ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
10ਵੀਂ-12ਵੀਂ ਦੀਆਂ ਪ੍ਰੀਖਿਆਵਾਂ ਬਾਰੇ ਸੀਬੀਐਸਈ ਦੇ ਨਵੇਂ ਅਦੇਸ਼, ਨਤੀਜੇ ਜੁਲਾਈ ਦੇ ਅੰਤ ਤੱਕ
ਕੋਰੋਨਾ ਮਹਾਮਾਰੀ ਕਰਕੇ ਵਿਦਿਆਰਥੀਆਂ ਲਈ ਯਾਤਰਾ ਕਰਨਾ ਸੁਰੱਖਿਅਤ ਨਹੀਂ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਰਮੇਸ਼ ਪੋਖਰਿਆਲ ਦੱਸਿਆ ਕਿ ਜੁਲਾਈ ਦੇ ਅੰਤ ਤੱਕ ਨਤੀਜੇ ਐਲਾਨ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ।
![10ਵੀਂ-12ਵੀਂ ਦੀਆਂ ਪ੍ਰੀਖਿਆਵਾਂ ਬਾਰੇ ਸੀਬੀਐਸਈ ਦੇ ਨਵੇਂ ਅਦੇਸ਼, ਨਤੀਜੇ ਜੁਲਾਈ ਦੇ ਅੰਤ ਤੱਕ Ramesh Pokhriyal Nishank Says CBSE results will likely be announced at the end of July 10ਵੀਂ-12ਵੀਂ ਦੀਆਂ ਪ੍ਰੀਖਿਆਵਾਂ ਬਾਰੇ ਸੀਬੀਐਸਈ ਦੇ ਨਵੇਂ ਅਦੇਸ਼, ਨਤੀਜੇ ਜੁਲਾਈ ਦੇ ਅੰਤ ਤੱਕ](https://static.abplive.com/wp-content/uploads/sites/5/2020/05/20213932/exams-4.jpg?impolicy=abp_cdn&imwidth=1200&height=675)
ਸੰਕੇਤਕ ਤਸਵੀਰ
ਨਵੀਂ ਦਿੱਲੀ: ਸੀਬੀਐਸਈ (CBSE) 10ਵੀਂ ਤੇ 12ਵੀਂ ਦੀਆਂ ਬਾਕੀ ਪ੍ਰੀਖਿਆਵਾਂ (Exams) ਉਨ੍ਹਾਂ ਸਕੂਲਾਂ ਵਿੱਚ ਲਈਆਂ ਜਾਣਗੀਆਂ ਜਿੱਥੋਂ ਵਿਦਿਆਰਥੀਆਂ ਦਾ ਦਾਖਲ ਹੈ। ਮਨੁੱਖੀ ਸਰੋਤ ਵਿਕਾਸ ਮੰਤਰੀ (Human Resource Development Minister) ਰਮੇਸ਼ ਪੋਖਰਿਆਲ ਨਿਸ਼ਾਂਕ (Ramesh Pokhriyal Nishank) ਨੇ ਖ਼ੁਦ ਇਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ (Coronavirus Epidemic) ਕਰਕੇ ਵਿਦਿਆਰਥੀਆਂ ਲਈ ਯਾਤਰਾ ਕਰਨਾ ਸੁਰੱਖਿਅਤ ਨਹੀਂ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਜੁਲਾਈ ਦੇ ਅੰਤ ਤੱਕ ਨਤੀਜੇ ਐਲਾਨ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ।
ਮੁਲਾਂਕਣ ਪ੍ਰਕਿਰਿਆ ਜਾਰੀ ਹੈ:
ਸਿੱਖਿਆ ਮੰਤਰੀ ਨੇ ਦੱਸਿਆ ਕਿ 10ਵੀਂ ਤੇ 12ਵੀਂ ਜਮਾਤ ਵਿੱਚ ਪਹਿਲਾਂ ਤੋਂ ਲਈਆਂ ਪ੍ਰੀਖਿਆਵਾਂ ਦੀਆਂ ਕਾਪੀਆਂ ਦਾ ਮੁਲਾਂਕਣ ਕੰਮ ਸ਼ੁਰੂ ਹੋ ਗਿਆ ਹੈ। ਇਹ ਪ੍ਰਕਿਰਿਆ 1 ਤੋਂ 15 ਜੁਲਾਈ ਤੱਕ ਤੈਅ ਬੋਰਡ ਦੀ ਪ੍ਰੀਖਿਆ ਦੇ ਨਾਲ-ਨਾਲ ਜਾਰੀ ਰਹੇਗੀ। ਇਸ ਦੌਰਾਨ ਉਨ੍ਹਾਂ ਇਹ ਵੀ ਦੱਸਿਆ ਕਿ ਬੋਰਡ ਦਾ ਨਤੀਜਾ ਜੁਲਾਈ ਦੇ ਅੰਤ ਤੱਕ ਜਾਰੀ ਕੀਤਾ ਜਾ ਸਕਦਾ ਹੈ। ਸੀਬੀਐਸਈ ਦੀਆਂ ਬਾਕੀ ਪ੍ਰੀਖਿਆਵਾਂ 1 ਤੋਂ 15 ਜੁਲਾਈ ਤੱਕ ਲਈਆਂ ਜਾਣਗੀਆਂ।
ਪ੍ਰੀਖਿਆ ਕੇਂਦਰਾਂ ਲਈ ਬਣਾਏ ਨਿਯਮ:
ਉਧਰ ਕੁਝ ਦਿਨ ਪਹਿਲਾਂ, ਸੀਬੀਐਸਈ 10ਵੀਂ-12ਵੀਂ ਬੋਰਡ ਦੀ ਪ੍ਰੀਖਿਆ ਦੀ ਡੇਟਸ਼ੀਟ ਜਾਰੀ ਕੀਤੀ ਗਈ ਹੈ। ਕੇਂਦਰੀ ਸਿੱਖਿਆ ਮੰਤਰੀ ਨੇ ਟਵਿੱਟਰ ਰਾਹੀਂ ਇਹ ਜਾਣਕਾਰੀ ਦਿੱਤੀ ਸੀ। ਟਾਈਮ ਟੇਬਲ ਦੇ ਨਾਲ, ਸੀਬੀਐਸਈ ਨੇ ਪ੍ਰੀਖਿਆ ਦੌਰਾਨ ਸਿਹਤ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣ ਕਰਦਿਆਂ ਕੋਰੋਨਾ ਤੋਂ ਸੁਰੱਖਿਆ ਬਾਰੇ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਵਿਸ਼ਵ
ਜਲੰਧਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)