ਪੜਚੋਲ ਕਰੋ
Advertisement
ਇਰਾਨ ਦੀ ਰਾਜਧਾਨੀ ਤਹਿਰਾਨ 'ਚ ਜਹਾਜ਼ ਕਰੈਸ਼, 180 ਯਾਤਰੀਆਂ ਦੀ ਮੌਤ
ਇਰਾਨ ਦੀ ਰਾਜਧਾਨੀ ਤਹਿਰਾਨ 'ਚ ਇੱਕ ਵੱਡਾ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ। ਯੂਕਰੇਨ ਦਾ ਜਹਾਜ਼ ਤਹਿਰਾਨ ਹਵਾਈ ਅੱਡੇ ਨੇੜੇ ਕਰੈਸ਼ ਹੋ ਗਿਆ ਹੈ। ਇਸ ਜਹਾਜ਼ 'ਚ 180 ਲੋਕ ਸਵਾਰ ਸੀ।
ਤਹਿਰਾਨ: ਇਰਾਨ ਦੀ ਰਾਜਧਾਨੀ ਤਹਿਰਾਨ 'ਚ ਯੁਕਰੇਨ ਦਾ ਜਹਾਜ਼ ਕ੍ਰੈਸ਼ ਹੋ ਗਿਆ। ਇਸ ਜਹਾਜ਼ 'ਚ 180 ਲੋਕ ਸਵਾਰ ਸੀ। ਜਹਾਜ਼ 'ਚ ਸਵਾਰ ਸਾਰੇ ਲੋਕਾਂ ਦੀ ਮੌਤ ਹੋ ਗਈ ਹੈ। ਇਹ ਘਟਨਾ ਤਹਿਰਾਨ ਏਅਰਪੋਰਟ ਦੇ ਇਮਾਮ ਖੋਮੇਨੀ ਹਵਾਈ ਅੱਡੇ ਨੇੜੇ ਵਾਪਰੀ। ਬੋਇੰਗ 737 ਜਹਾਜ਼ ਕਰੈਸ਼ ਹੋਇਆ ਹੈ।
ਘਟਨਾ ਬਾਰੇ ਇਰਾਨੀ ਮੀਡੀਆ ਨੇ ਕਿਹਾ ਕਿ ਜਹਾਜ਼ ਤਕਨੀਕੀ ਕਾਰਨਾਂ ਕਰਕੇ ਕਰੈਸ਼ ਹੋਇਆ। ਇਰਾਨੀ ਮੀਡੀਆ ਨੇ ਦੱਸਿਆ ਕਿ ਜਹਾਜ਼ ਨੇ ਜਿਵੇਂ ਹੀ ਉਡਾਣ ਭਰੀ ਉਹ ਤੁਰੰਤ ਕਰੈਸ਼ ਹੋ ਗਿਆ। ਘਟਨਾ ਤੋਂ ਬਾਅਦ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ।
ਘਟਨਾ ਦੇ ਸਮੇਂ ਉਡਾਣ ਲਗਭਗ 7900 ਫੁੱਟ ਦੀ ਉਚਾਈ 'ਤੇ ਉਡਾਣ ਭਰ ਰਹੀ ਸੀ। ਜਹਾਜ਼ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 5: 15 ਵਜੇ ਉਡਾਣ ਭਰਨਾ ਸੀ। ਹਾਲਾਂਕਿ, ਇਸ ਨੂੰ 6: 12 ਵਜੇ ਹਰੀ ਝੰਡੀ ਦਿੱਤੀ ਗਈ। ਉਡਾਣ ਲੈਣ ਤੋਂ ਥੋੜ੍ਹੀ ਦੇਰ ਬਾਅਦ ਫਲਾਈਟ ਵੱਲੋਂ ਏਟੀਆਈਐਸ ਨੂੰ ਡਾਟਾ ਮਿਲਣਾ ਬੰਦ ਹੋ ਗਿਆ।
ਏਅਰ ਲਾਈਨ ਨੇ ਅਜੇ ਆਪਣੀ ਤਰਫੋਂ ਜਹਾਜ਼ ਹਾਦਸੇ ਸੰਬੰਧੀ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ। ਇਹ ਜਹਾਜ਼ ਦੋ ਇੰਜਣਾਂ ਨਾਲ ਲੈਸ ਸੀ। ਦੁਨੀਆ ਭਰ ਦੀਆਂ ਸੈਂਕੜੇ ਏਅਰਲਾਇੰਸ ਇਸ ਮਾਡਲ ਦੇ ਜਹਾਜ਼ਾਂ ਦੀ ਵਰਤੋਂ ਕਰਦੀਆਂ ਹਨ। ਦੱਸ ਦਈਏ ਕਿ ਇਸ ਸਮੇਂ ਅਮਰੀਕਾ ਅਤੇ ਇਰਾਨ ਵਿਚਾਲੇ ਤਣਾਅ ਦੀ ਸਥਿਤੀ ਹੈ। ਅੱਜ ਸਵੇਰੇ ਤੜਕੇ ਹੀ ਇਰਾਨ ਨੇ ਇਰਾਕ ਵਿੱਚ ਅਮਰੀਕੀ ਸੈਨਿਕ ਠਿਕਾਣਿਆਂ 'ਤੇ ਮਿਜ਼ਾਈਲਾਂ ਨਾਲ ਹਮਲਾ ਕੀਤਾ। ਇਸ ਤੋਂ ਪਹਿਲਾਂ ਅਮਰੀਕਾ ਨੇ ਡਰੋਨ ਹਥਿਆਰ ਨਾਲ ਇਰਾਨੀ ਜਨਰਲ ਕਾਸੀਮ ਸੁਲੇਮਾਨੀ ਨੂੰ ਮਾਰ ਦਿੱਤਾ ਸੀ।Iranian state TV reports Ukrainian airplane carrying 180 passengers and crew has crashed near airport in capital, Tehran: AP pic.twitter.com/yipppmpRHD
— ANI (@ANI) January 8, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਧਰਮ
ਪੰਜਾਬ
ਸਿਹਤ
ਪੰਜਾਬ
Advertisement