Atlantic Ocean : ਅਟਲਾਂਟਿਕ ਮਹਾਸਾਗਰ 'ਚ ਕਿਸ਼ਤੀ ਪਲਟਣ ਨਾਲ 60 ਲੋਕ ਡੁੱਬੇ, 7 ਦੀ ਮੌਤ ਜਦਕਿ 38 ਲੋਕਾਂ ਨੂੰ ਬਚਾਇਆ
boat capsize ਅਟਲਾਂਟਿਕ ਮਹਾਸਾਗਰ ਵਿੱਚ ਕੇਪ ਵਰਡੇ ਟਾਪੂ ਨੇੜੇ ਪ੍ਰਵਾਸੀਆਂ ਨਾਲ ਭਰੀ ਇੱਕ ਕਿਸ਼ਤੀ ਪਲਟ ਗਈ ਹੈ। ਇਸ ਹਾਦਸੇ 'ਚ 60 ਲੋਕਾਂ ਦੇ ਡੁੱਬਣ ਦਾ ਅੰਦਾਜ਼ਾ ...
ਅਟਲਾਂਟਿਕ ਮਹਾਸਾਗਰ ਵਿੱਚ ਕੇਪ ਵਰਡੇ ਟਾਪੂ ਨੇੜੇ ਪ੍ਰਵਾਸੀਆਂ ਨਾਲ ਭਰੀ ਇੱਕ ਕਿਸ਼ਤੀ ਪਲਟ ਗਈ ਹੈ। ਇਸ ਹਾਦਸੇ 'ਚ 60 ਲੋਕਾਂ ਦੇ ਡੁੱਬਣ ਦਾ ਅੰਦਾਜ਼ਾ ਲਗਾਇਆ ਜਾਂਦਾ ਹੈ। ਇਸ ਦੇ ਨਾਲ ਹੀ 38 ਲੋਕਾਂ ਨੂੰ ਬਚਾਇਆ ਗਿਆ, ਜਦਕਿ ਸਥਾਨਕ ਮੁਰਦਾਘਰ 'ਚ ਹੁਣ ਤੱਕ 7 ਲਾਸ਼ਾਂ ਪਹੁੰਚ ਚੁੱਕੀਆਂ ਹਨ।
ਦੱਸ ਦਈਏ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਆਫ ਮਾਈਗ੍ਰੇਸ਼ਨ (IOM) ਨੇ ਬੀਤੇ ਬੁੱਧਵਾਰ ਨੂੰ ਕਿਹਾ ਕਿ ਕਿਸ਼ਤੀ ਪਿਛਲੇ ਮਹੀਨੇ ਸੇਨੇਗਲ ਤੋਂ ਰਵਾਨਾ ਹੋਈ ਸੀ। ਜਹਾਜ਼ ਵਿੱਚ 100 ਤੋਂ ਵੱਧ ਸ਼ਰਨਾਰਥੀ ਸਵਾਰ ਸਨ।
ਇਸਤੋਂ ਇਲਾਵਾ ਕਿਸ਼ਤੀ ਕਦੋਂ ਅਤੇ ਕਿਵੇਂ ਪਲਟ ਗਈ, ਇਸ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ। ਇਸਨੂੰ ਆਖਰੀ ਵਾਰ ਸੋਮਵਾਰ ਨੂੰ ਸਪੈਨਿਸ਼ ਮੱਛੀ ਫੜਨ ਵਾਲੀ ਕਿਸ਼ਤੀ ਦੇ ਸਵਾਰਾਂ ਵਲੋਂ ਦੇਖਿਆ ਗਿਆ ਸੀ। ਉਹਨਾਂ ਨੇ ਇਸ ਬਾਰੇ ਕੇਪ ਵਰਡੀਅਨ ਅਧਿਕਾਰੀਆਂ ਨੂੰ ਸੂਚਿਤ ਵੀ ਕੀਤਾ ਸੀ।
ਜਾਣਕਾਰੀ ਅਨੁਸਾਰ ਕੇਪ ਵਰਡੇ ਪੱਛਮੀ ਅਫ਼ਰੀਕੀ ਤੱਟ 'ਤੇ ਸਥਿਤ ਇੱਕ ਟਾਪੂ ਦੇਸ਼ ਹੈ। ਜਿੱਥੇ ਸਪੈਨਿਸ਼ ਕੈਨਰੀ ਟਾਪੂਆਂ ਨੂੰ ਜਾਣ ਵਾਲੀਆਂ ਕਿਸ਼ਤੀਆਂ ਇੱਥੋਂ ਦੀ ਲੰਘਦੀਆਂ ਹਨ। ਕੈਨਰੀ ਟਾਪੂਆਂ ਨੂੰ ਯੂਰਪੀਅਨ ਯੂਨੀਅਨ ਦਾ ਗੇਟਵੇ ਕਿਹਾ ਜਾਂਦਾ ਹੈ।
ਹਜ਼ਾਰਾਂ ਅਫਰੀਕੀ ਪ੍ਰਵਾਸੀ ਗਰੀਬੀ ਅਤੇ ਯੁੱਧ ਤੋਂ ਬਚਣ ਲਈ ਗੈਰ-ਕਾਨੂੰਨੀ ਤੌਰ 'ਤੇ ਯੂਰਪੀਅਨ ਯੂਨੀਅਨ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ ਹਨ। ਉਹ ਜ਼ਿਆਦਾਤਰ ਛੋਟੀਆਂ ਕਿਸ਼ਤੀਆਂ ਵਿਚ ਸਫ਼ਰ ਕਰਦੇ ਹਨ ਅਤੇ ਆਪਣੀ ਜਾਨ ਨੂੰ ਖ਼ਤਰੇ ਵਿਚ ਪਾਉਂਦੇ ਹਨ।
ਜਿਕਰਯੋਗ ਹੈ ਕਿ 2022 ਵਿੱਚ ਕੈਨਰੀ ਟਾਪੂ ਤੱਕ ਪਹੁੰਚਣ ਦੀ ਕੋਸ਼ਿਸ਼ ਵਿੱਚ 559 ਲੋਕਾਂ ਦੀ ਜਾਨ ਚਲੀ ਗਈ ਸੀ। ਇਸ ਸਾਲ ਦੇ ਪਹਿਲੇ ਛੇ ਮਹੀਨਿਆਂ ਵਿੱਚ ਕੈਨਰੀ ਟਾਪੂ ਤੱਕ ਪਹੁੰਚਣ ਦੀ ਕੋਸ਼ਿਸ਼ ਵਿੱਚ 126 ਲੋਕ ਮਾਰੇ ਗਏ ਜਾਂ ਲਾਪਤਾ ਹੋ ਗਏ ਸਨ। ਇਸ ਦੌਰਾਨ ਕਿਸ਼ਤੀਆਂ ਤੋੜਨ ਦੇ 15 ਮਾਮਲੇ ਸਾਹਮਣੇ ਆਏ ਹਨ। ਇਸ ਸਾਲ ਜਨਵਰੀ ਵਿੱਚ, ਬਚਾਅ ਟੀਮਾਂ ਨੇ ਕੇਪ ਵਰਡੇ ਵਿੱਚ 90 ਲੋਕਾਂ ਦੀ ਜਾਨ ਬਚਾਈ ਸੀ।
ਇਸਤੋਂ ਇਲਾਵਾ ਯੁੱਧ ਜਾਂ ਫਿਰ ਬਦਲੇ ਦੀ ਭਾਵਨਾ ਨਾਲ ਹਰ ਸਾਲ ਕਿੰਨੇ ਲੋਕਾਂ ਦੀ ਜਾਨ ਜਾਂਦੀ ਹੈ, ਇਸਦਾ ਕੋਈ ਅੰਦਾਜ਼ਾ ਨਹੀਂ ਹੈ । ਆਏ ਦਿਨ ਅਸੀਂ ਖ਼ਬਰਾਂ ਵਿੱਚ ਪੜਦੇ ਹਾਂ ਕਿ ਸੈਂਕੜਿਆਂ ਦੀ ਗਿਣਤੀ ਵਿੱਚ ਲੋਕ ਮਾਰੇ ਜਾਂਦੇ ਹਨ ।ਦੁਨੀਆਂ ਭਰ ਵਿੱਚ ਇਨਸਾਨ ਦੀ ਜਾਨ ਦੀ ਕੋਈ ਕੀਮਤ ਨਹੀਂ ਹੈ ।