![ABP Premium](https://cdn.abplive.com/imagebank/Premium-ad-Icon.png)
Haj Pilgrims Death: ਹੱਜ ਯਾਤਰਾ ਕਰਨ ਸਾਊਦੀ ਅਰਬ ਗਏ 22 ਸ਼ਰਧਾਲੂਆਂ ਦੀ ਮੌਤ, ਸੜਕ ਕਿਨਾਰੇ ਪਈਆਂ ਲਾਸ਼ਾ, ਲੋਕਾਂ ਨੇ ਕਿਹਾ-ਕਿਆਮਤ ਆ ਗਈ...
Haj pilgrims Death: ਸਾਊਦੀ ਅਰਬ 'ਚ ਹੱਜ ਯਾਤਰਾ ਦੌਰਾਨ ਇਸ ਵਾਰ ਹੀਟ ਸਟ੍ਰੋਕ ਨੇ ਤਬਾਹੀ ਮਚਾਈ ਹੋਈ ਹੈ। ਸੜਕ ਅਤੇ ਡਿਵਾਈਡਰ 'ਤੇ ਪਈਆਂ ਲਾਸ਼ਾਂ ਦਾ ਵੀਡੀਓ ਵਾਇਰਲ ਹੋ ਰਿਹਾ ਹੈ।
![Haj Pilgrims Death: ਹੱਜ ਯਾਤਰਾ ਕਰਨ ਸਾਊਦੀ ਅਰਬ ਗਏ 22 ਸ਼ਰਧਾਲੂਆਂ ਦੀ ਮੌਤ, ਸੜਕ ਕਿਨਾਰੇ ਪਈਆਂ ਲਾਸ਼ਾ, ਲੋਕਾਂ ਨੇ ਕਿਹਾ-ਕਿਆਮਤ ਆ ਗਈ... 22-haj-pilgrims-death-due-to-heat-wave-in-saudi-arabia-dead-bodies-seen-on-the-roadside Haj Pilgrims Death: ਹੱਜ ਯਾਤਰਾ ਕਰਨ ਸਾਊਦੀ ਅਰਬ ਗਏ 22 ਸ਼ਰਧਾਲੂਆਂ ਦੀ ਮੌਤ, ਸੜਕ ਕਿਨਾਰੇ ਪਈਆਂ ਲਾਸ਼ਾ, ਲੋਕਾਂ ਨੇ ਕਿਹਾ-ਕਿਆਮਤ ਆ ਗਈ...](https://feeds.abplive.com/onecms/images/uploaded-images/2024/06/12/ddc8bb662fce387e413d4e16acb9aaa91718181678997628_original.jpg?impolicy=abp_cdn&imwidth=1200&height=675)
Haj pilgrims Death: ਸਾਊਦੀ ਅਰਬ 'ਚ ਹੱਜ ਯਾਤਰਾ ਦੌਰਾਨ ਇਸ ਵਾਰ ਗਰਮੀ ਨੇ ਤਬਾਹੀ ਮਚਾਈ ਹੋਈ ਹੈ, ਜਿਸ ਕਰਕੇ ਘੱਟੋ-ਘੱਟ 22 ਹੱਜ ਯਾਤਰੀਆਂ ਦੀ ਮੌਤ ਹੋ ਗਈ ਹੈ। ਮੌਤਾਂ ਦੀ ਲਗਾਤਾਰ ਵੱਧ ਰਹੀ ਗਿਣਤੀ ਤੋਂ ਬਾਅਦ ਸਾਊਦੀ ਸਰਕਾਰ ਦੇ ਪ੍ਰਬੰਧਾਂ ਦਾ ਪਰਦਾਫਾਸ਼ ਹੋ ਗਿਆ ਹੈ ਅਤੇ ਦੁਨੀਆ ਭਰ ਦੇ ਲੋਕ ਸਾਊਦੀ ਸਰਕਾਰ 'ਤੇ ਗੰਭੀਰ ਦੋਸ਼ ਲਗਾ ਰਹੇ ਹਨ। ਕੁਝ ਅਜਿਹੀਆਂ ਹੀ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜਿਸ 'ਚ ਤੇਜ਼ ਧੁੱਪ 'ਚ ਸੜਕ ਕਿਨਾਰੇ ਪਈਆਂ ਲਾਸ਼ਾਂ ਦੇਖੀਆਂ ਜਾ ਸਕਦੀਆਂ ਹਨ। ਸਾਊਦੀ ਅਰਬ ਦੇ ਸਿਹਤ ਮੰਤਰਾਲੇ ਨੇ ਹੱਜ ਯਾਤਰਾ ਦੌਰਾਨ ਹੀਟ ਸਟ੍ਰੋਕ ਦੇ 2700 ਤੋਂ ਵੱਧ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ।
#BREAKING ⚠️ GRAPHIC IMAGES. Several dead bodies of #Hajj pilgrims can be seen in this video now viral on social. Will the #Saudi regime be held accountable? They promote this Islamist tourism & make billions from it. But as of yet, I haven't seen much media coverage of this! pic.twitter.com/wfOO9OFGKv
