ਪੜਚੋਲ ਕਰੋ
Advertisement
ਹਰਿਆਣਾ ਨੇ ਰੋਕੇ ਬਾਰਡਰ 'ਤੇ ਮਜ਼ਦੂਰ, ਪੁਲਿਸ ਨਾਲ ਭੇੜ 'ਚ ਕਈ ਜ਼ਖ਼ਮੀ
ਬੁੱਧਵਾਰ ਸਵੇਰੇ ਜਦੋਂ ਪੁਲਿਸ ਨੇ ਦਿੱਲੀ ਤੋਂ ਗੁਰੂਗ੍ਰਾਮ ਜਾ ਰਹੇ ਲੋਕਾਂ ਨੂੰ ਰੋਕਿਆ ਤਾਂ ਲੋਕਾਂ ਨੇ ਹੰਗਾਮਾ ਕਰ ਦਿੱਤਾ। ਪੁਲਿਸ 'ਤੇ ਪਥਰਾਅ ਕੀਤਾ ਗਿਆ। ਪੱਥਰਬਾਜ਼ੀ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ।
ਗੁਰੂਗ੍ਰਾਮ: ਦਿੱਲੀ (Delhi) ਦੇ ਕਾਪਸ਼ਹੇੜਾ ਖੇਤਰ ਵਿਚ ਰਹਿਣ ਵਾਲੇ ਮਜ਼ਦੂਰਾਂ ਦਾ ਸਬਰ ਹੁਣ ਟੁੱਟਣਾ ਸ਼ੁਰੂ ਹੋ ਗਿਆ ਹੈ। ਬੁੱਧਵਾਰ ਨੂੰ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇਨ੍ਹਾਂ ਨੂੰ ਹਰਿਆਣਾ ਦੀ ਸਰਹੱਦ (Delhi-Gurgaon Border) 'ਚ ਦਾਖਲ ਹੋਣ ਤੋਂ ਰੋਕਿਆ ਗਿਆ। ਗੁਰੂਗ੍ਰਾਮ ਦੇ ਉਦਯੋਗ ਵਿਹਾਰ ਖੇਤਰ ਵਿਚ ਜਾਣ ਦੀ ਇਜਾਜ਼ਤ ਨਾ ਮਿਲਣ ‘ਤੇ ਮਜ਼ਦੂਰਾਂ, ਪੁਲਿਸ ‘ਤੇ ਭੜਕ ਗਏ। ਗੁੱਸੇ ਵਿੱਚ ਆਈ ਭੀੜ ਨੇ ਪੁਲਿਸ ‘ਤੇ ਪਥਰਾਅ (Throw Stones) ਕੀਤਾ ਜਿਸ ‘ਚ ਪੰਜ ਪੁਲਿਸ ਮੁਲਾਜ਼ਮ ਜ਼ਖ਼ਮੀ (police inhured) ਹੋ ਗਏ।
ਦਰਅਸਲ, ਗੁਰੂਗ੍ਰਾਮ ਦੇ ਉਦਯੋਗ ਵਿਹਾਰ ਖੇਤਰ ਵਿੱਚ ਕੰਮ ਕਰ ਰਹੇ ਹਜ਼ਾਰਾਂ ਕਾਮੇ ਦਿੱਲੀ ਦੇ ਕਾਪਸ਼ਹੇੜਾ ਖੇਤਰ ਵਿਚ ਰਹਿੰਦੇ ਹਨ। ਉਹ ਕੰਮ ‘ਤੇ ਆਉਣਾ ਚਾਹੁੰਦੇ ਹਨ ਪਰ ਗੁਰੂਗ੍ਰਾਮ ਪੁਲਿਸ ਰੋਜ਼ਾਨਾ ਕੁਲੈਕਟਰ ਦੇ ਆਦੇਸ਼ ਦਾ ਹਵਾਲਾ ਦਿੰਦੇ ਹੋਏ ਰੋਕਦੀ ਹੈ। ਦਿੱਲੀ-ਗੁਰੂਗ੍ਰਾਮ ਦਰਮਿਆਨ ਰਸਤੇ ਘਟਾਉਣ ਲਈ, ਗੁਰੂਗਰਾਮ ਦੇ ਜ਼ਿਲ੍ਹਾ ਕੁਲੈਕਟਰ ਅਮਿਤ ਖੱਤਰੀ ਨੇ ਆਦੇਸ਼ ਜਾਰੀ ਕੀਤਾ ਹੈ ਕਿ ਗੁਰੂਗ੍ਰਾਮ ਵਿੱਚ ਕੰਮ ਕਰਨ ਵਾਲੇ ਇੱਥੇ ਹੀ ਰਹਿਣ। ਦੱਸਿਆ ਜਾ ਰਿਹਾ ਹੈ ਕਿ ਇੱਕ ਵਾਰ ਮਜ਼ਦੂਰ ਆ ਸਕਦੇ ਹਨ ਤੇ ਜਾ ਸਕਦੇ ਹਨ ਪਰ ਰੋਜ਼ਾਨਾ ਆਉਣ-ਜਾਣ ‘ਤੇ ਪਾਬੰਦੀ ਹੈ।
