ਪੜਚੋਲ ਕਰੋ

Weather Update: ਘਰੋਂ ਨਿਕਲਣ ਤੋਂ ਪਹਿਲਾਂ ਜਾਣੋ ਮੌਸਮ ਦਾ ਹਾਲ, ਕਿਤੇ ਹੋਣਾ ਨਾ ਪਵੇ ਖੱਜਲ ਖ਼ੁਆਰ

ਮੌਸਮ ਵਿਭਾਗ ਮੁਤਾਬਕ, 17 ਸਤੰਬਰ ਯਾਨੀ ਅੱਜ ਦਿੱਲੀ-ਐਨਸੀਆਰ ਵਿੱਚ ਬੱਦਲਵਾਈ ਰਹੇਗੀ। ਦਿੱਲੀ-ਐਨਸੀਆਰ ਦੇ ਕਈ ਹਿੱਸਿਆਂ ਵਿੱਚ ਅੱਜ ਹਲਕੀ ਬਾਰਿਸ਼ ਹੋ ਸਕਦੀ ਹੈ।

IMD Rainfall Alert: ਦੇਸ਼ ਦੇ ਕਈ ਰਾਜਾਂ ਵਿੱਚ ਮੀਂਹ ਅਤੇ ਹੜ੍ਹਾਂ ਨੇ ਜਨਜੀਵਨ ਨੂੰ ਪ੍ਰਭਾਵਿਤ ਕਰ ਦਿੱਤਾ ਹੈ। ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਦੇ ਕਈ ਹਿੱਸਿਆਂ 'ਚ ਮੀਂਹ ਕਾਰਨ ਲੋਕ ਪਰੇਸ਼ਾਨ ਹਨ। ਅੱਜ ਵੀ ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਦੇ ਕਈ ਹਿੱਸਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਉੱਤਰਾਖੰਡ ਦੇ ਕੁਝ ਹਿੱਸਿਆਂ ਵਿੱਚ ਦਰਮਿਆਨੀ ਤੋਂ ਭਾਰੀ ਬਾਰਿਸ਼ ਦੀ ਵੀ ਭਵਿੱਖਬਾਣੀ ਕੀਤੀ ਗਈ ਹੈ। ਪੂਰਬੀ ਉੱਤਰ ਪ੍ਰਦੇਸ਼, ਉੱਤਰੀ ਬਿਹਾਰ, ਉਪ-ਹਿਮਾਲੀਅਨ ਪੱਛਮੀ ਬੰਗਾਲ, ਸਿੱਕਮ, ਦੱਖਣੀ ਗੁਜਰਾਤ, ਵਿਦਰਭ ਦੇ ਕੁਝ ਹਿੱਸਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਮੁਤਾਬਕ, 17 ਸਤੰਬਰ ਯਾਨੀ ਅੱਜ ਦਿੱਲੀ-ਐਨਸੀਆਰ ਵਿੱਚ ਬੱਦਲਵਾਈ ਰਹੇਗੀ। ਦਿੱਲੀ-ਐਨਸੀਆਰ ਦੇ ਕਈ ਹਿੱਸਿਆਂ ਵਿੱਚ ਅੱਜ ਹਲਕੀ ਬਾਰਿਸ਼ ਹੋ ਸਕਦੀ ਹੈ।

ਦਿੱਲੀ-NCR 'ਚ ਕਿਹੋ ਜਿਹਾ ਰਹੇਗਾ ਮੌਸਮ?

