ਪੜਚੋਲ ਕਰੋ
Advertisement
Multi Blast in Kabul: ਲੜੀਵਾਰ ਧਮਾਕਿਆਂ ਕਾਰਨ ਕੰਬਿਆ ਕਾਬੁਲ, ਕਈਆਂ ਦੇ ਮਰੇ ਜਾਣ ਦਾ ਖਦਸ਼ਾ
ਧਮਾਕੇ ਸ਼ਹਿਰ ਅਤੇ ਉੱਤਰੀ ਖੇਤਰ ਦੇ ਮੱਧ ਵਿਚ ਸੰਘਣੀ ਆਬਾਦੀ ਵਾਲੇ ਗ੍ਰੀਨ ਜ਼ੋਨ ਵਿਚ ਹੋਏ। ਰਿਪੋਰਟਾਂ ਮੁਤਾਬਕ ਫਿਲਹਾਲ ਹਮਲੇ ਵਿੱਚ ਜਾਨੀ ਨੁਕਸਾਨ ਦੀ ਸਹੀ ਗਿਣਤੀ ਬਾਰੇ ਪਤਾ ਨਹੀਂ ਹੈ।
ਕਾਬੁਲ: ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ (Kabul)'ਚ ਸ਼ਨੀਵਾਰ ਨੂੰ ਧਮਾਕਿਆਂ ਨਾਲ ਹਿਲ ਗਿਆ। ਏਐਫਪੀ ਵਲੋਂ ਇਸ ਮਾਮਲੇ ਬਾਰੇ ਜਾਣਕਾਰੀ ਦਿੱਤੀ ਗਈ ਹੈ। ਧਮਾਕੇ ਸ਼ਹਿਰ ਅਤੇ ਉੱਤਰੀ ਖੇਤਰ ਦੇ ਮੱਧ ਵਿਚ ਸੰਘਣੀ ਆਬਾਦੀ ਵਾਲੇ ਗ੍ਰੀਨ ਜ਼ੋਨ ਵਿਚ ਹੋਏ। ਇਨ੍ਹਾਂ ਧਮਾਕਿਆਂ ਵਿਚ ਕਈ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਲਗਾਤਾਰ ਹੋਏ ਧਮਾਕਿਆਂ ਦੀ ਆਵਾਜ਼ ਤੋਂ ਲਗਦਾ ਹੈ ਕਿ ਇੱਕ ਤੋਂ ਬਾਅਦ ਇੱਕ ਰਾਕੇਟ ਫਾਇਰ ਕੀਤੇ ਗਏ ਹਨ।
ਫਿਲਹਾਲ ਅਧਿਕਾਰੀਆਂ ਨੇ ਇਸ ਬਾਰੇ ਕੋਈ ਜਵਾਬ ਨਹੀਂ ਦਿੱਤਾ। ਹਾਲਾਂਕਿ, ਗ੍ਰਹਿ ਮੰਤਰਾਲੇ ਦਾ ਕਹਿਣਾ ਹੈ ਕਿ ਸ਼ਨੀਵਾਰ ਸਵੇਰੇ ਦੋ ਛੋਟੇ 'ਸਟਿੱਕੀ ਬੰਬ' ਫਟੇ। ਉਨ੍ਹਾਂ ਚੋਂ ਇਕ ਨੇ ਪੁਲਿਸ ਦੀ ਕਾਰ ਨੂੰ ਨਿਸ਼ਾਨਾ ਬਣਾਇਆ, ਜਿਸ 'ਚ ਇੱਕ ਪੁਲਿਸ ਮੁਲਾਜ਼ਮ ਮਾਰਿਆ ਗਿਆ।
ਇਸ ਘਟਨਾ ਬਾਰੇ ਦੇਸ਼ ਦੇ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਅੱਜ ਸਵੇਰੇ ਕਾਬੁਲ ਦੇ ਵੱਖ-ਵੱਖ ਹਿੱਸਿਆਂ ਵਿਚ 14 ਰਾਕੇਟ ਡਿੱਗਣ ਨਾਲ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ 11 ਜ਼ਖਮੀ ਹੋ ਗਏ। ਇਹ ਜਾਣਕਾਰੀ ਟੋਲੋ ਨਿਊਜ਼ ਨੇ ਦਿੱਤੀ ਹੈ। Breaking : ਅਮਰੀਕਾ ਦੇ ਵਿਸਕੌਨਸਿਨ ਮਾਲ 'ਚ ਫਾਇਰਿੰਗ, ਵਾਰਦਾਤ ਨੂੰ ਅੰਜਾਮ ਦੇਣ ਬਾਅਦ ਮੁਲਜ਼ਮ ਫਰਾਰ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904Three people were killed and 11 more were wounded as 14 rockets landed in various parts of Kabul today morning, the Interior Ministry said: TOLONews https://t.co/00U3hIA3As
— ANI (@ANI) November 21, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਚੰਡੀਗੜ੍ਹ
Advertisement