ਪੜਚੋਲ ਕਰੋ

ਤੁਹਾਡਾ ਐਮਪੀ: ਬਾਦਲਾਂ ਨੂੰ ਸਿੱਧਾ ਹੋ ਕੇ ਟੱਕਰਣ ਵਾਲੇ ਬ੍ਰਹਮਪੁਰਾ ਦਾ ਲੋਕ ਸਭਾ ਮੈਂਬਰ ਵਜੋਂ ਲੇਖਾ ਜੋਖਾ

ਪਿਛਲੇ ਸਾਲ ਅਕਾਲੀਆਂ ਦੇ ਸਿਆਸੀ ਉਬਾਲ 'ਚੋਂ ਬ੍ਰਹਮਪੁਰਾ ਨੇ ਆਪਣੀ ਵੱਖਰੀ ਪਾਰਟੀ ਨਿਤਾਰ ਲਈ ਤੇ ਸੇਵਾ ਸਿੰਘ ਸੇਖਵਾਂ ਤੇ ਡਾ. ਰਤਨ ਸਿੰਘ ਅਜਨਾਲਾ ਜਿਹੇ ਵੱਡੇ ਅਕਾਲੀ ਚਿਹਰੇ ਵੀ ਆਪਣੇ ਨਾਲ ਰਲਾ ਲਏ।

ਨਾਂ: ਰਣਜੀਤ ਸਿੰਘ ਬ੍ਰਹਮਪੁਰਾ ਪਾਰਟੀ: ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਪਾਰਲੀਮਾਨੀ ਸਟੇਟਸ: 16ਵੀਂ ਲੋਕ ਸਭਾ ਦੇ ਮੈਂਬਰ ਸਿਆਸੀ ਪਿਛੋਕੜ: ਰਣਜੀਤ ਸਿੰਘ ਬ੍ਰਹਮਪੁਰਾ ਇਸ ਸਮੇਂ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਹਨ। ਉਹ ਸ਼ੁਰੂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਰਗਰਮ ਮੈਂਬਰ ਰਹੇ ਜੋ ਫਿਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਜੋਂ ਉੱਭਰਿਆ। ਪਿਛਲੇ ਸਾਲ ਅਕਾਲੀਆਂ ਦੇ ਸਿਆਸੀ ਉਬਾਲ 'ਚੋਂ ਬ੍ਰਹਮਪੁਰਾ ਨੇ ਆਪਣੀ ਵੱਖਰੀ ਪਾਰਟੀ ਨਿਤਾਰ ਲਈ ਤੇ ਸੇਵਾ ਸਿੰਘ ਸੇਖਵਾਂ ਤੇ ਡਾ. ਰਤਨ ਸਿੰਘ ਅਜਨਾਲਾ ਜਿਹੇ ਵੱਡੇ ਅਕਾਲੀ ਚਿਹਰੇ ਵੀ ਆਪਣੇ ਨਾਲ ਰਲਾ ਲਏ। ਬ੍ਰਹਮਪੁਰਾ ਸੰਨ 1977 ਤੋਂ ਪੰਜਾਬ ਦੀ ਸਿਆਸਤ ਵਿੱਚ ਸਰਗਰਮ ਹਨ ਤੇ ਉਦੋਂ ਉਹ ਵਿਧਾਇਕ ਵੀ ਰਹੇ, ਇਸ ਤੋਂ ਬਾਅਦ ਸੰਨ 1997 ਤੋਂ 2012 ਤਕ ਲਗਾਤਾਰ ਚਾਰ ਵਾਰ ਵਿਧਾਇਕ ਰਹੇ। ਸਾਲ 2014 ਵਿੱਚ ਬ੍ਰਹਮਪੁਰਾ ਨੇ ਖਡੂਰ ਸਾਹਿਬ ਤੋਂ ਪਹਿਲੀ ਵਾਰ ਲੋਕ ਸਭਾ ਲੜੀ ਤੇ ਸੰਸਦ ਵਿੱਚ ਪਹੁੰਚੇ। ਨਿੱਜੀ ਜਾਣਕਾਰੀ: ਸ਼ਾਇਦ ਤੁਹਾਨੂੰ ਪੜ੍ਹ ਕੇ ਹੈਰਾਨੀ ਹੋਵੇਗੀ, ਪਰ ਰਣਜੀਤ ਸਿੰਘ ਬ੍ਰਹਮਪੁਰਾ ਦਾ ਜਨਮ 8 ਨਵੰਬਰ, 1937 ਨੂੰ ਸਿੰਗਾਪੁਰ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਮੋਹਨ ਸਿੰਘ ਤੇ ਮਾਤਾ ਬਸੰਤ ਕੌਰ ਤੇ ਪਤਨੀ ਮਨਜੀਤ ਕੌਰ ਸਵਰਗ ਸਿਧਾਰ ਚੁੱਕੇ ਹਨ। ਰਣਜੀਤ ਸਿੰਘ ਨੇ ਅੱਠਵੀਂ ਤਕ ਦੀ ਪੜ੍ਹਾਈ ਕੀਤੀ ਹੋਈ ਹੈ। ਬ੍ਰਹਮਪੁਰਾ ਦਾ ਜੱਦੀ ਕਿੱਤਾ ਕਿਰਸਾਨੀ ਰਿਹਾ ਹੈ ਤੇ ਉਹ ਹੁਣ ਵੀ ਸਿਆਸਤਦਾਨ ਦੇ ਨਾਲ-ਨਾਲ ਕਿਸਾਨ ਵੀ ਹਨ। ਬ੍ਰਹਮਪੁਰਾ ਇੱਕ ਪੁੱਤਰ ਤੇ ਤਿੰਨ ਧੀਆਂ ਦੇ ਪਿਤਾ ਹਨ। ਉਨ੍ਹਾਂ ਕੋਲ ਤਕਰੀਬਨ 17 ਕਰੋੜ ਰੁਪਏ ਦੇ ਚੱਲ ਤੇ ਅਚੱਲ ਅਸਾਸੇ ਹਨ। ਹਲਕਾ: ਹਲਕਾ ਖਡੂਰ ਸਾਹਿਬ ਵਿੱਚ ਨੌਂ ਵਿਧਾਨ ਸਭਾ ਹਲਕੇ, ਜੰਡਿਆਲਾ, ਤਰਨ ਤਾਰਨ, ਖੇਮਕਰਨ, ਪੱਟੀ, ਖਡੂਰ ਸਾਹਿਬ, ਬਾਬਾ ਬਕਾਲਾ, ਕਪੂਰਥਲਾ, ਸੁਲਤਾਨਪੁਰ ਲੋਧੀ ਤੇ ਜ਼ੀਰਾ ਆਉਂਦੇ ਹਨ। ਸਾਲ 2014 ਦੀਆਂ ਲੋਕ ਸਭਾ ਚੋਣਾਂ 'ਚ ਰਣਜੀਤ ਸਿੰਘ ਬ੍ਰਹਮਪੁਰਾ ਨੇ ਖਡੂਰ ਸਾਹਿਬ ਤੋਂ ਆਪਣੀ ਜਿੱਤ ਦਰਜ ਕੀਤੀ ਸੀ। ਉਨ੍ਹਾਂ ਤਕਰੀਬਨ ਇੱਕ ਲੱਖ ਵੋਟ ਦੇ ਫਰਕ ਨਾਲ ਕਾਂਗਰਸ ਦੇ ਹਰਮਿੰਦਰ ਸਿੰਘ ਗਿੱਲ ਨੂੰ ਮਾਤ ਦਿੱਤੀ ਸੀ। ਖਡੂਰ ਸਾਹਿਬ ਸੀਟ ਸਾਲ 2009 ਵਿੱਚ ਹੋਂਦ ਵਿੱਚ ਆਈ, ਇਸ ਤੋਂ ਪਹਿਲਾਂ ਤਰਨ ਤਾਰਨ ਲੋਕ ਸਭਾ ਹਲਕਾ ਸੀ ਤੇ ਅਕਾਲੀ ਸਰਕਾਰ ਸਮੇਂ ਹੱਦਬੰਦੀ ਮੁੜ ਤੋਂ ਕਰ ਖਡੂਰ ਸਾਹਿਬ ਹਲਕੇ ਦਾ ਮੁੱਢ ਬੱਝਾ ਸੀ। ਸੰਸਦੀ ਕਾਰਗੁਜ਼ਾਰੀ: ਲੋਕ ਸਭਾ ਵੈੱਬਸਾਈਟ ਮੁਤਾਬਕ ਪਿਛਲੇ ਪੰਜ ਸਾਲਾਂ ‘ਚ ਰਣਜੀਤ ਸਿੰਘ ਬ੍ਰਹਮਪੁਰਾ ਦੀ ਸਦਨ ਵਿੱਚ ਹਾਜ਼ਰੀ 63% ਰਹੀ। ਸਾਲ 2014 ਵਿੱਚ ਸੰਸਦ ਮੈਂਬਰ ਬਣਨ ਮਗਰੋਂ ਉਨ੍ਹਾਂ ਕੁੱਲ 30 ਸਵਾਲ ਪੁੱਛੇ। ਉਹ ਵਿਦੇਸ਼ ਤੇ ਗ੍ਰਹਿ ਮਾਮਲਿਆਂ ਸਮੇਤ ਕੁੱਲ ਚਾਰ ਸੰਸਦੀ ਕਮੇਟੀਆਂ ਦੇ ਮੈਂਬਰ ਵੀ ਰਹੇ। MPLAD ਫੰਡ: ਸੰਸਦ ਮੈਂਬਰਾਂ ਨੂੰ ਉਨ੍ਹਾਂ ਦੇ ਹਲਕੇ ਦਾ ਵਿਕਾਸ ਕਰਨ ਲਈ ਸਾਲਾਨਾ ਪੰਜ ਕਰੋੜ (ਪੂਰੇ ਕਾਰਜਕਾਲ 'ਚ 25 ਕਰੋੜ) ਰੁਪਏ ਮਿਲਦੇ ਹਨ। ਰਣਜੀਤ ਸਿੰਘ ਬ੍ਰਹਪੁਰਾ ਨੇ ਆਪਣੇ ਹਲਕੇ ਦੇ ਵਿਕਾਸ ਲਈ 23.07 ਕਰੋੜ ਰੁਪਏ ਦੀ ਮੰਗ ਕੀਤੀ ਸੀ, ਜਿਨ੍ਹਾਂ ਵਿੱਚੋਂ ਉਨ੍ਹਾਂ ਦੇ ਖਾਤੇ ਵਿੱਚ 24.17 ਕਰੋੜ ਰੁਪਏ ਆਏ। ਬ੍ਰਹਮਪੁਰਾ ਨੇ ਇਸ ਵਿੱਚੋਂ 23.24 ਕਰੋੜ ਰੁਪਏ ਆਪਣੇ ਹਲਕੇ ਦੇ ਵਿਕਾਸ 'ਤੇ ਖਰਚੇ ਹਨ, ਜਿਸ ਵਿੱਚ 93 ਲੱਖ ਰੁਪਏ ਬਚ ਗਏ ਹਨ। ਉਨ੍ਹਾਂ ਆਪਣੇ ਫੰਡਾਂ ਦਾ 101.28% ਹਿੱਸਾ ਖਰਚ ਦਿੱਤਾ ਹੈ, ਸੋ ਇਸ ਕਸੌਟੀ 'ਤੇ ਉਹ ਪਾਸ ਹਨ। ਕਿਉਂ ਮਹੱਤਵਪੂਰਨ ਖਡੂਰ ਸਾਹਿਬ ਹਲਕਾ ਤੇ ਕੀ ਚੁਣੌਤੀਆਂ: ਹਲਕਾ ਖਡੂਰ ਸਾਹਿਬ ਬੇਸ਼ੱਕ ਨਵਾਂ ਹੈ, ਪਰ ਪੰਜਾਬ ਦੀਆਂ ਲੋਕ ਸਭਾ ਸੀਟਾਂ ਦੇ ਲਿਹਾਜ਼ ਨਾਲ ਇਸ ਦੀ ਅਹਿਮੀਅਤ ਬੇਹੱਦ ਅਹਿਮ ਹੈ। ਇਸ ਹਲਕੇ ਦਾ ਇਤਿਹਾਸਕ ਪਿਛੋਕੜ ਕਾਫੀ ਮਹਾਨ ਹੈ, ਕਿਉਂਕਿ ਖਡੂਰ ਸਾਹਿਬ ਨੂੰ ਅੱਠ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਹੈ। ਨਾਲ ਹੀ ਇਸ ਹਲਕੇ ਵਿੱਚ ਡੇਰਾ ਬਿਆਸ ਦਾ ਖਾਸਾ ਆਧਾਰ ਵੀ ਹੈ। ਖਡੂਰ ਸਾਹਿਬ ਪੰਜਾਬ ਦਾ ਅਜਿਹਾ ਹਲਕਾ ਹੈ, ਜਿਸ ਵਿੱਚ ਤਿੰਨੇ ਖਿੱਤੇ ਮਾਝਾ, ਮਾਲਵਾ ਤੇ ਦੁਆਬਾ ਦੇ ਵਿਧਾਨ ਸਭਾ ਹਲਕੇ ਆਉਂਦੇ ਹਨ। ਅਜਿਹੇ ਵਿਲੱਖਣ ਹਲਕੇ ਤੋਂ ਇਸ ਵਾਰ ਰਣਜੀਤ ਸਿੰਘ ਬ੍ਰਹਮਪੁਰਾ ਤਾਂ ਚੋਣ ਨਹੀਂ ਲੜ ਰਹੇ ਪਰ ਉਨ੍ਹਾਂ ਦੀ ਥਾਂ ਸਾਬਕਾ ਫ਼ੌਜ ਮੁਖੀ ਜਨਰਲ (ਸੇਵਾਮੁਕਤ) ਜੇਜੇ ਸਿੰਘ ਆ ਗਏ ਹਨ। ਪਰ ਉਨ੍ਹਾਂ ਦਾ ਟਾਕਰਾ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਜਗੀਰ ਕੌਰ ਅਤੇ ਪੰਜਾਬ ਡੈਮੋਕ੍ਰੈਟਿਕ ਅਲਾਇੰਸ ਤੋਂ ਪਰਮਜੀਤ ਕੌਰ ਖਾਲੜਾ ਨਾਲ ਹੋਣ ਵਾਲਾ ਹੈ। ਆਮ ਆਦਮੀ ਪਾਰਟੀ ਨੇ ਖਡੂਰ ਸਾਹਿਬ ਤੋਂ ਆਪਣਾ ਉਮੀਦਵਾਰ ਨਹੀਂ ਐਲਾਨਿਆ ਹੈ। ਜਿੱਥੇ, ਜੇ.ਜੇ. ਸਿੰਘ ਕੋਲ ਸਿਰਫ ਇੱਕ ਅਸਫਲ ਚੋਣ ਲੜਨ ਦਾ ਤਜ਼ਰਬਾ ਹੈ, ਉੱਥੇ ਜਗੀਰ ਕੌਰ ਕੋਲ ਕਾਫੀ ਸਿਆਸੀ ਤਜ਼ਰਬਾ ਹੈ। ਉੱਧਰ, ਮਨੁੱਖੀ ਅਧਿਕਾਰ ਕਾਰਕੁੰਨ ਜਸਵੰਤ ਸਿੰਘ ਖਾਲੜਾ ਦੀ ਪਤਨੀ ਪਰਮਜੀਤ ਕੌਰ ਖਾਲੜਾ ਨਾਲ ਵੱਡੀ ਗਿਣਤੀ ਵਿੱਚ ਲੋਕਾਂ ਦੀ ਭਾਵਨਾਤਮਕ ਸਾਂਝ ਹੈ। ਖਾਲੜਾ ਨੇ ਖਾੜਕੂਵਾਦ ਦੇ ਦੌਰ ਦੌਰਾਨ ਪੁਲਿਸ ਦੀ ਧੱਕੇਸ਼ਾਹੀ ਨਾਲ ਆਪਣੇ ਪਤੀ ਤੇ ਹੋਰਨਾਂ ਬੇਕਸੂਰ ਸਿੱਖ ਨੌਜਵਾਨਾਂ ਦੀ ਮੌਤ ਦੇ ਇਨਸਾਫ ਲਈ ਲੰਮੀ ਲੜਾਈ ਲੜੀ ਹੈ। ਅਜਿਹੇ ਵਿੱਚ ਖਡੂਰ ਸਾਹਿਬ ਦਾ ਚੋਣ ਮੈਦਾਨ ਖਾਸਾ ਭਖ਼ ਜਾਵੇਗਾ। ਪੰਜਾਬ ਵਿੱਚ ਲੋਕ ਸਭਾ ਲਈ ਵੋਟਾਂ 19 ਮਈ ਨੂੰ ਪੈਣਗੀਆਂ ਤੇ 23 ਮਈ ਨੂੰ ਨਤੀਜਿਆਂ ਵਾਲੇ ਦਿਨ ਪਤਾ ਲੱਗ ਜਾਵੇਗਾ ਕਿ ਰਣਜੀਤ ਸਿੰਘ ਬ੍ਰਹਮਪੁਰਾ ਦੇ ਹਲਕੇ ਨੂੰ ਇਸ ਵਾਰ ਕੌਣ ਸੰਭਾਲੇਗਾ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjab News: ਪੰਜਾਬ 'ਚ ਚਿਕਨ ਕਾਰਨਰਾਂ ਦੇ ਮਾਲਕਾਂ ਨੂੰ ਪਈਆਂ ਭਾਜੜਾਂ, ਆਬਕਾਰੀ ਵਿਭਾਗ ਨੇ ਮਾਰਿਆ ਛਾਪਾ; ਦੁਕਾਨ ਦਾ ਮੈਨੇਜਰ ਗ੍ਰਿਫ਼ਤਾਰ; ਢਾਬਿਆਂ 'ਤੇ ਵੀ ਡਿੱਗੇਗੀ ਗਾਜ਼...
ਪੰਜਾਬ 'ਚ ਚਿਕਨ ਕਾਰਨਰਾਂ ਦੇ ਮਾਲਕਾਂ ਨੂੰ ਪਈਆਂ ਭਾਜੜਾਂ, ਆਬਕਾਰੀ ਵਿਭਾਗ ਨੇ ਮਾਰਿਆ ਛਾਪਾ; ਦੁਕਾਨ ਦਾ ਮੈਨੇਜਰ ਗ੍ਰਿਫ਼ਤਾਰ; ਢਾਬਿਆਂ 'ਤੇ ਵੀ ਡਿੱਗੇਗੀ ਗਾਜ਼...
Crime: ਲੁਧਿਆਣਾ 'ਚ ਨੌਜਵਾਨ ਦੀ ਲਾਸ਼ 3 ਟੁਕੜਿਆਂ 'ਚ ਮਿਲਣ ਨਾਲ ਮੱਚੀ ਤਰਥੱਲੀ, ਅੱਧਾ ਸਰੀਰ ਸਾੜਿਆ ਤੇ ਬਾਕੀ ਦਾ ਡਰੰਮ 'ਚ ਪਾਇਆ, ਇਲਾਕਾ ਸੀਲ, 2 ਦਿਨ ਪਹਿਲਾਂ ਮੁੰਬਈ ਤੋਂ ਆਇਆ ਸੀ...
Crime: ਲੁਧਿਆਣਾ 'ਚ ਨੌਜਵਾਨ ਦੀ ਲਾਸ਼ 3 ਟੁਕੜਿਆਂ 'ਚ ਮਿਲਣ ਨਾਲ ਮੱਚੀ ਤਰਥੱਲੀ, ਅੱਧਾ ਸਰੀਰ ਸਾੜਿਆ ਤੇ ਬਾਕੀ ਦਾ ਡਰੰਮ 'ਚ ਪਾਇਆ, ਇਲਾਕਾ ਸੀਲ, 2 ਦਿਨ ਪਹਿਲਾਂ ਮੁੰਬਈ ਤੋਂ ਆਇਆ ਸੀ...