ਦਿੱਲੀ-ਐੱਨਐੱਨਸੀਆਰ. 'ਚ ਦੋ ਦਿਨਾਂ ਤੋਂ ਮੀਂਹ ਪੈਣ ਕਾਰਨ ਗਰਮੀ ਘੱਟ ਗਈ ਹੈ। 16 ਸਤੰਬਰ ਮਹੀਨੇ ਦਾ ਸਭ ਤੋਂ ਠੰਡਾ ਦਿਨ ਸੀ। ਇਸ ਦੌਰਾਨ ਔਸਤ ਤਾਪਮਾਨ 22.5 ਡਿਗਰੀ ਸੈਲਸੀਅਸ ਦੇ ਆਸ-ਪਾਸ ਰਿਹਾ ਹੈ। ਮੌਸਮ ਵਿਭਾਗ ਮੁਤਾਬਕ 17 ਤੋਂ 22 ਸਤੰਬਰ ਤੱਕ ਦਿੱਲੀ ਵਿੱਚ ਬੱਦਲਵਾਈ ਰਹਿ ਸਕਦੀ ਹੈ। ਇਸ ਦੇ ਨਾਲ ਹੀ ਤਾਪਮਾਨ 'ਚ ਕੁਝ ਕਮੀ ਦਰਜ ਕੀਤੀ ਜਾ ਸਕਦੀ ਹੈ। ਅੱਜ ਘੱਟੋ-ਘੱਟ ਤਾਪਮਾਨ 24 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਦਰਜ ਕੀਤਾ ਜਾ ਸਕਦਾ ਹੈ।

ਯੂਪੀ ਦੇ ਕਈ ਹਿੱਸੇ ਮੀਂਹ ਨਾਲ ਪ੍ਰਭਾਵਿਤ 

ਉੱਤਰ ਪ੍ਰਦੇਸ਼ ਦੇ ਕਈ ਇਲਾਕਿਆਂ 'ਚ ਲਗਾਤਾਰ ਮੀਂਹ ਕਾਰਨ ਲੋਕਾਂ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਰਾਜਧਾਨੀ ਲਖਨਊ ਸਮੇਤ ਸੂਬੇ ਦੇ ਕਈ ਹਿੱਸਿਆਂ 'ਚ ਭਾਰੀ ਮੀਂਹ ਕਾਰਨ ਹੋਏ ਹਾਦਸਿਆਂ 'ਚ 20 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਲਖਨਊ 'ਚ ਲਗਾਤਾਰ ਮੀਂਹ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਅਲਰਟ ਜਾਰੀ ਕਰਕੇ 17 ਸਤੰਬਰ ਤੱਕ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਇਸ ਦੇ ਨਾਲ ਹੀ ਗ਼ਾਜ਼ੀਆਬਾਦ ਵਿੱਚ ਅੱਜ ਮੀਂਹ ਪੈਣ ਦੀ ਸੰਭਾਵਨਾ ਹੈ। ਯੂਪੀ ਦੇ ਸੀਤਾਪੁਰ 'ਚ ਭਾਰੀ ਮੀਂਹ ਕਾਰਨ ਕਿਸਾਨਾਂ ਦੀਆਂ ਮੁਸ਼ਕਿਲਾਂ ਵੀ ਵਧ ਗਈਆਂ ਹਨ। ਅਸਮਾਨ ਤੋਂ ਪਏ ਮੀਂਹ ਨੇ ਕਿਸਾਨਾਂ ਦੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਕੀਤਾ ਹੈ।

