ਮਨਵੀਰ ਕੌਰ ਰੰਧਾਵਾ


ਚੰਡੀਗੜ੍ਹ: ਹੁਣ ਤਕ ਕੋਰੋਨਾਵਾਇਰਸ ਨੇ ਕਈ ਲੋਕਾਂ ਦੀ ਜਾਨ ਲੈ ਲਈ ਹੇ ਅਤੇ ਲੱਖਾਂ ਹੀ ਲੋਕ ਇਸ ਦੇ ਚਪੇਟ 'ਚ ਹਨ। ਇਸ ਮਹਾਮਾਰੀ ਨੇ ਭਾਰਤ 'ਚ ਵੀ ਆਪਣੇ ਪਰ ਪਸਾਰਣੇ ਸ਼ੁਰੂ ਕਰ ਦਿੱਤੇ ਹਨ। ਦੇਸ਼ 'ਚ ਆਏ ਦਿਨ ਕੋਰੋਨਾ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ 'ਚ ਵਾਧਾ ਹੋ ਰਿਹਾ ਹੈ। ਜਿਸ ਨੂੰ ਵੇਖਦੇ ਹੋਏ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਪੂਰੀਆਂ ਕੋਸ਼ਿਸ਼ਾਂ ਕਰਨ ਦੇ ਨਾਲ ਲੋਕਾਂ ਨੂੰ ਅਪੀਲ ਕਰ ਰਹੀ ਹੈ।

ਇਸ ਦੇ ਨਾਲ ਹੀ ਹੁਣ ਤਕ ਕਈ ਸੂਬੇ ਵਿਦਿਅਕ ਅਦਾਰੇ ਕੁਝ ਸਮੇਂ ਤਕ ਬੰਦ ਕਰਨ ਦਾ ਐਲਾਨ ਕਰ ਚੁੱਕੇ ਹਨ। ਆਓ ਤੁਹਾਨੂੰ ਉਨ੍ਹਾਂ ਸੂਬਿਆਂ ਦੀ ਜਾਣਕਾਰੀ ਦਈਏ।

ਹਰਿਆਣਾ '31 ਮਾਰਚ ਤਕ ਸਕੂਲ ਬੰਦ:

ਹਰਿਆਣਾ ਸਰਕਾਰ ਨੇ ਵੀ ਕੋਰੋਨਾਵਾਇਰਸ ਨੂੰ ਮਹਾਂ ਮਾਰੀ ਐਲਾਨ ਕਰਦੇ ਹੋਏ 31 ਮਾਰਚ ਤਕ ਸੂਬੇ ਦੀਆਂ ਸਾਰੀਆਂ ਸਿੱਖਿਆ ਸੰਸਥਾਵਾਂ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਬੰਦ ਕਰਨ ਦਾ ਐਲਾਨ ਕੀਤਾ ਹੈ।



ਬਿਹਾਰ ਸਰਕਾਰ:

ਸਾਰੇ ਸਕੂਲ, ਕਾਲਜ ਅਤੇ ਕੋਚਿੰਗ ਇੰਸਟੀਚਿਉਟ ਕੋਰੋਨਾਵਾਇਰ ਦੇ ਮੱਦੇਨਜ਼ਰ 31 ਮਾਰਚ ਤੱਕ ਬੰਦ ਰਹਿਣਗੇ। ਜਦੋਂ ਤਕ ਉਨ੍ਹਾਂ ਦੇ ਸਕੂਲ ਬੰਦ ਨਹੀਂ ਹੁੰਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਮਿਡ-ਡੇਅ ਮੀਲ ਲਈ ਆਪਣੇ ਬੈਂਕ ਖਾਤਿਆਂ 'ਚ ਪੈਸੇ ਪ੍ਰਾਪਤ ਕਰਨਗੇ।



ਉੱਤਰ ਪ੍ਰਦੇਸ਼ ਨੇ ਐਲਾਨਿਆ ਮਹਾਮਾਰੀ:

