ਪੜਚੋਲ ਕਰੋ
ਮਾਰਚ ਤੋਂ ਬਾਅਦ ਮਹਿੰਗੀਆਂ ਹੋ ਜਾਣਗੀਆਂ ਗਰਮੀ ਵਾਲੀਆਂ ਚੀਜ਼ਾਂ
ਗਰਮੀ ਦੇ ਸੀਜ਼ਨ ਦਾ ਬੱਚਿਆਂ ਨੂੰ ਬੇਸਬਰੀ ਨਾਲ ਛੁੱਟੀਆਂ, ਸੈਰ-ਸਪਾਟਾ ਤੇ ਖਾਣ-ਪੀਣ ਦਾ ਇੰਤਜ਼ਾਰ ਹੁੰਦਾ ਹੈ ਪਰ ਇਸ ਵਾਰ ਮੂਡ ਖ਼ਰਾਬ ਹੋ ਸਕਦਾ ਹੈ ਕਿਉਂਕਿ ਗਰਮੀ ਦੇ ਸੀਜ਼ਨ ਨਾਲ ਜੁੜੇ ਪ੍ਰੋਡਕਟਸ ਦੇ ਰੇਟ ਵੱਧ ਸਕਦੇ ਹਨ।
ਚੰਡੀਗੜ੍ਹ: ਗਰਮੀ ਦੇ ਸੀਜ਼ਨ ਦਾ ਬੱਚਿਆਂ ਨੂੰ ਬੇਸਬਰੀ ਨਾਲ ਛੁੱਟੀਆਂ, ਸੈਰ-ਸਪਾਟਾ ਤੇ ਖਾਣ-ਪੀਣ ਦਾ ਇੰਤਜ਼ਾਰ ਹੁੰਦਾ ਹੈ ਪਰ ਇਸ ਵਾਰ ਮੂਡ ਖ਼ਰਾਬ ਹੋ ਸਕਦਾ ਹੈ ਕਿਉਂਕਿ ਗਰਮੀ ਦੇ ਸੀਜ਼ਨ ਨਾਲ ਜੁੜੇ ਪ੍ਰੋਡਕਟਸ ਦੇ ਰੇਟ ਵੱਧ ਸਕਦੇ ਹਨ। ਆਈਸਕਰੀਮ, ਕੋਲਡ ਡਰਿੰਕ ਵਰਗੀਆਂ ਚੀਜ਼ਾਂ ਮਹਿੰਗੀਆਂ ਹੋ ਸਕਦੀਆਂ ਹਨ। 1 ਮਾਰਚ ਤੋਂ ਵਿੱਤੀ ਸਾਲ ਸ਼ੁਰੂ ਹੋਣ ਵਾਲਾ ਹੈ। ਇਸ ਦੀ ਸ਼ੁਰੂਆਤ ਦੇ ਨਾਲ ਹੀ ਟੈਕਸ ਸਬੰਧੀ ਕੁਝ ਬਦਲਾਅ ਵੀ ਲਾਗੂ ਹੋਣਗੇ ਜਿਨ੍ਹਾਂ ਦਾ ਜ਼ਿਕਰ ਇਸ ਵਾਰ ਬਜਟ 'ਚ ਕੀਤਾ ਗਿਆ ਸੀ।
ਆਈਸਕਰੀਮ ਤੇ ਮਠਿਆਈ: ਇਸ ਵਾਰ ਗਰਮੀ ਦੇ ਮੌਸਮ 'ਚ ਆਈਸਕਰੀਮ ਦਾ ਸ਼ੌਂਕ ਮਹਿੰਗਾ ਹੋ ਸਕਦਾ ਹੈ। ਇਸ ਦੀ ਵਜ੍ਹਾ ਦੁੱਧ ਦੀ ਸਪਲਾਈ ਘੱਟ ਹੋਣਾ ਹੈ। ਨਾਲ ਹੀ ਮਿਲਕ ਪਾਊਡਰ ਦੀ ਲਾਗਤ ਵੱਧ ਗਈ ਹੈ। ਆਈਸਕਰੀਮ ਬਣਾਉਣ ਲਈ ਮਿਲਕ ਪਾਊਡਰ ਬਹੁਤ ਜ਼ਰੂਰੀ ਚੀਜ਼ ਹੈ। ਇਸ ਦੇ ਚੱਲਦੇ ਇਸ ਵਾਰ ਗਰਮੀਆਂ 'ਚ ਆਈਸਕਰੀਮ ਮਹਿੰਗੀ ਹੋ ਸਕਦੀ ਹੈ।
