California School: ਵਿਦੇਸ਼ਾਂ 'ਚ ਹਿੰਦੀ ਭਾਸ਼ਾ ਦਾ ਰੁਤਬਾ, ਹੁਣ ਕੈਲਫੋਰਨੀਆ ਦੇ ਸਕੂਲਾਂ 'ਚ ਵਿਦਿਆਰਥੀਆਂ ਨੂੰ ਪੜ੍ਹਾਈ ਜਾਵੇਗੀ ਹਿੰਦੀ
California Schools To Teach Hindi: ਇਨਾਂ ਸਕੂਲਾਂ ਵਿਚ ਭਾਰਤੀ ਅਮਰੀਕੀ ਭਾਈਚਾਰੇ ਦੇ ਬੱਚੇ ਬਹੁਗਿਣਤੀ ਵਿਚ ਹਨ। ਬਿਆਨ ਵਿਚ ਕਿਹਾ ਗਿਆ ਹੈ ਕਿ ਮੀਟਿੰਗ ਵਿਚ ਬੋਰਡ ਦੇ ਮੈਂਬਰਾਂ ਜਿਨਾਂ ਵਿਚ ਵਿਵੇਕ ਪ੍ਰਸਾਦ, ਸ਼ਰੋਨ ਕੋਕੋ, ਲੈਰੀ ਸਵੀਨੀ
California Schools To Teach Hindi: ਕੈਲਫੋਰਨੀਆ ਦੇ ਫਰੀਮਾਂਟ ਸ਼ਹਿਰ ਦੇ 2 ਪਬਲਿਕ ਸਕੂਲਾਂ ਵਿਚ ਅਗਲੇ ਸੈਸ਼ਨ 2024-25 ਵਿੱਚ ਹਿੰਦੀ ਨੂੰ ਸਿਲੇਬਸ ਵਿਚ ਸ਼ਾਮਿਲ ਕੀਤਾ ਜਾਵੇਗਾ। ਫਰੀਮਾਂਟ ਯੁਨਾਈਟਿਡ ਸਕੂਲ ਡਿਸਟ੍ਰਿਕਟ ਬੋਰਡ ਦੀ ਹੋਈ ਮੀਟਿੰਗ ਵਿਚ 4-1 ਵੋਟਾਂ ਦੇ ਫਰਕ ਨਾਲ ਹਿੰਦੀ ਲਈ ਹਰੀ ਝੰਡੀ ਦਿੱਤੀ।
ਫਰੀਮਾਂਟ ਯੂਨਾਈਟਿਡ ਸਕੂਲ ਡਿਸਟ੍ਰਿਕਟ ਬੋਰਡ ਵੱਲੋਂ ਜਾਰੀ ਪ੍ਰੈਸ ਬਿਆਨ ਵਿਚ ਕਿਹਾ ਗਿਆ ਹੈ ਕਿ ਫਰੀਮਾਂਟ ਵਿਚ ਭਾਰੀ ਗਿਣਤੀ ਵਿਚ ਭਾਰਤੀ ਅਮਰੀਕੀ ਭਾਈਚਾਰੇ ਦੇ ਲੋਕ ਰਹਿੰਦੇ ਹਨ ਜਿਸ ਨੂੰ ਵੇਖਦੇ ਹੋਏ ਹੌਰਨਰ ਮਿਡਲ ਸਕੂਲ ਤੇ ਇਰਵਿੰਗਟਨ ਹਾਈ ਸਕੂਲ ਵਿਚ ਹਿੰਦੀ ਨੂੰ ਲਾਗੂ ਕੀਤਾ ਜਾਵੇਗਾ।
ਇਨਾਂ ਸਕੂਲਾਂ ਵਿਚ ਭਾਰਤੀ ਅਮਰੀਕੀ ਭਾਈਚਾਰੇ ਦੇ ਬੱਚੇ ਬਹੁਗਿਣਤੀ ਵਿਚ ਹਨ। ਬਿਆਨ ਵਿਚ ਕਿਹਾ ਗਿਆ ਹੈ ਕਿ ਮੀਟਿੰਗ ਵਿਚ ਬੋਰਡ ਦੇ ਮੈਂਬਰਾਂ ਜਿਨਾਂ ਵਿਚ ਵਿਵੇਕ ਪ੍ਰਸਾਦ, ਸ਼ਰੋਨ ਕੋਕੋ, ਲੈਰੀ ਸਵੀਨੀ ਤੇ ਪ੍ਰਧਾਨ ਯਾਜਿੰਗ ਝੰਗ ਸ਼ਾਮਿਲ ਹਨ, ਨੇ ਵਿਦਿਆਰਥੀਆਂ ਦੀ ਭਲਾਈ ਲਈ ਹਿੰਦੀ ਪੜਾਉਣ ਦੀ ਤਜਵੀਜ਼ ਦਾ ਜੋਰਦਾਰ ਸਮਰਥਨ ਕੀਤਾ।
