ਪੜਚੋਲ ਕਰੋ

Youth enter in girls hostel: PU ਦੇ ਗਰਲਸ ਹੋਸਟਲ 'ਚ ਵੜਿਆ ਨੌਜਵਾਨ, ਵਿਦਿਆਰਥਣ ਨਾਲ ਛੇੜਛਾੜ ਦੀ ਕੀਤੀ ਕੋਸ਼ਿਸ਼

Youth enter in girls hostel: ਪੰਜਾਬ ਯੂਨੀਵਰਸਿਟੀ ਦੇ ਗਰਲਜ਼ ਹੋਸਟਲ ਨੰਬਰ 4 'ਚ ਪੋਸਟ ਗ੍ਰੈਜੂਏਟ ਪ੍ਰੋਫੈਸ਼ਨਲ ਕੋਰਸ ਦੀ ਵਿਦਿਆਰਥਣ ਦੇ ਕਮਰੇ 'ਚ ਸਵੇਰ ਵੇਲੇ ਨੌਜਵਾਨ ਦੇ ਦਾਖ਼ਲ ਹੋਣ ਦੀ ਖ਼ਬਰ ਸਾਹਮਣੇ ਆਈ ਹੈ। 

Youth enter in girls hostel: ਪੰਜਾਬ ਯੂਨੀਵਰਸਿਟੀ ਦੇ ਗਰਲਜ਼ ਹੋਸਟਲ ਨੰਬਰ 4 'ਚ ਪੋਸਟ ਗ੍ਰੈਜੂਏਟ ਪ੍ਰੋਫੈਸ਼ਨਲ ਕੋਰਸ ਦੀ ਵਿਦਿਆਰਥਣ ਦੇ ਕਮਰੇ 'ਚ ਸਵੇਰ ਵੇਲੇ ਨੌਜਵਾਨ ਦੇ ਦਾਖ਼ਲ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਨੌਜਵਾਨ ਬੁੱਧਵਾਰ ਸਵੇਰੇ 3.30 ਵਜੇ ਦੇ ਕਰੀਬ ਕਮਰੇ ਵਿੱਚ ਦਾਖਲ ਹੋਇਆ ਤੇ ਵਿਦਿਆਰਥਣ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ।  

ਜਦੋਂ ਵਿਦਿਆਰਥਣ ਨੂੰ ਮਹਿਸੂਸ ਹੋਇਆ ਕਿ ਉਸ ਦੇ ਚਿਹਰੇ 'ਤੇ ਕੋਈ ਛੂਹ ਰਿਹਾ ਹੈ, ਤਾਂ ਉਹ ਉੱਠੀ ਅਤੇ ਉਸ ਨੇ ਰੌਲਾ ਪਾਇਆ। ਇਸ ਤੋਂ ਬਾਅਦ ਨੌਜਵਾਨ ਰੈਂਪ ਦੇ ਰਾਹ ਤੋਂ ਭੱਜ ਗਿਆ। ਇਹ ਘਟਨਾ ਹੋਸਟਲ ਦੀ ਤੀਜੀ ਮੰਜ਼ਿਲ 'ਤੇ ਵਾਪਰੀ। ਘਟਨਾ ਤੋਂ ਕਰੀਬ 10 ਮਿੰਟ ਤੱਕ ਘਬਰਾਹਟ ਨੂੰ ਕਾਬੂ ਕਰਨ ਤੋਂ ਬਾਅਦ ਲੜਕੀ ਨੇ ਆਪਣੇ ਦੋਸਤਾਂ ਨਾਲ ਸੰਪਰਕ ਕੀਤਾ ਅਤੇ ਤੁਰੰਤ ਹੋਸਟਲ ਰਿਸੈਪਸ਼ਨ 'ਤੇ ਸੂਚਨਾ ਦਿੱਤੀ।

ਉਸ ਦੇ ਜਾਣਕਾਰੀ ਦੇਣ ਤੋਂ ਬਾਅਦ ਵੀ ਜਦੋਂ ਕਾਰਵਾਈ ਨਾ ਹੋਈ ਤਾਂ ਉਸ ਨੇ ਪੁਲਿਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਜਦੋਂ ਸੀਸੀਟੀਵੀ ਫੁਟੇਜ ਚੈਕ ਕੀਤੀ ਗਈ ਤਾਂ ਉਸ ਤੋਂ ਪਤਾ ਲੱਗਿਆ ਕਿ ਉਹ ਨੌਜਵਾਨ ਅੱਧੇ ਘੰਟੇ ਤੱਕ ਹਾਸਟਲ ਦੇ ਕੈਂਪਸ ਵਿੱਚ ਹੀ ਸੀ। ਉਸ ਦੇ ਗਲੇ ਵਿੱਚ ਕੱਪੜਾ ਅਤੇ ਬੈਗ ਸੀ। ਫੁਟੇਜ ਦੇਖਣ ਤੋਂ ਪਤਾ ਲੱਗਿਆ ਕਿ ਨੌਜਵਾਨ ਨਸ਼ੇ ਵਿੱਚ ਸੀ।

