ਬਗਦਾਦੀ ਦੀ ਮੌਤ ਪਿੱਛੋਂ ISIS ਨੇ ਚੁਣਿਆ ਨਵਾਂ ਮੁਖੀ
ਸਮੁੱਚੇ ਵਿਸ਼ਵ ’ਚ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦੇਣ ਵਾਲੀ ਅੱਤਵਾਦੀ ਜੱਥੇਬੰਦੀ ‘ਇਸਲਾਮਿਕ ਸਟੇਟ’ (ISIS) ਦੇ ਸਰਗਨਾ ਅਬੂ ਬਕਰ ਅਲ–ਬਗ਼ਦਾਦੀ ਦੇ ਮਾਰੇ ਜਾਣ ਤੋਂ ਬਾਅਦ ਹੁਣ ISIS ਦਾ ਨਵਾਂ ਮੁਖੀ ਵੀ ਬਣਾ ਦਿੱਤਾ ਗਿਆ ਹੈ। ਸੱਦਾਮ ਹੁਸੈਨ ਦੀ ਫ਼ੌਜ ’ਚ ਅਧਿਕਾਰੀ ਰਹੇ ਅਬਦੁੱਲ੍ਹਾ ਕਰਦਸ਼ ਨੂੰ ਹੁਣ ਨਵਾਂ ISIS ਮੁਖੀ ਥਾਪਿਆ ਗਿਆ ਹੈ।
ਚੰਡੀਗੜ੍ਹ: ਸਮੁੱਚੇ ਵਿਸ਼ਵ ’ਚ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦੇਣ ਵਾਲੀ ਅੱਤਵਾਦੀ ਜੱਥੇਬੰਦੀ ‘ਇਸਲਾਮਿਕ ਸਟੇਟ’ (ISIS) ਦੇ ਸਰਗਨਾ ਅਬੂ ਬਕਰ ਅਲ–ਬਗ਼ਦਾਦੀ ਦੇ ਮਾਰੇ ਜਾਣ ਤੋਂ ਬਾਅਦ ਹੁਣ ISIS ਦਾ ਨਵਾਂ ਮੁਖੀ ਵੀ ਬਣਾ ਦਿੱਤਾ ਗਿਆ ਹੈ। ਸੱਦਾਮ ਹੁਸੈਨ ਦੀ ਫ਼ੌਜ ’ਚ ਅਧਿਕਾਰੀ ਰਹੇ ਅਬਦੁੱਲ੍ਹਾ ਕਰਦਸ਼ ਨੂੰ ਹੁਣ ਨਵਾਂ ISIS ਮੁਖੀ ਥਾਪਿਆ ਗਿਆ ਹੈ।
ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ ਅਬੂ ਬਕਰ ਦੇ ਵਾਰਸ ਉੱਤੇ ਹੁਣ ਉਨ੍ਹਾਂ ਦੀਆਂ ਫ਼ੌਜਾਂ ਨੇ ਪੂਰੀ ਚੌਕਸ ਨਜ਼ਰ ਰੱਖੀ ਹੋਈ ਹੈ। ਸੱਦਾਮ ਹੁਸੈਨ ਦਾ ਸੱਜਾ ਹੱਥ ਰਹੇ ਹਾਜੀ ਅਬਦੁੱਲ੍ਹਾ, ਅਲ–ਅਫ਼ਾਰੀ ਜਾਂ ਪ੍ਰੋਫ਼ੈਸਰ ਦੇ ਨਾਂਅ ਨਾਲ ਮਸ਼ਹੂਰ ਕਰਦਸ਼ ਨੂੰ ਬਗ਼ਦਾਦੀ ਨੇ ISIS ਦੇ ਕਥਿਤ ਮੁਸਲਿਮ ਮਾਮਲਿਆਂ ਦਾ ਵਿਭਾਗ ਚਲਾਉਣ ਲਈ ਖ਼ੁਦ ਚੁਣਿਆ ਸੀ।
ਦੱਸ ਦੇਈਏ ਦੁਨੀਆ ਵਿੱਚ ਅੱਤਵਾਦ ਦਾ ਸਭ ਤੋਂ ਖੂੰਖਾਰ ਨਾਂ ਅਬੂ ਬਕਰ ਅਲ ਬਗਦਾਦੀ ਸ਼ਨੀਵਾਰ ਦੀ ਰਾਤ ਨੂੰ ਮਾਰਿਆ ਗਿਆ। ਉਸ ਨੂੰ ਅਮਰੀਕੀ ਫੌਜ ਨੇ ਉੱਤਰ ਪੱਛਮ ਇਲਾਕੇ ਵਿੱਚ ਮਾਰਿਆ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਖ਼ੁਦ ਇਸ ਆਪਰੇਸ਼ਨ ਨੂੰ ਲਾਈਵ ਦੇਖ ਰਹੇ ਸੀ। ਬਗਦਾਦੀ ਇੱਕ ਸੁਰੰਗ ਵਿੱਚ ਲੁਕਿਆ ਸੀ ਪਰ ਘੇਰਾਬੰਦੀ ਅਜਿਹੀ ਸੀ ਕਿ ਉਸ ਕੋਲ ਬਚਣ ਦਾ ਕੋਈ ਚਾਰਾ ਨਹੀਂ ਸੀ। ਉਹ ਮੌਤ ਤੋਂ ਪਹਿਲਾਂ ਸੁਰੰਗ ਵਿੱਚ ਰੋਂਦਾ ਤੇ ਚੀਕਦਾ ਰਿਹਾ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਦੇਸ਼ ਦੀ ਫ਼ੌਜ ਨੇ ਅਬੂ ਬਕਰ ਨੂੰ ਘੇਰਾ ਪਾ ਲਿਆ ਸੀ। ਉਹ ਅਗਲੇ ਪਾਸਿਓਂ ਬੰਦ ਇੱਕ ਸੁਰੰਗ ਵਿੱਚ ਫਸ ਗਿਆ ਤੇ ਉਸ ਨੂੰ ਭਜਣ ਦਾ ਕੋਈ ਰਾਹ ਨਾ ਲੱਭਿਆ, ਤਾਂ ਉਸ ਨੇ ਬੰਬ ਧਮਾਕੇ ਨਾਲ ਖ਼ੁਦ ਨੂੰ ਖ਼ਤਮ ਕਰ ਲਿਆ। ਉਸ ਨਾਲ ਉਸ ਦੇ 8 ਸਾਥੀ ਅੱਤਵਾਦੀ ਵੀ ਉੱਥੇ ਮਾਰੇ ਗਏ। ਟਰੰਪ ਨੇ ਇਹ ਮੰਨਿਆ ਕਿ ਅਲ–ਬਗ਼ਦਾਦੀ ਨਿਸ਼ਚਤਤ ਤੌਰ ’ਤੇ ਲਾਦੇਨ ਤੋਂ ਵੱਡਾ ਅੱਤਵਾਦੀ ਸੀ।