ਦਿੱਲੀ ਤੋਂ ਬਾਅਦ ਹੁਣ ਉੱਤਰ ਪ੍ਰਦੇਸ਼ ਸਰਕਾਰ ਨੇ ਵੀ ਕੋਰੋਨਾ ਵਾਇਰਸ ਨੂੰ ਮਹਾਂਮਾਰੀ ਐਲਾਨ ਕਰ ਦਿੱਤੀ ਹੈ। ਯੂਪੀ ਦੀ ਯੋਗੀ ਸਰਕਾਰ ਨੇ 22 ਮਾਰਚ ਤੱਕ ਸਾਰੇ ਸਕੂਲ ਅਤੇ ਕਾਲਜ ਬੰਦ ਕਰਨ ਦਾ ਐਲਾਨ ਕੀਤਾ ਹੈ।

ਛੱਤੀਸਗੜ੍ਹ ਵਿੱਚ ਸਕੂਲ-ਕਾਲਜ 31 ਮਾਰਚ ਤੱਕ ਬੰਦ ਰਹੇ:

ਦਿੱਲੀ, ਉਤਰਾਖੰਡ ਅਤੇ ਮਣੀਪੁਰ ਸਰਕਾਰ ਦੀ ਤਰਜ਼ 'ਤੇ ਛੱਤੀਸਗੜ੍ਹ ਦੀ ਸਰਕਾਰ ਨੇ ਕੋਰੋਨਾਵਾਇਰਸ ਨੂੰ ਰੋਕਣ ਲਈ ਸੂਬੇ ਵਿਚ ਪ੍ਰੀਖਿਆਵਾਂ ਨੂੰ ਛੱਡ ਕੇ 31 ਮਾਰਚ ਤੱਕ ਸਕੂਲ ਅਤੇ ਕਾਲਜ ਬੰਦ ਕਰਨ ਦਾ ਫੈਸਲਾ ਕੀਤਾ ਹੈ। ਸੀਐਮ ਬਘੇਲ ਨੇ ਸਿਹਤ ਵਿਭਾਗ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਕੋਰੋਨਾਵਾਇਰਸ ਤੋਂ ਬਚਾਅ ਲਈ ਕੀਤੇ ਪ੍ਰਬੰਧਾਂ ਦੀ ਬਾਕਾਇਦਾ ਸਮੀਖਿਆ ਅਤੇ ਨਿਗਰਾਨੀ ਕਰਨ। ਛੱਤੀਸਗੜ੍ਹ 'ਚ ਕੋਰੋਨਾਵਾਇਰਸ ਨਾਲ ਨਜਿੱਠਣ ਲਈ ਰਾਜ ਸਰਕਾਰ ਨੇ ਪਹਿਲਾਂ ਹੀ 31 ਮਾਰਚ ਤੱਕ ਦਫ਼ਤਰਾਂ 'ਚ ਬਾਇਓਮੀਟ੍ਰਿਕ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ।



IIM ਅਹਿਮਦਾਬਾਦ ਵਿਖੇ ਕਨਵੋਕੇਸ਼ਨ ਰੱਦ:

ਇੰਡੀਅਨ ਇੰਸਟੀਚਿਆਫ਼ ਮੈਨੇਜਮੈਂਟ ਅਹਿਮਦਾਬਾਦ (ਆਈਆਈਐਮਏ) ਨੇ ਕੋਰੋਨਾਵਾਇਰਸ ਕਰਕੇ 21 ਮਾਰਚ ਨੂੰ ਆਪਣਾ ਸਾਲਾਨਾ ਕਨਵੋਕੇਸ਼ਨ ਰੱਦ ਕਰ ਦਿੱਤਾ ਹੈ। ਦੇਸ਼ ਦੇ ਪ੍ਰਮੁੱਖ ਕਾਰੋਬਾਰੀ ਸਕੂਲ ਨੇ ਵੀਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਕਨਵੋਕੇਸ਼ਨ ਨੂੰ ਰੱਦ ਕਰਨ ਦਾ ਫੈਸਲਾ ਕੇਂਦਰ ਸਰਕਾਰ ਵੱਲੋਂ ਜਾਰੀ ਇੱਕ ਸਲਾਹ ਮਸ਼ਵਰੇ ਦੇ ਮੱਦੇਨਜ਼ਰ ਲਿਆ ਗਿਆ, ਜਿਸ ਵਿੱਚ ਲੋਕਾਂ ਨੂੰ ਭੀੜ ਤੋਂ ਬਚਣ ਲਈ ਕਿਹਾ ਗਿਆ ਹੈ।

Education Loan Information:

Calculate Education Loan EMI