ਫਿਰੋਜ਼ਪੁਰ 'ਚ 18 ਏਕੜ ਪਰਾਲੀ ਦੇ ਡੰਪ ਨੂੰ ਲੱਗੀ ਭਿਆਨਕ ਅੱਗ, ਕਿਸਾਨਾਂ ਨੂੰ ਪਈਆਂ ਭਾਜੜਾਂ
ਫਿਰੋਜ਼ਪੁਰ ਲੁਧਿਆਣਾ ਰੋਡ 'ਤੇ ਪਿੰਡ ਹਕੂਮਤ ਸਿੰਘ ਵਾਲਾ ਵਿੱਚ ਬਿਜਲੀ ਪੈਦਾ ਕਰਨ ਵਾਲੀ ਪਰਾਲੀ ਦੇ 18 ਏਕੜ ਦੇ ਡੰਪ 'ਚ ਅਚਾਨਕ ਅੱਗ ਲੱਗ ਗਈ। ਇਸ ਦੇ ਨਾਲ ਹੀ ਸੁਖਬੀਰ ਐਗਰੋ ਪ੍ਰਾਈਵੇਟ ਲਿਮਟਿਡ ਦਾ ਪਲਾਂਟ ਹੈ ਜਿਸ ਵਿੱਚ ਪਰਾਲੀ ਤੋਂ ਬਿਜਲੀ ਪੈਦਾ ਕੀਤੀ ਜਾਂਦੀ ਹੈ।
ਫਿਰੋਜ਼ਪੁਰ: ਫਿਰੋਜ਼ਪੁਰ ਲੁਧਿਆਣਾ ਰੋਡ 'ਤੇ ਪਿੰਡ ਹਕੂਮਤ ਸਿੰਘ ਵਾਲਾ ਵਿੱਚ ਬਿਜਲੀ ਪੈਦਾ ਕਰਨ ਵਾਲੀ ਪਰਾਲੀ ਦੇ 18 ਏਕੜ ਦੇ ਡੰਪ 'ਚ ਅਚਾਨਕ ਅੱਗ ਲੱਗ ਗਈ। ਇਸ ਦੇ ਨਾਲ ਹੀ ਸੁਖਬੀਰ ਐਗਰੋ ਪ੍ਰਾਈਵੇਟ ਲਿਮਟਿਡ ਦਾ ਪਲਾਂਟ ਹੈ ਜਿਸ ਵਿੱਚ ਪਰਾਲੀ ਤੋਂ ਬਿਜਲੀ ਪੈਦਾ ਕੀਤੀ ਜਾਂਦੀ ਹੈ।
ਉਸ ਦੇ ਕੋਲ ਹੀ ਪਰਾਲੀ ਦਾ ਡੰਪ ਬਣਾਇਆ ਗਿਆ। ਉੱਥੇ ਹੀ ਪਰਾਲੀ ਨੂੰ ਇਕੱਠਾ ਕਰਕੇ ਰੱਖਿਆ ਜਾਂਦਾ ਹੈ, ਉਸ ਪਰਾਲੀ ਦੇ ਡੰਪ ਵਿੱਚ ਭਿਆਨਕ ਅੱਗ ਲੱਗੀ। ਅੱਗ 'ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਫਿਰੋਜ਼ਪੁਰ, ਮੋਗਾ, ਫਰੀਦਕੋਟ ਦੇ ਆਸ ਪਾਸ ਦੇ ਖੇਤਰ 'ਚੋਂ ਪਹੁੰਚੀਆਂ।
ਸੁੱਕੀ ਪਰਾਲੀ ਹੋਣ ਕਾਰਨ ਅੱਗ ਅੱਗੇ ਵਧਦੀ ਰਹੀ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਤੇ ਨੇੜਲੇ ਪਿੰਡ ਵਾਸੀਆਂ ਨੇ ਅੱਗ ਬੁਝਾਉਣ ਲਈ ਸਖਤ ਮਿਹਨਤ ਕੀਤੀ। ਇੱਥੋਂ ਤੱਕ ਕਿ ਆਸ ਪਾਸ ਦੇ ਖੇਤਾਂ ਵਿੱਚ ਕਿਸਾਨਾਂ ਨੇ ਆਪਣੀਆਂ ਫਸਲਾਂ ਦੀ ਕਟਾਈ ਕਰ ਦਿੱਤੀ ਤਾਂ ਜੋ ਫਸਲ ਨੂੰ ਅੱਗ ਨਾ ਲੱਗ ਜਾਵੇ।
ਅੱਗ ਇੰਨੀ ਭਿਆਨਕ ਸੀ ਕਿ ਅਸਮਾਨ ਵੀ ਅੱਗ ਦੇ ਧੂੰਏ ਨਾਲ ਲਾਲ ਹੋ ਗਿਆ ਹੈ ਤੇ ਫਿਰੋਜ਼ਪੁਰ ਲੁਧਿਆਣਾ ਹਾਈਵੇਅ 'ਤੇ ਕੁਝ ਵੀ ਨਜ਼ਰ ਨਹੀਂ ਆ ਰਿਹਾ ਸੀ।