WHO ਦਾ ਵੱਡਾ ਬਿਆਨ, ਵਿਗੜ ਰਹੇ ਹਾਲਤ, ਦੁਗਣੇ ਹੋਏ ਕੇਸ
ਵਿਸ਼ਵ ਸਿਹਤ ਸੰਗਠਨ (WHO) ਨੇ ਕਿਹਾ ਹੈ ਕਿ ਕੋਵਿਡ -19 ਮਹਾਂਮਾਰੀ ਵਿਗੜਦੀ ਜਾ ਰਹੀ ਹੈ। ਡਬਲਯੂਐਚਓ ਦੇ ਮੁੱਖ ਡਾਕਟਰ ਟੇਡਰੋਸ ਅਡਾਨੋਮ ਗੈਬਰੇਈਅਸ ਨੇ ਕਿਹਾ ਕਿ “ਕੋਰੋਨਾਵਾਇਰਸ ਨਿਯੰਤਰਣ ਵਿੱਚ ਨਹੀਂ ਹੈ।”
ਵਿਸ਼ਵ ਸਿਹਤ ਸੰਗਠਨ (WHO) ਨੇ ਕਿਹਾ ਹੈ ਕਿ ਕੋਵਿਡ -19 ਮਹਾਂਮਾਰੀ ਵਿਗੜਦੀ ਜਾ ਰਹੀ ਹੈ। ਡਬਲਯੂਐਚਓ ਦੇ ਮੁੱਖ ਡਾਕਟਰ ਟੇਡਰੋਸ ਅਡਾਨੋਮ ਗੈਬਰੇਈਅਸ ਨੇ ਕਿਹਾ ਕਿ “ਕੋਰੋਨਾਵਾਇਰਸ ਨਿਯੰਤਰਣ ਵਿੱਚ ਨਹੀਂ ਹੈ।” ਟੇਡਰੋਸ ਜੀਨੀਵਾ ਵਿੱਚ ਕੋਵਿਡ -19 ਮਹਾਂਮਾਰੀ ਮੁਲਾਂਕਣ ਬਾਰੇ ਜਾਣਕਾਰੀ ਦੇ ਰਹੇ ਸੀ। ਉਸ ਨੇ ਖੁਲਾਸਾ ਕੀਤਾ ਕਿ ਪਿਛਲੇ ਛੇ ਹਫ਼ਤਿਆਂ ਵਿੱਚ ਦੁਨੀਆ ਭਰ ਵਿੱਚ ਕੋਰੋਨਾਵਾਇਰਸ ਦੀ ਲਾਗ ਦੇ ਕੇਸ ਦੁੱਗਣੇ ਹੋ ਗਏ ਹਨ। ਆਪਣੇ ਸੰਗਠਨ ਦਾ ਬਚਾਅ ਕਰਦੇ ਹੋਏ ਉਸ ਨੇ ਕਿਹਾ, "ਸਾਹ ਸਬੰਧੀ ਰੋਗ ਦਾ ਡਰ ਸੀ। ਪਰ ਸਾਰੀਆਂ ਚੇਤਾਵਨੀਆਂ ਦੇ ਬਾਵਜੂਦ ਵਿਸ਼ਵ ਤਿਆਰ ਨਹੀਂ ਸੀ। ਸਾਡਾ ਸਿਸਟਮ ਤਿਆਰ ਨਹੀਂ ਸੀ। ਸਾਡੇ ਭਾਈਚਾਰੇ ਤਿਆਰ ਨਹੀਂ ਸਨ ਅਤੇ ਸਾਡਾ ਸਪਲਾਈ ਚੇਨ ਟੁੱਟ ਗਿਆ।"
ਕੋਰੋਨਾਵਾਇਰਸ 'ਤੇ ਡਬਲਯੂਐਚਓ ਦੇ ਮੁਖੀ ਦਾ ਵੱਡਾ ਬਿਆਨ:
ਚਿੰਤਾ ਦਾ ਵਿਸ਼ਾ ਹੈ ਕਿ ਅਫਰੀਕਾ ਸ਼ੁਰੂਆਤ ਦੇ ਪਹਿਲੇ ਛੇ ਮਹੀਨਿਆਂ ਤੋਂ ਸੰਕਟ ਤੋਂ ਪ੍ਰਭਾਵਤ ਨਹੀਂ ਹੋਇਆ ਸੀ, ਪਰ ਹੁਣ ਇੱਥੇ ਵੀ ਸੰਕਰਮਣ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਉਨ੍ਹਾਂ ਕਿਹਾ ਇਹ ਸਹੀ ਸਮਾਂ ਹੈ ਜਦੋਂ ਸਾਨੂ ਇਮਾਨਦਾਰੀ ਨਾਲ ਵਿਚਾਰ ਕਰਨਾ ਚਾਹੀਦਾ ਹੈ। ਡਬਲਯੂਐਚਓ ਦੇ ਮੁਖੀ ਨੇ ਅਮਰੀਕਾ, ਬ੍ਰਾਜ਼ੀਲ ਅਤੇ ਭਾਰਤ 'ਚ ਫੈਲ ਰਹੀ ਮਹਾਂਮਾਰੀ 'ਤੇ ਵੀ ਚਿੰਤਾ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਜਿਹੜੇ ਦੇਸ਼ ਮਹਾਂਮਾਰੀ ਨੂੰ ਰੋਕਣ 'ਚ ਸਫਲ ਹੋਏ ਹਨ, ਉਹ ਜਨਤਕ ਸਿਹਤ ਦੇ ਮੁਢਲੇ ਉਪਾਅ ਅਪਣਾ ਕੇ ਸੰਕਰਮਣ ਨੂੰ ਕਾਬੂ ਕਰਨ 'ਚ ਕਾਮਯਾਬ ਰਹੇ ਹਨ। ਕੋਵਿਡ -19 ਦੇ ਵੱਡੇ ਪੈਮਾਨੇ ਦੀ ਜਾਂਚ, ਹਮਲਾਵਰ ਢੰਗ ਨਾਲ ਸੰਪਰਕ ਦਾ ਪਤਾ ਲਗਾਉਣਾ ਅਤੇ ਸੰਕਰਮਿਤ ਲੋਕਾਂ ਨੂੰ ਆਈਸੋਲੇਟ ਕਰਨ ਨਾਲ ਕੋਰੋਨਾ ਦੀ ਗਤੀ ਹੌਲੀ ਹੋਈ ਹੈ।
ਭਾਰਤ 'ਚ 8 ਲੱਖ ਤੋਂ ਵੀ ਵੱਧ ਮਰੀਜ਼, ਸਿਰਫ ਇੱਕ ਦਿਨ 'ਚ ਹੀ 27 ਹਜ਼ਾਰ ਤੋਂ ਵੱਧ ਮਾਮਲੇ ਆਏ ਸਾਹਮਣੇ
'ਬਿਨਾਂ ਲੜਾਈ ਸਾਂਝੇ ਦੁਸ਼ਮਣ ਦੀ ਪਛਾਣ ਕਰਨਾ ਮੁਸ਼ਕਲ':
ਟੇਡਰੋਸ ਨੇ ਵਿਸ਼ਵ ਨੇਤਾਵਾਂ ਨੂੰ ਕੋਰੋਨਾਵਾਇਰਸ ਮਹਾਂਮਾਰੀ ਵਿਰੁੱਧ ਇਕਜੁੱਟ ਹੋਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਮਹਾਂਮਾਰੀ ਦੀ ਗੰਭੀਰਤਾ ਨੂੰ ਕੌਮੀ ਜਾਂ ਅੰਤਰਰਾਸ਼ਟਰੀ ਰਾਜਨੀਤੀ ਤੋਂ ਵੱਖ ਰੱਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇੱਕਜੁਟਤਾ ਤੋਂ ਬਿਨਾਂ ਸਾਂਝੇ ਦੁਸ਼ਮਣ ਨਾਲ ਲੜਨਾ ਮੁਸ਼ਕਲ ਹੈ, ਜਦਕਿ ਦੁਸ਼ਮਣ ਅੰਨ੍ਹੇਵਾਹ ਲੋਕਾਂ ਦੀ ਹੱਤਿਆ ਕਰ ਰਿਹਾ ਹੈ।ਉਨ੍ਹਾਂ ਸਵਾਲ ਚੁੱਕਿਆ ਕਿ ਕੀ ਅਸੀਂ ਆਪਣੇ ਸਾਂਝੇ ਦੁਸ਼ਮਣ ਦੀ ਪਛਾਣ ਕੇ ਵੱਖ ਨਹੀਂ ਕਰ ਸਕਦੇ? ਕੀ ਅਸੀਂ ਇਹ ਨਹੀਂ ਸਮਝ ਸਕਦੇ ਕਿ ਸਾਡੇ ਵਿਚਕਾਰ ਵੰਡ ਅਤੇ ਪਾੜਾ ਕੋਰੋਨਾਵਾਇਰਸ ਲਈ ਢੁਕਵਾਂ ਹੈ?
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡCheck out below Health Tools-
Calculate Your Body Mass Index ( BMI )