ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਚੀਨ ਤੇ ਇਟਲੀ ਮਗਰੋਂ ਕਤਰ 'ਚ ਕਰੋਨਾ ਦਾ ਕਹਿਰ, ਇੱਕ ਹੀ ਦਿਨ 'ਚ 238 ਮਾਮਲਿਆਂ ਦੀ ਪੁਸ਼ਟੀ
ਹੁਣ ਕਤਰ 'ਚ ਕੋਰੋਨਾਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ। ਇੱਥੇ ਇੱਕ ਦਿਨ 'ਚ 238 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਸ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ 262 ਹੋ ਗਈ ਹੈ।
![ਚੀਨ ਤੇ ਇਟਲੀ ਮਗਰੋਂ ਕਤਰ 'ਚ ਕਰੋਨਾ ਦਾ ਕਹਿਰ, ਇੱਕ ਹੀ ਦਿਨ 'ਚ 238 ਮਾਮਲਿਆਂ ਦੀ ਪੁਸ਼ਟੀ Qatar's coronavirus cases jump by 238 in one day ਚੀਨ ਤੇ ਇਟਲੀ ਮਗਰੋਂ ਕਤਰ 'ਚ ਕਰੋਨਾ ਦਾ ਕਹਿਰ, ਇੱਕ ਹੀ ਦਿਨ 'ਚ 238 ਮਾਮਲਿਆਂ ਦੀ ਪੁਸ਼ਟੀ](https://static.abplive.com/wp-content/uploads/sites/5/2020/03/12182155/qatar2.jpg?impolicy=abp_cdn&imwidth=1200&height=675)
ਦੋਹਾ: ਹੁਣ ਕਤਰ 'ਚ ਕੋਰੋਨਾਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ। ਇੱਥੇ ਇੱਕ ਦਿਨ 'ਚ 238 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਸ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ 262 ਹੋ ਗਈ ਹੈ। ਸਿਹਤ ਮੰਤਰਾਲੇ ਮੁਤਾਬਕ ਪਹਿਲੇ ਤਿੰਨ ਮਾਮਲਿਆਂ ਨਾਲ ਹੀ ਸਾਰੇ ਲੋਕਾਂ ਨੂੰ ਕੋਰੋਨਾਵਾਇਰਸ ਹੋਇਆ ਹੈ।
ਇਹ ਵੀ ਪੜ੍ਹੋ:
ਮੰਤਰਾਲੇ ਨੇ ਕਿਹਾ ਕਿ ਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ ਵਧ ਸਕਦੀ ਹੈ। ਇਨ੍ਹਾਂ ਲੋਕਾਂ ਦੇ ਸੰਪਰਕ 'ਚ ਆਏ ਲੋਕ ਸੰਕਰਮਿਤ ਹੋ ਸਕਦੇ ਹਨ। ਇੱਕ ਰਿਪੋਰਟ ਮੁਤਾਬਕ ਸੰਕਰਮਿਤ ਸਾਰੇ ਲੋਕਾਂ ਦੀ ਹਾਲਤ ਸਥਿਰ ਹੈ। ਇਨ੍ਹਾਂ ਦਾ ਇਲਾਜ ਸੇਂਟਰ ਫਾਰ ਟਰਾਂਜ਼ੀਸ਼ਨਲ ਡਿਜ਼ੀਜ਼ 'ਚ ਚੱਲ ਰਿਹਾ ਹੈ।
ਇਹ ਵੀ ਪੜ੍ਹੋ:
ਕੋਰੋਨਾਵਾਇਰਸ ਦੀ ਲਪੇਟ 'ਚ 120 ਦੇਸ਼, ਲੱਖਾਂ ਲੋਕ ਜਕੜ 'ਚ ਆਏ, ਹਜ਼ਾਰਾਂ ਦੀ ਮੌਤ
ਇੱਥੋਂ ਦੀ ਸਰਕਾਰ ਵਲੋਂ ਸਤਰਕਤਾ ਵਰਤੀ ਜਾ ਰਹੀ ਹੈ। ਸਾਰੇ ਵਿਦਿਅਕ ਸੰਸਥਾਵਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਜਨਤਕ ਸਮਾਗਮਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਤੇ 14 ਦੇਸ਼ਾਂ ਦੇ ਯਾਤਰੀਆਂ 'ਤੇ ਰੋਕ ਲਾ ਦਿੱਤੀ ਹੈ।
Check out below Health Tools-
Calculate Your Body Mass Index ( BMI )
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪਟਿਆਲਾ
ਤਕਨਾਲੌਜੀ
ਕ੍ਰਿਕਟ
ਦੇਸ਼
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)