ਪੜਚੋਲ ਕਰੋ
Advertisement
ਜਵਾਈ ਨੇ ਸਹੁਰੇ ਦਾ ਕੀਤਾ ਕਤਲ, ਪਤਨੀ ਤੇ 1 ਸਾਲਾ ਬੱਚਾ ਵੀ ਜ਼ਖਮੀ
ਤਰਨ ਤਾਰਨ ਵਿਖੇ ਇੱਕ ਵਿਅਕਤੀ ਵੱਲੋਂ ਸਹੁਰੇ ਦੇ ਸਿਰ 'ਤੇ ਡਾਂਗ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਦਰਅਸਲ ਖੇਮਕਰਨ ਦੇ ਦਲੇਰ ਸਿੰਘ ਦੀ ਲੜਕੀ ਦਾ ਵਿਆਹ ਕਰੀਬ ਦੋ ਸਾਲ ਪਹਿਲਾਂ ਪਿੰਡ ਵੈਰੋਵਾਲ ਦੇ ਸਤਨਾਮ ਸਿੰਘ ਨਾਲ ਹੋਇਆ ਸੀ।
ਤਰਨ ਤਾਰਨ: ਤਰਨ ਤਾਰਨ ਵਿਖੇ ਇੱਕ ਵਿਅਕਤੀ ਵੱਲੋਂ ਸਹੁਰੇ ਦੇ ਸਿਰ 'ਤੇ ਡਾਂਗ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਦਰਅਸਲ ਖੇਮਕਰਨ ਦੇ ਦਲੇਰ ਸਿੰਘ ਦੀ ਲੜਕੀ ਦਾ ਵਿਆਹ ਕਰੀਬ ਦੋ ਸਾਲ ਪਹਿਲਾਂ ਪਿੰਡ ਵੈਰੋਵਾਲ ਦੇ ਸਤਨਾਮ ਸਿੰਘ ਨਾਲ ਹੋਇਆ ਸੀ।
ਧੀ ਦੇ ਸਹੁਰੇ ਘਰ ਚੱਲਦੇ ਝਗੜੇ ਦਾ ਨਿਬੇੜਾ ਜਦੋਂ ਪੰਚਾਇਤ 'ਚ ਨਾ ਹੋਇਆ ਤਾਂ ਉਹ ਆਪਣੀ ਲੜਕੀ ਨੂੰ ਆਪਣੇ ਘਰ ਲਿਆ ਰਹੇ ਸੀ। ਇਸ ਦੌਰਾਨ ਸਤਨਾਮ ਨੇ ਉਨ੍ਹਾਂ ਦਾ ਆਪਣੇ ਸਾਥੀਆਂ ਸਮੇਤ ਪਿੱਛਾ ਕਰ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਉਸ ਨੇ ਸਾਲੇ ਤੇ ਸੱਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ।
ਇੰਨਾ ਹੀ ਨਹੀਂ ਸਹੁਰੇ ’ਤੇ ਕੀਤੇ ਹਮਲੇ ਦੌਰਾਨ ਬੇਕਾਬੂ ਹੋ ਕੇ ਮੋਟਰਸਾਈਕਲ ਰੇਹੜੀ 'ਚ ਜਾ ਵੱਜਿਆ ਜਿਸ ਨਾਲ ਉਸ ਦਾ ਆਪਣਾ ਇੱਕ ਸਾਲ ਦਾ ਬੱਚਾ ਤੇ ਪਤਨੀ ਵੀ ਜ਼ਖ਼ਮੀ ਹੋ ਗਏ। ਥਾਣਾ ਖੇਮਕਰਨ ਦੀ ਪੁਲਿਸ ਨੇ ਲਾਸ਼ ਕਬਜ਼ੇ 'ਚ ਲੈ ਕੇ ਚਾਰ ਲੋਕਾਂ ਖ਼ਿਲਾਫ਼ ਹੱਤਿਆ ਦਾ ਕੇਸ ਦਰਜ ਕਰ ਲਿਆ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement