20 years of 9/11: ਅਮਰੀਕਾ 'ਚ ਹੋਏ ਹਮਲਿਆਂ ਦੀ 20ਵੀ ਬਰਸੀ ਅੱਜ, ਰਾਸ਼ਟਰਪਤੀ ਬਾਇਡਨ ਨੇ ਮਾਰੇ ਗਏ ਲੋਕਾਂ ਨੂੰ ਕੀਤਾ ਯਾਦ
ਰਾਸ਼ਟਰਪਤੀ ਜੋ ਬਾਇਡਨ ਨੇ ਕਿਹਾ ਕਿ 11 ਸਤੰਬਰ, 2001 ਦੇ 20 ਸਾਲ ਬਾਅਦ ਅਸੀਂ 2977 ਲੋਕਾਂ ਨੂੰ ਯਾਦ ਕਰਦੇ ਹਾਂ, ਜਿੰਨ੍ਹਾਂ ਨੂੰ ਅਸੀਂ ਗਵਾ ਦਿੱਤਾ।
20 years of 9/11: ਇਤਿਹਾਸ 'ਚ 11 ਸਤੰਬਰ ਦਾ ਦਿਨ ਇਕ ਦੁਖਦਾਈ ਘਟਨਾ ਨਾਲ ਦਰਜ ਹੈ। ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਅਮਰੀਕਾ 'ਚ ਇਸ ਦਿਨ ਹੋਏ ਘਤਕ ਅੱਤਵਾਦੀ ਹਮਲੇ ਨੇ ਇਕ ਅਜਿਹਾ ਜ਼ਖ਼ਮ ਦਿੱਤਾ ਕਿ ਜਿਸ ਦੀ ਚੀਸ ਰਹਿੰਦੀ ਦੁਨੀਆ ਤਕ ਕਾਇਮ ਰਹੇਗੀ। ਅੱਜ ਇਸ ਹਮਲੇ ਦੀ 20ਵੀਂ ਬਰਸੀ ਹੈ। ਇਸ ਮੌਕੇ 'ਤੇ ਰਾਸ਼ਟਰਪਤੀ ਜੋ ਬਾਇਡਨ ਨੇ ਟਵੀਟ ਕਰਕੇ ਅਮਰੀਕੀਆਂ ਨੂੰ ਇਕ ਸੰਦੇਸ਼ ਦਿੱਤਾ ਹੈ।
ਏਕਤਾ ਸਾਡੀ ਸਭ ਤੋਂ ਵੱਡੀ ਤਾਕਤ- ਬਾਇਡਨ
ਰਾਸ਼ਟਰਪਤੀ ਜੋ ਬਾਇਡਨ ਨੇ ਕਿਹਾ ਕਿ 11 ਸਤੰਬਰ, 2001 ਦੇ 20 ਸਾਲ ਬਾਅਦ ਅਸੀਂ 2977 ਲੋਕਾਂ ਨੂੰ ਯਾਦ ਕਰਦੇ ਹਾਂ, ਜਿੰਨ੍ਹਾਂ ਨੂੰ ਅਸੀਂ ਗਵਾ ਦਿੱਤਾ। ਅਸੀਂ ਇਨ੍ਹਾਂ ਲੋਕਾਂ ਦਾ ਸਨਮਾਨ ਕਰਦੇ ਹਾਂ। ਜਿਵੇਂ ਕਿ ਅਸੀਂ ਦੇਖਿਆ, ਏਕਤਾ ਸਾਡੀ ਸਭ ਤੋਂ ਵੱਡੀ ਤਾਕਤ ਹੈ। ਇਹੀ ਸਾਨੂੰ ਦੱਸਦਾ ਹੈ ਕਿ ਅਸੀਂ ਕੌਣ ਹਾਂ ਤੇ ਅਸੀਂ ਇਸ ਨੂੰ ਕਦੇ ਭੁੱਲ ਨਹੀਂ ਸਕਦੇ।
ਤਾਲਿਬਾਨ ਸੂਬੇ 'ਚ ਫਿਰ ਹੋ ਸਕਦੇ ਹਨ 9/11 ਜਿਹੇ ਅੱਤਵਾਦੀ ਹਮਲੇ- ਬਾਇਡਨ
ਜ਼ਿਕਰਯੋਗ ਹੈ ਕਿ ਬ੍ਰਿਟੇਨ ਨੇ ਤਾਲਿਬਾਨ ਤੋਂ ਉਹੋ ਜਿਹੇ ਹਮਲੇ ਦੇ ਖਤਰੇ ਦਾ ਖਦਸ਼ਾ ਜਤਾਇਆ ਹੈ। ਇਹ ਚੇਤਾਵਨੀ ਬ੍ਰਿਟਿਸ਼ ਖੁਫੀਆ ਏਜੰਸੀ MI-5 ਦੇ ਪ੍ਰਮੁੱਖ ਕੇਨ ਮੈਕੱਲਮ ਨੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਤਾਲਿਬਾਨ ਰਾਜ 'ਚ ਅੱਤਵਾਦ ਵਧ ਸਕਦਾ ਹੈ। 9/11 ਜਿਹੇ ਅੱਤਵਾਦੀ ਹਮਲੇ ਫਿਰ ਹੋ ਸਕਦੇ ਹਨ।
