ਪੜਚੋਲ ਕਰੋ
ਹੁਣ ਤਕ ਦੀਆਂ ਕੋਰੋਨਾਵਾਇਰਸ ਸਬੰਧੀ ਕੁਝ ਅਹਿਮ ਖ਼ਬਰਾਂ, ਜਿਸ ‘ਚ ਕੀਤੇ ਰਾਹਤ ਤਾਂ ਕੀਤੇ ਹੈ ਆਫਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਿੱਚ ਲੋਕਾਂ ਨੂੰ ਕੋਰੋਨਾਵਾਇਰਸ ਦੇ ਪ੍ਰਕੋਪ ਤੋਂ ਬਚਾਉਣ ਲਈ 21 ਦਿਨਾਂ ਦੇ ਲੌਕਡਾਊਨ ਦਾ ਐਲਾਨ ਕੀਤਾ ਸੀ। ਕੱਲ੍ਹ ਇਸ ਲੌਕਡਾਊਨ ਦਾ ਆਖ਼ਰੀ ਦਿਨ ਹੈ। ਪਰ ਦੇਸ਼ ਵਿੱਚ ਕੋਰੋਨਾ ਦੇ ਹਾਲਾਤ ਵੇਖ ਲੌਕਡਾਊਨ ਵਧਾਉਣ ਦਾ ਐਲਾਨ ਹੋ ਸਕਦਾ ਹੈ।
ਨਵੀਂ ਦਿੱਲੀ: ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਪਿਛਲੇ 24 ਘੰਟਿਆਂ ਵਿੱਚ 905 ਕੋਰੋਨਾ ਦੇ ਕੇਸ ਹੋਏ ਹਨ ਅਤੇ 51 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਮੰਤਰਾਲੇ ਨੇ ਵੀ ਇੱਕ ਰਾਹਤ ਦੀ ਖ਼ਬਰ ਦਿੱਤੀ ਹੈ। ਹੁਣ ਤੱਕ 980 ਲੋਕ ਠੀਕ ਹੋ ਚੁੱਕੇ ਹਨ। ਇੱਕ ਦਿਨ ਵਿੱਚ 141 ਵਿਅਕਤੀ ਠੀਕ ਹੋਏ। ਕੋਵਿਡ-19 ਦੇ ਕੁੱਲ ਕੇਸਾਂ ਦੀ ਗੱਲ ਕਰੀਏ ਤਾਂ ਇਹ 9352 ਹਨ ਅਤੇ ਇਨ੍ਹਾਂ ਚੋਂ 324 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਦਿੱਲੀ ‘ਚ ਹੋ ਰਹੇ ਖਾਸ ਇੰਤਜ਼ਾਮ: ਦਿੱਲੀ ਨੂੰ ਕੋਰੋਨਾਵਾਇਰਸ ਤੋਂ ਮੁਕਤ ਕਰਨ ਲਈ ਸੋਮਵਾਰ ਤੋਂ ਦਿੱਲੀ ਦੇ ਨਿਸ਼ਾਨਬੱਧ ਰੈੱਡ ਤੇ ਓਰੇਜ ਖੇਤਰਾਂ ‘ਚ ਸੈਨੇਟਾਈਜੇਸ਼ਨ ਮੁਹਿੰਮ ਦੀ ਸ਼ੁਰੂਆਤ ਹੋ ਗਈ। ਇਹ ਮੁਹਿੰਮ ਅੱਜ ਤੋਂ ਹੀ ਦਿੱਲੀ ਵਿੱਚ ਸ਼ੁਰੂ ਹੋ ਗਈ ਹੈ। ਖਾਸ ਗੱਲ ਇਹ ਹੈ ਕਿ ਜਾਪਾਨੀ ਟੈਕਨੋਲੋਜੀ ਦੀ ਵਰਤੋਂ ਦਿੱਲੀ ਨੂੰ ਸੈਨੇਟਾਈਜ਼ ਬਣਾਉਣ ਲਈ ਕੀਤੀ ਜਾ ਰਹੀ ਹੈ। ਜਾਪਾਨ ਤੋਂ ਲਿਆਂਦੀਆਂ ਗਈਆਂ 10 ਹਾਈ-ਟੈਕ ਮਸ਼ੀਨਾਂ ਰਾਹੀਂ ਡਿਸਇੰਫੇਕਟੈਂਟ ਦਾ ਛਿੜਕਾਅ ਕੀਤਾ ਜਾ ਰਿਹਾ ਹੈ। ਇੱਕ ਮਸ਼ੀਨ ਇੱਕ ਘੰਟੇ ਵਿੱਚ 20 ਹਜ਼ਾਰ ਵਰਗ ਮੀਟਰ ਦੇ ਖੇਤਰ ਨੂੰ ਸੈਨੇਟਾਈਜ਼ ਕਰਦੀ ਹੈ।
