(Source: ECI/ABP News/ABP Majha)
Solar eclipse 2024: ਸੂਰਜ ਗ੍ਰਹਿਣ ਕਾਰਨ ਦਿਨ ਵੇਲੇ ਛਾ ਜਾਵੇਗਾ ਹਨੇਰਾ, ਇਨ੍ਹਾਂ ਸੂਬਿਆਂ 'ਚ ਸਕੂਲ-ਕਾਲਜ ਬੰਦ
Solar eclipse 2024: ਅੱਜ ਪੂਰਨ ਸੂਰਜ ਗ੍ਰਹਿਣ ਲੱਗੇਗਾ। ਇਹ ਗ੍ਰਹਿਣ 50 ਸਾਲ ਬਾਅਦ ਲੱਗ ਰਿਹਾ ਹੈ। ਦੱਸ ਦਈਏ ਕਿ ਜਦੋਂ ਸੂਰਜ ਦਿਨ ਵੇਲੇ ਚੰਦਰਮਾ ਨੂੰ ਢੱਕ ਲਵੇਗਾ ਅਤੇ ਦਿਨ ਵਿੱਚ ਹਨੇਰਾ ਛਾਇਆ ਰਹੇਗਾ ਤਾਂ ਪੂਰਨ ਸੂਰਜ ਗ੍ਰਹਿਣ ਲੱਗੇਗਾ।
Solar eclipse 2024: ਅੱਜ ਪੂਰਨ ਸੂਰਜ ਗ੍ਰਹਿਣ ਲੱਗੇਗਾ। ਇਹ ਗ੍ਰਹਿਣ 50 ਸਾਲ ਬਾਅਦ ਲੱਗ ਰਿਹਾ ਹੈ। ਦੱਸ ਦਈਏ ਕਿ ਜਦੋਂ ਸੂਰਜ ਦਿਨ ਵੇਲੇ ਚੰਦਰਮਾ ਨੂੰ ਢੱਕ ਲਵੇਗਾ ਅਤੇ ਦਿਨ ਵਿੱਚ ਹਨੇਰਾ ਛਾਇਆ ਰਹੇਗਾ ਤਾਂ ਪੂਰਨ ਸੂਰਜ ਗ੍ਰਹਿਣ ਲੱਗੇਗਾ। ਲਗਭਗ 7 ਮਿੰਟਾਂ ਲਈ ਸੂਰਜ ਦਿਖਾਈ ਨਹੀਂ ਦੇਵੇਗਾ।
ਸੂਰਜ ਗ੍ਰਹਿਣ ਦੌਰਾਨ 7 ਮਿੰਟ ਲਈ ਅਮਰੀਕਾ ਵਿੱਚ ਪੂਰੀ ਤਰ੍ਹਾਂ ਬਲੈਕਆਊਟ ਰਹੇਗਾ। 8 ਅਪ੍ਰੈਲ ਨੂੰ ਸੂਰਜ ਗ੍ਰਹਿਣ ਦੌਰਾਨ ਅਮਰੀਕਾ ਦੇ ਕਈ ਹਿੱਸਿਆਂ 'ਚ ਪੂਰਾ ਹਨੇਰਾ ਛਾ ਜਾਵੇਗਾ। ਅਮਰੀਕਾ ਵਿੱਚ ਸੂਰਜ ਗ੍ਰਹਿਣ ਦੌਰਾਨ ਹਨੇਰਾ ਹੋਣ ਕਾਰਨ ਸੁਰੱਖਿਆ ਦੇ ਮੱਦੇਨਜ਼ਰ ਕਈ ਰਾਜਾਂ ਵਿੱਚ ਸਕੂਲ ਬੰਦ ਕਰ ਦਿੱਤੇ ਗਏ ਹਨ। ਇਹ ਗ੍ਰਹਿਣ ਭਾਰਤ ਵਿੱਚ ਨਹੀਂ ਦਿਖਾਈ ਦੇਵੇਗਾ।