ਇਸ ਹਮਲੇ ਦੀ ਬਰਸੀ 'ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਮੈਂਬਰਾਂ ਨੇ ਬਿਆਨ ਜਾਰੀ ਕੀਤਾ ਤੇ ਅੱਤਵਾਦ ਨੂੰ ਹਰ ਤਰ੍ਹਾਂ ਨਾਲ ਰੋਕਣ ਤੇ ਮੁਕਾਬਲਾ ਕਰਨ ਦੀ ਵਚਨਬੱਧਤਾ ਦੁਹਰਾਈ। ਸੰਯੁਕਤ ਰਾਸ਼ਟਰ 'ਚ ਭਾਰਤ ਦੇ ਸਥਾਈ ਪ੍ਰਤੀਨਿਧੀ ਟੀਐਸ ਤ੍ਰਿਮੂਰਤੀ ਨਿਊਯਾਰਕ ਦੇ ਗ੍ਰਾਊਂਡ ਜ਼ੀਰੋ 'ਤੇ ਪਹੁੰਚ ਕੇ ਸਾਰੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਉਨਾਂ ਕਿਹਾ ਕਿ 9/11 ਸਮਾਰਕ ਸਾਨੂੰ ਅੱਤਵਾਦ ਨਾਲ ਲੜਨ ਤੇ ਸਮੂਹਿਕ ਸੰਕਲਪ ਦੀ ਯਾਦ ਦਿਵਾਉਂਦਾ ਹੈ।
20 years after September 11, 2001, we commemorate the 2,977 lives we lost and honor those who risked and gave their lives. As we saw in the days that followed, unity is our greatest strength. It’s what makes us who we are — and we can’t forget that. pic.twitter.com/WysK8m3LAb
— President Biden (@POTUS) September 10, 2021
ਅਮਰੀਕਾ ਦੇ ਇਤਿਹਾਸ ਦੇ ਸਭ ਤੋਂ ਵੱਡੇ ਅੱਤਵਾਦੀ ਹਮਲੇ ਦੇ ਤੌਰ 'ਤੇ ਦੇਖਿਆ ਜਾਂਦਾ ਹੈ 9/11
ਸਾਲ 2011 ਨੂੰ 11 ਸਤੰਬਰ ਦੇ ਦਿਨ ਅਲ ਕਾਇਦਾ ਦੇ ਅੱਤਵਾਦੀਆਂ ਨੇ ਯਾਤਰੀ ਜਹਾਜ਼ਾਂ ਨੂੰ ਮਿਸਾਇਲ ਦੀ ਤਰ੍ਹਾਂ ਇਸਤੇਮਾਲ ਕਰਦਿਆਂ ਅਮਰੀਕਾ ਦੇ ਮਸ਼ਹੂਰ ਵਰਲਡ ਟ੍ਰੇਡ ਟਾਵਰ ਨੂੰ ਨਿਸ਼ਾਨਾ ਬਣਾਇਆ। ਇਸ ਨੂੰ ਅਮਰੀਕਾ ਦੇ ਇਤਿਹਾਸ ਦੇ ਸਭ ਤੋਂ ਵੱਡੇ ਅੱਤਵਾਦੀ ਹਮਲੇ ਦੇ ਤੌਰ 'ਤੇ ਦੇਖਿਆ ਜਾਂਦਾ ਹੈ।