ਇਹ ਵੀ ਪੜ੍ਹੋ: crime news: ਬਠਿੰਡਾ ‘ਚ ਕਤਲ ਨੂੰ ਬਣਾਇਆ ਹਾਦਸਾ, ਸਿਰ ‘ਚ ਰਾਡ ਮਾਰ ਕੇ ਕੀਤਾ ਸੀ ਕਤਲ, ਦੋਸ਼ੀ ਗ੍ਰਿਫ਼ਤਾਰ

ਇਸ ਘਟਨਾ ਬਾਰੇ ਵਿਦਿਆਰਥਣ ਨੇ ਅਟੈਂਡੈਂਟ ਨੂੰ ਦੱਸਿਆ, ਜਿੱਥੋਂ ਅਸੀਸਟੈਂਟ ਨੂੰ ਜਾਣਕਾਰੀ ਦਿੱਤੀ ਗਈ। ਵਾਰਡਨ ਕੋਲ ਗੱਲ ਪਹੁੰਚੀ ਕਿ ਇੱਕ ਲੜਕਾ ਆਇਆ ਹੈ, ਉਸ ਨੇ ਭਾਲ ਕੀਤੀ ਪਰ ਉਹ ਨਹੀਂ ਮਿਲਿਆ। ਦੱਸਿਆ ਜਾਂਦਾ ਹੈ ਕਿ ਵਾਰਡਨ ਤਮੰਨਾ ਸਹਿਰਾਵਤ ਨੇ ਸੁਰੱਖਿਆ ਕਰਮਚਾਰੀਆਂ ਨੂੰ ਸੀਸੀਟੀਵੀ ਫੁਟੇਜ ਦਿਖਾਉਣ ਲਈ ਕਿਹਾ, ਪਰ ਸੁਰੱਖਿਆ ਦਫ਼ਤਰ ਨੇ ਇਸ ਵਿੱਚ ਅਣਗਹਿਲੀ ਵਾਲਾ ਰਵੱਈਆ ਅਪਣਾਇਆ। ਹੋਸਟਲ ਦੀ ਇੱਕ ਵਿਦਿਆਰਥਣ ਦਾ ਕਹਿਣਾ ਹੈ ਕਿ ਸੀਸੀਟੀਵੀ ਫੁਟੇਜ ਦੇਖਣ ਲਈ ਵਿਦਿਆਰਥੀਆਂ ਤੋਂ ਅਰਜ਼ੀਆਂ ਵੀ ਮੰਗੀਆਂ ਗਈਆਂ ਸਨ। ਵਿਦਿਆਰਥੀ ਨੇ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਪੁਲਿਸ ਦੋਵਾਂ ਨੂੰ ਆਪਣੇ ਬਿਆਨ ਦਰਜ ਕਰਵਾਏ ਹਨ।

ਹੁਣ ਦੇਖਣ ਵਾਲੀ ਗੱਲ ਹੈ ਕਿ ਪੀਯੂ ਮਾਮਲੇ ਨੂੰ ਲੈ ਕੇ ਕੀ ਕਾਰਵਾਈ ਕਰਦਾ ਹੈ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਕਿਵੇਂ ਰੱਖਦਾ ਹੈ ਤਾਂ ਕਿ ਹੋਰ ਕਿਸੇ ਵਿਦਿਆਰਥਣ ਨੂੰ ਅਜਿਹੀ ਘਟਨਾ ਦਾ ਸਾਹਮਣਾ ਨਾ ਕਰਨਾ ਪਵੇ।

ਇਹ ਵੀ ਪੜ੍ਹੋ: SC ਨੇ ਨਫਰਤ ਭਰੇ ਭਾਸ਼ਣਾ ਵਿਰੁੱਧ ਸਾਰੇ ਸੂਬਿਆਂ ਨੂੰ ਦਿੱਤਾ ਆਦੇਸ਼, ਕਿਹਾ ਬਿਨਾਂ ਸ਼ਿਕਾਇਤ ਤੋਂ ਦਰਜ ਕਰ ਸਕਦੇ FIR

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਪਾਕਿਸਤਾਨ ਦੀ ਜ਼ਿੱਦ ਕਾਰਨ ICC ਨੂੰ ਹੋ ਸਕਦਾ ਵੱਡਾ ਨੁਕਸਾਨ, ਚੈਂਪੀਅਨਸ ਟਰਾਫੀ ਦਾ ਮੁੱਦਾ ਗਰਮਾਇਆ, ਜਾਣੋ ਹੁਣ ਤੱਕ ਕੀ ਕੁਝ ਹੋਇਆ ?