ਮੱਧ ਪ੍ਰਦੇਸ਼ 'ਚ ਭਾਰੀ ਮੀਂਹ

ਮੱਧ ਪ੍ਰਦੇਸ਼ ਦੇ ਕਈ ਹਿੱਸਿਆਂ 'ਚ ਲਗਾਤਾਰ ਹੋ ਰਹੀ ਬਾਰਿਸ਼ ਨੇ ਲੋਕਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਸ਼ਿਵਪੁਰੀ 'ਚ 3 ਦਿਨਾਂ ਦੀ ਬਾਰਿਸ਼ ਤੋਂ ਬਾਅਦ ਨਦੀਆਂ-ਨਾਲਿਆਂ 'ਚ ਜ਼ੋਰਦਾਰ ਉਛਾਲ ਆਇਆ ਹੈ। ਬਦਰਵਾਸ ਦੇ ਰਾਮਪੁਰੀਆ 'ਚ ਲੋਕ ਆਪਣੀ ਜਾਨ 'ਤੇ ਖੇਡਦੇ ਹੋਏ ਪਾਣੀ 'ਚ ਡੁੱਬੇ ਪੁਲ ਨੂੰ ਪਾਰ ਕਰਦੇ ਦੇਖੇ ਗਏ। ਮੰਡਲਾ ਦੇ ਉਪਰਲੇ ਇਲਾਕਿਆਂ 'ਚ ਬਾਰਿਸ਼ ਕਾਰਨ ਨਰਮਦਾ ਨਦੀ 'ਚ ਫਿਰ ਤੋਂ ਤੇਜ਼ੀ ਆ ਗਈ ਹੈ। ਨਰਮਦਾ ਨਦੀ ਦੇ ਪਾਣੀ ਦਾ ਪੱਧਰ ਵਧਣ ਤੋਂ ਬਾਅਦ ਕਨਹਾਰ, ਬੁਧਨੇਰ, ਬਰਜੇਰ, ਸੁਰਪਨ ਨਦੀਆਂ ਵਿੱਚ ਵੀ ਤੇਜ਼ੀ ਆ ਰਹੀ ਹੈ। ਕਈ ਪਿੰਡਾਂ ਦਾ ਜ਼ਿਲ੍ਹਾ ਹੈੱਡਕੁਆਰਟਰ ਨਾਲ ਸੰਪਰਕ ਟੁੱਟ ਗਿਆ। ਉਜੈਨ 'ਚ ਭਾਰੀ ਮੀਂਹ ਤੋਂ ਬਾਅਦ ਸ਼ਿਪਰਾ ਨਦੀ 'ਚ ਵੀ ਉਛਾਲ ਹੈ। ਕਟਨੀ, ਰਤਲਾਮ ਦੇ ਕਈ ਇਲਾਕੇ ਮੀਂਹ ਅਤੇ ਹੜ੍ਹ ਨਾਲ ਪ੍ਰਭਾਵਿਤ ਹਨ।

ਮਹਾਰਾਸ਼ਟਰ ਦੇ ਕਈ ਇਲਾਕੇ ਮੀਂਹ ਨਾਲ ਪ੍ਰਭਾਵਿਤ 

ਲਗਾਤਾਰ ਭਾਰੀ ਮੀਂਹ ਕਾਰਨ ਠਾਣੇ ਸਮੇਤ ਮਹਾਰਾਸ਼ਟਰ ਦੇ ਕਈ ਹਿੱਸਿਆਂ ਵਿੱਚ ਪਾਣੀ ਭਰ ਗਿਆ ਹੈ। ਸ਼ੁੱਕਰਵਾਰ ਨੂੰ ਠਾਣੇ ਰੇਲਵੇ ਸਟੇਸ਼ਨ ਦੇ ਕੁਝ ਰੇਲਵੇ ਟਰੈਕ ਵੀ ਪੂਰੀ ਤਰ੍ਹਾਂ ਪਾਣੀ 'ਚ ਡੁੱਬੇ ਹੋਏ ਦੇਖੇ ਗਏ। ਮੁੰਬਈ ਅਤੇ ਕੋਂਕਣ ਖੇਤਰਾਂ ਵਿੱਚ ਭਾਰੀ ਮੀਂਹ ਕਾਰਨ ਲੋਕ ਪਰੇਸ਼ਾਨ ਹਨ। ਅੱਜ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।  ਪੁਣੇ 'ਚ ਭਾਰੀ ਮੀਂਹ ਕਾਰਨ ਖੜਕਵਾਸਲਾ ਡੈਮ ਤੋਂ ਪਾਣੀ ਛੱਡੇ ਜਾਣ ਤੋਂ ਬਾਅਦ ਮੂਲਾ ਮੁਥਾ ਨਦੀ ਦਾ ਪਾਣੀ ਪੱਧਰ ਵਧ ਗਿਆ ਹੈ।

ਅੱਜ ਕਿਹੜੇ-ਕਿਹੜੇ ਰਾਜਾਂ ਵਿੱਚ ਮੀਂਹ ਪਵੇਗਾ

ਮੌਸਮ ਵਿਭਾਗ (IMD) ਨੇ ਅੱਜ ਦੇਸ਼ ਦੇ ਕਈ ਰਾਜਾਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੇ ਕੁਝ ਹਿੱਸਿਆਂ ਵਿੱਚ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋ ਸਕਦੀ ਹੈ। ਪੂਰਬੀ ਉੱਤਰ ਪ੍ਰਦੇਸ਼, ਉੱਤਰੀ ਬਿਹਾਰ, ਉਪ-ਹਿਮਾਲੀਅਨ ਪੱਛਮੀ ਬੰਗਾਲ, ਸਿੱਕਮ, ਦੱਖਣੀ ਗੁਜਰਾਤ, ਵਿਦਰਭ, ਮਰਾਠਵਾੜਾ, ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਅਤੇ ਮੱਧ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਇੱਕ ਜਾਂ ਦੋ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।

