ਪੜਚੋਲ ਕਰੋ
Advertisement
ਅਮਰੀਕਾ ਵਿਚ ਨੌਕਰੀਆਂ ਦਾ ਖ਼ਤਰਾ, ਸੰਸਦ ਮੈਂਬਰਾਂ ਨੇ ਟਰੰਪ ਤੋਂ H-1B ਸਣੇ ਕੁਝ ਵੀਜ਼ਾ ਰੱਦ ਕਰਨ ਦੀ ਕੀਤੀ ਮੰਗ
ਅਮਰੀਕਾ ਕੋਰੋਨਾਵਾਇਰਸ ਤੋਂ ਪ੍ਰਭਾਵਤ ਹੋਣ ਵਾਲਾ ਸਭ ਤੋਂ ਵੱਡਾ ਦੇਸ਼ ਬਣ ਗਿਆ ਹੈ। ਇਸ ਕਰਕੇ ਇੱਥੇ ਦੀ ਆਰਥਿਕਤਾ ਨੂੰ ਬਹੁਤ ਨੁਕਸਾਨ ਹੋਇਆ। ਇਸ ਤੋਂ ਬਾਅਦ ਯੂਐਸ ਦੇ ਸੰਸਦ ਮੈਂਬਰਾਂ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਇੱਕ ਚਿੱਠੀ ਲਿੱਖ ਕੇ ਐਚ-1 ਬੀ ਵੀਜ਼ਾ ਸਣੇ ਕਈ ਵੀਜ਼ਾ ਰੱਦ ਕਰਨ ਦੀ ਮੰਗ ਕੀਤੀ ਹੈ।
ਨਵੀਂ ਦਿੱਲੀ: ਕੋਰੋਨਾਵਾਇਰਸ (Coronavirus) ਕਾਰਨ ਪੂਰੀ ਵਿਸ਼ਵ ਦੀ ਆਰਥਿਕਤਾ (World economy) ਢਹਿ ਰਹੀ ਹੈ। ਇਸ ਕੜੀ ‘ਚ ਵਿਸ਼ਵ ਦੀ ਸਭ ਤੋਂ ਵੱਡੀ ਆਰਥਿਕਤਾ ਵਾਲਾ ਦੇਸ਼ ਅਮਰੀਕਾ (America) ਨੇ ਸਖ਼ਤ ਕਦਮ ਚੁੱਕੇ ਹਨ। ਅਮਰੀਕਾ ਦੇ ਚਾਰ ਸੰਸਦ ਮੈਂਬਰਾਂ ਨੇ ਡੋਨਾਲਡ ਟਰੰਪ ‘ਤੇ ਵਿਦੇਸ਼ੀ ਵਿਦਿਆਰਥੀਆਂ ਲਈ ਗੈਸਟ ਵਰਕਰ ਵੀਜ਼ਾ (Work visa) ਅਤੇ ਵਿਕਲਪਿਕ ਅਭਿਆਸ ਸਿਖਲਾਈ ਸਮੇਤ ਐਚ -1 ਬੀ (H1-B visa) ਦਾਖਲਾ ਰੱਦ ਕਰਨ ਲਈ ਦਬਾਅ ਬਣਾਇਆ। ਇਸ ਨਾਲ ਭਾਰਤ ਪ੍ਰਭਾਵਿਤ ਹੋਵੇਗਾ।
ਡੋਨਾਲਡ ਟਰੰਪ ਨੂੰ ਲਿਖੀ ਚਿੱਠੀ ਵਿੱਚ ਕਿਹਾ ਗਿਆ ਹੈ ਕਿ ਕੋਰੋਨਾਵਾਇਰਸ ਮਹਾਮਾਰੀ ਕਾਰਨ ਅਪਰੈਲ ਵਿੱਚ 2 ਕਰੋੜ ਤੋਂ ਵੱਧ ਨੌਕਰੀਆਂ ਗਈਆਂ, ਜਿਸ ਨਾਲ ਬੇਰੁਜ਼ਗਾਰੀ ਵਿੱਚ 14.7 ਪ੍ਰਤੀਸ਼ਤ ਵਾਧਾ ਹੋਇਆ ਹੈ। ਲੇਬਰ ਪਾਰਟੀ ਦੇ ਸੰਸਦ ਮੈਂਬਰ ਨੇ ਨਵੇਂ ਮਹਿਮਾਨ ਵਰਕਰ ਵੀਜ਼ੇ ਨੂੰ ਘੱਟੋ ਘੱਟ ਅਗਲੇ ਸਾਲ ਤਕ ਰੱਦ ਕਰਨ ਲਈ ਕਿਹਾ। ਉਨ੍ਹਾਂ ਨੇ ਹਵਾਲਾ ਦਿੱਤਾ ਹੈ ਕਿ ਜੇ ਵਿਦੇਸ਼ੀ ਮਹਿਮਾਨ ਕਰਮਚਾਰੀ ਇੱਥੇ ਆਉਣਗੇ ਤਾਂ ਅਮਰੀਕੀ ਨਾਗਰਿਕਾਂ ਨੂੰ ਨੌਕਰੀਆਂ ਪ੍ਰਾਪਤ ਕਰਨ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਏਗਾ।
ਇਨ੍ਹਾਂ ਵੀਜ਼ਾ ਅਤੇ ਪ੍ਰੋਗਰਾਮਾਂ ਨੂੰ ਰੱਦ ਕਰਨ ਦੀ ਕੀਤੀ ਮੰਗ:
ਅਮਰੀਕਾ ਦੇ ਸੰਸਦ ਮੈਂਬਰਾਂ ਨੇ ਘੱਟੋ ਘੱਟ ਐਚ-2ਬੀ ਵੀਜ਼ਾ (ਗੈਰ-ਖੇਤੀਬਾੜੀ ਕਾਮੇ), ਐਚ-ਬੀ ਵੀਜ਼ਾ (ਵਿਸ਼ੇਸ਼ ਪੇਸ਼ੇਵਰ ਕਾਮੇ), ਵਿਕਲਪਿਕ ਪ੍ਰੈਕਟਿਕਲ ਟ੍ਰੇਨਿੰਗ ਪ੍ਰੋਗਰਾਮ (ਗ੍ਰੈਜੂਏਸ਼ਨ ਤੋਂ ਬਾਅਦ ਵਿਦੇਸ਼ੀ ਵਿਦਿਆਰਥੀਆਂ ਦਾ ਐਕਸਟੈਂਸ਼ਨ) ਅਤੇ ਈਬੀ -5 ਪ੍ਰਵਾਸੀ ਵੀਜ਼ਾ ਪ੍ਰੋਗਰਾਮਾਂ ਦਾ ਇਸਤੇਮਾਲ ਅਮੀਰ ਵਿਦੇਸ਼ੀਆਂ ਵਲੋਂ ਨਿਵੇਸ਼ ਦੇ ਬਦਲੇ ਯੂਐਸ ਦੀ ਰਿਹਾਇਸ਼ ਪ੍ਰਾਪਤ ਕਰਨ ਲਈ ਬਣਾਇਆ ਜਾਂਦਾ ਹੈ, ਨੂੰ ਮੁਲਤਵੀ ਕਰਨ ਲਈ ਕਿਹਾ ਜਾਂਦਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
https://play.google.com/store/apps/details?id=com.winit.starnews.hin
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸਿੱਖਿਆ
ਦੇਸ਼
ਪੰਜਾਬ
Advertisement