ਪੀਣ ਵਾਲੇ ਪਦਾਰਥ: ਪੀਣ ਵਾਲੇ ਪਦਾਰਥ 'ਤੇ ਕੋਲਡ ਡਰਿੰਕ ਦੀਆਂ ਕੀਮਤਾਂ 'ਚ 6 ਤੋਂ 14 ਫ਼ੀਸਦੀ ਦਾ ਵਾਧਾ ਹੋਇਆ ਹੈ। ਇਸ 'ਚ Pepsi Co, Coco Cola ਮੁੱਖ ਰੂਪ ਨਾਲ ਸ਼ਾਮਲ ਹੈ। ਦੋ ਲੀਟਰ ਕੈਪੇਸਿਟੀ ਵਾਲੀ ਬੋਤਲ 'ਤੇ 5 ਰੁਪਏ ਵੱਧ ਸਕਦੀ ਹੈ। 1.25 ਲੀਟਰ ਦੀ ਬੋਤਲ ਲਈ 8.3 ਫ਼ੀਸਦੀ ਕੀਮਤ ਵਧ ਸਕਦੀ ਹੈ।
ਏਅਰਕੰਡੀਸ਼ਨਰ: ਗਰਮੀ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ ਤੇ ਏਅਰਕੰਡੀਸ਼ਨਰ ਦੀ ਵਿਕਰੀ ਨੂੰ ਲੈ ਕੇ ਰੇਟ ਵੱਧ ਸਕਦੇ ਹਨ ਕਿਉਂਕਿ ਏਅਰ ਕੰਡੀਸ਼ਨਰ ਕੰਪ੍ਰੈਸ਼ਰ 'ਤੇ 5 ਫ਼ੀਸਦੀ ਕਸਟਮ ਡਿਊਟੀ ਵਧੀ ਹੈ।
ਵਾਹਨ: ਨਾ ਸਿਰਫ਼ ਭਾਰਤ ਬਲਕਿ ਪੂਰੇ ਵਿਸ਼ਵ ਦੀ ਇਸ ਮਾਮਲੇ 'ਚ ਚੀਨ 'ਤੇ ਨਿਰਭਰ ਹੈ ਤੇ ਜੇ ਹੁਣ ਬਦਲੇ ਹੋਏ ਹਾਲਾਤਾਂ ਦੇ ਚੱਲਦੇ ਵਾਹਨਾਂ ਦੀ ਸਪਲਾਈ ਪ੍ਰਭਾਵਿਤ ਹੁੰਦੀ ਹੈ ਤਾਂ ਇਸ ਦਾ ਸਿੱਧਾ ਅਸਰ ਬਾਜ਼ਾਰ 'ਚ ਦੇਖ ਸਕਦੇ ਹੋ।
ਲਾਟਰੀ: ਸਰਕਾਰੀ ਨੋਟੀਫਿਕੇਸ਼ਨ ਮੁਤਾਬਕ ਬਦਲੇ ਹੋਏ ਨਿਯਮਾਂ ਦੇ ਬਾਅਦ ਹੁਣ ਲਾਟਰੀ 'ਤੇ 28 ਫ਼ੀਸਦੀ ਟੈਕਸ ਲੱਗ ਸਕਦਾ ਹੈ। ਸੈਂਟ੍ਰਲ ਟੈਕਸ ਰੇਟ 14 ਫ਼ੀਸਦੀ ਬਦਲ ਚੁੱਕਾ ਹੈ। ਇਸ ਦੇ ਚੱਲਦੇ ਲਾਟਰੀ 'ਤੇ 28 ਫ਼ੀਸਦੀ ਡੀਐਸਟੀ ਲੱਗ ਸਕਦਾ ਹੈ। ਇਹ ਨਵੀਂਆਂ ਦਰਾਂ 1 ਮਾਰਚ ਤੋਂ ਪ੍ਰਭਾਵਿਤ ਹੋਣਗੀਆਂ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਕਾਰੋਬਾਰ
ਪੰਜਾਬ
Advertisement