ਕੋਰੋਨਾਵਾਇਰਸ ਦੀ ਲਪੇਟ 'ਚ 120 ਦੇਸ਼, ਲੱਖਾਂ ਲੋਕ ਜਕੜ 'ਚ ਆਏ, ਹਜ਼ਾਰਾਂ ਦੀ ਮੌਤ
ਦੁਨੀਆ ਦੇ 120 ਦੇਸ਼ ਕੋਰੋਨਾਵਾਇਰਸ ਦੀ ਚਪੇਟ 'ਚ ਹਨ। ਹੁਣ ਤੱਕ 1 ਲੱਖ 19 ਹਜ਼ਾਰ ਤੋਂ ਵੱਧ ਲੋਕ ਸੰਕਰਮਿਤ ਹੋ ਚੁੱਕੇ ਹਨ ਜਦਕਿ 4300 ਲੋਕ ਮਾਰੇ ਜਾ ਚੁੱਕੇ ਹਨ। ਵਿਸ਼ਵ ਸਿਹਤ ਸੰਗਠਨ ਨੇ ਬੁੱਧਵਾਰ ਕੋਰੋਨਾਵਾਇਰਸ ਨੂੰ ਇੱਕ ਮਹਾਮਾਰੀ ਐਲਾਨ ਦਿੱਤਾ ਹੈ।

ਯੂਕੇ ਵਿੱਚ ਹੁਣ ਤੱਕ 6 ਲੋਕਾਂ ਦੀ ਮੌਤ ਕੋਰੋਨਾਵਾਇਰਸ ਨਾਲ ਹੋਈ ਹੈ, ਜਦੋਂਕਿ 382 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਸਿਹਤ ਅਧਿਕਾਰੀ ਉਨ੍ਹਾਂ ਲੋਕਾਂ ਨੂੰ ਲੱਭ ਰਹੇ ਹਨ ਜੋ ਸਿਹਤ ਮੰਤਰੀ ਦੇ ਸੰਪਰਕ ਵਿੱਚ ਆਏ ਸੀ।
ਇਰਾਨ ਦੀਆਂ ਜੇਲ੍ਹਾਂ 'ਚ ਕੋਰੋਨਾਵਾਇਰਸ ਫੈਲ ਰਿਹਾ:
ਅਮਰੀਕਾ ਨੇ ਮੰਗਲਵਾਰ ਨੂੰ ਕੋਰੋਨਾਵਾਇਰਸ ਕਰਕੇ ਇਰਾਨ ਤੋਂ ਸਾਰੇ ਅਮਰੀਕੀ ਕੈਦੀਆਂ ਦੀ ਰਿਹਾਈ ਦੀ ਮੰਗ ਕੀਤੀ। ਇਰਾਨ ਦੀਆਂ ਜੇਲ੍ਹਾਂ ਵਿੱਚ ਵੀ ਕੋਰੋਨਾਵਾਇਰਸ ਫੈਲਿਆ ਹੋਇਆ ਹੈ। ਸੰਯੁਕਤ ਰਾਜ ਦੇ ਵਿਦੇਸ਼ ਮੰਤਰੀ ਮਾਈਕ ਪੋਪੀਓ ਨੇ ਮੰਗਲਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਜੇ ਇਰਾਨ ਵਿੱਚ ਇੱਕ ਅਮਰੀਕੀ ਦੀ ਮੌਤ ਹੋ ਜਾਂਦੀ ਹੈ ਤਾਂ ਉੱਥੋਂ ਦੀ ਸਰਕਾਰ ਜ਼ਿੰਮੇਵਾਰ ਹੋਵੇਗੀ।
ਇਰਾਨ ਵਿੱਚ ਮੰਗਲਵਾਰ ਨੂੰ 24 ਲੋਕਾਂ ਦੀ ਮੌਤ ਹੋ ਗਈ। ਇੱਥੇ ਹੁਣ ਤੱਕ 291 ਲੋਕ ਮਾਰੇ ਜਾ ਚੁੱਕੇ ਹਨ, ਜਦੋਂ ਕਿ 8,042 ਸੰਕਰਮਿਤ ਹੋਏ ਹਨ।
ਚੀਨ 'ਚ ਇੱਕ ਦਿਨ 'ਚ 22 ਲੋਕਾਂ ਦੀ ਮੌਤ:
ਚੀਨ 'ਚ ਮੰਗਲਵਾਰ ਨੂੰ 22 ਲੋਕਾਂ ਦੀ ਮੌਤ ਹੋ ਗਈ। ਜਦੋਂਕਿ 31 ਨਵੇਂ ਕੇਸ ਸਾਹਮਣੇ ਆਏ ਹਨ। ਹੁਣ ਤੱਕ ਇੱਥੇ 3158 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ, ਸੰਕਰਮਿਤ ਦੇ 80,785 ਮਾਮਲੇ ਸਾਹਮਣੇ ਆਏ ਹਨ। ਚੀਨ ਨਵੇਂ ਕੋਰੋਨੋਵਾਇਰਸ ਦੇ ਮਾਮਲਿਆਂ ਨੂੰ ਸੀਮਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਮਿਸਰ ‘ਚ ਨੀਲ ਦਰਿਆ ਦੇ ਨਾਲ-ਨਾਲ ਕਰੂਜ਼ 'ਤੇ ਸੰਕਰਮਿਤ ਦੇ 25 ਮਾਮਲੇ ਨਕਾਰਾਤਮਕ:
ਮਿਸਰ ਦੇ ਅਧਿਕਾਰੀਆਂ ਨੇ ਮੰਗਲਵਾਰ ਨੂੰ ਕਿਹਾ ਕਿ 25 ਲੋਕਾਂ ਦੀ ਰਿਪੋਰਟ ਜਿਹੜੀ ਕਿ ਨੀਲ ਨਦੀ ਦੇ ਕਿਨਾਰੇ ਖੜ੍ਹੀ ਕਰੂਜ਼ ‘ਏ ਸਾਰਾ’ ਉੱਤੇ ਸੰਕਰਮਣ ਦੀ ਪੁਸ਼ਟੀ ਕੀਤੀ ਸੀ, ਉਨ੍ਹਾਂ ਦੀ ਰਿਪੋਰਟ ਨਕਾਰਾਤਮਕ ਹੈ। ਸਿਹਤ ਮੰਤਰੀ ਹਾਲਾ ਜ਼ਾਇਦ ਨੇ ਇਸ ਬਾਰੇ ਜਾਣਕਾਰੀ ਦਿੱਤੀ। ਇਸ ਕਰੂਜ਼ 'ਤੇ ਤਾਮਿਲਨਾਡੂ ਦੇ 17 ਨਾਗਰਿਕ ਫਸੇ ਹੋਏ ਹਨ।
ਇਟਲੀ 'ਚ ਲਾਕਆਉਟ, ਲੋਕਾਂ ਘਰ ਨਾ ਛੱਡਣ ਦੀ ਅਪੀਲ:
ਚੀਨ ਤੋਂ ਬਾਅਦ ਇਟਲੀ ਕੋਰੋਨਾਵਾਇਰਸ ਤੋਂ ਸਭ ਤੋਂ ਪ੍ਰਭਾਵਿਤ ਦੇਸ਼ ਹੈ। ਮੰਗਲਵਾਰ ਨੂੰ ਇੱਥੇ 168 ਲੋਕਾਂ ਦੀ ਮੌਤ ਹੋਈ। ਇਹ ਇੱਕ ਦਿਨ 'ਚ ਮਰਨ ਵਾਲਿਆਂ ਦੀ ਸਭ ਤੋਂ ਜ਼ਿਆਦਾ ਗਿਣਤੀ ਹੈ। ਸਰਕਾਰ ਨੇ ਸਾਰੇ ਦੇਸ਼ ਨੂੰ ਬੰਦ ਕਰ ਦਿੱਤਾ ਹੈ। ਦੇਸ਼ ਦੇ ਤਕਰੀਬਨ 6 ਕਰੋੜ ਲੋਕ ਇਕੱਲੇ ਹੋ ਚੁੱਕੇ ਹਨ। ਹੁਣ ਤੱਕ ਇੱਥੇ 631 ਲੋਕ ਮਾਰੇ ਜਾ ਚੁੱਕੇ ਹਨ, ਜਦੋਂਕਿ ਦਸ ਹਜ਼ਾਰ ਤੋਂ ਵੱਧ ਲੋਕ ਸੰਕਰਮਿਤ ਹਨ।
ਸੰਯੁਕਤ ਰਾਸ਼ਟਰ ਦੇ ਸੱਕਤਰ-ਜਨਰਲ ਐਂਟੋਨੀਓ ਗੁਟੇਰੇਸ ਨੇ ਮੰਗਲਵਾਰ ਨੂੰ ਕਿਹਾ ਕਿ ਕੋਰੋਨਵਾਇਰਸ ਦੇ ਫੈਲਣ ਨੂੰ ਰੋਕਣ ਲਈ ਨਿਊਯਾਰਕ ਸਥਿਤ ਯੂਐਨ ਦੇ ਮੁੱਖ ਦਫਤਰ ਸੈਲਾਨੀਆਂ ਲਈ ਬੰਦ ਕਰ ਦਿੱਤਾ ਗਿਆ ਹੈ।
Check out below Health Tools-
Calculate Your Body Mass Index ( BMI )





















