Rakesh Jhunjhunwala Death: ਸਟਾਕ ਮਾਰਕੀਟ ਦੇ 'ਬਿਗ ਬੁਲ' ਰਾਕੇਸ਼ ਝੁਨਝੁਨਵਾਲਾ ਦਾ ਦੇਹਾਂਤ, ਹਾਲ ਹੀ 'ਚ ਕੀਤਾ ਸੀ ਆਕਾਸਾ ਏਅਰਲਾਈਨਜ਼ ਨੂੰ ਲਾਂਚ
Rakesh Jhunjhunwala Death: ਸਟਾਕ ਮਾਰਕੀਟ ਦੇ 'ਬਿਗ ਬੁਲ' ਰਾਕੇਸ਼ ਝੁਨਝੁਨਵਾਲਾ ਦਾ ਦੇਹਾਂਤ, ਹਾਲ ਹੀ 'ਚ ਆਕਾਸਾ ਏਅਰਲਾਈਨਜ਼ ਨੂੰ ਲਾਂਚ ਕੀਤਾ ਸੀ।
Rakesh Jhunjhunwala Death: ਸਟਾਕ ਮਾਰਕੀਟ ਦੇ ਦਿੱਗਜਾਂ ਵਿੱਚੋਂ ਇੱਕ ਰਾਕੇਸ਼ ਝੁਨਝੁਨਵਾਲਾ ਦਾ ਦੇਹਾਂਤ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਰਾਜੇਸ਼ ਝੁਨਝੁਨਵਾਲਾ ਨੇ ਮੁੰਬਈ ਦੇ ਬ੍ਰਿਜ ਕੈਂਡੀ ਹਸਪਤਾਲ 'ਚ ਆਖਰੀ ਸਾਹ ਲਿਆ। ਉਨ੍ਹਾਂ ਦੀ ਸਿਹਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਇੱਥੇ ਭਰਤੀ ਕਰਵਾਇਆ ਗਿਆ ਸੀ। ਝੁਨਝੁਨਵਾਲਾ ਦੀ ਮੌਤ ਦਾ ਕਾਰਨ ਮਲਟੀ-ਆਰਗਨ ਫੇਲ੍ਹ ਹੋਣਾ ਦੱਸਿਆ ਜਾ ਰਿਹਾ ਹੈ। ਡਾਕਟਰਾਂ ਦੀ ਟੀਮ ਉਸ ਨੂੰ ਬਚਾਉਣ ਦੀ ਲਗਾਤਾਰ ਕੋਸ਼ਿਸ਼ ਕਰ ਰਹੀ ਸੀ ਪਰ ਅਜਿਹਾ ਨਹੀਂ ਹੋ ਸਕਿਆ। ਉਨ੍ਹਾਂ ਨੂੰ ਬੀਤੀ ਸ਼ਾਮ ਹੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਉਨ੍ਹਾਂ ਦੀ ਸਿਹਤ ਬੀਤੇ ਕੁਝ ਦਿਨਾਂ ਤੋਂ ਲਗਾਤਾਰ ਵਿਗੜ ਰਹੀ ਸੀ।
ਨਹੀਂ ਰਿਹਾ ਬਾਜ਼ਾਰ ਦਾ ਜਾਦੂਗਰ
ਦੱਸ ਦੇਈਏ ਕਿ ਰਾਕੇਸ਼ ਝੁਨਝੁਨਵਾਲਾ ਦਾ ਜਨਮ ਤੇਲੰਗਾਨਾ ਦੇ ਹੈਦਰਾਬਾਦ ਵਿੱਚ ਹੋਇਆ ਸੀ। ਬਾਅਦ ਵਿੱਚ ਉਹ ਆਪਣੇ ਪਿਤਾ ਨਾਲ ਮੁੰਬਈ ਸ਼ਿਫਟ ਹੋ ਗਏ। ਉਹ ਪੇਸ਼ੇ ਤੋਂ ਇੱਕ ਚਾਰਟਰਡ ਅਕਾਊਂਟੈਂਟ ਸੀ, ਪਰ ਬਾਅਦ ਵਿੱਚ ਉਹਨਾਂ ਨੂੰ ਸਟਾਕ ਮਾਰਕੀਟ ਦੇ ਵਾਰਨ ਬਫੇ ਵਜੋਂ ਜਾਣਿਆ ਗਿਆ। ਉਹਨਾਂ ਨੂੰ ਬਾਜ਼ਾਰ ਦਾ ਜਾਦੂਗਰ ਵੀ ਕਿਹਾ ਜਾਂਦਾ ਸੀ। ਜਿਸ ਤਰ੍ਹਾਂ ਉਹ ਬਜ਼ਾਰ ਵਿਚ ਨਿਵੇਸ਼ ਕਰਦੇ ਸੀ, ਉਹਨਾਂ ਨੂੰ ਸਾਰੇ ਵੱਡੇ-ਵੱਡੇ ਲੋਕ ਫਾਲੋ ਕਰਦੇ ਸਨ। ਕਿਹਾ ਇਹ ਵੀ ਜਾਂਦਾ ਸੀ ਕਿ ਝੁਨਝੁਨਵਾਲਾ ਜਿੱਥੇ ਵੀ ਪੈਸਾ ਲਾਉਂਦੇ ਸੀ, ਉਹ ਸਭ ਤੋਂ ਜ਼ਿਆਦਾ ਮੁਨਾਫੇ ਵਾਲਾ ਹੁੰਦਾ ਸੀ।