ਬਿਹਾਰ ਦੇ ਬਾਕੀ ਹਿੱਸਿਆਂ, ਗੰਗਾ ਦੇ ਪੱਛਮੀ ਬੰਗਾਲ, ਤੱਟਵਰਤੀ ਕਰਨਾਟਕ ਅਤੇ ਹਿਮਾਚਲ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਹੈ। ਉੱਤਰ-ਪੂਰਬੀ ਭਾਰਤ ਦੇ ਬਾਕੀ ਹਿੱਸਿਆਂ, ਝਾਰਖੰਡ, ਛੱਤੀਸਗੜ੍ਹ, ਉੱਤਰ ਪ੍ਰਦੇਸ਼ ਦੇ ਬਾਕੀ ਹਿੱਸਿਆਂ, ਤੇਲੰਗਾਨਾ, ਕੇਰਲ, ਜੰਮੂ-ਕਸ਼ਮੀਰ ਅਤੇ ਲਕਸ਼ਦੀਪ ਦੇ ਕੁਝ ਹਿੱਸਿਆਂ ਵਿੱਚ ਹਲਕੀ ਬਾਰਿਸ਼ ਦੀ ਸੰਭਾਵਨਾ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Jalandhar: ਜਲੰਧਰ ਦੇ ACP ਤੇ DSP ਦਾ ਤਬਾਦਲਾ, ਜਾਣੋ ਕਿਸ ਨੂੰ ਕਿੱਥੇ ਕੀਤਾ ਨਿਯੁਕਤ
Jalandhar: ਜਲੰਧਰ ਦੇ ACP ਤੇ DSP ਦਾ ਤਬਾਦਲਾ, ਜਾਣੋ ਕਿਸ ਨੂੰ ਕਿੱਥੇ ਕੀਤਾ ਨਿਯੁਕਤ
Punjab News: ਲੁਧਿਆਣਾ ਵੈਸਟ ਜ਼ਿਮਣੀ ਚੋਣ ਲਈ ਕਾਂਗਰਸ ਦਾ ਵੱਡਾ ਐਕਸ਼ਨ, ਬਣਾਈ ਦੋ ਮੈਂਬਰੀ ਕਮੇਟੀ, ਇਨ੍ਹਾਂ ਨੇਤਾਵਾਂ ਨੂੰ ਸੌਂਪੀ ਜ਼ਿੰਮੇਵਾਰੀ
Punjab News: ਲੁਧਿਆਣਾ ਵੈਸਟ ਜ਼ਿਮਣੀ ਚੋਣ ਲਈ ਕਾਂਗਰਸ ਦਾ ਵੱਡਾ ਐਕਸ਼ਨ, ਬਣਾਈ ਦੋ ਮੈਂਬਰੀ ਕਮੇਟੀ, ਇਨ੍ਹਾਂ ਨੇਤਾਵਾਂ ਨੂੰ ਸੌਂਪੀ ਜ਼ਿੰਮੇਵਾਰੀ
ਫੈਸ਼ਨ ਦੇ ਚੱਕਰ 'ਚ ਕਿਤੇ ਤੁਸੀਂ ਵੀ ਤਾਂ ਨਹੀਂ ਸੱਦ ਰਹੇ ਬਿਮਾਰਿਆਂ ਨੂੰ, ਜਾਣੋ ਗਰਮੀਆਂ 'ਚ ਜੀਨਸ ਪਹਿਨਣ ਦੇ ਨੁਕਸਾਨ
ਫੈਸ਼ਨ ਦੇ ਚੱਕਰ 'ਚ ਕਿਤੇ ਤੁਸੀਂ ਵੀ ਤਾਂ ਨਹੀਂ ਸੱਦ ਰਹੇ ਬਿਮਾਰਿਆਂ ਨੂੰ, ਜਾਣੋ ਗਰਮੀਆਂ 'ਚ ਜੀਨਸ ਪਹਿਨਣ ਦੇ ਨੁਕਸਾਨ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (14-04-2025)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (14-04-2025)
Advertisement
ABP Premium

