ਨਵੀਂ ਦਿੱਲੀ: ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਜਾਰੀ ਹੈ, ਜਿਸ ਬਾਰੇ ਲੋਕਾਂ ਦੀ ਵੱਖੋ-ਵੱਖਰੀ ਰਾਇ ਹੈ। ਕੋਈ ਇਸ ਨੂੰ ਸਹੀ ਦੱਸ ਰਿਹਾ ਹੈ ਤੇ ਕੋਈ ਕਾਨੂੰਨ ਵਿੱਚ ਕੁਝ ਸੋਧਾਂ ਕਰਨ ਦੀ ਸਿਫ਼ਾਰਸ਼ ਕਰ ਰਿਹਾ ਹੈ। ਇਨ੍ਹਾਂ ਸਾਰੇ ਹਾਲਾਤ ਦੌਰਾਨ ਅਸੀਂ ਗੱਲ ਕਰ ਰਹੇ ਹਾਂ ਦਿੱਲੀ ਦੇ ਬਾਰਡਰ ਨਾਲ ਲੱਗਦੇ ਟੀਕਰੀ ਤੇ ਝੜੌਦਾ ਪਿੰਡਾਂ ਦੇ ਕਿਸਾਨਾਂ ਦੀ ਜਿਨ੍ਹਾਂ ਦੀ ਗੋਭੀ ਦੀ ਫ਼ਸਲ ਦੀ ਲਾਗਤ ਵੀ ਨਹੀਂ ਨਿਕਲ ਰਹੀ ਹੈ।

ਇਨ੍ਹਾਂ ਦੋਵੇਂ ਪਿੰਡਾਂ ਵਿੱਚ ਕਣਕ ਤੋਂ ਇਲਾਵਾ ਗੋਭੀ, ਗਾਜਰ ਤੇ ਮੂਲੀ ਦੀ ਜ਼ਬਰਦਸਤ ਫ਼ਸਲ ਹੋਈ ਹੈ। ਕਿਸਾਨ ਇਨ੍ਹਾਂ ਫ਼ਸਲਾਂ ਦੀ ਵਾਢੀ ’ਚ ਲੱਗੇ ਹੋਏ ਹਨ। ਟੀਕਰੀ ਕਲਾਂ ਪਿੰਡ ਦੇ ਕਿਸਾਨ ਸੱਤਿਆਵਾਨ ਦੀ ਗੋਭੀ ਦੀ ਫ਼ਸਲ ਤਿਆਰ ਹੈ। ਉਹ ਖੇਤ ਵਿੱਚ ਲੇਬਰ ਨਾਲ ਤੁੜਾਈ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਕਿਸਾਨ ਆਪਣੇ ਖੇਤਾਂ ਵਿੱਚ ਹੀ ਟਰੈਕਟਰ ਚਲਾਉਣ ਲਈ ਮਜਬੂਰ ਹਨ ਕਿਉਂਕਿ ਮੰਡੀ ਵਿੱਚ ਕੀਮਤ ਇੰਨੀ ਘੱਟ ਮਿਲ ਰਹੀ ਹੈ।

ਕਿਸਾਨੀ ਅੰਦੋਲਨ ਭੱਖਦਾ ਦੇਖ ਪੀਐਮ ਮੋਦੀ ਦਾ ਐਕਸ਼ਨ, ਕੱਲ੍ਹ ਕਿਸਾਨਾਂ ਨੂੰ ਕਰਨਗੇ ਸੰਬੋਧਨ

ਸੱਤਿਆਵਾਨ ਨੇ ਦੱਸਿਆ ਕਿ ਇੱਕ ਟਰੱਕ ਵਿੱਚ 16 ਕੁਇੰਟਲ ਗੋਭੀ ਆਉਂਦੀ ਹੈ, ਜੋ ਸਿਰਫ਼ 3 ਹਜ਼ਾਰ ਰੁਪਏ ’ਚ ਵਿਕ ਰਹੀ ਹੈ; ਜਦ ਕਿ ਗੋਭੀ ਤੁੜਾਈ ਦੀ ਲੇਬਰ ਤੇ ਮੰਡੀ ਤੱਕ ਟ੍ਰਾਂਸਪੋਰਟ ਦਾ ਖ਼ਰਚਾ ਹੀ ਲਗਪਗ 2,400 ਰੁਪਏ ਆਵੇਗਾ। ਇੰਝ 16 ਕੁਇੰਟਲ ਗੋਭੀ ਪਿੱਛੇ ਸਿਰਫ਼ 600 ਰੁਪਏ ਬਚਣਗੇ।

ਕਿਸਾਨ ਅੰਦੋਲਨ ਬਾਰੇ ਕੇਂਦਰ ਸਰਕਾਰ ਨੂੰ ਸੁਪਰੀਮ ਕੋਰਟ 'ਚ ਝਟਕਾ

ਉਨ੍ਹਾਂ ਦੱਸਿਆ ਕਿ ਇੱਕ ਏਕੜ ਖੇਤੀ ਵਿੱਚ 15 ਹਜ਼ਾਰ ਰੁਪਏ ਦੇ ਬੀਜ, 15 ਹਜ਼ਾਰ ਦੀ ਖਾਦ ਤੇ ਦਵਾਈ ਤੇ 10 ਹਜ਼ਾਰ ਦੀ ਨਾਲਾਈ ਲੱਗਦੀ ਹੈ। ਇੰਝ ਕੁੱਲ 40,000 ਰੁਪਏ ਦਾ ਖ਼ਰਚਾ ਆਉਂਦਾ ਹੈ। ਜੇ 600 ਰੁਪਏ ਦੇ ਹਿਸਾਬ ਨਾਲ 8 ਟਰੱਕ ਵੀ ਵੇਚੇ ਜਾਣ, ਤਾਂ ਸਾਰੇ ਖ਼ਰਚੇ ਕੱਢ ਕੇ ਸਿਰਫ਼ 4,800 ਰੁਪਏ ਹੀ ਮਿਲਣਗੇ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਫ਼ਸਲ ਦੀ ਘੱਟੋ-ਘੱਟ ਐਮਐਸਪੀ ਜ਼ਰੂਰ ਤੈਅ ਕਰਨੀ ਚਾਹੀਦੀ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