ਆਬੁਧਾਬੀ ਤੋਂ ਭਟਕਦਾ ਗੁਰਦਾਸਪੁਰ ਦਾ ਨੌਜਵਾਨ ਪਹੁੰਚਿਆ ਦੁਬਈ
ਪੰਜਾਬ ਤੋਂ ਰੁਜ਼ਗਾਰ ਦੀ ਭਾਲ 'ਚ ਵਿਦੇਸ਼ ਗਏ ਕਈ ਨੌਜਵਾਨ ਉੱਥੇ ਰੁਲ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਗੁਰਦਾਸਪੁਰ ਤੋਂ ਆਇਆ ਹੈ। ਬਟਾਲਾ ਦੇ ਪਿੰਡ ਢਡਿਆਲਾ ਨਜਾਰਾ ਪਿੰਡ ਦਾ ਨੌਜਵਾਨ ਸੁਖਰਾਜ ਸਿੰਘ ਖ਼ਰਾਬ ਮਾਨਸਿਕ ਹਾਲਤ ਕਾਰਨ ਆਬੁਧਾਬੀ ਤੋਂ ਪੈਦਲ ਚੱਲਦਾ ਹੋਇਆ ਦੁਬਈ ਪਹੁੰਚ ਗਿਆ। ਸੁਖਰਾਜ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸੁਖਰਾਜ ਪਰਿਵਾਰ ਦੀ ਆਰਥਕ ਹਾਲਤ ਸੁਧਾਰਨ ਖਾਤਰ ਰੁਜ਼ਗਾਰ ਲਈ 2018 ਵਿੱਚ ਆਬੁਧਾਬੀ ਗਿਆ ਸੀ।
ਗੁਰਦਾਸਪੁਰ: ਪੰਜਾਬ ਤੋਂ ਰੁਜ਼ਗਾਰ ਦੀ ਭਾਲ 'ਚ ਵਿਦੇਸ਼ ਗਏ ਕਈ ਨੌਜਵਾਨ ਉੱਥੇ ਰੁਲ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਗੁਰਦਾਸਪੁਰ ਤੋਂ ਆਇਆ ਹੈ। ਬਟਾਲਾ ਦੇ ਪਿੰਡ ਢਡਿਆਲਾ ਨਜਾਰਾ ਪਿੰਡ ਦਾ ਨੌਜਵਾਨ ਸੁਖਰਾਜ ਸਿੰਘ ਖ਼ਰਾਬ ਮਾਨਸਿਕ ਹਾਲਤ ਕਾਰਨ ਆਬੁਧਾਬੀ ਤੋਂ ਪੈਦਲ ਚੱਲਦਾ ਹੋਇਆ ਦੁਬਈ ਪਹੁੰਚ ਗਿਆ। ਸੁਖਰਾਜ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸੁਖਰਾਜ ਪਰਿਵਾਰ ਦੀ ਆਰਥਕ ਹਾਲਤ ਸੁਧਾਰਨ ਖਾਤਰ ਰੁਜ਼ਗਾਰ ਲਈ 2018 ਵਿੱਚ ਆਬੁਧਾਬੀ ਗਿਆ ਸੀ।
ਆਬੁਧਾਬੀ ਵਿੱਚ ਉਸ ਨੂੰ ਰੁਜ਼ਗਾਰ ਵੀ ਮਿਲ ਗਿਆ, ਜਿਸ ਨਾਲ ਘਰ ਦੇ ਸਾਰੇ ਲੋਕ ਖੁਸ਼ ਸੀ ਪਰ ਕਰੀਬ 7 ਮਹੀਨੇ ਪਹਿਲਾਂ ਸੁਖਰਾਜ ਦੀ ਮਾਂ ਨਿਰਮਲ ਕੌਰ ਦਾ ਦੇਹਾਂਤ ਹੋ ਗਿਆ। ਮਾਂ ਦੀ ਮੌਤ ਦੀ ਖਬਰ ਮਿਲਣ 'ਤੇ ਸੁਖਰਾਜ ਨੂੰ ਗਹਿਰਾ ਸਦਮਾ ਲੱਗਾ ਤੇ ਉਹ ਲਗਾਤਾਰ ਸਦਮੇ ਵਿੱਚ ਰਹਿਣ ਲਗਾ। ਕਰੀਬ 4 ਮਹੀਨੇ ਪਹਿਲਾਂ ਸੁਖਰਾਜ ਦੀ ਮਾਨਸਿਕ ਹਾਲਤ ਬਹੁਤ ਖ਼ਰਾਬ ਹੋ ਗਈ। ਬਿਨਾਂ ਕੋਈ ਦਸਤਾਵੇਜ਼ ਤੋਂ ਸੁਖਰਾਜ ਆਬੁਧਾਬੀ ਵਿੱਚ ਆਪਣਾ ਘਰ ਛੱਡ ਕੇ ਲਾਵਾਰਿਸਾਂ ਦੀ ਤਰ੍ਹਾਂ ਸੜਕਾਂ 'ਤੇ ਭਟਕਣ ਲੱਗਾ। ਇਸੇ ਤਰ੍ਹਾਂ ਭਟਕਦੇ ਉਹ ਦੁਬਈ ਪਹੁੰਚ ਗਿਆ। ਦੁਬਈ ਵਿੱਚ ਉਹ ਸੜਕ 'ਤੇ ਬੇਸੁੱਧ ਪਿਆ ਹੋਇਆ ਸੀ।
ਰਾਤ ਹੋਣ ਕਾਰਨ ਉਹ ਇੱਕ ਟਰੱਕ ਨਾਲ ਕੁਚਲੇ ਜਾਣ ਤੋਂ ਵਾਲ-ਵਾਲ ਬੱਚਿਆ। ਪੰਜਾਬੀ ਟਰੱਕ ਡਰਾਈਵਰ ਨੇ ਟਰੱਕ ਤੋਂ ਹੇਠਾਂ ਉੱਤਰ ਕੇ ਉਸ ਨੂੰ ਸੰਭਾਲਿਆ। ਪੁੱਛਣ 'ਤੇ ਸੁਖਰਾਜ ਨੇ ਟਰੱਕ ਡਰਾਈਵਰ ਨੂੰ ਆਪਣੇ ਪਿੰਡ ਢਡਿਆਲਾ ਨਜਾਰਾ ਦਾ ਪਤਾ ਦਿੱਤਾ। ਟਰੱਕ ਡਰਾਇਵਰ ਦੇ ਰਿਸ਼ਤੇਦਾਰ ਨਜ਼ਦੀਕੀ ਪਿੰਡ ਹਰਦਾਨ ਵਿੱਚ ਰਹਿੰਦੇ ਹਨ। ਉਸ ਨੇ ਸੁਖਰਾਜ ਦੀ ਵੀਡੀਓ ਬਣਾ ਜੇ ਆਪਣੇ ਰਿਸ਼ਤੇਦਾਰਾਂ ਨੂੰ ਭੇਜੀ ਜਿਸ ਦੇ ਨਾਲ ਸੁਖਰਾਜ ਦੀ ਹਾਲਤ ਦਾ ਪਰਿਵਾਰ ਨੂੰ ਪਤਾ ਚੱਲਿਆ।
ਸੁਖਰਾਜ ਦੀ ਹਾਲਤ ਬਹੁਤ ਖ਼ਰਾਬ ਬਣੀ ਹੋਈ ਹੈ। ਪਰਿਵਾਰ ਦੇ ਲੋਕਾਂ ਨੇ ਦੁਬਈ ਦੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਟਾਲਾ ਵਿੱਚ ਪ੍ਰਤਿਨਿੱਧੀ ਸ਼ੈਰੀ ਕਲਸੀ ਨਾਲ ਸੰਪਰਕ ਕੀਤਾ। ਸ਼ੈਰੀ ਕਲਸੀ ਦੀ ਕੋਸ਼ਿਸ਼ ਨਾਲ ਟਰੱਸਟ ਦੇ ਲੋਕ ਸੁਖਰਾਜ ਨੂੰ ਆਪਣੇ ਨਾਲ ਲੈ ਗਏ। ਪਿਤਾ ਪੂਰਣ ਸਿੰਘ ਨੇ ਭਾਰਤ ਅਤੇ ਪੰਜਾਬ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਉਸ ਦੇ ਬੇਟੇ ਨੂੰ ਜਲਦੀ ਭਾਰਤ ਲਿਆਇਆ ਜਾਵੇ।