ਸੂਰਜ ਗ੍ਰਹਿਣ ਅਮਰੀਕਾ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਦਿਖਾਈ ਦੇਵੇਗਾ
ਸੰਪੂਰਨ ਸੂਰਜ ਗ੍ਰਹਿਣ ਦੱਖਣੀ ਅਮਰੀਕਾ ਦੇ ਟੈਕਸਾਸ ਰਾਜ ਤੋਂ ਉੱਤਰ-ਪੂਰਬ ਤੱਕ ਦਿਖਾਈ ਦੇਵੇਗਾ। ਜਦਕਿ ਮਿਆਮੀ 'ਚ ਅੰਸ਼ਕ ਗ੍ਰਹਿਣ ਲੱਗੇਗਾ, ਜਿਸ ਕਾਰਨ ਸੂਰਜ ਦੀ 46 ਫੀਸਦੀ ਡਿਸਕ ਧੁੰਦਲੀ ਹੋ ਜਾਵੇਗੀ। ਸੂਰਜ ਗ੍ਰਹਿਣ ਦੇ ਸਮੇਂ ਚੰਦਰਮਾ ਸੀਏਟਲ ਸ਼ਹਿਰ ਵਿੱਚ ਲਗਭਗ 20 ਪ੍ਰਤੀਸ਼ਤ ਸੂਰਜ ਨੂੰ ਕਵਰ ਕਰੇਗਾ।
ਅਮਰੀਕਾ ਦੀਆਂ ਇਨ੍ਹਾਂ ਥਾਵਾਂ 'ਤੇ ਦਿਖਾਈ ਦੇਵੇਗਾ ਸੂਰਜ ਗ੍ਰਹਿਣ
ਸੂਰਜ ਗ੍ਰਹਿਣ ਅਮਰੀਕਾ ਦੀਆਂ ਇਨ੍ਹਾਂ ਥਾਵਾਂ 'ਤੇ ਨਜ਼ਰ ਆਵੇਗਾ: ਮੈਕਸੀਕੋ, ਸਿਨਾਲੋਆ, ਨਾਇਰਿਟ, ਡੁਰਾਂਗੋ ਅਤੇ ਕੋਹੁਇਲਾ, ਅਮਰੀਕਾ ਦੇ ਟੈਕਸਾਸ, ਓਕਲਾਹੋਮਾ, ਅਰਕਨਸਸ, ਵਰਮੋਂਟ, ਨਿਊ ਹੈਂਪਸ਼ਾਇਰ, ਮੇਨ ਅਤੇ ਕੈਨੇਡਾ ਦੇ ਓਨਟਾਰੀਓ, ਕਿਊਬਿਕ, ਨਿਊ ਬਰੰਸਵਿਕ, ਪ੍ਰਿੰਸ ਐਡਵਰਡ ਆਈਲੈਂਡ, ਨੋਵਾ ਸਕੋਟਿਆ ਅਤੇ ਨਿਊਫਾਊਂਡਲੈਂਡ ਵਿਚ ਇਸ ਨੂੰ ਸਾਫ ਦੇਖਿਆ ਜਾ ਸਕਦਾ ਹੈ।
ਕਈ ਮਾਹਿਰਾਂ ਅਨੁਸਾਰ ਸੂਰਜ ਗ੍ਰਹਿਣ ਕਾਰਨ ਸੂਰਜੀ ਸੌਰ ਐਨਰਜੀ ਪ੍ਰੋਡਕਸ਼ਨ ਨੂੰ ਜ਼ਿਆਦਾ ਨੁਕਸਾਨ ਹੋ ਸਕਦਾ ਹੈ। ਸਾਲ 2024 ਵਿਚ ਲੱਗਣ ਵਾਲਾ ਇਹ ਸੂਰਜ ਗ੍ਰਹਿਣ ਸੱਤ ਸਾਲਾਂ ਤੋਂ ਵੀ ਘੱਟ ਸਮੇਂ ਵਿੱਚ ਅਮਰੀਕਾ ਵਿੱਚ ਦੂਜਾ ਸੂਰਜ ਗ੍ਰਹਿਣ ਹੋਵੇਗਾ।