Russia-Ukraine War Live Update: ਰੂਸ ਨੇ ਯੂਕਰੇਨ ਵਿੱਚ ਮਚਾਈ ਤਬਾਹੀ, ਰੂਸ ਨਾਲ ਗੱਲਬਾਤ ਲਈ ਤਿਆਰ ਹੋਇਆ ਯੂਕਰੇਨ
Ukriane- Russia Conflict Live Update: ਲੜਾਈ ਵਿੱਚ ਹੁਣ ਤੱਕ 137 ਯੂਕਰੇਨੀ ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਯੂਕਰੇਨ ਦੀ ਫੌਜ ਨੇ ਕਈ ਰੂਸੀ ਜਹਾਜ਼ਾਂ ਨੂੰ ਵੀ ਤਬਾਹ ਕਰ ਦਿੱਤਾ ਹੈ।
Background
Ukriane- Russia Conflict Live Update: ਯੂਕਰੇਨ 'ਤੇ ਰੂਸੀ ਹਮਲੇ ਨੂੰ ਲਗਪਗ 24 ਘੰਟੇ ਹੋ ਗਏ ਹਨ। ਹਰ ਗੁਜ਼ਰਦੇ ਮਿੰਟ ਦੇ ਨਾਲ ਹਮਲੇ ਹੋਰ ਤੇਜ਼ ਹੁੰਦੇ ਜਾ ਰਹੇ ਹਨ। ਯੂਕਰੇਨੀ ਪਾਸਿਓਂ ਵੀ ਜਵਾਬੀ ਕਾਰਵਾਈ ਕੀਤੀ ਜਾ ਰਹੀ ਹੈ, ਪਰ ਵੱਡੀ ਰੂਸੀ ਫੌਜ ਦੇ ਸਾਹਮਣੇ ਇਹ ਨਾਕਾਫੀ ਹੈ। ਹੁਣ ਸਭ ਦੀਆਂ ਨਜ਼ਰਾਂ ਇਸ ਗੱਲ 'ਤੇ ਟਿਕੀਆਂ ਹੋਈਆਂ ਹਨ ਕਿ ਇਹ ਯੁੱਧ ਕਿੰਨਾ ਚਿਰ ਚੱਲੇਗਾ, ਕਿਉਂਕਿ ਰੂਸੀ ਫੌਜਾਂ ਨੇ ਮਹੀਨਿਆਂ ਦੀ ਯੋਜਨਾ ਤੋਂ ਬਾਅਦ ਯੂਕਰੇਨ 'ਤੇ ਹਮਲਾ ਕੀਤਾ ਹੈ ਅਤੇ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਹਮਲੇ ਦੀ ਰਫ਼ਤਾਰ ਅਜਿਹੀ ਹੈ ਜੋ ਇਸ ਤੋਂ ਪਹਿਲਾਂ ਕਿਸੇ ਜੰਗ 'ਚ ਨਹੀਂ ਦੇਖੀ ਗਈ। ਰੂਸ ਪੱਖੀ ਬਾਗੀ ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਦਾਖਲ ਹੋ ਗਏ ਹਨ। ਇਸ ਦੇ ਨਾਲ ਹੀ ਰੈੱਡ ਆਰਮੀ ਨੇ ਚਰਨੋਬਲ ਨਿਊਕਲੀਅਰ ਪਲਾਂਟ 'ਤੇ ਵੀ ਕਬਜ਼ਾ ਕਰ ਲਿਆ ਹੈ। ਇਸ ਲੜਾਈ ਵਿੱਚ ਹੁਣ ਤੱਕ 137 ਯੂਕਰੇਨੀ ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਯੂਕਰੇਨ ਦੀ ਫੌਜ ਨੇ ਕਈ ਰੂਸੀ ਜਹਾਜ਼ਾਂ ਨੂੰ ਵੀ ਤਬਾਹ ਕਰ ਦਿੱਤਾ ਹੈ।
ਹੋਸਤੋਮੇਲ ਵਿੱਚ ਰੂਸੀ ਫੌਜ ਦਾ ਵੱਡਾ ਹਮਲਾ
ਰੂਸੀ ਫੌਜ ਨੇ ਸਭ ਤੋਂ ਪਹਿਲਾਂ ਯੂਕਰੇਨੀ ਫੌਜ ਦੇ ਕਮਾਂਡ ਐਂਡ ਕੰਟਰੋਲ ਸਿਸਟਮ, ਏਅਰ ਡਿਫੈਂਸ ਬੇਸ ਅਤੇ ਏਅਰਬੇਸ ਨੂੰ ਨਿਸ਼ਾਨਾ ਬਣਾਇਆ ਅਤੇ ਨਸ਼ਟ ਕਰ ਦਿੱਤਾ। ਰੂਸੀ ਹਮਲੇ ਦਾ ਨਤੀਜਾ ਇਹ ਨਿਕਲਿਆ ਕਿ ਕੁਝ ਘੰਟਿਆਂ ਵਿੱਚ ਹੀ ਯੂਕਰੇਨ ਦੀ ਆਪਣੀ ਰੱਖਿਆ ਕਰਨ ਦੀ ਤਾਕਤ ਬਹੁਤ ਘੱਟ ਗਈ ਹੈ, ਉਨ੍ਹਾਂ ਲਈ ਜਵਾਬੀ ਹਮਲਾ ਕਰਨਾ ਬਹੁਤ ਮੁਸ਼ਕਲ ਹੋ ਰਿਹਾ ਹੈ। ਰੂਸੀ ਫੌਜ ਦੇ ਲਗਪਗ 20 ਹਮਲਾਵਰ ਹੈਲੀਕਾਪਟਰਾਂ ਨੇ ਯੂਕਰੇਨ ਦੀ ਰਾਜਧਾਨੀ ਕੀਵ ਦੇ ਬਾਹਰੀ ਇਲਾਕੇ ਹੋਸਤੋਮੇਲ 'ਤੇ ਜ਼ਬਰਦਸਤ ਹਮਲਾ ਕੀਤਾ। ਹਮਲੇ ਕਾਰਨ ਸ਼ਹਿਰ ਧੂੰਏਂ ਦੇ ਗੁਬਾਰ 'ਚ ਤਬਦੀਲ ਹੋ ਗਿਆ।
