ਕਬਜੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਥੋੜਾ ਸਮਾਂ ਪਹਿਲਾਂ ਹੀ ਕੈਨੇਡਾ ਤੋਂ ਆਈ ਹੈ ਪੀੜਤ
ਇਹ ਘਟਨਾ ਥਾਣਾ ਮਾਡਲ ਟਾਊਨ ਅਧੀਨ ਪੈਂਦੇ ਸੰਤ ਭਾਗ ਨਗਰ 'ਚ ਸ਼ਾਮ ਸਮੇਂ ਆਪਣੇ ਘਰ ਦੇ ਨੇੜੇ ਸੈਰ ਕਰ ਰਹੀ ਬਜ਼ੁਰਗ ਔਰਤ ਬਲਬੀਰ ਕੌਰ ਨਾਲ ਵਾਪਰੀ | ਉਹ ਹਾਲ ਹੀ ਵਿੱਚ ਕੈਨੇਡਾ ਤੋਂ ਵਾਪਸ ਆਈ ਸੀ ਅਤੇ ਇਸ ਘਟਨਾ ਤੋਂ ਡਰੀ ਹੋਈ ਹੈ।
ਕਿਵੇਂ ਦਿੱਤਾ ਪੂਰੀ ਵਾਰਦਾਤ ਨੂੰ ਅੰਜਾਮ ?
ਪੀੜਤ ਔਰਤ ਮੁਤਾਬਕ, ਟੀ-ਪੁਆਇੰਟ 'ਤੇ ਸੜਕ 'ਤੇ ਬਾਈਕ 'ਤੇ ਬੈਠੇ ਦੋ ਲੜਕਿਆਂ ਨੂੰ ਦੇਖ ਕੇ ਜਿਵੇਂ ਹੀ ਔਰਤ ਮੁੜੀ ਤਾਂ ਪਿੱਛੇ ਤੋਂ ਇੱਕ ਲੜਕੇ ਨੇ ਆ ਕੇ ਉਸ ਨੂੰ ਗਲੇ ਤੋਂ ਫੜ੍ਹ ਕੇ ਉਸ ਦੇ ਕੰਨਾਂ ਦੀਆਂ ਵਾਲੀਆਂ ਖੋਹਣ ਦੀ ਕੋਸ਼ਿਸ਼ ਕੀਤੀ। ਔਰਤ ਦੇ ਰੌਲਾ ਪਾਉਣ ਦੇ ਬਾਵਜੂਦ ਲੜਕੇ ਨੇ ਉਸ ਨੂੰ ਜ਼ਮੀਨ 'ਤੇ ਸੁੱਟ ਦਿੱਤਾ, ਉਸ ਦੇ ਕੰਨਾਂ 'ਚੋਂ ਸੋਨੇ ਦੀਆਂ ਵਾਲੀਆਂ ਖੋਹ ਲਈਆਂ ਅਤੇ ਪਹਿਲਾਂ ਤੋਂ ਸਟਾਰਟ ਮੋਟਰਸਾਈਕਲ 'ਤੇ ਭੱਜ ਗਿਆ।
ਪੁਲਿਸ ਨੇ ਕਾਰਵਾਈ ਦਾ ਦਿੱਤਾ ਭਰੋਸਾ
ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬਜ਼ੁਰਗ ਔਰਤ ਦੀ ਸ਼ਿਕਾਇਤ ’ਤੇ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਆਈਪੀਸੀ ਦੀ ਧਾਰਾ 379ਬੀ ਤਹਿਤ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਲੁਟੇਰੇ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।