ਪ੍ਰੈਸ ਬਿਆਨ ਅਨੁਸਾਰ ਬਹੁਤ ਸਾਰੇ ਪਰਿਵਾਰਾਂ ਨੇ ਸਕੂਲ ਡਿਸਟ੍ਰਿਕਟ ਨੂੰ ਆਪਸ਼ਨ ਵਿਸ਼ੇ ਵਜੋਂ ਹਿੰਦੀ ਪੜਾਉਣ ਸੀ ਜਿਸ ਨੂੰ ਪ੍ਰਵਾਨ ਕਰ ਲਿਆ ਗਿਆ ਹੈ।
ਵਿਵੇਕ ਪ੍ਰਸਾਦ ਨੇ ਹਿੰਦੀ ਸਬੰਧੀ ਪ੍ਰੋਗਰਾਮ ਦੇ ਸਮਰਥਨ ਵਿਚ ਬੋਲਦਿਆਂ ਕਿਹਾ ਕਿ ਹਿੰਦੀ ਭਾਰਤੀ ਅਮਰੀਕੀ ਭਾਈਚਾਰੇ ਲਈ ਵੱਡੀ ਅਹਿਮੀਅਤ ਰਖਦੀ ਹੈ ਇਸ ਲਈ ਮੇਰੇ ਲਈ ਹਿੰਦੀ ਲਾਗੂ ਕਰਨਾ ਮਾਣ ਵਾਲੀ ਗੱਲ ਹੋਵੇਗੀ। ਸ਼ਰੋਨ ਕੋਕੋ ਨੇ ਕਿਹਾ ਕਿ ਜੇਕਰ ਉਕਤ ਸਕੂਲਾਂ ਵਿਚ ਹਿੰਦੀ ਸਬੰਧੀ ਪ੍ਰੋਗਰਾਮ ਸਫਲ ਰਿਹਾ ਤਾਂ ਹੋਰ ਸਕੂਲਾਂ ਵਿਚ ਵੀ ਹਿੰਦੀ ਲਾਗੂ ਕਰਨ ਦੀਆਂ ਸੰਭਾਵਨਾਵਾਂ ਦਾ ਪਤਾ ਲਾਇਆ ਜਾਵੇਗਾ।
ਹਿੰਦੀ ਨੂੰ ਪਹਿਲਾਂ ਹੀ ਵਿਸ਼ਵ ਪੱਧਰ 'ਤੇ ਕਾਫੀ ਮਾਨਤਾ ਮਿਲ ਚੁੱਕੀ ਹੈ। ਵਰਤਮਾਨ ਵਿੱਚ ਹਿੰਦੀ ਨੂੰ ਬਹੁਤ ਸਾਰੇ ਦੇਸ਼ਾਂ ਦੇ ਸਕੂਲਾਂ ਵਿੱਚ ਪੜ੍ਹਾਇਆ ਜਾ ਰਿਹਾ ਹੈ। ਜਿਨ੍ਹਾਂ ਦੇਸ਼ਾਂ ਵਿਚ ਹਿੰਦੀ ਪੜ੍ਹਾਈ ਜਾ ਰਹੀ ਹੈ, ਉਨ੍ਹਾਂ ਵਿਚ ਮਾਰੀਸ਼ਸ, ਫਿਜੀ, ਜਾਪਾਨ, ਇਟਲੀ, ਨੇਪਾਲ, ਦੱਖਣੀ ਅਫਰੀਕਾ, ਫਿਨਲੈਂਡ ਹਨ।
ਇਸ ਤੋਂ ਇਲਾਵਾ ਹਾਲ ਹੀ ਵਿੱਚ ਬਰਤਾਨੀਆ ਨੇ ਵੀ ਇਸ ਅਕਾਦਮਿਕ ਸੈਸ਼ਨ ਤੋਂ 1500 ਸਕੂਲਾਂ ਵਿੱਚ ਹਿੰਦੀ ਭਾਸ਼ਾ ਪੜ੍ਹਾਉਣ ਦਾ ਫੈਸਲਾ ਕੀਤਾ ਹੈ। ਇਸ ਦੇ ਲਈ ਉਥੋਂ ਦੀ ਸਰਕਾਰ ਨੇ 2 ਕਰੋੜ ਰੁਪਏ ਦਾ ਬਜਟ ਵੀ ਅਲਾਟ ਕੀਤਾ ਹੈ।
ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ - https://whatsapp.com/channel/0029Va7Nrx00VycFFzHrt01l
Join Our Official Telegram Channel: https://t.me/abpsanjhaofficial