ਪੜਚੋਲ ਕਰੋ
(Source: ECI/ABP News)
ਅਮਰੀਕੀ ਰਿਸਰਚ ਦੇ ਦਾਅਵੇ ਤੋਂ ਸਹਿਮੀ ਦੁਨੀਆ, ਹੁਣ ਇੰਝ ਵੀ ਨਹੀਂ ਰੋਕਿਆ ਜਾ ਸਕਦਾ ਕੋਰੋਨਾ!
ਹੁਣ ਤੱਕ ਡਬਲਿਊਐਚਓ ਨੇ ਕੋਰੋਨਾ ਨੂੰ ਰੋਕਣ ਲਈ ਤਿੰਨ ਫੁੱਟ ਦੀ ਦੂਰੀ ਦੀ ਸਿਫਾਰਸ਼ ਕੀਤੀ ਸੀ, ਪਰ ਯੂਐਸ ਰੋਗ ਨਿਯੰਤਰਣ ਕੇਂਦਰ ਨੇ ਲਾਗ ਤੋਂ ਬਚਣ ਲਈ ਹੁਣ ਘੱਟੋ ਘੱਟ ਤੇਰ੍ਹਾਂ ਫੁੱਟ ਜਾਂ ਲਗਪਗ ਚਾਰ ਮੀਟਰ ਦੀ ਦੂਰੀ ਨੂੰ ਜ਼ਰੂਰੀ ਦੱਸਿਆ ਹੈ।
![ਅਮਰੀਕੀ ਰਿਸਰਚ ਦੇ ਦਾਅਵੇ ਤੋਂ ਸਹਿਮੀ ਦੁਨੀਆ, ਹੁਣ ਇੰਝ ਵੀ ਨਹੀਂ ਰੋਕਿਆ ਜਾ ਸਕਦਾ ਕੋਰੋਨਾ! The coronavirus can travel at least 13 feet, new study shows ਅਮਰੀਕੀ ਰਿਸਰਚ ਦੇ ਦਾਅਵੇ ਤੋਂ ਸਹਿਮੀ ਦੁਨੀਆ, ਹੁਣ ਇੰਝ ਵੀ ਨਹੀਂ ਰੋਕਿਆ ਜਾ ਸਕਦਾ ਕੋਰੋਨਾ!](https://static.abplive.com/wp-content/uploads/sites/5/2020/04/13165853/corona-shoes.jpg?impolicy=abp_cdn&imwidth=1200&height=675)
ਵਾਸ਼ਿੰਗਟਨ: ਹੁਣ ਤੱਕ ਡਬਲਿਊਐਚਓ ਨੇ ਕੋਰੋਨਾ ਨੂੰ ਰੋਕਣ ਲਈ ਤਿੰਨ ਫੁੱਟ ਦੀ ਦੂਰੀ ਦੀ ਸਿਫਾਰਸ਼ ਕੀਤੀ ਸੀ, ਪਰ ਯੂਐਸ ਰੋਗ ਨਿਯੰਤਰਣ ਕੇਂਦਰ ਨੇ ਲਾਗ ਤੋਂ ਬਚਣ ਲਈ ਹੁਣ ਘੱਟੋ ਘੱਟ ਤੇਰ੍ਹਾਂ ਫੁੱਟ ਜਾਂ ਲਗਪਗ ਚਾਰ ਮੀਟਰ ਦੀ ਦੂਰੀ ਨੂੰ ਜ਼ਰੂਰੀ ਦੱਸਿਆ ਹੈ।
