ਪੰਜਾਬ ਤੇ ਹਰਿਆਣਾ 'ਚ ਮੌਨਸੂਨ ਦੀ ਅਜੇ ਕਰਨੀ ਪਏਗੀ ਉਡੀਕ, ਜਾਣੋ ਮੌਸਮ ਦਾ ਹਾਲ
ਪੰਜਾਬ ਤੇ ਹਰਿਆਣਾ ਵਿੱਚ ਅਜੇ ਬਾਰਸ਼ ਪੈਣ ਦੇ ਆਸਾਰ ਨਹੀਂ। ਮੌਨਸੂਨ ਦੀ ਮੱਠੀ ਰਫਤਾਰ ਕਰਕੇ ਅਜੇ ਉੱਤਰੀ ਭਾਰਤ ਵਿੱਚ ਬਾਰਸ਼ ਲਈ ਉਡੀਕ ਕਰਨੀ ਪਏਗੀ। ਮੌਸਮ ਵਿਭਾਗ ਮੁਤਾਬਕ ਦੱਖਣੀ-ਪੱਛਮੀ ਮੌਨਸੂਨ ਦੇ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਪੱਛਮੀ ਉੱਤਰ ਪ੍ਰਦੇਸ਼ ਤੇ ਰਾਜਸਥਾਨ ’ਚ ਹਾਲਾਤ ਸਾਜ਼ਗਾਰ ਨਹੀਂ ਹਨ।
ਨਵੀਂ ਦਿੱਲੀ: ਪੰਜਾਬ ਤੇ ਹਰਿਆਣਾ ਵਿੱਚ ਅਜੇ ਬਾਰਸ਼ ਪੈਣ ਦੇ ਆਸਾਰ ਨਹੀਂ। ਮੌਨਸੂਨ ਦੀ ਮੱਠੀ ਰਫਤਾਰ ਕਰਕੇ ਅਜੇ ਉੱਤਰੀ ਭਾਰਤ ਵਿੱਚ ਬਾਰਸ਼ ਲਈ ਉਡੀਕ ਕਰਨੀ ਪਏਗੀ। ਮੌਸਮ ਵਿਭਾਗ ਮੁਤਾਬਕ ਦੱਖਣੀ-ਪੱਛਮੀ ਮੌਨਸੂਨ ਦੇ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਪੱਛਮੀ ਉੱਤਰ ਪ੍ਰਦੇਸ਼ ਤੇ ਰਾਜਸਥਾਨ ’ਚ ਹਾਲਾਤ ਸਾਜ਼ਗਾਰ ਨਹੀਂ ਹਨ।
ਮੌਸਮ ਵਿਭਾਗ ਮੁਤਾਬਕ ਖ਼ਿੱਤੇ ’ਚ ਮੌਨਸੂਨ ਦੀ ਰਫ਼ਤਾਰ ਢਿੱਲੀ ਰਹਿ ਸਕਦੀ ਹੈ ਕਿਉਂਕਿ ਇਸ ਦੇ ਅੱਗੇ ਵਧਣ ਦੇ ਕੋਈ ਵਿਸ਼ੇਸ਼ ਲੱਛਣ ਨਜ਼ਰ ਨਹੀਂ ਆ ਰਹੇ ਹਨ। ਵਿਭਾਗ ਨੇ ਕਿਹਾ ਕਿ ਹਵਾਵਾਂ ਦੀ ਦਿਸ਼ਾ ਵੀ ਸਾਜ਼ਗਾਰ ਮਾਹੌਲ ਵੱਲ ਸੰਕੇਤ ਨਹੀਂ ਕਰ ਰਹੀ ਹੈ।
ਸਕਾਈਮੈੱਟ ਦੇ ਮਹੇਸ਼ ਪਲਾਵਤ ਨੇ ਕਿਹਾ ਕਿ ਦਿੱਲੀ ’ਚ ਮੌਨਸੂਨ ਦੀ ਵਰਖਾ 27 ਜੂਨ ਦੇ ਨੇੜੇ ਪੈਣ ਦੀ ਸੰਭਾਵਨਾ ਨਜ਼ਰ ਆ ਰਹੀ ਹੈ। ਉਂਜ ਮੌਸਮ ਵਿਭਾਗ ਨੇ ਕਿਹਾ ਕਿ ਯੂਪੀ ਤੇ ਬਿਹਾਰ ’ਚ ਅਗਲੇ 24 ਘੰਟਿਆਂ ਦੌਰਾਨ ਘੱਟ ਦਬਾਅ ਦਾ ਖੇਤਰ ਬਣਨ ਕਰਕੇ ਮੋਹਲੇਧਾਰ ਮੀਂਹ ਪੈ ਸਕਦਾ ਹੈ।
ਉਨ੍ਹਾਂ ਕਿਹਾ ਕਿ ਖ਼ਿੱਤੇ ’ਚ ਇਸ ਸਮੇਂ ਦੌਰਾਨ ਅਸਮਾਨੀਂ ਬਿਜਲੀ ਡਿੱਗਣ ਤੇ ਤੂਫ਼ਾਨ ਆਉਣ ਦੀ ਵੀ ਸੰਭਾਵਨਾ ਹੈ ਜਿਸ ਨਾਲ ਭਾਰੀ ਨੁਕਸਾਨ ਹੋ ਸਕਦਾ ਹੈ। ਮੌਸਮ ਵਿਭਾਗ ਨੇ ਲੋਕਾਂ ਅਤੇ ਜਾਨਵਰਾਂ ਨੂੰ ਖੁੱਲ੍ਹੀਆਂ ਥਾਵਾਂ ’ਤੇ ਜਾਣ ਤੋਂ ਬਚਣ ਲਈ ਕਿਹਾ ਹੈ। ਪੱਛਮੀ ਗੜਬੜੀ ਕਾਰਨ ਸੋਮਵਾਰ ਨੂੰ ਉੱਤਰਾਖੰਡ ’ਚ ਕੁਝ ਥਾਵਾਂ ’ਤੇ ਮੋਹਲੇਧਾਰ ਮੀਂਹ ਪੈ ਸਕਦਾ ਹੈ।