— Taha Siddiqui (@TahaSSiddiqui) June 17, 2024
ਜੌਰਡਨ ਦੀ ਨਿਊਜ਼ ਏਜੰਸੀ ਨੇ ਐਤਵਾਰ ਨੂੰ ਦੱਸਿਆ ਕਿ ਹੱਜ ਯਾਤਰਾ 'ਤੇ ਗਏ ਸਾਊਦੀ ਅਰਬ ਦੇ 14 ਲੋਕਾਂ ਦੀ ਹੀਟ ਸਟ੍ਰੋਕ ਕਾਰਨ ਮੌਤ ਹੋ ਗਈ ਹੈ। ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿਚ ਸੜਕ ਕਿਨਾਰੇ ਅਤੇ ਡਿਵਾਈਡਰ ਵਿਚ ਲਾਸ਼ਾਂ ਪਈਆਂ ਦਿਖਾਈ ਦੇ ਰਹੀਆਂ ਹਨ। ਫਿਲਹਾਲ ਇਨ੍ਹਾਂ ਵੀਡੀਓਜ਼ ਦੀ ਅਧਿਕਾਰਤ ਤੌਰ 'ਤੇ ਪੁਸ਼ਟੀ ਨਹੀਂ ਹੋਈ ਹੈ। ਮਿਸਰ ਦੇ 61 ਸਾਲਾ ਤੀਰਥ ਯਾਤਰੀ ਅਜਾ ਹਾਮਿਦ ਬ੍ਰਾਹਿਮ ਨੇ ਏਐਫਪੀ ਨੂੰ ਦੱਸਿਆ ਕਿ ਉਸਨੇ ਸੜਕ ਦੇ ਕਿਨਾਰੇ ਲਾਸ਼ਾਂ ਪਈਆਂ ਵੇਖੀਆਂ, ਕਿਹਾ ਕਿ ਅਜਿਹਾ ਲੱਗਦਾ ਹੈ ਜਿਵੇਂ ਸਾਊਦੀ ਵਿੱਚ ਕਿਆਮਤ ਆ ਗਈ ਹੈ।
ਇਹ ਵੀ ਪੜ੍ਹੋ: New Pandemic: ਕੋਰੋਨਾ ਤੋਂ ਵੀ ਖਤਰਨਾਕ ਬਿਮਾਰੀ ਦਾ ਖਤਰਾ? ਧਰਤੀ 'ਤੇ ਹੋਣਗੀਆਂ ਲਾਸ਼ਾਂ ਹੀ ਲਾਸ਼ਾਂ
ਸਾਊਦੀ ਅਰਬ 'ਚ ਵੱਡੀ ਗਿਣਤੀ 'ਚ ਹੋਈਆਂ ਮੌਤਾਂ ਅਤੇ ਉਸ ਤੋਂ ਬਾਅਦ ਲਾਸ਼ਾਂ ਨੂੰ ਸੰਭਾਲਣ ਦੇ ਮਾੜੇ ਪ੍ਰਬੰਧਾਂ ਨੂੰ ਲੈ ਕੇ ਲੋਕ ਸੋਸ਼ਲ ਮੀਡੀਆ 'ਤੇ ਸਾਊਦੀ ਅਰਬ ਦੀ ਆਲੋਚਨਾ ਕਰ ਰਹੇ ਹਨ। ਤਾਦਾ ਸਿੱਦਕੀ ਨਾਮ ਦੇ ਐਕਸ ਹੈਂਡਲ 'ਤੇ ਸੜਕ ਕਿਨਾਰੇ ਪਈਆਂ ਲਾਸ਼ਾਂ ਦਾ ਵੀਡੀਓ ਸ਼ੇਅਰ ਕੀਤਾ ਗਿਆ ਹੈ, ਨਾਲ ਹੀ ਸਵਾਲ ਕੀਤਾ ਗਿਆ ਹੈ ਕੀ ਇਸ ਦੇ ਲਈ ਸਾਊਦੀ ਸਾਸ਼ਨ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇਗਾ? ਜਦੋਂ ਕਿ ਸਾਊਦੀ ਇਸਲਾਮਿਕ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਦਾ ਹੈ ਅਤੇ ਅਰਬਾਂ ਦੀ ਕਮਾਈ ਕਰਦਾ ਹੈ।
ਇਹ ਵੀ ਪੜ੍ਹੋ: Lawrence Bishnoi: ਲਾਰੈਂਸ ਬਿਸ਼ਨੋਈ ਦਾ ਆਕਾ ਕੌਣ? ਅਕਾਲੀ ਦਲ ਦਾ ਭਗਵੰਤ ਮਾਨ ਸਰਕਾਰ ਵੱਲ ਇਸ਼ਾਰਾ ਤਾਂ 'ਆਪ' ਨੇ ਘੇਰ ਲਈ ਬੀਜੇਪੀ
One pilgrim from the state died in Aziziya, Mecca. His relatives protested at Haj House in Nampally, stating that basic arrangements at some hotels were inadequate. They mentioned that the ongoing heat wave in Saudi Arabia is causing suffering for elderly pilgrims and accused the… pic.twitter.com/6oRcGXh2lX
— Naseer Giyas (@NaseerGiyas) June 14, 2024
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)