ਪੜਚੋਲ ਕਰੋ
Advertisement
ਜਾਣੋ ਲੌਕਡਾਊਨ 4 ਨੂੰ ਲੈ ਕੇ ਲੋਕਾਂ ਦੇ ਮਨ ‘ਚ ਕੀ ਚੱਲ ਰਿਹਾ ਹੈ?
ਦੇਸ਼ ਵਿੱਚ ਕੋਰੋਨਾਵਾਇਰਸ ਦੇ ਫੈਲਣ ਦੇ ਵਿਚਕਾਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਲੌਕਡਾਊਨ 4.0 ਦਾ ਐਲਾਨ ਕਰ ਦਿੱਤਾ ਹੈ। ਵੈੱਬਸਾਈਟ ਲੋਕਲ ਸਰਕਲ ਨੇ ਲੌਕਡਾਊਨ 4 'ਤੇ ਸਰਵੇਖਣ ਕੀਤਾ ਹੈ। ਜਾਣੋ ਇਸ ਸਰਵੇਖਣ ਵਿੱਚ ਕੀ ਸਾਹਮਣੇ ਆਇਆ ਹੈ।
ਪਵਨਪ੍ਰੀਤ ਕੌਰ ਦੀ ਰਿਪੋਰਟ
ਚੰਡੀਗੜ੍ਹ: ਦੇਸ਼ ਵਿੱਚ ਕੋਰੋਨਾਵਾਇਰਸ ਦੇ ਫੈਲਣ ਦੇ ਵਿਚਕਾਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਲੌਕਡਾਊਨ 4.0 ਦਾ ਐਲਾਨ ਕਰ ਦਿੱਤਾ ਹੈ। ਵੈੱਬਸਾਈਟ ਲੋਕਲ ਸਰਕਲ ਨੇ ਲੌਕਡਾਊਨ 4 'ਤੇ ਸਰਵੇਖਣ ਕੀਤਾ ਹੈ। ਜਾਣੋ ਇਸ ਸਰਵੇਖਣ ਵਿੱਚ ਕੀ ਸਾਹਮਣੇ ਆਇਆ ਹੈ।
ਪ੍ਰਸ਼ਨ ਨੰਬਰ 1
- ਕੀ ਮਈ 17 ਤੋਂ ਬਾਅਦ ਕੋਈ ਲੌਕਡਾਊਨ 4.0 ਹੋਣਾ ਚਾਹੀਦਾ ਹੈ?
• 45 ਫ਼ੀਸਦ ਨੇ ਕਿਹਾ ਦੋ ਹਫ਼ਤਿਆਂ ਲਈ ਪੂਰਾ ਲੌਕਡਾਊਨ
• 35 ਫ਼ੀਸਦ ਨੇ ਕਿਹਾ- ਥੋੜ੍ਹੀ ਜਿਹੀ ਢਿੱਲ, ਦਫਤਰ ਘੱਟ ਸਟਾਫ ਨਾਲ ਖੁੱਲ੍ਹਣੇ ਚਾਹੀਦੇ ਹਨ।
• 19 ਫ਼ੀਸਦ ਨੇ ਕਿਹਾ - ਸਾਰੇ ਕੰਮ ਸਮਾਜਕ ਦੂਰੀ ਨਾਲ ਹੋਣ
• 1 ਫ਼ੀਸਦ ਨੇ ਕਿਹਾ - ਕੁਝ ਨਹੀਂ ਕਹਿ ਸਕਦੇ
(ਖਤਰੇ ਵਾਲੇ 14 ਜ਼ਿਲ੍ਹਿਆਂ ਵਿੱਚ ਸਰਵੇ- 7452 ਲੋਕਾਂ ਨੇ ਪਾਈਆਂ ਵੋਟਾਂ)
ਪ੍ਰਸ਼ਨ ਨੰਬਰ 2
-14 ਜ਼ਿਲ੍ਹਿਆਂ ਤੋਂ ਇਲਾਵਾ ਜੋ ਰੈਡ ਜ਼ੋਨ ਹਨ, ਉਨ੍ਹਾਂ 'ਚ ਕਿਸ ਤਰ੍ਹਾਂ ਲੌਕਡਾਊਨ ਹੋਣਾ ਚਾਹੀਦਾ ਹੈ?