ਉਤਰਾਖੰਡ ਦਾ ਹਾਲ: ਇੱਥੇ ਪਿਛਲੇ 100 ਘੰਟਿਆਂ ‘ਚ ਕੋਰੋਨਾਵਾਇਰਸ ਦਾ ਇੱਕ ਵੀ ਨਵਾਂ ਕੇਸ ਸਾਹਮਣੇ ਨਹੀਂ ਆਇਆ ਹੈ। ਸੂਬੇ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕੋਰੋਨਾਵਾਇਰਸ ਤੋਂ ਹੁਣ ਤੱਕ ਸੱਤ ਵਿਅਕਤੀ ਇਲਾਜ ਤੋਂ ਬਾਅਦ ਠੀਕ ਹੋ ਚੁੱਕੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਹਲਦੀਵਾਨੀ ਦੇ ਵੱਲਭਪੁਰਾ ਖੇਤਰ ‘ਚ ਕੋਵਿਜ-19 ਦੇ ਫੈਲਣ ਨੂੰ ਕੰਟਰੋਲ ਕਰਨ ਲਈ ਕਰਫਿਊ ਲਗਾਉਣ ਦੇ ਆਦੇਸ਼ ਜਾਰੀ ਕੀਤੇ ਗਏ ਹਨ।
ਤਾਮਿਲਨਾਡੂ 'ਚ ਵਧਿਆ ਲੌਕਡਾਊਨ: ਇੱਥੇ ਲੌਕਡਾਊਨ ਦੀ ਮਿਆਦ 30 ਅਪਰੈਲ ਤੱਕ ਵਧਾ ਦਿੱਤੀ ਗਈ ਹੈ। ਸੂਬੇ ਦੇ ਮੁੱਖ ਮੰਤਰੀ ਨੇ ਇਸ ਦਾ ਐਲਾਨ ਕੀਤਾ। ਦੇਸ਼ ‘ਚ ਲਗਾਇਆ ਗਿਆ ਲੌਕਡਾਊਨ 14 ਅਪਰੈਲ ਨੂੰ ਖ਼ਤਮ ਹੋ ਰਿਹਾ ਹੈ। ਤਾਮਿਲਨਾਡੂ ‘ਚ ਕੋਰੋਨਾਵਾਇਰਸ ਦੇ ਪੌਜ਼ੇਟਿਵ ਮਾਮਲਿਆਂ ਦੀ ਗਿਣਤੀ 1043 ਹੋ ਗਈ ਹੈ। ਇਸ ਵਾਇਰਸ ਕਾਰਨ ਸੂਬੇ ‘ਚ ਹੁਣ ਤਕ 11 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ 50 ਵਿਅਕਤੀ ਇਲਾਜ ਤੋਂ ਬਾਅਦ ਠੀਕ ਹੋ ਗਏ ਹਨ। ਇਸ ਤੋਂ ਪਹਿਲਾਂ ਇਸ ਨੇ ਪੰਜਾਬ, ਮਹਾਰਾਸ਼ਟਰ ਅਤੇ ਉੜੀਸਾ ‘ਚ ਲੌਕਡਾਊਨ ਨੂੰ ਅੱਗੇ ਵਧਾਉਣ ਦਾ ਫੈਸਲਾ ਕੀਤਾ ਸੀ।
ਜਾਣੋ ਕੀ ਹੈ ਆਗਰਾ ਮਾਡਲ, ਜਿਸ ਦੀ ਤਾਰੀਫ ਮੋਦੀ ਨੇ ਕੀਤੀ: ਅੱਜ ਆਗਰਾ ‘ਚ ਕੋਰੋਨਾ ਦੇ 35 ਹੋਰ ਸਕਾਰਾਤਮਕ ਮਾਮਲੇ ਸਾਹਮਣੇ ਆਏ, ਜਿਸ ਤੋਂ ਬਾਅਦ ਮਰੀਜ਼ਾਂ ਦੀ ਗਿਣਤੀ 138 ਹੋ ਗਈ ਹੈ। ਇਸ ਦੇ ਮੁਤਾਬਕ ਆਗਰਾ ਹੁਣ ਯੂਪੀ ਦਾ ਸਭ ਤੋਂ ਵੱਡਾ ਹੌਟਸਪੌਟ ਬਣ ਗਿਆ ਹੈ। ਦੋ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ ਸੀ। ਉਸ ਬੈਠਕ ‘ਚ ਮੋਦੀ ਨੇ ਆਗਰਾ ਮਾਡਲ ਦੀ ਪ੍ਰਸ਼ੰਸਾ ਕੀਤੀ ਸੀ। ਆਗਰਾ ਮਾਡਲ ਦਾ ਫਾਰਮੂਲੇ ‘ਚ ਹੌਟ-ਸਪਾਟ, ਐਪੀਸੈਂਟਰ, ਸੰਪਰਕ ਟ੍ਰੈਕਿੰਗ, ਨਮੂਨਾ ਅਤੇ ਇਕੱਲਤਾ ਮੌਜੂਦ ਹੈ। ਇਸੇ ਫਾਰਮੂਲੇ ਤੋਂ ਕੋਰੋਨਾ ਨੂੰ ਫੈਲਣ ਤੋਂ ਰੋਕਣ ਦੀ ਰਣਨੀਤੀ ਬਣਾਈ ਗਈ। ਇਹ ਬਹੁਤ ਹੱਦ ਤੱਕ ਸਫਲ ਵੀ ਰਿਹਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਦੇਸ਼
ਪੰਜਾਬ
ਪੰਜਾਬ
Advertisement