ਪੜਚੋਲ ਕਰੋ

ਪੰਜਾਬ ਕਾਂਗਰਸ 'ਚ ਹੋਏਗਾ ਵੱਡਾ ਫੇਰ-ਬਦਲ, ਕੈਪਟਨ ਨੇ ਲਾਈ ਸੋਨੀਆ ਦੇ ਫਾਰਮੂਲੇ 'ਤੇ ਮੋਹਰ

ਪੰਜਾਬ ਕਾਂਗਰਸ 'ਚ ਵੱਡਾ ਫੇਰਬਦਲ ਹੋਣ ਜਾ ਰਿਹਾ ਹੈ। ਕਾਂਗਰਸ ਹਾਈਕਮਾਨ ਨੇ ਇਸ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਹਿਮਤੀ ਲੈ ਲਈ ਹੈ।

ਚੰਡੀਗੜ੍ਹ: ਪੰਜਾਬ ਕਾਂਗਰਸ 'ਚ ਵੱਡਾ ਫੇਰਬਦਲ ਹੋਣ ਜਾ ਰਿਹਾ ਹੈ। ਕਾਂਗਰਸ ਹਾਈਕਮਾਨ ਨੇ ਇਸ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਹਿਮਤੀ ਲੈ ਲਈ ਹੈ। ਕੈਪਟਨ ਨੇ ਮੰਗਲਵਾਰ ਨੂੰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੀਟਿੰਗ ਮਗਰੋਂ ਸਪਸ਼ਟ ਕਿਹਾ ਕਿ ਹਾਈਕਮਾਨ ਦਾ ਹਰ ਫੈਸਲਾ ਪੰਜਾਬ ਵਿੱਚ ਲਾਗੂ ਹੋਏਗਾ। ਉਂਝ ਬਾਗੀ ਲੀਡਰ ਨਵਜੋਤ ਸਿੱਧੂ ਬਾਰੇ ਭੇਤ ਬਰਕਰਾਰ ਹੈ।

ਸੂਤਰਾਂ ਮੁਤਾਬਕ ਕਾਂਗਰਸ ਹਾਈ ਕਮਾਨ ਦੇ ‘ਪੰਜਾਬ ਫ਼ਾਰਮੂਲਾ’ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਹਿਮਤੀ ਦੇ ਦਿੱਤੀ ਹੈ। ਇਸ ਤਹਿਤ ਅਗਲੇ ਹਫਤੇ ਤੱਕ ਪੰਜਾਬ ਕਾਂਗਰਸ ਵਿੱਚ ਵੱਡਾ ਫੇਰ-ਬਦਲ ਵੇਖਣ ਨੂੰ ਮਿਲ ਸਕਦਾ ਹੈ। ਕੈਪਟਨ ਨੇ ਮੰਗਲਵਾਰ ਕਾਂਗਰਸ ਦੀ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਨਾਲ ਕਰੀਬ ਡੇਢ ਘੰਟਾ ਮੀਟਿੰਗ ਕੀਤੀ। ਮੀਟਿੰਗ ’ਚ ਤਿੰਨ ਮੈਂਬਰੀ ਕਮੇਟੀ ਦੇ ਚੇਅਰਮੈਨ ਮਲਿਕਾਰਜੁਨ ਖੜਗੇ ਨੇ ਵੀ ਸ਼ਮੂਲੀਅਤ ਕੀਤੀ।

ਕਾਂਗਰਸ ਹਾਈਕਮਾਨ ਦੀ ਇਸ ਮੀਟਿੰਗ ਮਗਰੋਂ ਪੰਜਾਬ ਵਜ਼ਾਰਤ ਵਿੱਚ ਹੁਣ ਰੱਦੋਬਦਲ ਦਾ ਰਾਹ ਪੱਧਰਾ ਹੋ ਗਿਆ ਹੈ। ਚਰਚੇ ਹਨ ਕਿ ਕੁਝ ਵਜ਼ੀਰਾਂ ਦੀ ਛਾਂਟੀ ਵੀ ਹੋ ਸਕਦੀ ਹੈ ਜਿਨ੍ਹਾਂ ’ਚ ਬਾਗੀ ਸੁਰ ਵਾਲੇ ਹੋ ਸਕਦੇ ਹਨ। ਅਕਾਲੀ-ਬਸਪਾ ਗੱਠਜੋੜ ਨੂੰ ਅਸਰਹੀਣ ਕਰਨ ਲਈ ਦਲਿਤ ਚਿਹਰਿਆਂ ਨੂੰ ਅਹਿਮ ਥਾਂ ਮਿਲੇਗੀ। ਉਪ ਮੁੱਖ ਮੰਤਰੀ ਦਾ ਅਹੁਦਾ ਵੀ ਦਲਿਤ ਨੂੰ ਦਿੱਤੇ ਜਾਣ ਦੀ ਸੰਭਾਵਨਾ ਹੈ।

ਪੰਜਾਬ ਕਾਂਗਰਸ ਦਾ ਵੀ ਪੁਨਰਗਠਨ ਹੋਵੇਗਾ ਤੇ ਮੁੱਖ ਮੰਤਰੀ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਲਈ ਦਲਿਤ ਜਾਂ ਹਿੰਦੂ ਚਿਹਰਾ ਦੇਖਣ ਦੇ ਇੱਛੁਕ ਹਨ ਜਦੋਂ ਕਿ ਰਾਹੁਲ ਗਾਂਧੀ ਤੇ ਪ੍ਰਿਅੰਕਾ ਵੱਲੋਂ ਨਵਜੋਤ ਸਿੱਧੂ ਨੂੰ ਇਹ ਕੁਰਸੀ ਦੇਣ ਲਈ ਜ਼ੋਰ ਲਾਇਆ ਜਾ ਸਕਦਾ ਹੈ। ਕੈਪਟਨ ਖੇਮੇ ਵੱਲੋਂ ਪ੍ਰਧਾਨਗੀ ਲਈ ਮਨੀਸ਼ ਤਿਵਾੜੀ, ਵਿਜੈਇੰਦਰ ਸਿੰਗਲਾ, ਚੌਧਰੀ ਸੰਤੋਖ ਸਿੰਘ ਆਦਿ ਦੇ ਨਾਵਾਂ ਦੀ ਚਰਚਾ ਕੀਤੀ ਜਾ ਰਹੀ ਹੈ।

ਸੂਤਰਾਂ ਅਨੁਸਾਰ ਪੰਜਾਬ ਕਾਂਗਰਸ ਦਾ ਨਵਾਂ ਪ੍ਰਧਾਨ ਲਾਇਆ ਜਾਵੇਗਾ ਤੇ ਦੋ ਉਪ ਮੁੱਖ ਮੰਤਰੀ ਬਣਾਏ ਜਾਣੇ ਹਨ। ਨਵਜੋਤ ਸਿੱਧੂ ਦੀ ਭੂਮਿਕਾ ਬਾਰੇ ਹਾਲੇ ਸਪੱਸ਼ਟ ਨਹੀਂ ਹੋਇਆ। ਵੈਸੇ ਨਵਜੋਤ ਸਿੱਧੂ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਹੇਠਾਂ ਕੁਝ ਲੈਣ ਨੂੰ ਤਿਆਰ ਨਹੀਂ। ਦੂਸਰੇ ਪਾਸੇ ਮੁੱਖ ਮੰਤਰੀ ਵੀ ਨਵਜੋਤ ਸਿੱਧੂ ਨਾਲ ਬਤੌਰ ਪ੍ਰਧਾਨ ਚੱਲਣ ਨੂੰ ਤਿਆਰ ਨਹੀਂ। ਹਾਈਕਮਾਨ ਲਈ ਸਭ ਤੋਂ ਪਹਿਲੀ ਤਰਜੀਹ ਅਮਰਿੰਦਰ-ਨਵਜੋਤ ਵਾਲੇ ਵਿਵਾਦ ਨੂੰ ਹੱਲ ਕਰਨਾ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: 30 ਮਹੀਨਿਆਂ 'ਚ 86000 ਕਰੋੜ ਰੁਪਏ ਦਾ ਪੰਜਾਬ 'ਚ ਹੋਇਆ ਨਿਵੇਸ਼, 3,92,540 ਨੌਜਵਾਨ ਲਈ ਪੈਦਾ ਹੋਏ ਨੌਕਰੀ ਦੇ ਮੌਕੇ, CM ਮਾਨ ਦਾ ਦਾਅਵਾ