ਯੂਕਰੇਨ ਵਿੱਚ ਹਫੜਾ-ਦਫੜੀ
ਰਿਪੋਰਟਾਂ ਮੁਤਾਬਕ ਯੂਕਰੇਨ ਦੀ ਫੌਜ ਨੇ ਇੱਥੇ ਇੱਕ ਰੂਸੀ ਹੈਲੀਕਾਪਟਰ ਨੂੰ ਤਬਾਹ ਕਰਨ ਦਾ ਦਾਅਵਾ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਰੂਸੀ ਫੌਜ ਦਾ ਕੇਏ-52 ਹੈਲੀਕਾਪਟਰ ਮੋਢੀਆਂ 'ਤੇ ਰੱਖ ਕੇ ਦਾਗੀ ਗਈ ਮਿਜ਼ਾਈਲਾਂ ਨਾਲ ਢੇਰ ਕੀਤਾ। ਇੰਨਾ ਹੀ ਨਹੀਂ ਰੂਸੀ ਫੌਜ ਨੇ ਕਰੂਜ਼ ਮਿਜ਼ਾਈਲਾਂ ਨਾਲ ਵੀ ਜ਼ਬਰਦਸਤ ਹਮਲਾ ਕੀਤਾ। ਕਰੂਜ਼ ਮਿਜ਼ਾਈਲਾਂ ਦੇ ਹਮਲੇ ਵਿੱਚ ਯੂਕਰੇਨ ਨੂੰ ਜ਼ਬਰਦਸਤ ਨੁਕਸਾਨ ਹੋਇਆ ਹੈ। ਇਸ 'ਚ ਕਈ ਫੌਜੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਗਿਆ ਹੈ। ਇਸ ਸਮੇਂ ਯੂਕਰੇਨ ਵਿੱਚ ਹਫੜਾ-ਦਫੜੀ ਦਾ ਮਾਹੌਲ ਹੈ। ਪਿਛਲੇ ਕਈ ਮਹੀਨਿਆਂ ਤੋਂ ਰੂਸ ਯੂਕਰੇਨ ਨਾਲ ਲੱਗਦੀਆਂ ਸਰਹੱਦਾਂ 'ਤੇ ਹਮਲੇ ਦੀ ਪ੍ਰੈਕਟਿਸ ਕਰ ਰਿਹਾ ਸੀ। ਯੂਕਰੇਨ 'ਤੇ ਹਮਲੇ ਦੀ ਯੋਜਨਾ ਕਾਫੀ ਸਮੇਂ ਤੋਂ ਚੱਲ ਰਹੀ ਸੀ। ਯੋਜਨਾ ਮੁਤਾਬਕ ਯੂਕਰੇਨ 'ਤੇ ਤਿੰਨੋਂ ਪਾਸਿਓਂ ਹਮਲਾ ਕੀਤਾ ਗਿਆ।
ਯੂਰਪੀ ਸੰਘ ਦਾ ਪੁਤਿਨ ਖਿਲਾਫ ਵੱਡਾ ਫੈਸਲਾ
ਯੂਰਪੀ ਸੰਘ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਖਿਲਾਫ ਵੱਡਾ ਐਕਸ਼ਨ ਲਿਆ ਹੈ। ਯੂਰਪੀ ਸੰਘ ਨੇ ਪੁਤਿਨ ਦੀ ਯੂਰਪ ਵਿੱਚ ਜਾਇਦਾਦ ਨੂੰ ਜ਼ਬਤ ਕਰਨ ਦਾ ਫੈਸਲਾ ਕੀਤਾ ਹੈ। ਯੂਰਪੀ ਸੰਘ ਯੂਕਰੇਨ 'ਤੇ ਰੂਸ ਦੀ ਕਾਰਵਾਈ ਦਾ ਵਿਰੋਧ ਕਰ ਰਿਹਾ ਹੈ। ਪੁਤਿਨ ਦੀ ਜਾਇਦਾਦ ਨੂੰ ਜ਼ਬਤ ਕਰਨ ਲਈ ਸਮਝੌਤਾ ਹੋਇਆ ਹੈ।
ਯੂਕਰੇਨ ਨੇ ਕੀਤਾ ਵੱਡਾ ਦਾਅਵਾ
ਨਿਊਜ਼ ਏਜੰਸੀ ਰਾਇਟਰਜ਼ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਯੂਕਰੇਨ ਦੇ ਰੱਖਿਆ ਮੰਤਰਾਲੇ ਨੇ ਦਾਅਵਾ ਕੀਤਾ ਹੈ ਕਿ ਯੂਕਰੇਨ ਨੇ 1 ਹਜ਼ਾਰ ਤੋਂ ਵੱਧ ਰੂਸੀ ਸੈਨਿਕਾਂ ਨੂੰ ਮਾਰ ਗਿਰਾਇਆ ਹੈ।






















