ਪੜਚੋਲ ਕਰੋ
(Source: ECI/ABP News)
ਕੈਪਟਨ ਨੂੰ ਘੇਰਦੇ-ਘੇਰਦੇ ਕਸੂਤੇ ਘਿਰ ਗਏ ਸੁਖਬੀਰ ਬਾਦਲ! ਹੁਣ ਗੱਲ ਅਨੰਦਪੁਰ ਸਾਹਿਬ ਦੇ ਮਤੇ ਤੱਕ ਅੱਪੜੀ
ਕਾਂਗਰਸ ਦੇ ਮੰਤਰੀਆਂ ਵੱਲੋਂ ਕੇਂਦਰ ਦੀ ਐਨਡੀਏ ਸਰਕਾਰ ਵੱਲੋਂ ਕਰਜ਼ੇ ਲੈਣ ਦੇ ਰਾਜਾਂ ਦੇ ਅਧਿਕਾਰਾਂ ਵਿੱਚ ਦਖਲ ਦੇਣ ਕਾਰਨ ਬਾਦਲ ਪਰਿਵਾਰ ਨੂੰ ਘੇਰਿਆ ਗਿਆ ਹੈ। ਕੈਬਨਿਟ ਮੰਤਰੀਆਂ ਸੁਖਜਿੰਦਰ ਸਿੰਘ ਰੰਧਾਵਾ, ਗੁਰਪ੍ਰੀਤ ਸਿੰਘ ਕਾਂਗੜ ਤੇ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਹੈ ਕਿ ਬਾਦਲ ਪਰਿਵਾਰ ਦੀ ਸੰਘੀ ਢਾਂਚੇ ਦਾ ਗਲਾ ਘੁੱਟਣ ਦੀ ਕੇਂਦਰ ਦੀ ਕਾਰਵਾਈ ‘ਚ ਬਰਾਬਰ ਦੀ ਹਿੱਸੇਦਾਰੀ ਹੈ।
![ਕੈਪਟਨ ਨੂੰ ਘੇਰਦੇ-ਘੇਰਦੇ ਕਸੂਤੇ ਘਿਰ ਗਏ ਸੁਖਬੀਰ ਬਾਦਲ! ਹੁਣ ਗੱਲ ਅਨੰਦਪੁਰ ਸਾਹਿਬ ਦੇ ਮਤੇ ਤੱਕ ਅੱਪੜੀ Sukhbir Badal surrounded by scandals! Now it comes to the Anandpur Sahib resolution ਕੈਪਟਨ ਨੂੰ ਘੇਰਦੇ-ਘੇਰਦੇ ਕਸੂਤੇ ਘਿਰ ਗਏ ਸੁਖਬੀਰ ਬਾਦਲ! ਹੁਣ ਗੱਲ ਅਨੰਦਪੁਰ ਸਾਹਿਬ ਦੇ ਮਤੇ ਤੱਕ ਅੱਪੜੀ](https://static.abplive.com/wp-content/uploads/sites/5/2020/05/29163443/sukhbir-badal-vs-captain-amarinder.jpg?impolicy=abp_cdn&imwidth=1200&height=675)
ਪਵਨਪ੍ਰੀਤ ਕੌਰ ਦੀ ਰਿਪੋਰਟ
ਚੰਡੀਗੜ੍ਹ: ਕਾਂਗਰਸ ਦੇ ਮੰਤਰੀਆਂ ਵੱਲੋਂ ਕੇਂਦਰ ਦੀ ਐਨਡੀਏ ਸਰਕਾਰ ਵੱਲੋਂ ਕਰਜ਼ੇ ਲੈਣ ਦੇ ਰਾਜਾਂ ਦੇ ਅਧਿਕਾਰਾਂ ਵਿੱਚ ਦਖਲ ਦੇਣ ਕਾਰਨ ਬਾਦਲ ਪਰਿਵਾਰ ਨੂੰ ਘੇਰਿਆ ਗਿਆ ਹੈ। ਕੈਬਨਿਟ ਮੰਤਰੀਆਂ ਸੁਖਜਿੰਦਰ ਸਿੰਘ ਰੰਧਾਵਾ, ਗੁਰਪ੍ਰੀਤ ਸਿੰਘ ਕਾਂਗੜ ਤੇ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਹੈ ਕਿ ਬਾਦਲ ਪਰਿਵਾਰ ਦੀ ਸੰਘੀ ਢਾਂਚੇ ਦਾ ਗਲਾ ਘੁੱਟਣ ਦੀ ਕੇਂਦਰ ਦੀ ਕਾਰਵਾਈ ‘ਚ ਬਰਾਬਰ ਦੀ ਹਿੱਸੇਦਾਰੀ ਹੈ।