Punjab News: ਪੰਜਾਬ 'ਚ ਲੋਕਾਂ ਵਿਚਾਲੇ ਮੱਚਿਆ ਹਾਹਾਕਾਰ, ਚੋਣਾਂ ਦੇ ਬਾਈਕਾਟ ਦਾ ਕੀਤਾ ਐਲਾਨ; ਬੋਲੇ- ਪਿਛਲੇ ਕਈ ਸਾਲਾਂ ਤੋਂ...
ਪੰਜਾਬ 'ਚ ਲੋਕਾਂ ਵਿਚਾਲੇ ਮੱਚਿਆ ਹਾਹਾਕਾਰ, ਚੋਣਾਂ ਦੇ ਬਾਈਕਾਟ ਦਾ ਕੀਤਾ ਐਲਾਨ; ਬੋਲੇ- ਪਿਛਲੇ ਕਈ ਸਾਲਾਂ ਤੋਂ...
Punjab News: ਪੰਜਾਬ ਦਾ ਇਹ ਸ਼ਹਿਰ ਅੱਜ ਰਹੇਗਾ ਬੰਦ, ਵੱਡੀ ਗਿਣਤੀ 'ਚ ਪੁਲਿਸ ਫੋਰਸ ਤਾਇਨਾਤ; ਲੋਕਾਂ ਨੂੰ ਝੱਲਣੀ ਪਏਗੀ ਪਰੇਸ਼ਾਨੀ: ਜਾਣੋ ਕਿਉਂ ਮੱਚਿਆ ਬਵਾਲ?
ਪੰਜਾਬ ਦਾ ਇਹ ਸ਼ਹਿਰ ਅੱਜ ਰਹੇਗਾ ਬੰਦ, ਵੱਡੀ ਗਿਣਤੀ 'ਚ ਪੁਲਿਸ ਫੋਰਸ ਤਾਇਨਾਤ; ਲੋਕਾਂ ਨੂੰ ਝੱਲਣੀ ਪਏਗੀ ਪਰੇਸ਼ਾਨੀ: ਜਾਣੋ ਕਿਉਂ ਮੱਚਿਆ ਬਵਾਲ?

ਵੀਡੀਓਜ਼

ਹੁਣ ਨਸ਼ਾ ਤਸਕਰਾਂ ਦੀ ਖੈਰ ਨਹੀਂ! ਸਰਕਾਰ ਨੇ ਖੋਲ੍ਹੀ ਹੈਲਪਲਾਈਨ
ਅਕਾਲੀ ਦਲ ਨੇ ਪੰਜਾਬ ਨੂੰ ਨਸ਼ੇ 'ਚ ਪਾਇਆ: ਕੇਜਰੀਵਾਲ
ਅਸੀਂ ਦਵਾਂਗੇ ਸਭ ਤੋਂ ਵੱਧ ਸਰਕਾਰੀ ਨੌਕਰੀਆਂ! CM ਦਾ ਵੱਡਾ ਐਲਾਨ
CM ਮਾਨ ਦਾ ਸੁਖਬੀਰ ਬਾਦਲ ਨੂੰ ਠੋਕਵਾਂ ਜਵਾਬ!
ਸੁਖਬੀਰ ਬਾਦਲ 'ਤੇ ਭੜਕੇ CM ਮਾਨ, ਵੇਖੋ ਕੀ ਬੋਲ ਗਏ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਚਿਕਨ ਕਾਰਨਰਾਂ ਦੇ ਮਾਲਕਾਂ ਨੂੰ ਪਈਆਂ ਭਾਜੜਾਂ, ਆਬਕਾਰੀ ਵਿਭਾਗ ਨੇ ਮਾਰਿਆ ਛਾਪਾ; ਦੁਕਾਨ ਦਾ ਮੈਨੇਜਰ ਗ੍ਰਿਫ਼ਤਾਰ; ਢਾਬਿਆਂ 'ਤੇ ਵੀ ਡਿੱਗੇਗੀ ਗਾਜ਼...
ਪੰਜਾਬ 'ਚ ਚਿਕਨ ਕਾਰਨਰਾਂ ਦੇ ਮਾਲਕਾਂ ਨੂੰ ਪਈਆਂ ਭਾਜੜਾਂ, ਆਬਕਾਰੀ ਵਿਭਾਗ ਨੇ ਮਾਰਿਆ ਛਾਪਾ; ਦੁਕਾਨ ਦਾ ਮੈਨੇਜਰ ਗ੍ਰਿਫ਼ਤਾਰ; ਢਾਬਿਆਂ 'ਤੇ ਵੀ ਡਿੱਗੇਗੀ ਗਾਜ਼...
