US Train Accident: ਅਮਰੀਕਾ ਦੇ ਮੋਂਟਾਨਾ 'ਚ ਵੱਡਾ ਰੇਲ ਹਾਦਸਾ, ਤਿੰਨ ਲੋਕਾਂ ਦੀ ਮੌਤ, ਕਈ ਲੋਕਾਂ ਨੂੰ ਜ਼ਖਮੀ ਹੋਣ ਦੀ ਖ਼ਬਰ
ਅਮਰੀਕੀ ਰਾਜ ਮੋਂਟਾਨਾ ਵਿੱਚ ਸ਼ਨੀਵਾਰ ਨੂੰ ਹੋਏ ਇੱਕ ਵੱਡੇ ਰੇਲ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ।
US Train Accident: ਅਮਰੀਕੀ ਰਾਜ ਮੋਂਟਾਨਾ ਵਿੱਚ ਸ਼ਨੀਵਾਰ ਨੂੰ ਹੋਏ ਇੱਕ ਵੱਡੇ ਰੇਲ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਰੇਲ ਆਪਰੇਟਰ ਐਮਟਰੈਕ ਨੇ ਦੱਸਿਆ ਕਿ ਰੇਲ ਦੇ ਪੰਜ ਡੱਬੇ ਪਟੜੀ ਤੋਂ ਉਤਰ ਗਏ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਇਹ ਟ੍ਰੇਨ ਸਿਆਟਲ ਤੋਂ ਸ਼ਿਕਾਗੋ ਤੱਕ ਚੱਲਦੀ ਹੈ। ਇਹ ਹਾਦਸਾ ਸ਼ਨੀਵਾਰ ਅਮਰੀਕੀ ਸਮੇਂ ਅਨੁਸਾਰ ਦੁਪਹਿਰ ਕਰੀਬ ਚਾਰ ਵਜੇ ਵਾਪਰਿਆ।
ਰੇਲ ਆਪਰੇਟਰ ਐਮਟਰੈਕ ਨੇ ਹਾਦਸੇ ਦੇ ਸੰਬੰਧ ਵਿੱਚ ਇੱਕ ਬਿਆਨ ਜਾਰੀ ਕੀਤਾ ਹੈ। ਇਸ ਬਿਆਨ ਦੇ ਅਨੁਸਾਰ, "ਹਾਦਸੇ ਦੇ ਸਮੇਂ ਰੇਲ ਵਿੱਚ 147 ਯਾਤਰੀ ਅਤੇ ਚਾਲਕ ਦਲ ਦੇ 13 ਮੈਂਬਰ ਮੌਜੂਦ ਸਨ। ਐਮਟਰੈਕ ਸਥਾਨਕ ਪ੍ਰਸ਼ਾਸਨ ਦੇ ਸਹਿਯੋਗ ਨਾਲ ਰਾਹਤ ਕਾਰਜ ਕਰ ਰਿਹਾ ਹੈ। ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਹੈ ਜਦਕਿ ਹੋਰ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਰਿਹਾ ਹੈ।"
ਐਮਟਰੈਕ ਨੇ ਆਪਣੇ ਬਿਆਨ ਵਿੱਚ ਇਹ ਵੀ ਕਿਹਾ, "ਇਹ ਹਾਦਸਾ ਉੱਤਰੀ ਮੋਂਟਾਨਾ ਵਿੱਚ ਜੋਪਲਿਨ ਦੇ ਨੇੜੇ ਸ਼ਾਮ 4 ਵਜੇ ਦੇ ਕਰੀਬ ਵਾਪਰਿਆ। ਰੇਲ ਦੇ ਪੰਜ ਡੱਬੇ ਪਟੜੀ ਤੋਂ ਉਤਰ ਗਏ, ਜਿਸ ਕਾਰਨ ਇਹ ਹਾਦਸਾ ਵਾਪਰਿਆ।" ਹਾਲਾਂਕਿ ਇਸ ਹਾਦਸੇ 'ਚ ਜ਼ਖਮੀਆਂ ਦੀ ਗਿਣਤੀ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਇਸ ਹਾਦਸੇ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ। ਜਿਸ ਵਿੱਚ ਰਾਹਤ ਕਾਰਜ ਜਾਰੀ ਹੋਣ ਦੇ ਦੌਰਾਨ ਲੋਕ ਇਸ ਦੁਰਘਟਨਾ ਦੇ ਬਾਅਦ ਟ੍ਰੈਕ ਦੇ ਕਿਨਾਰੇ ਬੈਠੇ ਦਿਖਾਈ ਦੇ ਰਹੇ ਹਨ।
https://play.google.com/store/
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/