(Source: ECI/ABP News)
ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ, ਆਰੋਪੀ ਨਰਸ ਗ੍ਰਿਫਤਾਰ
ਅਮਰੀਕਾ ਦੇ ਫਲੋਰਿਡਾ 'ਚ ਇਕ 39 ਸਾਲਾ ਨਰਸ ਨੂੰ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ। ਸੀਐਨਐਨ ਦੀ ਇਕ ਰਿਪੋਰਟ ਦੇ ਅਨੁਸਾਰ, ਨਿਵੀਅਨ ਪੇਟਿਟ ਫੇਲਪਸ ਨੂੰ ਯੂਐਸ ਸੀਕ੍ਰੇਟ ਸਰਵਿਸ ਦੁਆਰਾ ਜਾਂਚ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ।
![ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ, ਆਰੋਪੀ ਨਰਸ ਗ੍ਰਿਫਤਾਰ US Vice President Kamala Harris receives death threat, arrested nurse ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ, ਆਰੋਪੀ ਨਰਸ ਗ੍ਰਿਫਤਾਰ](https://static.abplive.com/wp-content/uploads/sites/7/2021/01/18160219/kamla.jpg?impolicy=abp_cdn&imwidth=1200&height=675)
ਹਿਊਸਟਨ: ਅਮਰੀਕਾ ਦੇ ਫਲੋਰਿਡਾ 'ਚ ਇਕ 39 ਸਾਲਾ ਨਰਸ ਨੂੰ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ। ਸੀਐਨਐਨ ਦੀ ਇਕ ਰਿਪੋਰਟ ਦੇ ਅਨੁਸਾਰ, ਨਿਵੀਅਨ ਪੇਟਿਟ ਫੇਲਪਸ ਨੂੰ ਯੂਐਸ ਸੀਕ੍ਰੇਟ ਸਰਵਿਸ ਦੁਆਰਾ ਜਾਂਚ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ। ਕਮਲਾ ਹੈਰਿਸ (56) ਅਮਰੀਕਾ ਦੀ ਉਪ ਰਾਸ਼ਟਰਪਤੀ, ਪਹਿਲੀ ਬਲੈਕ ਅਮਰੀਕੀ ਅਤੇ ਪਹਿਲੀ ਦੱਖਣੀ ਏਸ਼ੀਆਈ ਅਮਰੀਕੀ ਚੁਣੀ ਗਈ ਪਹਿਲੀ ਔਰਤ ਹੈ।
ਫਲੋਰਿਡਾ ਵਿੱਚ ਦਾਇਰ ਕੀਤੀ ਇੱਕ ਸ਼ਿਕਾਇਤ ਦੇ ਅਨੁਸਾਰ, ਫੇਲਪਸ ਨੇ ਜਾਣਬੁੱਝ ਕੇ 13 ਫਰਵਰੀ ਤੋਂ 18 ਫਰਵਰੀ ਦੇ ਵਿੱਚਕਾਰ ਸੰਯੁਕਤ ਰਾਜ ਦੀ ਉਪ ਰਾਸ਼ਟਰਪਤੀ ਨੂੰ ਜਾਨ ਤੋਂ ਮਾਰਨ ਅਤੇ ਸਰੀਰਕ ਨੁਕਸਾਨ ਪਹੁੰਚਾਉਣ ਦੀ ਧਮਕੀ ਦਿੱਤੀ ਸੀ। ਫੇਲਪਸ 2001 ਤੋਂ ਜੈਕਸਨ ਸਿਹਤ ਪ੍ਰਣਾਲੀ ਲਈ ਕੰਮ ਕਰ ਰਹੀ ਹੈ।
ਸ਼ਿਕਾਇਤ 'ਚ ਕਿਹਾ ਗਿਆ ਹੈ ਕਿ ਫੇਲਪਸ ਨੇ ਇਕ ਕੰਪਿਊਟਰ ਐਪਲੀਕੇਸ਼ਨ ਦੇ ਜ਼ਰੀਏ ਜੇਲ 'ਚ ਆਪਣੇ ਪਤੀ ਨੂੰ ਵੀਡੀਓ ਭੇਜੀ ਸੀ, ਜਿਸ 'ਚ ਪਰਿਵਾਰਾਂ ਨੂੰ ਕੈਦੀਆਂ ਨਾਲ ਜੁੜਨ ਦੀ ਆਗਿਆ ਹੈ। ਸ਼ਿਕਾਇਤ ਦੇ ਅਨੁਸਾਰ, ਫੇਲਪਸ ਨੇ ਵੀਡੀਓ ਵਿੱਚ ਕੈਮਰੇ ਦੇ ਸਾਹਮਣੇ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਲਈ ਨਫ਼ਰਤ ਭਰੇ ਸ਼ਬਦਾਂ ਦੀ ਵਰਤੋਂ ਕੀਤੀ।
ਇਨ੍ਹਾਂ ਵੀਡੀਓ 'ਚ ਫੇਲਪਸ ਨੇ ਉਪ ਰਾਸ਼ਟਰਪਤੀ ਹੈਰਿਸ ਦੀ ਹੱਤਿਆ ਬਾਰੇ ਵੀ ਬਿਆਨ ਦਿੱਤਾ ਹੈ। ਇਕ ਵੀਡੀਓ 'ਚ, ਫੇਲਪਸ ਨੇ ਕਿਹਾ "ਕਮਲਾ ਹੈਰਿਸ ਤੁਸੀਂ ਮਰਨ ਜਾ ਰਹੇ ਹੋ। ਤੁਹਾਡੇ ਦਿਨ ਹੁਣ ਥੋੜੇ ਰਹਿ ਗਏ ਹਨ" 18 ਫਰਵਰੀ ਨੂੰ ਇੱਕ ਦੂਸਰੀ ਵੀਡੀਓ 'ਚ ਹੈਰਿਸ ਨੇ ਕਿਹਾ, ਮੈਂ ਗਨ ਰੇਂਜ 'ਤੇ ਜਾ ਰਹੀ ਹਾਂ। ਮੈਂ ਰੱਬ ਦੀ ਕਸਮ ਖਾਂਦੀ ਹਾਂ। ਅੱਜ ਤੁਹਾਡਾ ਦਿਨ ਹੈ, ਤੁਸੀਂ ਮਰਨ ਜਾ ਰਹੇ ਹੋ। ਅੱਜ ਤੋਂ 50 ਦਿਨਾਂ ਬਾਅਦ ਇਸ ਦਿਨ ਨੂੰ ਮਾਰਕ ਕਰ ਲਵੋ।"
https://play.google.com/store/
https://apps.apple.com/in/app/
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)