Crime: ਲੁਧਿਆਣਾ 'ਚ ਨੌਜਵਾਨ ਦੀ ਲਾਸ਼ 3 ਟੁਕੜਿਆਂ 'ਚ ਮਿਲਣ ਨਾਲ ਮੱਚੀ ਤਰਥੱਲੀ, ਅੱਧਾ ਸਰੀਰ ਸਾੜਿਆ ਤੇ ਬਾਕੀ ਦਾ ਡਰੰਮ 'ਚ ਪਾਇਆ, ਇਲਾਕਾ ਸੀਲ, 2 ਦਿਨ ਪਹਿਲਾਂ ਮੁੰਬਈ ਤੋਂ ਆਇਆ ਸੀ...
Crime: ਲੁਧਿਆਣਾ 'ਚ ਨੌਜਵਾਨ ਦੀ ਲਾਸ਼ 3 ਟੁਕੜਿਆਂ 'ਚ ਮਿਲਣ ਨਾਲ ਮੱਚੀ ਤਰਥੱਲੀ, ਅੱਧਾ ਸਰੀਰ ਸਾੜਿਆ ਤੇ ਬਾਕੀ ਦਾ ਡਰੰਮ 'ਚ ਪਾਇਆ, ਇਲਾਕਾ ਸੀਲ, 2 ਦਿਨ ਪਹਿਲਾਂ ਮੁੰਬਈ ਤੋਂ ਆਇਆ ਸੀ...
Punjab News: ਪੰਜਾਬ 'ਚ ਲੋਕਾਂ ਵਿਚਾਲੇ ਮੱਚਿਆ ਹਾਹਾਕਾਰ, ਚੋਣਾਂ ਦੇ ਬਾਈਕਾਟ ਦਾ ਕੀਤਾ ਐਲਾਨ; ਬੋਲੇ- ਪਿਛਲੇ ਕਈ ਸਾਲਾਂ ਤੋਂ...
ਪੰਜਾਬ 'ਚ ਲੋਕਾਂ ਵਿਚਾਲੇ ਮੱਚਿਆ ਹਾਹਾਕਾਰ, ਚੋਣਾਂ ਦੇ ਬਾਈਕਾਟ ਦਾ ਕੀਤਾ ਐਲਾਨ; ਬੋਲੇ- ਪਿਛਲੇ ਕਈ ਸਾਲਾਂ ਤੋਂ...
Punjab News: ਪੰਜਾਬ ਦਾ ਇਹ ਸ਼ਹਿਰ ਅੱਜ ਰਹੇਗਾ ਬੰਦ, ਵੱਡੀ ਗਿਣਤੀ 'ਚ ਪੁਲਿਸ ਫੋਰਸ ਤਾਇਨਾਤ; ਲੋਕਾਂ ਨੂੰ ਝੱਲਣੀ ਪਏਗੀ ਪਰੇਸ਼ਾਨੀ: ਜਾਣੋ ਕਿਉਂ ਮੱਚਿਆ ਬਵਾਲ?
ਪੰਜਾਬ ਦਾ ਇਹ ਸ਼ਹਿਰ ਅੱਜ ਰਹੇਗਾ ਬੰਦ, ਵੱਡੀ ਗਿਣਤੀ 'ਚ ਪੁਲਿਸ ਫੋਰਸ ਤਾਇਨਾਤ; ਲੋਕਾਂ ਨੂੰ ਝੱਲਣੀ ਪਏਗੀ ਪਰੇਸ਼ਾਨੀ: ਜਾਣੋ ਕਿਉਂ ਮੱਚਿਆ ਬਵਾਲ?
