Covid-19 ਦਾ ਉਡਾਇਆ ਮਖੌਲ, ਸੋਸ਼ਲ ਮੀਡੀਆ 'ਤੇ ਫੈਲਾਈ ਝੂਠੀ ਖਬਰ, ਹੁਣ ਉਸੇ ਬੰਦੇ ਦੀ ਕੋਰੋਨਾ ਨਾਲ ਮੌਤ
ਪੁਲਿਸ ਨੇ ਪ੍ਰੈੱਸ ਰਿਲਿਜ਼ ਵਿਚ ਦੱਸਿਆ, ''ਅਸੀਂ ਨਹੀਂ ਜਾਣਦੇ ਕਿੰਨੇ ਲੋਕਾਂ ਤੇ ਕਿਹੜੇ ਲੋਕਾਂ ਨੇ ਸਭਾ ਵਿੱਚ ਸ਼ਿਰਕਤ ਕੀਤੀ ਸੀ ਪਰ ਸ਼ਾਮਲ ਹੋਣ ਵਾਲਿਆਂ ਨੂੰ ਕਿਹਾ ਜਾਂਦਾ ਹੈ ਕਿ ਜਿੱਥੇ ਤੱਕ ਸੰਭਵ ਹੋਵੇ ਕੋਰੋਨਾ ਦਾ ਟੈਸਟ ਕਰਵਾ ਲਓ।''
ਓਸਲੋ: ਕੋਵਿਡ-19 ਨੂੰ ਫਰਜ਼ੀ ਦੱਸਣ ਵਾਲੇ ਤੇ ਸਾਜਿਸ਼ ਮੰਨਣ ਵਾਲੇ ਵਿਅਕਤੀ ਦੀ ਦੋ ਸਭਾਵਾਂ ਕਰਨ ਦੇ ਕੁਝ ਦਿਨਾਂ ਬਾਅਦ ਨਾਰਵੇ 'ਚ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ। 60 ਸਾਲਾਂ ਹੈਨਸ ਕ੍ਰਿਸਟੀਅਨ ਗਾਰਡੇਰ 6 ਅਪ੍ਰੈਲ ਨੂੰ ਉੱਤਰੀ ਓਸਲੋ ਦੇ ਮਿਊਨਸਪੈਲਿਟੀ ਇਲਾਕੇ ਗ੍ਰਾਨ 'ਚ ਮੌਤ ਦੇ ਬਾਅਦ ਕੋਰੋਨਾ ਪੌਜ਼ੇਟਿਵ ਪਾਏ ਗਏ। ਆਪਣੀ ਮੌਤ ਦੇ ਠੀਕ ਕੁਝ ਦਿਨਾਂ ਪਹਿਲਾਂ ਉਨ੍ਹਾਂ ਨੇ ਦੋ ਗੈਰ-ਕਾਨੂੰਨੀ ਸਭਾਵਾਂ ਆਪਣੇ ਮਕਾਨ ਉੱਤੇ 26 ਤੇ 27 ਮਾਰਚ ਨੂੰ ਕੀਤੀਆਂ ਸਨ। ਉਦੋਂ ਤੋਂ ਹੁਣ ਤੱਕ ਸਭਾ 'ਚ ਸ਼ਾਮਲ ਹੋਣ ਵਾਲੇ ਕਈ ਲੋਕ ਪੌਜ਼ੇਟਿਵ ਪਾਏ ਗਏ ਤੇ ਵਾਇਰਸ ਨੂੰ ਆਪਣੀ ਜਾਣ-ਪਛਾਣ ਵਾਲਿਆਂ ਨੂੰ ਟਰਾਂਸਫਰ ਕਰ ਦਿੱਤਾ ਹੈ।
ਕੋਵਿਡ-19 ਨੂੰ ਫਰਜ਼ੀ ਦੱਸਣ ਵਾਲੇ ਵਿਅਕਤੀ ਦੀ ਕੋਰੋਨਾ ਨਾਲ ਮੌਤ
ਸਥਾਨਕ ਮੀਡੀਆ ਨੇ ਰਿਪੋਰਟ ਦਿੱਤੀ ਕਿ ਸਮਾਗਮ 'ਚ ਸ਼ਾਮਲ ਹੋਣ ਦੇ ਬਾਅਦ 12 ਲੋਕ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਏ ਗਏ ਤੇ ਉਨ੍ਹਾਂ ਨੇ ਦੂਜਿਆਂ ਤੱਕ ਵਾਇਰਸ ਨੂੰ ਫੈਲਾਉਣਾ ਜਾਰੀ ਰੱਖਿਆ। ਪੁਲਿਸ ਨੇ ਪ੍ਰੈੱਸ ਰਿਲਿਜ਼ ਵਿਚ ਦੱਸਿਆ, ''ਅਸੀਂ ਨਹੀਂ ਜਾਣਦੇ ਕਿੰਨੇ ਲੋਕਾਂ ਤੇ ਕਿਹੜੇ ਲੋਕਾਂ ਨੇ ਸਭਾ ਵਿੱਚ ਸ਼ਿਰਕਤ ਕੀਤੀ ਸੀ ਪਰ ਸ਼ਾਮਲ ਹੋਣ ਵਾਲਿਆਂ ਨੂੰ ਕਿਹਾ ਜਾਂਦਾ ਹੈ ਕਿ ਜਿੱਥੇ ਤੱਕ ਸੰਭਵ ਹੋਵੇ ਕੋਰੋਨਾ ਦਾ ਟੈਸਟ ਕਰਵਾ ਲਓ।''