ਪਾਕਿਸਤਾਨ ‘ਚ ਛਿੜਿਆ ‘ਗ੍ਰਹਿ ਯੁੱਧ’ ! ਸ੍ਰੀਲੰਕਾ ਟੀਮ ਦਾ ਦੌਰਾ ਹੋਇਆ ਰੱਦ, ਹੁਣ ਗੁਆਂਢੀ ਮੁਲਕ ‘ਚ ਨਹੀਂ ਹੋਵੇਗੀ ਚੈਂਪੀਅਨ ਟਰਾਫੀ ? ਭਾਰਤ ਦਾ ਲੱਗੇਗਾ ਦਾਅ

Stubble Burning: ਪੰਜਾਬੀਆਂ ਨੇ ਪਰਾਲੀ ਸਾੜਨ 'ਤੇ ਲਾਈ ਬ੍ਰੇਕ! ਵੱਡਾ ਸਵਾਲ, ਹੁਣ ਕੌਣ ਘੋਲ ਰਿਹਾ ਦਿੱਲੀ ਦੀ ਆਬੋ-ਹਵਾ 'ਚ ਜ਼ਹਿਰ?

ਨਵਜੋਤ ਸਿੱਧੂ ਦੀ ਪਤਨੀ ਨੂੰ 850 ਕਰੋੜ ਦਾ ਨੋਟਿਸ, ਨਿੰਬੂ ਪਾਣੀ, ਹਲਦੀ ਤੇ ਨਿੰਮ ਨਾਲ ਕੈਂਸਰ ਠੀਕ ਹੋਣ ਦਾ ਕੀਤਾ ਸੀ ਦਾਅਵਾ, ਜਾਣੋ ਕਿਸਨੇ ਕੱਢਿਆ ਨੋਟਿਸ ?