Punjab News: ਪੰਜਾਬ ਵਾਸੀ 31 ਦਸੰਬਰ ਤੋਂ ਪਹਿਲਾਂ ਕਰਵਾਓ ਇਹ ਕੰਮ, ਨਹੀਂ ਤਾਂ 10 ਫੀਸਦੀ ਲੱਗੇਗਾ ਜੁਰਮਾਨਾ

ਕ੍ਰਿਸਮਿਸ ਤੋਂ ਪਹਿਲਾਂ ਗੋਆ 'ਚ ਟੈਨਸ਼ਨ! ਬੀਫ ਦੀਆਂ ਦੁਕਾਨਾਂ ਹੋਈਆਂ ਬੰਦ, ਜਾਣੋ ਪੂਰਾ ਮਾਮਲਾ

Health Alert: ਹਰ 33 ਸੈਕਿੰਡ 'ਚ ਇੱਕ ਵਿਅਕਤੀ ਦੀ ਮੌਤ, ਇਸ ਸਾਲ 98.75 ਲੱਖ ਲੋਕ ਮਰੇ! ਸ਼ਰਾਬ ਪੀਣ ਵਾਲੇ ਤੇ ਮੋਟੇ ਲੋਕ ਹੋ ਜਾਣ ਸਾਵਧਾਨ
ਹਰ 33 ਸੈਕਿੰਡ 'ਚ ਇੱਕ ਵਿਅਕਤੀ ਦੀ ਮੌਤ, ਇਸ ਸਾਲ 98.75 ਲੱਖ ਲੋਕ ਮਰੇ! ਸ਼ਰਾਬ ਪੀਣ ਵਾਲੇ ਤੇ ਮੋਟੇ ਲੋਕ ਹੋ ਜਾਣ ਸਾਵਧਾਨ
Advertisement
ABP Premium