ਅਧਿਕਾਰੀਆਂ ਦਾ ਮੰਨਣਾ ਹੈ ਕਿ ਗਾਰਡੇਰ ਕਈ ਹਫ਼ਤਿਆਂ ਤੱਕ ਬਿਮਾਰ ਰਹਿ ਹੋਣਗੇ ਪਰ ਉਨ੍ਹਾਂ ਨੇ ਕਿਸੇ ਨੂੰ ਦੱਸਿਆ ਨਹੀਂ। ਗ੍ਰਾਨ ਮਿਊਨਸਪੈਲਿਟੀ ਨੇ ਆਪਣੀ ਵੈੱਬਸਾਈਟ 'ਤੇ ਇੱਕ 60 ਸਾਲਾਂ ਵਿਅਕਤੀ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਵੈੱਬਸਾਈਟ ਉੱਤੇ ਜਾਣਕਾਰੀ ਦਿੱਤੀ ਗਈ, ''ਗ੍ਰਾਨ ਵਾਸੀ ਇੱਕ 60 ਸਾਲਾਂ ਵਿਅਕਤੀ ਦੀ ਮੌਤ ਕੋਰੋਨਾ ਵਾਇਰਸ ਨਾਲ ਬਿਮਾਰ ਹੋਣ ਦੇ ਬਾਅਦ ਹੋ ਗਈ।''
ਉਸ ਦੀ ਬੁਲਾਈ ਸਭਾ 'ਚ ਸ਼ਾਮਲ ਹੋਣ ਵਾਲੇ 12 ਕੋਰੋਨਾ ਪੌਜ਼ੇਟਿਵ
ਵਿਅਕਤੀ ਦੀ ਕੋਰੋਨਾ ਵਾਇਰਸ ਜਾਂਚ ਉਸ ਦੇ ਮਰਨ ਤੋਂ ਪਹਿਲਾਂ ਨਹੀਂ ਕੀਤੀ ਗਈ ਸੀ ਪਰ ਪੋਸਟਮਾਰਟਮ ਰਿਪੋਰਟ 'ਚ ਪੁਸ਼ਟੀ ਕੀਤੀ ਜਾਂਦੀ ਹੈ ਕਿ ਵਾਇਰਸ ਨਾਲ ਉਹ ਸੰਕਰਮਿਤ ਹੋਇਆ ਸੀ। ਗ੍ਰਾਨ ਮਿਊਨਸਪੈਲਿਟੀ ਨੇ ਖਬਰ ਦਿੱਤੀ ਹੈ ਕਿ ਮਾਰਚ 'ਚ ਸ਼ੁੱਕਰਵਾਰ ਤੇ ਸ਼ਨਿੱਚਰਵਾਰ ਨੂੰ ਦੋ ਸਮਾਗਮ ਵਿਅਕਤੀ ਦੇ ਘਰ ਉੱਤੇ ਕੀਤੇ ਗਏ ਸਨ। ਸੰਕਰਮਨ ਉੱਤੇ ਕਾਬੂ ਪਾਉਣ ਦੀ ਕਵਾਇਦ ਤਹਿਤ ਇਲਾਕੇ 'ਚ 16 ਮਾਰਚ ਤੋਂ ਭੀੜਭਾੜ ਨੂੰ ਬੈਨ ਕਰ ਦਿੱਤਾ ਗਿਆ ਹੈ।
ਗਾਰਡੇਰ ਟੈਲੀਵਿਜ਼ਨ ਉੱਤੇ ਅਤੇ ਆਨਲਾਈਨ ਰਸਾਲੇ ਦਾ ਸੰਪਾਦਨ ਕਰਦੇ ਹੋਏ ਕੋਰੋਨਾ ਨੂੰ ਸਾਜਿਸ਼ ਮੰਨਣ ਲਈ ਮਸ਼ਹੂਰ ਸਨ। ਉਨ੍ਹਾਂ ਨੇ ਵਾਰ-ਵਾਰ ਦਾਅਵਾ ਕੀਤਾ ਕਿ ਕੋਰੋਨਾ ਵਾਇਰਸ ਜੁਖ਼ਾਮ ਨਾਲ ਤੁਲਨਾ ਕੀਤੇ ਜਾਣ ਦੇ ਯੋਗ ਹੈ ਅਤੇ ਆਪਣੇ ਫੇਸਬੁੱਕ ਪੇਜ ਉੱਤੇ ਕਈਂ ਪੋਸਟ ਲਿਖੇ ਜਿਸ ਨੂੰ ਸੋਸ਼ਲ ਮੀਡੀਆ ਵੈੱਬਸਾਇਟ ਨੇ 'ਝੂਠੀ ਸੂਚਨਾ' ਦੇ ਤੌਰ ਉੱਤੇ ਮਾਰਕ ਕੀਤਾ ਹੈ।
ਇਹ ਵੀ ਪੜ੍ਹੋ: ਕੋਰੋਨਾ ਨਾਲ ਜੰਗ ਲਈ ਫੌਜ ਦਾ ਸਹਾਰਾ, ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਵੱਡਾ ਫੈਸਲਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904