ਇਸ ਤੋਂ ਪਹਿਲਾਂ ਸੋਮਵਾਰ ਨੂੰ ਹਜ਼ਾਰਾਂ ਮਜ਼ਦੂਰ ਸਰਹੱਦੀ ਖੇਤਰਾਂ ਦੀ ਸਖ਼ਤੀ ਕਾਰਨ ਇੱਕ ਵਾਰ ਫਿਰ ਨਿਰਾਸ਼ ਪਰਤੇ। ਗੁਰੂਗ੍ਰਾਮ ਪੁਲਿਸ ਨੇ ਉਨ੍ਹਾਂ ਨੂੰ ਸੀਮਾ ਦੇ ਅੰਦਰ ਕਦਮ ਵੀ ਨਹੀਂ ਰੱਖਣ ਦਿੱਤਾ। ਉੱਧਰ ਸਿਰਫ ਉਨ੍ਹਾਂ ਲੋਕ ਜਾਂ ਵਾਹਨਾਂ ਨੂੰ ਸਰਹੱਦ ਪਾਰ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ, ਜਿਨ੍ਹਾਂ ਕੋਲ ਈ-ਪਾਸ ਹਨ।
ਵੇਖੋ ਵੀਡੀਓ:
ਇਸ ਕਾਰਨ ਦੁਪਹਿਰ 12 ਵਜੇ ਤੱਕ ਸਰਹੌਲ ਸਰਹੱਦ, ਕਾਪਸਹੇੜਾ ਸਰਹੱਦ ਅਤੇ ਆਯਾ ਨਗਰ ਬਾਰਡਰ ‘ਤੇ ਟ੍ਰੈਫਿਕ ਦਬਾਅ ਬਣਿਆ ਰਿਹਾ। ਸੋਮਵਾਰ ਨੂੰ ਸਭ ਤੋਂ ਨਧ ਕਾਮੇ ਕਾਪਸਹੇੜਾ ਸਰਹੱਦ ‘ਤੇ ਪਹੁੰਚੇ ਜਿਸ ਕਰਕੇ ਸਰੀਰਕ ਦੂਰੀ ਦੀ ਕੋਈ ਸੀਮਾ ਨਹੀਂ ਸੀ ਪਰ ਸਾਰਿਆਂ ਨੂੰ ਸਮਝਾ ਕੇ ਗੁਰੂਗ੍ਰਾਮ ਪੁਲਿਸ ਨੇ ਵਾਪਸ ਭੇਰ ਦਿੱਤਾ।
ਦੂਜੇ ਪਾਸੇ, ਉੱਦਮੀਆਂ ਦਾ ਕਹਿਣਾ ਹੈ ਕਿ ਦਿੱਲੀ-ਐਨਸੀਆਰ ਨੂੰ ਇਕਾਈ ਦੇ ਤੌਰ ਤੇ ਸੀਮਤ ਨਹੀਂ ਕੀਤਾ ਜਾਣਾ ਚਾਹੀਦਾ। ਉੱਦਮੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਐਨਸੀਆਰ ਦੇ ਅੰਦਰ ਰੁਟੀਨ ਵਿਚ ਚਲ ਰਹੀ ਪਾਬੰਦੀ ਨੂੰ ਹਟਾਇਆ ਨਹੀਂ ਜਾਂਦਾ ਉਦਯੋਗਿਕ ਇਕਾਈਆਂ ਦਾ ਚੱਕਾ ਤੇਜ਼ੀ ਨਾਲ ਨਹੀਂ ਘੁੰਮ ਸਕਦਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਸਿੱਖਿਆ
ਕਾਰੋਬਾਰ
ਪੰਜਾਬ
Advertisement