ਪੜਚੋਲ ਕਰੋ
Advertisement
30 ਏਕੜ ਜ਼ਮੀਨ ਦਾ ਮਾਲਕ ਟਰਾਂਸਫਾਰਮਰ 'ਚੋਂ ਚੋਰੀ ਕਰ ਰਿਹਾ ਸੀ ਤੇਲ, ਬਿਜਲੀ ਦੇ ਝਟਕੇ ਨਾਲ ਮੌਤ
ਮੋਗਾ ਵਿੱਚ ਵੀਰਵਾਰ ਨੂੰ ਨੌਜਵਾਨ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ। ਨੌਜਵਾਨ ਪੂਰੇ 30 ਏਕੜ ਜ਼ਮੀਨ ਦਾ ਮਾਲਕ ਸੀ ਪਰ ਟਰਾਂਸਫਾਰਮਰ ਵਿੱਚੋਂ ਤੇਲ ਚੋਰੀ ਕਰ ਰਿਹਾ ਸੀ। ਇਸੇ ਦੌਰਾਨ ਬਿਜਲੀ ਦੇ ਝਟਕੇ ਨਾਲ ਜ਼ਮੀਨ 'ਤੇ ਜਾ ਡਿੱਗਾ।
ਮੋਗਾ: ਮੋਗਾ ਵਿੱਚ ਵੀਰਵਾਰ ਨੂੰ ਨੌਜਵਾਨ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ। ਨੌਜਵਾਨ ਪੂਰੇ 30 ਏਕੜ ਜ਼ਮੀਨ ਦਾ ਮਾਲਕ ਸੀ ਪਰ ਟਰਾਂਸਫਾਰਮਰ ਵਿੱਚੋਂ ਤੇਲ ਚੋਰੀ ਕਰ ਰਿਹਾ ਸੀ। ਇਸੇ ਦੌਰਾਨ ਬਿਜਲੀ ਦੇ ਝਟਕੇ ਨਾਲ ਜ਼ਮੀਨ 'ਤੇ ਜਾ ਡਿੱਗਾ। ਕੋਲ ਹੀ ਉਸ ਦੀ ਗੱਡੀ ਵਿੱਚ 6-7 ਡਰੰਮ ਵੀ ਰੱਖੇ ਹੋਏ ਸੀ। ਲੋਕਾਂ ਨੂੰ ਪਤਾ ਲੱਗਣ ਬਾਅਦ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ। ਪੁਲਿਸ ਨੇ ਪੋਸਟਮਾਰਟਮ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਹੈ। ਮਾਮਲਾ ਜਾਂਚ ਅਧੀਨ ਹੈ।
ਮਿਲੀ ਜਾਣਕਾਰੀ ਮੁਤਾਬਕ ਨਸ਼ੇ ਲਈ ਬਦਨਾਮ ਮੋਗਾ ਜ਼ਿਲ੍ਹੇ ਦੇ ਪਿੰਡ ਦੌਲੇਵਾਲਾ ਕਲਾਂ ਦਾ ਗੁਰਚਰਨ ਸਿੰਘ ਟਰਾਂਸਫਾਰਮਰਾਂ ਵਿੱਚੋਂ ਚੋਰੀ ਤੇਲ ਕੱਢਣ ਦਾ ਕੰਮ ਕਰਦਾ ਸੀ। ਬੁੱਧਵਾਰ ਰਾਤ ਪਿੰਡ ਮੰਸੂਰਵਾਲ ਵਿੱਚ ਆਪਣੀ ਸਵਿਫਟ ਕਾਰ 'ਤੇ ਰਿਵਾਲਵਰ ਸਮੇਤ ਜਦੋਂ ਤੇਲ ਕੱਢਣ ਲਈ ਉੱਪਰ ਚੜ੍ਹਿਆ ਤਾਂ ਕਰੰਟ ਦੀ ਚਪੇਟ ਵਿੱਚ ਆ ਗਿਆ ਤੇ ਹੇਠਾਂ ਡਿੱਗ ਗਿਆ, ਜਿਸ ਨਾਲ ਉਸ ਦੀ ਮੌਤ ਹੋ ਗਈ।
ਹਾਲਾਂਕਿ ਪਤਾ ਲੱਗਾ ਹੈ ਕਿ ਉੱਪਰ ਚੜ੍ਹਨ ਤੋਂ ਪਹਿਲਾਂ ਉਸ ਨੇ ਬਿਜਲੀ ਦਾ ਕੁਨੈਕਸ਼ਨ ਕੱਟ ਲਿਆ ਸੀ। ਫਿਰ ਵੀ ਪਤਾ ਨਹੀਂ ਕਿਸ ਤਰ੍ਹਾਂ ਇੱਕ ਫੇਜ਼ ਵਿੱਚ ਕਰੰਟ ਕਿਵੇਂ ਆ ਗਿਆ। ਮ੍ਰਿਤਕ ਦੀ ਉਮਰ 40 ਸਾਲ ਦੇ ਲਗਪਗ ਹੈ। ਉਸ ਦਾ ਯੂਪੀ ਦੀ ਰਹਿਣ ਵਾਲੀ ਕੁੜੀ ਨਾਲ ਵਿਆਹ ਹੋਇਆ ਸੀ, ਜਿੱਥੇ 28 ਏਕੜ ਜ਼ਮੀਨ ਸੀ ਤੇ 2 ਏਕੜ ਜ਼ਮੀਨ ਪਿੰਡ ਦੌਲੇਵਾਲ ਕਲਾਂ ਨੇੜੇ ਧਰਮਕੋਟ ਵਿੱਚ ਸੀ। ਦੋਵਾਂ ਥਾਵਾਂ ਦੀ 30 ਏਕੜ ਜ਼ਮੀਨ ਉਹੀ ਸੰਭਾਲਦਾ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸਿੱਖਿਆ
ਪੰਜਾਬ
ਪੰਜਾਬ
Advertisement