• 57 ਫ਼ੀਸਦ ਨੇ ਕਿਹਾ - ਥੋੜ੍ਹੀ ਜਿਹੀ ਢਿੱਲ, ਦਫਤਰ ਘੱਟ ਸਟਾਫ ਨਾਲ ਖੁੱਲ੍ਹਣੇ ਚਾਹੀਦੇ ਹਨ।
• 24 ਫ਼ੀਸਦ ਨੇ ਕਿਹਾ - ਸਾਰੇ ਕੰਮ ਸਮਾਜਕ ਦੂਰੀ ਨਾਲ ਹੋਣ
• 16 ਫ਼ੀਸਦ ਨੇ ਕਿਹਾ ਕਿ 2 ਹਫਤਿਆਂ ਲਈ ਪੂਰਾ ਲੌਕਡਾਊਨ
• 3 ਫ਼ੀਸਦ ਨੇ ਕਿਹਾ - ਕੁਝ ਨਹੀਂ ਕਹਿ ਸਕਦਾ
(6797 ਲੋਕਾਂ ਨੇ ਪਾਈਆਂ ਵੋਟਾਂ)
ਪ੍ਰਸ਼ਨ ਨੰਬਰ 3
-ਜੇ ਹਵਾਈ ਜਹਾਜ਼, ਰੇਲ, ਬੱਸ ਸੇਵਾ ਸ਼ੁਰੂ ਹੁੰਦੀ ਹੈ ਤਾਂ ਅਗਲੇ 3 ਮਹੀਨਿਆਂ ਲਈ ਯਾਤਰਾ ਕਰੋਗੇ?
•9 ਫ਼ੀਸਦ ਨੇ ਕਿਹਾ - ਯਾਤਰਾ ਨਹੀਂ ਕਰਾਂਗੇ
•72 ਫ਼ੀਸਦ ਨੇ ਕਿਹਾ - ਜੇ ਕੋਈ ਐਮਰਜੈਂਸੀ ਨਹੀਂ ਹੁੰਦੀ ਤਾਂ ਯਾਤਰਾ ਕਰਾਂਗੇ
•11 ਫ਼ੀਸਦ ਨੇ ਕਿਹਾ - ਨਿਸ਼ਚਤ ਤੌਰ ਤੇ ਯਾਤਰਾ ਕਰਾਂਗੇ
•4 ਫ਼ੀਸਦ ਨੇ ਕਿਹਾ - ਸ਼ਾਇਦ ਯਾਤਰਾ ਕਰਾਂਗੇ
•4 ਫ਼ੀਸਦ ਨੇ ਕਿਹਾ - ਕੁਝ ਨਹੀਂ ਕਹਿ ਸਕਦਾ
(7007 ਲੋਕਾਂ ਨੇ ਪਾਈਆਂ ਵੋਟਾਂ)
ਨੌਕਰਸ਼ਾਹੀ 'ਤੇ ਮੰਤਰੀਆਂ ਦੇ ਖੜਕੇ-ਦੜਕੇ ਵਿਚਾਲੇ ਪੰਜਾਬ ਦੀ ਆਬਕਾਰੀ ਨੀਤੀ ਨੂੰ ਮਿਲੀ ਮਨਜ਼ੂਰੀ
ਲੋਕਲ ਸਰਵੇ ਮੁਤਾਬਕ 3 ਮਈ ਦੇ ਸਰਵੇਖਣ ਵਿੱਚ, 74 ਪ੍ਰਤੀਸ਼ਤ ਲੋਕਾਂ ਨੇ ਕਿਹਾ ਕਿ ਦੋ ਹੋਰ ਹਫ਼ਤਿਆਂ ਲਈ ਮੁਕੰਮਲ ਲੌਕਡਾਊਨ ਹੋਣਾ ਚਾਹੀਦਾ ਹੈ। ਉੱਥੇ ਹੀ 12 ਮਈ ਦੇ ਸਰਵੇਖਣ ‘ਚ 45 ਪ੍ਰਤੀਸ਼ਤ ਨੇ ਕਿਹਾ ਕਿ ਦੋ ਹੋਰ ਹਫ਼ਤਿਆਂ ਲਈ ਪੂਰਾ ਲੌਕਡਾਊਨ ਹੋਣਾ ਚਾਹੀਦਾ ਹੈ। ਯਾਨੀ ਹੁਣ ਪਹਿਲਾਂ ਦੇ ਮੁਕਾਬਲੇ ਘੱਟ ਲੋਕ ਚਾਹੁੰਦੇ ਹਨ ਕਿ ਲੌਕਡਾਊਨ 4 ਦੋ ਹਫਤਿਆਂ ਦਾ ਨਾਂ ਹੋਵੇ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਪੋਰਟਸ
ਤਕਨਾਲੌਜੀ
ਪੰਜਾਬ
ਸਿਹਤ
Advertisement