ਫਿਰੋਜ਼ਪੁਰ ਤੋਂ ਬਾਅਦ ਮੋਗਾ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਅਲਰਟ 'ਤੇ ਪੁਲਿਸ! ਇੱਕ ਦਿਨ 'ਚ ਦੋ ਅਦਾਲਤਾਂ ਨੂੰ ਮਿਲੀ ਧਮਕੀ
ਫਿਰੋਜ਼ਪੁਰ ਤੋਂ ਬਾਅਦ ਮੋਗਾ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਅਲਰਟ 'ਤੇ ਪੁਲਿਸ! ਇੱਕ ਦਿਨ 'ਚ ਦੋ ਅਦਾਲਤਾਂ ਨੂੰ ਮਿਲੀ ਧਮਕੀ
Punjab CM Mann: ਮੁੱਖ ਮੰਤਰੀ ਭਗਵੰਤ ਮਾਨ ਦੀ ਜਥੇਦਾਰ ਸਾਹਿਬ ਨੂੰ ਖਾਸ ਅਪੀਲ, ਬੇਨਤੀ ਕੀਤੀ-'ਸਾਰੇ ਚੈਨਲਾਂ 'ਤੇ ਲਾਈਵ ਟੈਲੀਕਾਸਟ ਹੋਏ'
Punjab CM Mann: ਮੁੱਖ ਮੰਤਰੀ ਭਗਵੰਤ ਮਾਨ ਦੀ ਜਥੇਦਾਰ ਸਾਹਿਬ ਨੂੰ ਖਾਸ ਅਪੀਲ, ਬੇਨਤੀ ਕੀਤੀ-'ਸਾਰੇ ਚੈਨਲਾਂ 'ਤੇ ਲਾਈਵ ਟੈਲੀਕਾਸਟ ਹੋਏ'
ਹਰਿਆਣਾ ਕਮੇਟੀ ਵੱਲੋਂ ਵੱਡਾ ਐਕਸ਼ਨ! ਦਾਦੂਵਾਲ ਨੂੰ ਕੀਤਾ ਗਿਆ ਬਰਖਾਸਤ, HSGMC ਪ੍ਰਧਾਨ ਝੀਂਡਾ ਬੋਲੇ- ਦਾਦੂਵਾਲ ਕੋਲ ਕਰੋੜਾਂ ਕਿੱਥੋਂ ਆਏ?
ਹਰਿਆਣਾ ਕਮੇਟੀ ਵੱਲੋਂ ਵੱਡਾ ਐਕਸ਼ਨ! ਦਾਦੂਵਾਲ ਨੂੰ ਕੀਤਾ ਗਿਆ ਬਰਖਾਸਤ, HSGMC ਪ੍ਰਧਾਨ ਝੀਂਡਾ ਬੋਲੇ- ਦਾਦੂਵਾਲ ਕੋਲ ਕਰੋੜਾਂ ਕਿੱਥੋਂ ਆਏ?
Punjab Weather Today: ਪੰਜਾਬ-ਚੰਡੀਗੜ੍ਹ ਵਿੱਚ ਕੋਹਰਾ ਅਤੇ ਸ਼ੀਤਲਹਿਰ ਦਾ ਔਰੇਂਜ ਅਲਰਟ: ਤਾਪਮਾਨ ਵਿੱਚ 1.7 ਡਿਗਰੀ ਦੀ ਗਿਰਾਵਟ, ਠੁਰ-ਠੁਰ ਕਰ ਰਹੇ ਪੰਜਾਬੀ, ਬੱਚੇ ਅਤੇ ਬਜ਼ੁਰਗ ਦਾ ਰੱਖੋ ਖਾਸ ਖਿਆਲ
Punjab Weather Today: ਪੰਜਾਬ-ਚੰਡੀਗੜ੍ਹ ਵਿੱਚ ਕੋਹਰਾ ਅਤੇ ਸ਼ੀਤਲਹਿਰ ਦਾ ਔਰੇਂਜ ਅਲਰਟ: ਤਾਪਮਾਨ ਵਿੱਚ 1.7 ਡਿਗਰੀ ਦੀ ਗਿਰਾਵਟ, ਠੁਰ-ਠੁਰ ਕਰ ਰਹੇ ਪੰਜਾਬੀ, ਬੱਚੇ ਅਤੇ ਬਜ਼ੁਰਗ ਦਾ ਰੱਖੋ ਖਾਸ ਖਿਆਲ
Embed widget