ਇਸ ਤੋਂ ਪਹਿਲਾਂ ਅਮਰੀਕਾ ਨੇ ਕਿਹਾ ਸੀ ਕਿ ਕੋਰੋਨਾ ਤੋਂ ਬਚਣ ਲਈ ਦੋ ਮੀਟਰ ਦੀ ਦੂਰੀ ਜ਼ਰੂਰੀ ਹੈ। ਉਸੇ ਸਮੇਂ ਬਿਮਾਰੀ ਨਿਯੰਤਰਣ ਕੇਂਦਰ ਨੇ ਇਹ ਵੀ ਕਿਹਾ ਕਿ ਅਧਿਐਨ ਤੋਂ ਪਤਾ ਚੱਲਿਆ ਹੈ ਕਿ ਮੈਡੀਕਲ ਸਟਾਫ ਦੀਆਂ ਜੁੱਤੀਆਂ ਦਾ ਸੋਲ ਕੋਰੋਨਾ ਕੈਰੀਅਰ ਦਾ ਕੰਮ ਕਰਦਾ ਹੈ।
ਇੱਕ ਰਿਪੋਰਟ ਵਿਚ ਕਿਹਾ ਗਿਆ ਹੈ, “ਆਈਸੀਯੂ ਦੇ ਮੈਡੀਕਲ ਸਟਾਫ ਦੀਆਂ ਜੁੱਤੀਆਂ ਦੇ ਸੋਲ ਦਾ ਸਕਾਰਾਤਮਕ ਟੈਸਟ ਕੀਤਾ ਗਿਆ ਸੀ।” ਇਹ ਗੱਲ ਖੋਜਕਰਤਾਵਾਂ ਨੇ ਵੁਹਾਨ ਦੇ ਹੁਸ਼ਾਨ ਦੇ ਹਸਪਤਾਲ ਵਿੱਚ ਕੀਤੀ ਗਈ ਖੋਜ ਤੋਂ ਬਾਅਦ ਕਹੀ। ਖੋਜਕਰਤਾਵਾਂ ਦਾ ਕਹਿਣਾ ਹੈ ਕਿ ਮੈਡੀਕਲ ਸਟਾਫ ਦੀਆਂ ਜੁੱਤੀਆਂ ਕੋਰੋਨਾ ਦੇ ਕੈਰੀਅਰ ਦੇ ਤੌਰ 'ਤੇ ਕੰਮ ਕਰ ਸਕਦੀਆਂ ਹਨ।
ਉੱਥੇ ਹੀ ਪੇਈਚਿੰਗ 'ਚ ਮਿਲਟਰੀ ਮੈਡੀਕਲ ਸਾਇੰਸਿਜ਼ ਅਕਾਦਮੀ ਵਿਖੇ ਇੱਕ ਟੀਮ ਦੁਆਰਾ ਕੀਤੀ ਗਈ ਖੋਜ ਦੇ ਅਧਾਰ ‘ਤੇ ਰਿਪੋਰਟ ਵਿਚ ਡਰ ਜਤਾਇਆ ਗਿਆ ਹੈ ਕਿ ਕੋਰੋਨਾ ਦੀ ਲਾਗ ਤੋਂ ਬਚਣ ਲਈ ਮੌਜੂਦਾ ਸਮਾਜਿਕ ਦੂਰੀ ਛੇ ਫੁੱਟ ਕਾਫ਼ੀ ਨਹੀਂ ਹੈ।
ਇਹ ਵੀ ਪੜ੍ਹੋ :
ਸਬਜ਼ੀਆਂ ਤੇ ਫਲਾਂ ਨਾਲ ਫੈਲ ਰਿਹਾ ਕੋਰੋਨਾਵਾਇਰਸ? ਕੀ ਕਹਿੰਦੀ WHO ਦੀ ਰਿਸਰਚ?
ਕੋਰੋਨਾਇਰਸ ਨੇ ਅਮਰੀਕਾ ਤੋਂ ਇਤਿਹਾਸ ’ਚ ਪਹਿਲੀ ਵਾਰ ਕਰਵਾਈ ਇਹ ਚੀਜ਼, ਟਰੰਪ ਨੇ ਕਿਹਾ-ਅਣਦੇਖੇ ਦੁਸ਼ਮਣ ਨਾਲ ਯੁੱਧ
Check out below Health Tools-
Calculate Your Body Mass Index ( BMI )
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)