ਪੜਚੋਲ ਕਰੋ
ਕੋਰੋਨਾਵਾਇਰਸ ਖਿਲਾਫ ਖਾਲਸਾ ਦੀ ਜੰਗ, ਦੁਨੀਆ ਭਰ 'ਚ ਡਟੇ ਸਿੱਖ
ਕੋਰੋਨਾਵਾਇਰਸ ਦੀ ਦੁਨੀਆ ਭਰ ਵਿੱਚ ਦਹਿਸ਼ਤ ਹੈ। ਲੋਕ ਆਪਣਿਆਂ ਦਾ ਸਾਥ ਛੱਡ ਦੌੜ ਰਹੇ ਹਨ। ਕੋਰੋਨਾ ਨਾਲ ਮਰੇ ਨੂੰ ਮੋਢਾ ਦੇਣ ਲਈ ਚਾਰ ਬੰਦੇ ਨਹੀਂ ਲੱਭ ਰਹੇ।

ਚੰਡੀਗੜ੍ਹ: ਕੋਰੋਨਾਵਾਇਰਸ ਦੀ ਦੁਨੀਆ ਭਰ ਵਿੱਚ ਦਹਿਸ਼ਤ ਹੈ। ਲੋਕ ਆਪਣਿਆਂ ਦਾ ਸਾਥ ਛੱਡ ਦੌੜ ਰਹੇ ਹਨ। ਕੋਰੋਨਾ ਨਾਲ ਮਰੇ ਨੂੰ ਮੋਢਾ ਦੇਣ ਲਈ ਚਾਰ ਬੰਦੇ ਨਹੀਂ ਲੱਭ ਰਹੇ। ਅਜਿਹੇ ਵਿੱਚ ਸਿੱਖ ਦੁਨੀਆ ਭਰ ਵਿੱਚ ਲੋਕਾਂ ਦੀ ਸੇਵਾ ਵਿੱਚ ਜੁਟੇ ਹੋਏ ਹਨ। ਗੁਰਦੁਆਰਿਆਂ ਤੋਂ ਇਲਾਵਾ ਸਿੱਖ ਸੰਸਥਾਵਾਂ ਲੰਗਰ, ਰਹਿਣ-ਸਹਿਣ, ਸੈਨੇਟਾਈਜ਼ਰ ਤੇ ਦਵਾਈਆਂ ਦੀ ਸੇਵਾ ਕਰ ਰਹੇ ਹਨ। ਸਿਡਨੀ ਦੀ ਸਿੱਖ ਕਮਿਊਨਿਟੀ ਨੇ ਸੈਲਫ ਆਈਸੋਲੈਸ਼ਨ ‘ਚ ਫਸੇ ਬਜ਼ੁਰਗ ਲੋਕਾਂ ਲਈ ਖੁਰਾਕ ਦਾਨ ਪ੍ਰੋਗਰਾਮ ਲਈ 4,000 ਤੋਂ ਵੱਧ ਆਸਟ੍ਰੇਲਿਆਈ ਡਾਲਰ ਖ਼ਰਚ ਕੀਤੇ ਹਨ। ਦੱਸ ਦਈਏ ਕਿ “ਟਰਬਨਸ ਆਫ਼ ਆਸਟਰੇਲੀਆ” ਨਾਂ ਦੇ ਗਰੁੱਪ ਨੇ ਹੁਣ ਤਕ 1.5 ਟਨ ਤੋਂ ਵੱਧ ਖਾਣਾ ਦਾਨ ਕੀਤਾ ਹੈ। ਭੋਜਨ ਵਸਨੀਕਾਂ ਨੂੰ ਦਿੱਤਾ ਜਾ ਰਿਹਾ ਹੈ ਜੋ ਖਾਣਾ ਖਰੀਦਣ ਦੇ ਅਯੋਗ ਨਹੀਂ। ਨਿਊਯਾਰਕ ਵਿੱਚ, ਸਿੱਖ ਸੈਂਟਰ ਆਫ਼ ਨਿਊਯਾਰਕ ਨੇ 30,000 ਤੋਂ ਵੱਧ ਲੋਕਾਂ ਲਈ ਖਾਣਾ ਤਿਆਰ ਕੀਤਾ ਤੇ ਪੈਕ ਕੀਤਾ। ਇਸ ਵਾਰ ਖਾਣਾ ਸੈਲਫ ਆਈਸੋਲੇਸ਼ਨ ਵਿੱਚ ਫਸੇ ਅਮਰੀਕੀਆਂ ਲਈ ਦਾਨ ਕੀਤਾ ਗਿਆ ਕਿਉਂਕਿ ਨਿਊਯਾਰਕ ‘ਚ ਮੈਲਬਰਨ ਨਾਲੋਂ 30 ਗੁਣਾ ਵਧੇਰੇ ਖਾਣਾ ਭੇਜਿਆ ਗਿਆ। ਰਿਪੋਰਟਾਂ ਮੁਤਾਬਕ ਦਸਤਾਨੇ ਤੇ ਮਾਸਕ ਪਾਉਣਾ ਸਮਾਜਕ ਦੂਰੀਆਂ ਤੇ ਉਪਕਰਣਾਂ ਸਖ਼ਤ ਸਫਾਈ ਪ੍ਰਕ੍ਰਿਆਵਾਂ ‘ਚ ਇਹ ਤਿਆਰ ਕੀਤਾ ਗਿਆ। ਬ੍ਰਿਟੇਨ ‘ਚ ਇੰਗਲੈਂਡ ਦੇ ਬਰਕਸ਼ਾਇਰ ਦੇ ਇੱਕ ਸ਼ਹਿਰ ਸਲੋਫ ‘ਚ ਇੱਕ “ਫਰੀ ਮੋਬਾਈਲ ਫੂਡ ਸਪੋਰਟ” ਦੀ ਪਹਿਲ ਕੀਤੀ ਗਈ। ਇਹ ਸੇਵਾ ਸ਼ਹਿਰ ਦੇ ਸਿੱਖ ਭਾਈਚਾਰੇ ਵੱਲੋਂ “ਸਿਹਤਮੰਦ ਤੇ ਪੌਸ਼ਟਿਕ” ਭੋਜਨ ਮੁਹੱਈਆ ਕਰਵਾਉਂਦੀ ਹੈ ਜੋ ਜ਼ਿਆਦਾਤਰ 65 ਸਾਲ ਤੋਂ ਵੱਧ ਉਮਰ ਦੇ ਵੱਖਰੇ-ਵੱਖਰੇ ਲੋਕਾਂ ਨੂੰ ਖਾਣਾ ਦਾਨ ਕਰਦੀ ਹੈ। ਇਸ ਪਹਿਲ ਨੇ ਟਵਿਟਰ ‘ਤੇ ਕਾਫੀ ਟ੍ਰੈਂਡ ਵੀ ਕੀਤਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















