ਪੜਚੋਲ ਕਰੋ
(Source: ECI/ABP News)
ਮੱਝਾਂ-ਗਾਵਾਂ ਪਾਲ ਕੇ ਹੀ ਮਸ਼ਹੂਰ ਹੋ ਗਏ ਪਿੰਡ ਰੌਤੂ ਕੀ ਬੇਲੀ ਦੇ ਲੋਕ, 'ਪਨੀਰ ਵਿਲੇਜ' ਦਾ ਖ਼ਿਤਾਬ
ਤੁਸੀਂ ਪਹਿਲਾਂ ਵੀ ਉਤਰਾਖੰਡ ਦੇ ਵੱਖ-ਵੱਖ ਰੰਗ ਦੇਖੇ ਹੋਣਗੇ, ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਪਿੰਡ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੂੰ ਪਨੀਰ ਵਿਲੇਜ ਕਿਹਾ ਜਾਂਦਾ ਹੈ। ਇੱਥੇ ਪਨੀਰ ਦੀ ਮੰਗ ਸਿਰਫ ਟਿਹਰੀ, ਉੱਤਰਕਾਸ਼ੀ ਤੋਂ ਮਸੂਰੀ ਹੀ ਨਹੀਂ, ਦੇਹਰਾਦੂਨ ਤੋਂ ਦਿੱਲੀ ਤੱਕ ਵੀ ਹੈ।
![ਮੱਝਾਂ-ਗਾਵਾਂ ਪਾਲ ਕੇ ਹੀ ਮਸ਼ਹੂਰ ਹੋ ਗਏ ਪਿੰਡ ਰੌਤੂ ਕੀ ਬੇਲੀ ਦੇ ਲੋਕ, 'ਪਨੀਰ ਵਿਲੇਜ' ਦਾ ਖ਼ਿਤਾਬ The people of village of Uttarakhand Rautu Ki Beli became famous only by raising buffaloes and cows, the title of 'Paneer Village' ਮੱਝਾਂ-ਗਾਵਾਂ ਪਾਲ ਕੇ ਹੀ ਮਸ਼ਹੂਰ ਹੋ ਗਏ ਪਿੰਡ ਰੌਤੂ ਕੀ ਬੇਲੀ ਦੇ ਲੋਕ, 'ਪਨੀਰ ਵਿਲੇਜ' ਦਾ ਖ਼ਿਤਾਬ](https://static.abplive.com/wp-content/uploads/sites/5/2020/10/28203925/paneer-village.jpg?impolicy=abp_cdn&imwidth=1200&height=675)
ਦੇਹਰਾਦੂਨ: ਤੁਸੀਂ ਪਹਿਲਾਂ ਵੀ ਉਤਰਾਖੰਡ ਦੇ ਵੱਖ-ਵੱਖ ਰੰਗ ਦੇਖੇ ਹੋਣਗੇ, ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਪਿੰਡ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੂੰ ਪਨੀਰ ਵਿਲੇਜ ਕਿਹਾ ਜਾਂਦਾ ਹੈ। ਇੱਥੇ ਪਨੀਰ ਦੀ ਮੰਗ ਸਿਰਫ ਟਿਹਰੀ, ਉੱਤਰਕਾਸ਼ੀ ਤੋਂ ਮਸੂਰੀ ਹੀ ਨਹੀਂ, ਦੇਹਰਾਦੂਨ ਤੋਂ ਦਿੱਲੀ ਤੱਕ ਵੀ ਹੈ। ਦਰਅਸਲ, ਟਿਹਰੀ ਜ਼ਿਲ੍ਹੇ ਦੇ ਜੌਨਪੁਰ ਬਲਾਕ ਦੇ ਰੌਤੂ ਕੀ ਬੇਲੀ ਪਿੰਡ ਦਾ ਪਨੀਰ ਉਸ ਜਗ੍ਹਾ ਦੀ ਪਛਾਣ ਬਣ ਗਿਆ ਹੈ। ਇਹ ਪਿੰਡ ਪਨੀਰ ਦੇ ਨਾਂ ਵਜੋਂ ਜਾਣਿਆ ਜਾਂਦਾ ਹੈ। ਰੌਤੂ ਕੀ ਬੇਲੀ ਪਿੰਡ ਵਿੱਚ ਲਗਪਗ 250 ਪਰਿਵਾਰਾਂ ਦੇ 75 ਪ੍ਰਤੀਸ਼ਤ ਤੋਂ ਵੱਧ ਲੋਕ ਖੇਤੀਬਾੜੀ ਕਰਦੇ ਹਨ ਤੇ ਮੱਝਾਂ ਗਾਵਾਂ ਪਾਲਦੇ ਹਨ।
ਨਕਦ ਫਸਲਾਂ ਪੈਦਾ ਕਰਨ ਦੇ ਨਾਲ, ਇਹ ਲੋਕ ਆਪਣੇ ਘਰਾਂ ਵਿੱਚ ਪਨੀਰ ਬਣਾਉਂਦੇ ਹਨ। ਜਿਸ ਕਾਰਨ ਉਹ ਚੰਗੀ ਆਮਦਨੀ ਕਮਾ ਰਹੇ ਹਨ।ਪਿੰਡ ਵਾਸੀ ਰੋਜ਼ਾਨਾ 50 ਤੋਂ 70 ਕਿਲੋ ਪਨੀਰ ਤਿਆਰ ਕਰਦੇ ਹਨ। ਜੋ ਦੁਪਹਿਰ ਤੋਂ ਪਹਿਲਾਂ ਵੇਚ ਦਿੱਤਾ ਜਾਂਦਾ ਹੈ। ਇਸ ਦੇ ਨਾਲ ਹੀ, ਪਨੀਰ ਦੀ ਗੁਣਵਤਾ ਇੰਨੀ ਵਧੀਆ ਹੈ ਕਿ ਜਿਹੜਾ ਇੱਥੇ ਤੋਂ ਪਨੀਰ ਲੈਂਦਾ ਹੈ, ਉਹ ਹਮੇਸ਼ਾਂ ਵਧੇਰੇ ਮਾਤਰਾ ਵਿੱਚ ਪਨੀਰ ਦੀ ਮੰਗ ਕਰਦਾ ਹੈ ਜਿਸ ਕਾਰਨ ਹਰ ਪਰਿਵਾਰ ਇੱਕ ਮਹੀਨੇ ਵਿੱਚ 8 ਤੋਂ 10 ਹਜ਼ਾਰ ਦੀ ਕਮਾਈ ਕਰਦਾ ਹੈ।
ਰੌਤੂ ਕੀ ਬੇਲੀ ਪਿੰਡ ਦੇਹਰਾਦੂਨ-ਮਸੂਰੀ-ਉੱਤਰਕਾਸ਼ੀ-ਟਿਹਰੀ ਨੂੰ ਜੋੜਨ ਵਾਲੀ ਥੀਟੂਡ-ਭਵਨ ਸੜਕ ਦੇ ਕਿਨਾਰੇ 'ਤੇ ਸਥਿਤ ਹੈ। ਸ਼ਾਮ ਦੇ ਸਮੇਂ ਪਿੰਡ ਦੇ ਲੋਕ ਰਵਾਇਤੀ ਤਰੀਕੇ ਨਾਲ ਪਨੀਰੀ ਬਣਾਉਂਦੇ ਹਨ। ਸਵੇਰੇ, ਪਨੀਰ ਸਿਰਫ ਸੜਕ ਕਿਨਾਰੇ ਦੁਕਾਨਾਂ 'ਤੇ ਵੇਚਿਆ ਜਾਂਦਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸ਼ੁੱਧਤਾ ਤੇ ਗੁਣਵਤਾ ਕਾਰਨ ਪਨੀਰ ਦੀ ਮੰਗ ਨਿਰੰਤਰ ਵਧ ਰਹੀ ਹੈ। ਜੇ ਸਰਕਾਰ ਮਦਦ ਕਰਦੀ ਹੈ, ਤਾਂ ਉਹ ਇਸ ਰੁਜ਼ਗਾਰ ਨੂੰ ਹੋਰ ਵਧਾ ਸਕਦੇ ਹਨ। ਜੇ ਉਨ੍ਹਾਂ ਨੂੰ ਪਨੀਰ ਵੇਚਣ ਲਈ ਮਾਰਕੀਟ ਮਿਲਦੀ ਹੈ, ਤਾਂ ਵਧੇਰੇ ਲੋਕਾਂ ਨੂੰ ਰੁਜ਼ਗਾਰ ਵੀ ਮਿਲੇਗਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਨਰਲ ਨੌਲਜ
ਪੰਜਾਬ
ਆਈਪੀਐਲ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)