ਪੜਚੋਲ ਕਰੋ
Advertisement
ਕਾਂਗਰਸੀ ਦੇ 60 ਸਾਲ ਲੀਡਰ ਨੇ ਕੀਤਾ ਰਵੀਨਾ ਨਾਲ ਵਿਆਹ, ਗਹਿਲੋਤ ਨੇ ਕੀਤਾ ਟਵੀਟ
ਕਾਂਗਰਸ ਦੇ ਜਨਰਲ ਸੱਕਤਰ ਮੁਕੁਲ ਵਾਸਨਿਕ ਨੇ 60 ਸਾਲ ਦੀ ਉਮਰ ਵਿੱਚ ਐਤਵਾਰ ਨੂੰ ਦਿੱਲੀ ਦੇ ਇੱਕ ਪੰਜ ਸਿਤਾਰਾ ਹੋਟਲ 'ਚ ਰਵੀਨਾ ਖੁਰਾਣਾ ਨਾਲ ਵਿਆਹ ਕੀਤਾ।
ਨਵੀਂ ਦਿੱਲੀ: ਕਾਂਗਰਸ ਦੇ ਜਨਰਲ ਸੱਕਤਰ ਮੁਕੁਲ ਵਾਸਨਿਕ ਨੇ 60 ਸਾਲ ਦੀ ਉਮਰ ਵਿੱਚ ਐਤਵਾਰ ਨੂੰ ਵਿਆਹ ਕੀਤਾ। ਕਰੀਬੀ ਸੂਤਰਾਂ ਦਾ ਕਹਿਣਾ ਹੈ ਕਿ ਵਾਸਨਿਕ ਨੇ ਰਵੀਨਾ ਖੁਰਾਣਾ ਨਾਲ ਦਿੱਲੀ ਦੇ ਇੱਕ ਪੰਜ ਸਿਤਾਰਾ ਹੋਟਲ ਵਿੱਚ ਵਿਆਹ ਦੇ ਬੰਧਨ ਵਿੱਚ ਬੰਨ੍ਹੇ ਗਏ।
ਸੂਤਰਾਂ ਮੁਤਾਬਕ ਸਾਬਕਾ ਕੇਂਦਰੀ ਮੰਤਰੀ ਵਾਸਨਿਕ ਤੇ ਰਵੀਨਾ ਪੁਰਾਣੇ ਦੋਸਤ ਹਨ। ਹੁਣ ਉਨ੍ਹਾਂ ਨੇ ਵਿਆਹ ਕਰਾਉਣ ਦਾ ਫੈਸਲਾ ਕੀਤਾ ਹੈ। ਕਿਹਾ ਜਾਂਦਾ ਹੈ ਕਿ ਰਵੀਨਾ ਇੱਕ ਪ੍ਰਾਈਵੇਟ ਕੰਪਨੀ 'ਚ ਵੱਡੀ ਪਦਵੀ 'ਤੇ ਕੰਮ ਕਰਦੀ ਸੀ। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਸੀਨੀਅਰ ਕਾਂਗਰਸੀ ਆਗੂ ਅਹਿਮਦ ਪਟੇਲ, ਅੰਬਿਕਾ ਸੋਨੀ, ਬੀਕੇ ਹਰੀਪ੍ਰਸਾਦ ਤੇ ਆਨੰਦ ਸ਼ਰਮਾ ਨਵੇਂ ਜੋੜੇ ਨੂੰ ਵਧਾਈ ਦੇਣ ਪਹੁੰਚੇ।
ਅਸ਼ੋਕ ਗਹਿਲੋਤ ਨੇ ਵੀ ਟਵੀਟ ਰਾਹੀਂ ਵਾਸਨਿਕ ਨੂੰ ਜ਼ਿੰਦਗੀ ਦੀ ਨਵੀਂ ਪਾਰੀ ਦੀ ਕਾਮਨਾ ਕੀਤੀ ਤੇ ਤਸਵੀਰਾਂ ਵੀ ਸ਼ੇਅਰ ਕੀਤੀਆਂ। ਵਾਸਨਿਕ ਦੇ ਵਿਆਹ ਦੀ ਖ਼ਬਰ ਸਿਰਫ ਗਹਿਲੋਤ ਦੇ ਟਵੀਟ ਰਾਹੀਂ ਜਨਤਕ ਕੀਤੀ।Wishing Mukul Wasnik Ji and Raveena Khurana Ji heartiest congratulations on embarking on this new journey together as a couple. May the coming years prove to be the happiest time of your life. Stay blessed. pic.twitter.com/XPVMx0CjXf
— Ashok Gehlot (@ashokgehlot51) March 8, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਚੰਡੀਗੜ੍ਹ
ਲੁਧਿਆਣਾ
Advertisement