ਕੇਂਦਰ ਨੇ ਦਿੱਲੀ ਦਾ ਆਕਸੀਜਨ ਦਾ ਕੋਟਾ ਵਧਾਇਆ, 490 ਤੋਂ 590 ਮੀਟ੍ਰਿਕ ਟਨ ਕੀਤਾ
ਦਿੱਲੀ ਆਕਸੀਜਨ ਦੀ ਘਾਟ ਤੋਂ ਗੁਜ਼ਰ ਰਿਹਾ ਹੈ। ਦਿੱਲੀ ਸਰਕਾਰ ਆਕਸੀਜਨ ਕੋਟੇ ਨੂੰ ਵਧਾਉਣ ਦੀ ਲਗਾਤਾਰ ਮੰਗ ਕਰ ਰਹੀ ਹੈ। ਹੁਣ ਕੇਂਦਰ ਸਰਕਾਰ ਨੇ ਦਿੱਲੀ ਲਈ ਆਕਸੀਜਨ ਕੋਟਾ ਵਧਾ ਦਿੱਤਾ ਹੈ। ਹਾਲਾਂਕਿ ਦਿੱਲੀ ਸਰਕਾਰ ਇਸ ਤੋਂ ਵੱਧ ਆਕਸੀਜਨ ਦੀ ਮੰਗ ਕਰ ਰਹੀ ਸੀ। ਦਰਅਸਲ ਕੇਂਦਰ ਸਰਕਾਰ ਨੇ ਦਿੱਲੀ ਲਈ ਆਕਸੀਜਨ ਦਾ ਕੋਟਾ ਵਧਾ ਕੇ 490 ਮੀਟਰਕ ਟਨ ਤੋਂ 590 ਮੀਟਰਕ ਟਨ ਕਰ ਦਿੱਤਾ ਹੈ।
ਨਵੀਂ ਦਿੱਲੀ: ਦਿੱਲੀ ਆਕਸੀਜਨ ਦੀ ਘਾਟ ਤੋਂ ਗੁਜ਼ਰ ਰਿਹਾ ਹੈ। ਦਿੱਲੀ ਸਰਕਾਰ ਆਕਸੀਜਨ ਕੋਟੇ ਨੂੰ ਵਧਾਉਣ ਦੀ ਲਗਾਤਾਰ ਮੰਗ ਕਰ ਰਹੀ ਹੈ। ਹੁਣ ਕੇਂਦਰ ਸਰਕਾਰ ਨੇ ਦਿੱਲੀ ਲਈ ਆਕਸੀਜਨ ਕੋਟਾ ਵਧਾ ਦਿੱਤਾ ਹੈ। ਹਾਲਾਂਕਿ ਦਿੱਲੀ ਸਰਕਾਰ ਇਸ ਤੋਂ ਵੱਧ ਆਕਸੀਜਨ ਦੀ ਮੰਗ ਕਰ ਰਹੀ ਸੀ। ਦਰਅਸਲ ਕੇਂਦਰ ਸਰਕਾਰ ਨੇ ਦਿੱਲੀ ਲਈ ਆਕਸੀਜਨ ਦਾ ਕੋਟਾ ਵਧਾ ਕੇ 490 ਮੀਟਰਕ ਟਨ ਤੋਂ 590 ਮੀਟਰਕ ਟਨ ਕਰ ਦਿੱਤਾ ਹੈ। ਦੂਜੇ ਪਾਸੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਦਿੱਲੀ ਨੂੰ ਪ੍ਰਤੀ ਦਿਨ 976 ਮੀਟਰਕ ਟਨ ਆਕਸੀਜਨ ਦੀ ਜ਼ਰੂਰਤ ਹੈ।
ਸੀਐਮ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਕਿਹਾ, 'ਆਕਸੀਜਨ ਇਕ ਵੱਡਾ ਮਸਲਾ ਹੈ। ਸਾਰੇ ਹਸਪਤਾਲਾਂ ਤੋਂ ਆਕਸੀਜਨ ਦੀ ਮੰਗ ਕੀਤੀ ਜਾ ਰਹੀ ਹੈ। ਅਸੀਂ ਅਦਾਲਤ 'ਚ ਇਹ ਵੀ ਕਿਹਾ ਹੈ ਅਤੇ ਕੇਂਦਰ ਸਰਕਾਰ ਨੂੰ ਇਹ ਵੀ ਲਿਖਿਆ ਹੈ ਕਿ ਦਿੱਲੀ ਨੂੰ ਪ੍ਰਤੀ ਦਿਨ 976 ਮੀਟ੍ਰਿਕ ਟਨ ਆਕਸੀਜਨ ਦੀ ਜ਼ਰੂਰਤ ਹੈ, ਪਰ ਸਾਨੂੰ ਸਿਰਫ 490 ਮੀਟ੍ਰਿਕ ਟਨ ਆਕਸੀਜਨ ਦੀ ਵੰਡ ਕੀਤੀ ਗਈ ਹੈ। ਕੱਲ੍ਹ ਸਾਨੂੰ ਸਿਰਫ 312 ਟਨ ਪ੍ਰਾਪਤ ਹੋਈ। ਇਹ ਸਭ ਕਿਵੇਂ ਚੱਲੇਗਾ?'
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ, "ਦਿੱਲੀ ਨੂੰ ਆਕਸੀਜਨ ਮੁਹੱਈਆ ਕਰਾਉਣ ਲਈ ਮੈਂ ਫੈਸਲੇ ਲੈਣ ਵਾਲਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ।" ਇਸ ਤੋਂ ਪਹਿਲਾਂ, ਦਿੱਲੀ ਹਾਈ ਕੋਰਟ ਨੇ ਦਿੱਲੀ ਸਰਕਾਰ ਨੂੰ ਪੁੱਛਿਆ ਸੀ, "ਰਾਜ 'ਚ ਕੋਵਿਡ -19 ਦੀ ਜਾਂਚ 'ਚ ਇੰਨੀ ਕਮੀ ਕਿਉਂ ਆਈ ਹੈ?" ਜਸਟਿਸ ਵਿਪਨ ਸੰਘੀ ਅਤੇ ਰੇਖਾ ਪੱਲੀ ਦੇ ਬੈਂਚ ਨੇ ਕਿਹਾ ਕਿ ਪਹਿਲਾਂ ਜਿਥੇ ਜਾਂਚ ਦੀ ਗਿਣਤੀ ਇਕ ਲੱਖ ਦੇ ਆਸ ਪਾਸ ਸੀ, ਇਹ ਕਿਵੇਂ ਘਟ ਕੇ 70-80 ਹਜ਼ਾਰ ਪ੍ਰਤੀ ਦਿਨ ਹੋ ਗਈ ਹੈ? ਹਾਈ ਕੋਰਟ ਨੇ ਸਰਕਾਰ ਨੂੰ ਇਸ ਪੱਖ ਦੀ ਪੜਤਾਲ ਕਰਨ ਅਤੇ ਸੋਮਵਾਰ ਨੂੰ ਇਸ ਦੀ ਜਾਣਕਾਰੀ ਦੇਣ ਦੇ ਨਿਰਦੇਸ਼ ਦਿੱਤੇ।