ਹੇਜ਼ ਕਾਉਂਟੀ, ਡੇਲ ਵੈਲੇ, ਮਨੋਰ ਅਤੇ ਲੇਕ ਟ੍ਰੈਵਿਸ ਸਕੂਲ ਜ਼ਿਲ੍ਹਿਆਂ ਵਿੱਚ ਪਹਿਲਾਂ ਹੀ ਛੁੱਟੀਆਂ ਦਾ ਐਲਾਨ ਕੀਤਾ ਜਾ ਚੁੱਕਾ ਹੈ।
ਅਮਰੀਕਾ 'ਚ ਲੱਖਾਂ ਲੋਕ ਸੂਰਜ ਗ੍ਰਹਿਣ ਦੇਖਣਗੇ
ਉਮੀਦ ਹੈ ਕਿ ਅਮਰੀਕਾ ਦੇ ਲੱਖਾਂ ਲੋਕ ਇਸ ਸੂਰਜ ਗ੍ਰਹਿਣ ਨੂੰ ਦੇਖਣਗੇ। ਅਮਰੀਕਾ ਵਿੱਚ ਟ੍ਰੈਫਿਕ ਪੁਲਿਸ ਦੇ ਅਧਿਕਾਰੀਆਂ ਨੇ ਲੋਕਾਂ ਨੂੰ ਟ੍ਰੈਫਿਕ ਜਾਮ ਬਾਰੇ ਚੇਤਾਵਨੀ ਦਿੱਤੀ ਹੈ ਅਤੇ ਉਨ੍ਹਾਂ ਨੂੰ ਸੂਰਜ ਵੱਲ ਸਿੱਧੇ ਦੇਖਣ ਤੋਂ ਬਚਣ ਦੀ ਸਲਾਹ ਦਿੱਤੀ ਹੈ, ਕਿਉਂਕਿ ਇਹ ਤੁਹਾਡੀਆਂ ਅੱਖਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
ਸੂਰਜ ਗ੍ਰਹਿਣ ਨੂੰ ਖੁੱਲ੍ਹੀਆਂ ਅੱਖਾਂ ਨਾਲ ਨਾ ਦੇਖੋ
ਸੂਰਜ ਗ੍ਰਹਿਣ ਵਾਲੇ ਦਿਨ ਸੂਰਜ ਨੂੰ ਦੇਖਣ ਲਈ ਸੌਲਰ ਫਿਲਟਰ ਦੀ ਵਰਤੋਂ ਕਰਨੀ ਚਾਹੀਦੀ ਹੈ। ਸੂਰਜ ਗ੍ਰਹਿਣ ਦੇ ਸਮੇਂ, ਜਦੋਂ ਚੰਦ ਸੂਰਜ ਨੂੰ ਪੂਰੀ ਤਰ੍ਹਾਂ ਢੱਕ ਲੈਂਦਾ ਹੈ, ਤੁਸੀਂ ਇਸ ਨੂੰ ਨੰਗੀਆਂ ਅੱਖ ਨਾਲ ਦੇਖ ਸਕਦੇ ਹੋ। ਕਿਸੇ ਵੀ ਸਮੇਂ ਸੂਰਜ ਗ੍ਰਹਿਣ ਦੇਖਣ ਲਈ ਤੁਹਾਨੂੰ ਬਹੁਤ ਸਾਵਧਾਨ ਰਹਿਣ ਦੀ ਲੋੜ ਹੈ। ਅਕਾਸ਼ ਵਿੱਚ ਸੂਰਜ ਗ੍ਰਹਿਣ ਦੇਖਣ ਲਈ ਐਨਕਾਂ ਜਾਂ ਟੈਲੀਸਕੋਪ ਵਿੱਚ ਸੌਲਰ ਫਿਲਟਰ ਦੀ ਵਰਤੋਂ ਕਰਨਾ ਬਿਹਤਰ ਹੋਵੇਗਾ।