ਵੀਡੀਓਜ਼

ਫਿਰ ਚੱਲਿਆ ਸਰਕਾਰ ਦਾ ਬੁਲਡੋਜਰ, ਨਸ਼ਾ ਤਸਕਰ ਦਾ ਘਰ ਤਹਿਸ ਨਹਿਸ|ਬੱਚਿਆਂ ਨਾਲ ਭਰੀ ਸਕੂਲ ਵੈਨ ਨਾਲ ਵਾਪਰਿਆ ਹਾਦਸਾ|ਫਿਰ ਚੱਲਿਆ ਸਰਕਾਰ ਦਾ ਬੁਲਡੋਜਰ, ਨਸ਼ਾ ਤਸਕਰ ਦਾ ਘਰ ਤਹਿਸ ਨਹਿਸਚੋਣ ਮੈਦਾਨ 'ਚ ਕੁੰਡੀਆਂ ਦੇ ਫਸਣਗੇ ਸਿੰਙ ,ਕਾਂਗਰਸ ਨੇ ਆਸ਼ੂ ਨੂੰ ਐਲਾਨਿਆ ਉਮੀਦਵਾਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Jalandhar: ਜਲੰਧਰ ਦੇ ACP ਤੇ DSP ਦਾ ਤਬਾਦਲਾ, ਜਾਣੋ ਕਿਸ ਨੂੰ ਕਿੱਥੇ ਕੀਤਾ ਨਿਯੁਕਤ
Jalandhar: ਜਲੰਧਰ ਦੇ ACP ਤੇ DSP ਦਾ ਤਬਾਦਲਾ, ਜਾਣੋ ਕਿਸ ਨੂੰ ਕਿੱਥੇ ਕੀਤਾ ਨਿਯੁਕਤ
Punjab News: ਲੁਧਿਆਣਾ ਵੈਸਟ ਜ਼ਿਮਣੀ ਚੋਣ ਲਈ ਕਾਂਗਰਸ ਦਾ ਵੱਡਾ ਐਕਸ਼ਨ, ਬਣਾਈ ਦੋ ਮੈਂਬਰੀ ਕਮੇਟੀ, ਇਨ੍ਹਾਂ ਨੇਤਾਵਾਂ ਨੂੰ ਸੌਂਪੀ ਜ਼ਿੰਮੇਵਾਰੀ
Punjab News: ਲੁਧਿਆਣਾ ਵੈਸਟ ਜ਼ਿਮਣੀ ਚੋਣ ਲਈ ਕਾਂਗਰਸ ਦਾ ਵੱਡਾ ਐਕਸ਼ਨ, ਬਣਾਈ ਦੋ ਮੈਂਬਰੀ ਕਮੇਟੀ, ਇਨ੍ਹਾਂ ਨੇਤਾਵਾਂ ਨੂੰ ਸੌਂਪੀ ਜ਼ਿੰਮੇਵਾਰੀ
ਫੈਸ਼ਨ ਦੇ ਚੱਕਰ 'ਚ ਕਿਤੇ ਤੁਸੀਂ ਵੀ ਤਾਂ ਨਹੀਂ ਸੱਦ ਰਹੇ ਬਿਮਾਰਿਆਂ ਨੂੰ, ਜਾਣੋ ਗਰਮੀਆਂ 'ਚ ਜੀਨਸ ਪਹਿਨਣ ਦੇ ਨੁਕਸਾਨ
ਫੈਸ਼ਨ ਦੇ ਚੱਕਰ 'ਚ ਕਿਤੇ ਤੁਸੀਂ ਵੀ ਤਾਂ ਨਹੀਂ ਸੱਦ ਰਹੇ ਬਿਮਾਰਿਆਂ ਨੂੰ, ਜਾਣੋ ਗਰਮੀਆਂ 'ਚ ਜੀਨਸ ਪਹਿਨਣ ਦੇ ਨੁਕਸਾਨ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (14-04-2025)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (14-04-2025)