ABP Premium

ਵੀਡੀਓਜ਼

'ਸਿਰ 'ਤੇ ਕਫ਼ਨ ਬੰਨ੍ਹ ਕੇ ਆਏ ਹਾਂ, ਆਖਰੀ ਸਾਹ ਤੱਕ ਮਰਨ ਵਰਤ ਜਾਰੀ ਰੱਖਾਂਗਾਂ'ਜਗਜੀਤ ਡੱਲੇਵਾਲ ਨੂੰ DMC ਮਿਲਣ ਪਹੁੰਚੇ ਕਿਸਾਨ, ਹੋ ਗਿਆ ਹੰਗਾਮਾPeel regional police arrested Punjabi boy related to Rape case| ਕੈਨੇਡਾ 'ਚ ਪੰਜਾਬੀ ਨੌਜਵਾਨ ਗ੍ਰਿਫਤਾਰ!ਤਹਿਸੀਲਦਾਰ ਨੂੰ 20 ਹਜ਼ਾਰ ਲੈਣੇ ਪਏ ਮਹਿੰਗੇ  ਵਿਜੀਲੈਂਸ ਨੇ ਪਾਇਆ ਘੇਰਾ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪਾਕਿਸਤਾਨ ਦੀ ਜ਼ਿੱਦ ਕਾਰਨ ICC ਨੂੰ ਹੋ ਸਕਦਾ ਵੱਡਾ ਨੁਕਸਾਨ, ਚੈਂਪੀਅਨਸ ਟਰਾਫੀ ਦਾ ਮੁੱਦਾ ਗਰਮਾਇਆ, ਜਾਣੋ ਹੁਣ ਤੱਕ ਕੀ ਕੁਝ ਹੋਇਆ ?
ਪਾਕਿਸਤਾਨ ਦੀ ਜ਼ਿੱਦ ਕਾਰਨ ICC ਨੂੰ ਹੋ ਸਕਦਾ ਵੱਡਾ ਨੁਕਸਾਨ, ਚੈਂਪੀਅਨਸ ਟਰਾਫੀ ਦਾ ਮੁੱਦਾ ਗਰਮਾਇਆ, ਜਾਣੋ ਹੁਣ ਤੱਕ ਕੀ ਕੁਝ ਹੋਇਆ ?
ਪਾਕਿਸਤਾਨ ‘ਚ ਛਿੜਿਆ ‘ਗ੍ਰਹਿ ਯੁੱਧ’ ! ਸ੍ਰੀਲੰਕਾ ਟੀਮ ਦਾ ਦੌਰਾ ਹੋਇਆ ਰੱਦ, ਹੁਣ ਗੁਆਂਢੀ ਮੁਲਕ ‘ਚ ਨਹੀਂ ਹੋਵੇਗੀ ਚੈਂਪੀਅਨ ਟਰਾਫੀ ? ਭਾਰਤ ਦਾ ਲੱਗੇਗਾ ਦਾਅ
ਪਾਕਿਸਤਾਨ ‘ਚ ਛਿੜਿਆ ‘ਗ੍ਰਹਿ ਯੁੱਧ’ ! ਸ੍ਰੀਲੰਕਾ ਟੀਮ ਦਾ ਦੌਰਾ ਹੋਇਆ ਰੱਦ, ਹੁਣ ਗੁਆਂਢੀ ਮੁਲਕ ‘ਚ ਨਹੀਂ ਹੋਵੇਗੀ ਚੈਂਪੀਅਨ ਟਰਾਫੀ ? ਭਾਰਤ ਦਾ ਲੱਗੇਗਾ ਦਾਅ
Stubble Burning: ਪੰਜਾਬੀਆਂ ਨੇ ਪਰਾਲੀ ਸਾੜਨ 'ਤੇ ਲਾਈ ਬ੍ਰੇਕ! ਵੱਡਾ ਸਵਾਲ, ਹੁਣ ਕੌਣ ਘੋਲ ਰਿਹਾ ਦਿੱਲੀ ਦੀ ਆਬੋ-ਹਵਾ 'ਚ ਜ਼ਹਿਰ?
Stubble Burning: ਪੰਜਾਬੀਆਂ ਨੇ ਪਰਾਲੀ ਸਾੜਨ 'ਤੇ ਲਾਈ ਬ੍ਰੇਕ! ਵੱਡਾ ਸਵਾਲ, ਹੁਣ ਕੌਣ ਘੋਲ ਰਿਹਾ ਦਿੱਲੀ ਦੀ ਆਬੋ-ਹਵਾ 'ਚ ਜ਼ਹਿਰ?
ਨਵਜੋਤ ਸਿੱਧੂ ਦੀ ਪਤਨੀ ਨੂੰ 850 ਕਰੋੜ ਦਾ ਨੋਟਿਸ, ਨਿੰਬੂ ਪਾਣੀ, ਹਲਦੀ ਤੇ ਨਿੰਮ ਨਾਲ ਕੈਂਸਰ ਠੀਕ ਹੋਣ ਦਾ ਕੀਤਾ ਸੀ ਦਾਅਵਾ, ਜਾਣੋ ਕਿਸਨੇ ਕੱਢਿਆ ਨੋਟਿਸ ?
ਨਵਜੋਤ ਸਿੱਧੂ ਦੀ ਪਤਨੀ ਨੂੰ 850 ਕਰੋੜ ਦਾ ਨੋਟਿਸ, ਨਿੰਬੂ ਪਾਣੀ, ਹਲਦੀ ਤੇ ਨਿੰਮ ਨਾਲ ਕੈਂਸਰ ਠੀਕ ਹੋਣ ਦਾ ਕੀਤਾ ਸੀ ਦਾਅਵਾ, ਜਾਣੋ ਕਿਸਨੇ ਕੱਢਿਆ ਨੋਟਿਸ ?
Punjab News: ਪੰਜਾਬੀਆਂ ਲਈ ਖੁਸ਼ਖਬਰੀ! ਪਹਿਲੀ ਦਸੰਬਰ ਤੋਂ ਬਗੈਰ NOC ਹੋਣਗੀਆਂ ਰਜਿਸਟਰੀਆਂ

ਪ੍ਰਿਅੰਕਾ ਗਾਂਧੀ ਨੇ ਸੰਸਦ ਮੈਂਬਰ ਵਜੋਂ ਚੁੱਕੀ ਸਹੁੰ, ਬੇਟਾ ਰੇਹਾਨ ਅਤੇ ਧੀ ਮਿਰਾਇਆ ਵਾਡਰਾ ਵੀ ਰਹੇ ਮੌਜੂਦ

ਕੈਨੇਡਾ 'ਚ ਰੇ*ਪ ਦੇ ਦੋਸ਼ 'ਚ ਪੰਜਾਬ ਦਾ ਨੌਜਵਾਨ ਗ੍ਰਿਫ਼ਤਾਰ, 3 ਔਰਤਾਂ ਨੂੰ ਬਣਾਇਆ ਆਪਣੀ ਹਵਸ਼ ਦਾ ਸ਼ਿਕਾਰ, ਇਦਾਂ ਦਿੰਦਾ ਸੀ ਵਾਰਦਾਤ ਨੂੰ ਅੰਜਾਮ

44 ਘੰਟਿਆਂ ਬਾਅਦ ਜਗਜੀਤ ਡੱਲੇਵਾਲ ਦੀ ਪਹਿਲੀ ਤਸਵੀਰ ਆਈ ਸਾਹਮਣੇ, ਨਾਲ ਸਨ ਪੁਲਿਸ ਮੁਲਾਜ਼ਮ, ਜਾਣੋ ਅਪਡੇਟ

Embed widget