ਮਿਲਾਨ 'ਚ ਲੈਂਡਿੰਗ ਤੋਂ ਪਹਿਲਾਂ ਜਹਾਜ਼ ਦੀ ਮੰਜ਼ਿਲਾ ਖਾਲੀ ਇਮਾਰਤ ਨਾਲ ਟਕਰਾਇਆ, ਇੱਕ ਬੱਚੇ ਸਣੇ ਅੱਠ ਦੀ ਮੌਤ
ਇਟਲੀ ਦੇ ਸ਼ਹਿਰ ਮਿਲਾਨ ਵਿੱਚ ਐਤਵਾਰ ਨੂੰ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਕ ਛੋਟਾ ਜਹਾਜ਼ ਰਨਵੇਅ 'ਤੇ ਉਤਰਨ ਤੋਂ ਪਹਿਲਾਂ ਮਿਲਾਨ ਵਿਚ ਇਕ ਖਾਲੀ ਦੋ ਮੰਜ਼ਿਲਾ ਇਮਾਰਤ ਨਾਲ ਟਕਰਾ ਗਿਆ।
ਮਿਲਾਨ: ਇਟਲੀ ਦੇ ਸ਼ਹਿਰ ਮਿਲਾਨ ਵਿੱਚ ਐਤਵਾਰ ਨੂੰ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਕ ਛੋਟਾ ਜਹਾਜ਼ ਰਨਵੇਅ 'ਤੇ ਉਤਰਨ ਤੋਂ ਪਹਿਲਾਂ ਮਿਲਾਨ ਵਿਚ ਇਕ ਖਾਲੀ ਦੋ ਮੰਜ਼ਿਲਾ ਇਮਾਰਤ ਨਾਲ ਟਕਰਾ ਗਿਆ। ਜਿਸ ਤੋਂ ਬਾਅਦ ਸਵਾਰ ਇੱਕ ਬੱਚੇ ਸਮੇਤ ਅੱਠ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਜਹਾਜ਼ ਇਕ ਇਮਾਰਤ ਨਾਲ ਟਕਰਾ ਗਿਆ, ਜਿਸ ਤੋਂ ਬਾਅਦ ਇਮਾਰਤ ਨੂੰ ਵੀ ਅੱਗ ਲੱਗ ਗਈ। ਇਸ ਦੇ ਨਾਲ ਹੀ ਨੇੜਿਓਂ ਖੜ੍ਹੇ ਕਈ ਵਾਹਨ ਵੀ ਅੱਗ ਦੀ ਲਪੇਟ ਵਿੱਚ ਆ ਗਏ।
ਇਹ ਰਾਹਤ ਦੀ ਗੱਲ ਹੈ ਕਿ ਪਾਰਕਿੰਗ ਵਿੱਚ ਖੜ੍ਹੇ ਵਾਹਨਾਂ ਵਿੱਚ ਕੋਈ ਵੀ ਸਵਾਰ ਨਹੀਂ ਸੀ। ਫਾਇਰਫਾਈਟਰਜ਼ ਦੀ ਟੀਮ ਬਚਾਅ ਕਾਰਜਾਂ ਲਈ ਲਗਾਤਾਰ ਕੰਮ ਕਰ ਰਹੀ ਹੈ। ਇਸ ਹਾਦਸੇ 'ਚ ਸਵਾਰ ਲੋਕਾਂ ਤੋਂ ਇਲਾਵਾ ਕੋਈ ਹੋਰ ਜ਼ਖਮੀ ਨਹੀਂ ਹੋਇਆ ਹੈ।
ਨਿਊਜ਼ ਏਜੰਸੀ 'ਲਾਪ੍ਰੈਸ' ਨੇ ਘਟਨਾ ਸਥਾਨ 'ਤੇ ਮੌਜੂਦ ਫਾਇਰਫਾਈਟਰਜ਼ ਦੇ ਹਵਾਲੇ ਨਾਲ ਕਿਹਾ ਕਿ ਪਾਇਲਟ ਅਤੇ ਜਹਾਜ਼ ਦੇ ਅੱਠ ਯਾਤਰੀਆਂ ਦੀ ਮੌਤ ਹੋ ਗਈ ਹੈ। ਸਰਕਾਰੀ ਸੰਚਾਲਿਤ 'ਰਾਏ ਟੀਵੀ' ਨੇ ਦੱਸਿਆ ਕਿ ਯਾਤਰੀ ਸ਼ਾਇਦ ਫਰਾਂਸ ਦੇ ਨਾਗਰਿਕ ਸਨ। ਇਸ ਹਾਦਸੇ 'ਚ ਸਵਾਰ ਲੋਕਾਂ ਤੋਂ ਇਲਾਵਾ ਕੋਈ ਹੋਰ ਜ਼ਖਮੀ ਨਹੀਂ ਹੋਇਆ ਹੈ।
ਜਹਾਜ਼ ਮਿਲਾਨ ਦੇ ਨਜ਼ਦੀਕ ਇੱਕ ਛੋਟੇ ਕਸਬੇ ਸਾਨ ਡੋਨੈਟੋ ਮਿਲਾਨਿਜ ਦੇ ਸਬਵੇਅ ਸਟੇਸ਼ਨ ਦੇ ਨੇੜੇ ਕ੍ਰੈਸ਼ ਹੋ ਗਿਆ। ਜਿਸ ਇਮਾਰਤ ਵਿੱਚ ਜਹਾਜ਼ ਟਕਰਾਇਆ ਉਸ ਵਿੱਚ ਅੱਗ ਲੱਗ ਗਈ। ਫਾਇਰਫਾਈਟਰਜ਼ ਨੇ ਦੱਸਿਆ ਕਿ ਨੇੜਲੀ ਪਾਰਕਿੰਗ ਵਿੱਚ ਖੜ੍ਹੀਆਂ ਕਾਰਾਂ ਨੂੰ ਵੀ ਅੱਗ ਲੱਗ ਗਈ।
ਇਹ ਰਾਹਤ ਦੀ ਗੱਲ ਹੈ ਕਿ ਪਾਰਕਿੰਗ ਵਿੱਚ ਖੜ੍ਹੇ ਵਾਹਨਾਂ ਵਿੱਚ ਕੋਈ ਵੀ ਸਵਾਰ ਨਹੀਂ ਸੀ। ਮੌਕੇ ਤੋਂ ਉੱਠਦਾ ਸੰਘਣਾ ਕਾਲਾ ਧੂੰਆਂ ਕਈ ਕਿਲੋਮੀਟਰ ਦੂਰ ਤੱਕ ਦੇਖਿਆ ਜਾ ਸਕਦਾ ਹੈ। ਨਿਊਜ਼ ਚੈਨਲ ਸਕਾਈ ਟੀਜੀ 24 ਨੇ ਦੱਸਿਆ ਕਿ ਜਹਾਜ਼ ਮਿਲਾਨ ਦੇ ਲਿਨੇਟ ਹਵਾਈ ਅੱਡੇ ਅਤੇ ਇਟਲੀ ਦੇ ਸਾਰਡੀਨੀਆ ਟਾਪੂ ਦੇ ਵਿਚਕਾਰ ਉਡਾਣ ਭਰ ਰਿਹਾ ਸੀ।