ਵੀਡੀਓਜ਼

Syunkat Kisan Morcha| ਡੱਲੇਵਾਲ ਦੀ ਸਿਹਤ ਨੂੰ ਲੈ ਕੇ ਸੰਯੁਕਤ ਕਿਸਾਨ ਮੋਰ਼ਚਾ ਦਾ ਨਵਾਂ ਐਲਾਨ | Dhallewalਜਗਜੀਤ ਸਿੰਘ ਡੱਲੇਵਾਲ ਨੇ ਕਿਸਾਨੀ ਮੰਚ ਤੋਂ ਲੋਕਾਂ ਨੂੰ ਕੀਤਾ ਸੰਬੋਧਨ | Jagjit Dhallewalਮੋਦੀ ਅੰਨਦਾਤਿਆਂ ਨਾਲ ਗੱਲ ਕਿਉਂ ਨਹੀਂ ਕਰ ਸਕਦੇ?ਬੇਸੁੱਧ ਹਾਲਤ ਵਿੱਚ ਦਿਖਾਈ ਦਿੱਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: 30 ਮਹੀਨਿਆਂ 'ਚ 86000 ਕਰੋੜ ਰੁਪਏ ਦਾ ਪੰਜਾਬ 'ਚ ਹੋਇਆ ਨਿਵੇਸ਼, 3,92,540 ਨੌਜਵਾਨ ਲਈ ਪੈਦਾ ਹੋਏ ਨੌਕਰੀ ਦੇ ਮੌਕੇ, CM ਮਾਨ ਦਾ ਦਾਅਵਾ
Punjab News: 30 ਮਹੀਨਿਆਂ 'ਚ 86000 ਕਰੋੜ ਰੁਪਏ ਦਾ ਪੰਜਾਬ 'ਚ ਹੋਇਆ ਨਿਵੇਸ਼, 3,92,540 ਨੌਜਵਾਨ ਲਈ ਪੈਦਾ ਹੋਏ ਨੌਕਰੀ ਦੇ ਮੌਕੇ, CM ਮਾਨ ਦਾ ਦਾਅਵਾ
Punjab News: ਪੰਜਾਬ ਵਾਸੀ 31 ਦਸੰਬਰ ਤੋਂ ਪਹਿਲਾਂ ਕਰਵਾਓ ਇਹ ਕੰਮ, ਨਹੀਂ ਤਾਂ 10 ਫੀਸਦੀ ਲੱਗੇਗਾ ਜੁਰਮਾਨਾ
Punjab News: ਪੰਜਾਬ ਵਾਸੀ 31 ਦਸੰਬਰ ਤੋਂ ਪਹਿਲਾਂ ਕਰਵਾਓ ਇਹ ਕੰਮ, ਨਹੀਂ ਤਾਂ 10 ਫੀਸਦੀ ਲੱਗੇਗਾ ਜੁਰਮਾਨਾ
ਕ੍ਰਿਸਮਿਸ ਤੋਂ ਪਹਿਲਾਂ ਗੋਆ 'ਚ ਟੈਨਸ਼ਨ! ਬੀਫ ਦੀਆਂ ਦੁਕਾਨਾਂ ਹੋਈਆਂ ਬੰਦ, ਜਾਣੋ ਪੂਰਾ ਮਾਮਲਾ
ਕ੍ਰਿਸਮਿਸ ਤੋਂ ਪਹਿਲਾਂ ਗੋਆ 'ਚ ਟੈਨਸ਼ਨ! ਬੀਫ ਦੀਆਂ ਦੁਕਾਨਾਂ ਹੋਈਆਂ ਬੰਦ, ਜਾਣੋ ਪੂਰਾ ਮਾਮਲਾ
Health Alert: ਹਰ 33 ਸੈਕਿੰਡ 'ਚ ਇੱਕ ਵਿਅਕਤੀ ਦੀ ਮੌਤ, ਇਸ ਸਾਲ 98.75 ਲੱਖ ਲੋਕ ਮਰੇ! ਸ਼ਰਾਬ ਪੀਣ ਵਾਲੇ ਤੇ ਮੋਟੇ ਲੋਕ ਹੋ ਜਾਣ ਸਾਵਧਾਨ
ਹਰ 33 ਸੈਕਿੰਡ 'ਚ ਇੱਕ ਵਿਅਕਤੀ ਦੀ ਮੌਤ, ਇਸ ਸਾਲ 98.75 ਲੱਖ ਲੋਕ ਮਰੇ! ਸ਼ਰਾਬ ਪੀਣ ਵਾਲੇ ਤੇ ਮੋਟੇ ਲੋਕ ਹੋ ਜਾਣ ਸਾਵਧਾਨ
ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ! iphone 15 and iphone 15 pro ਦੇ ਡਿੱਗੇ ਰੇਟ, ਹੁਣ 50000 ਰੁਪਏ ਤੋਂ ਸਸਤਾ ਮਿਲ ਰਿਹਾ 

ਅੱਧੀ ਰਾਤ ਨੂੰ ਅਸਮਾਨ 'ਚ ਹੋਣ ਲੱਗ ਪਈ ਅੱਗ ਦੀ ਵਰਖਾ, ਚੀਨ ਨੇ ਚਲੀ ਕਿਵੇਂ ਦੀ ਚਾਲ, ਜਾਣੋ

Punjab News: ਪੰਜਾਬ ਸਰਕਾਰ ਨੇ ਇਸ ਵੱਡੇ ਅਹੁਦੇ ਲਈ ਮੰਗੀਆਂ ਅਰਜ਼ੀਆਂ, ਜਾਣੋ ਕਿਵੇਂ ਕਰਨਾ ਅਪਲਾਈ ?

ਤੇਜ਼ ਰਫਤਾਰ ਕਾਰ ਨੇ ਮਹਿਲਾ ਨੂੰ ਦਰੜਿਆ, ਹਸਪਤਾਲ ਲਿਜਾਣ ਵੇਲੇ ਹੋਈ ਮੌਤ, ਦੋਸ਼ੀ ਫਰਾਰ

Embed widget