MI ਬਣੀ ਦਿੱਲੀ ਨੂੰ ਹਰਾਉਣ ਵਾਲੀ ਪਹਿਲੀ ਟੀਮ,  ਰਨਆਉਟ ਦੀ ਅਜੀਬੋ-ਗਰੀਬ ਹੈਟ੍ਰਿਕ ਨਾਲ ਮਾਰੀ ਬਾਜ਼ੀ; 12 ਦੌੜਾਂ ਨਾਲ ਜਿੱਤਿਆ ਮੈਚ
MI ਬਣੀ ਦਿੱਲੀ ਨੂੰ ਹਰਾਉਣ ਵਾਲੀ ਪਹਿਲੀ ਟੀਮ, ਰਨਆਉਟ ਦੀ ਅਜੀਬੋ-ਗਰੀਬ ਹੈਟ੍ਰਿਕ ਨਾਲ ਮਾਰੀ ਬਾਜ਼ੀ; 12 ਦੌੜਾਂ ਨਾਲ ਜਿੱਤਿਆ ਮੈਚ
Punjab News: ਹਾਂ ਮੈਂ ਕਿਹਾ ਪੰਜਾਬ 'ਚ ਗ੍ਰੈਨੇਡ ਆਏ ਪਰ ਮੈਂ ਆਪਣੇ ਸੂਤਰ ਨਹੀਂ ਦੱਸਾਂਗਾ, ਪ੍ਰਤਾਪ ਬਾਜਵਾ ਨੇ ਬਰੰਗ ਮੋੜੀ ਪੰਜਾਬ ਪੁਲਿਸ
Punjab News: ਹਾਂ ਮੈਂ ਕਿਹਾ ਪੰਜਾਬ 'ਚ ਗ੍ਰੈਨੇਡ ਆਏ ਪਰ ਮੈਂ ਆਪਣੇ ਸੂਤਰ ਨਹੀਂ ਦੱਸਾਂਗਾ, ਪ੍ਰਤਾਪ ਬਾਜਵਾ ਨੇ ਬਰੰਗ ਮੋੜੀ ਪੰਜਾਬ ਪੁਲਿਸ
Punjab News: ਪੰਜਾਬ 'ਚ ਹੋਇਆ ਨੀਲੇ ਡਰੰਮ ਵਰਗਾ ਕਤਲਕਾਂਡ, 70 ਸਾਲਾਂ ਅਸ਼ਿਕ ਨਾਲ ਮਿਲ ਕੇ 50 ਸਾਲਾਂ ਪਤਨੀ ਨੇ ਰਚੀ ਸਾਜ਼ਿਸ਼, ਫਿਰ ਲਾਸ਼ ਨੂੰ....
Punjab News: ਪੰਜਾਬ 'ਚ ਹੋਇਆ ਨੀਲੇ ਡਰੰਮ ਵਰਗਾ ਕਤਲਕਾਂਡ, 70 ਸਾਲਾਂ ਅਸ਼ਿਕ ਨਾਲ ਮਿਲ ਕੇ 50 ਸਾਲਾਂ ਪਤਨੀ ਨੇ ਰਚੀ ਸਾਜ਼ਿਸ਼, ਫਿਰ ਲਾਸ਼ ਨੂੰ....
Punjab News: ਗੱਲਾਂ-ਗੱਲਾਂ 'ਚ ਮਜੀਠੀਆ ਨੇ ਦਿੱਤਾ ਉਲਾਂਭਾ, ਬੋਲੇ- 'ਭੂੰਦੜ ਸਾਬ੍ਹ ਮੇਰਾ ਛੁਰਾ ਕਿੱਥੇ ਵੱਜਿਆ'
Punjab News: ਗੱਲਾਂ-ਗੱਲਾਂ 'ਚ ਮਜੀਠੀਆ ਨੇ ਦਿੱਤਾ ਉਲਾਂਭਾ, ਬੋਲੇ- 'ਭੂੰਦੜ ਸਾਬ੍ਹ ਮੇਰਾ ਛੁਰਾ ਕਿੱਥੇ ਵੱਜਿਆ'
Embed widget