ਉਨ੍ਹਾਂ ਕਿਹਾ ਕਿ ਬਾਦਲਾਂ ਨੇ ਆਪਣੇ ਪਰਿਵਾਰਕ ਹਿੱਤਾਂ ਤੇ ਕੁਰਸੀ ਦੇ ਮੋਹ ਸਦਕਾ ਹੀ ਅਕਾਲੀ ਦਲ ਦੇ ਸਿਧਾਂਤਾਂ ਦੀ ਬਲੀ ਦਿੱਤੀ ਹੈ। ਰਾਜ ਦੇ ਲੋਕ ਉਨ੍ਹਾਂ ਨੂੰ ਇਸ ਲਈ ਕਦੇ ਮੁਆਫ ਨਹੀਂ ਕਰਨਗੇ। ਮੰਤਰੀਆਂ ਨੇ ਕਿਹਾ ਕਿ
ਉਨ੍ਹਾਂ ਕਿਹਾ ਕਿ
ਪੰਜਾਬ 'ਚ ਅਨਲੌਕ-1 ਲਾਗੂ, ਕੇਂਦਰ ਦੀ ਤਰਜ਼ 'ਤੇ ਨਵੇਂ ਨਿਯਮ ਜਾਰੀ, ਜਾਣੋ ਅੱਜ ਤੋਂ ਕੀ ਕੁਝ ਬਦਲਿਆ
ਕਾਂਗਰਸ ਨੇਤਾਵਾਂ ਨੇ ਕਿਹਾ ਕਿ ਕੇਂਦਰ ਨੇ ਆਪਣੀਆਂ ਹੱਦਾਂ ਨੂੰ ਪਾਰ ਕਰ ਲਿਆ ਹੈ ਅਤੇ ਰਾਜਾਂ ਦੇ ਕਰਜ਼ੇ ਲੈਣ ਦੇ ਅਧਿਕਾਰ ‘ਚ ਬੇਲੋੜੀ ਦਖਲਅੰਦਾਜ਼ੀ ਕੀਤੀ ਹੈ। ਕੇਂਦਰ ਦੇ ਫੈਸਲੇ ਦਾ ਵਿਰੋਧ ਕਰਨ ਦੀ ਬਜਾਏ, ਅਕਾਲੀ ਆਗੂ ਬਿਜਲੀ ਬਿੱਲਾਂ ਬਾਰੇ ਬੇਬੁਨਿਆਦ ਗੱਲਾਂ ਕਰ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਸਾਜਿਸ਼ ਰਚ ਰਹੇ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
" ਪ੍ਰਕਾਸ਼ ਸਿੰਘ ਬਾਦਲ, ਜਿਨ੍ਹਾਂ ਨੇ ਸਾਰੀ ਉਮਰ ਸੰਘੀ ਢਾਂਚੇ ਦੇ ਨਾਂ ‘ਤੇ ਰੋਟੀਆਂ ਸੇਕੀਆਂ ਹਨ। ਅੱਜ ਆਪਣੇ ਬੇਟੇ ਤੇ ਨੂੰਹ ਦੁਆਰਾ ਸੰਘੀ ਢਾਂਚੇ ਦੇ ਦੁਸ਼ਮਣਾਂ ਨਾਲ ਹੱਥ ਮਿਲਾਉਣ 'ਤੇ ਚੁੱਪ ਕਿਉਂ ਹਨ। "
-
" ਅਕਾਲੀ ਦਲ ਦੇ ਪ੍ਰਧਾਨ ਨੂੰ ਆਪਣੀ ਪਾਰਟੀ ਦੇ ਅਨੰਦਪੁਰ ਸਾਹਿਬ ਦਾ ਮਤਾ ਯਾਦ ਨਹੀਂ? ਆਪਣੇ ਆਪ ਨੂੰ ਰਾਜਾਂ ਦੇ ਅਧਿਕਾਰਾਂ ਦੀ ਰਾਖੀ ਦਾ ਚੈਂਪੀਅਨ ਅਖਵਾਉਣ ਵਾਲਾ ਅਕਾਲੀ ਦਲ ਕੁਰਸੀ ਮੋਹ ਦੀ ਖ਼ਾਤਰ ਕੇਂਦਰ ਦੀ ਕਾਰਵਾਈ ’ਤੇ ਨਾ ਸਿਰਫ ਚੁੱਪ ਹੈ, ਬਲਕਿ ਇਸ ਦੀਆਂ ਚਾਲਾਂ ਵਿੱਚ ਵੀ ਬਰਾਬਰ ਦਾ ਹਿੱਸੇਦਾਰ ਹੈ। "
-
ਮੰਤਰੀਆਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਇਸ ਮਾਮਲੇ ‘ਤੇ ਚੁੱਪੀ ਤੋੜਨ ਤੇ ਸੁਖਬੀਰ ਬਾਦਲ ਨੂੰ ਪਾਰਟੀ ਪ੍ਰਧਾਨ ਤੇ ਹਰਸਿਮਰਤ ਬਾਦਲ ਨੂੰ ਕੇਂਦਰੀ ਮੰਤਰਾਲੇ ਤੋਂ ਅਸਤੀਫਾ ਦੇਣ ਲਈ ਕਿਹਾ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)