ਪੜਚੋਲ ਕਰੋ
Advertisement
Kabul Bomb Blast : ਅਫਗਾਨਿਸਤਾਨ 'ਚ ਵਿਦੇਸ਼ ਮੰਤਰਾਲੇ ਦੀ ਬਿਲਡਿੰਗ ਦੇ ਗੇਟ 'ਤੇ ਬੰਬ ਧਮਾਕਾ, 20 ਦੀ ਮੌਤ
Kabul Bomb Blast : ਅਫਗਾਨਿਸਤਾਨ ਦੇ ਕਾਬੁਲ ਵਿੱਚ ਸਥਿਤ ਵਿਦੇਸ਼ ਮੰਤਰਾਲੇ ਦੇ ਗੇਟ ਨੇੜੇ ਬੰਬ ਧਮਾਕਾ ਹੋਇਆ ਹੈ। ਇਹ ਬੰਬ ਧਮਾਕਾ ਦੁਪਹਿਰ ਵੇਲੇ ਹੋਇਆ। ਅਫਗਾਨਿਸਤਾਨ ਦੇ ਟੁਲੋ ਨਿਊਜ਼ ਮੁਤਾਬਕ ਧਮਾਕੇ 'ਚ 20 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਹੋਰ ਜ਼ਖਮੀ ਹਨ।
Kabul Bomb Blast : ਅਫਗਾਨਿਸਤਾਨ ਦੇ ਕਾਬੁਲ ਵਿੱਚ ਸਥਿਤ ਵਿਦੇਸ਼ ਮੰਤਰਾਲੇ ਦੇ ਗੇਟ ਨੇੜੇ ਬੰਬ ਧਮਾਕਾ ਹੋਇਆ ਹੈ। ਇਹ ਬੰਬ ਧਮਾਕਾ ਦੁਪਹਿਰ ਵੇਲੇ ਹੋਇਆ। ਅਫਗਾਨਿਸਤਾਨ ਦੇ ਟੁਲੋ ਨਿਊਜ਼ ਮੁਤਾਬਕ ਧਮਾਕੇ 'ਚ 20 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਹੋਰ ਜ਼ਖਮੀ ਹਨ। ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਸਥਾਨਕ ਲੋਕਾਂ ਮੁਤਾਬਕ ਧਮਾਕੇ ਦੀ ਆਵਾਜ਼ ਦੂਰ-ਦੂਰ ਤੱਕ ਸੁਣਾਈ ਦਿੱਤੀ। ਕਾਬੁਲ ਸੁਰੱਖਿਆ ਏਜੰਸੀ ਦੇ ਬੁਲਾਰੇ ਖਾਲਿਦ ਜ਼ਦਰਾਨ ਨੇ ਟਵੀਟ ਕਰਕੇ ਧਮਾਕੇ ਦੀ ਪੁਸ਼ਟੀ ਕੀਤੀ ਹੈ।
ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਜਾ ਰਹੀਆਂ ਤਸਵੀਰਾਂ 'ਚ ਮ੍ਰਿਤਕਾਂ ਦੀਆਂ ਲਾਸ਼ਾਂ ਸੜਕ 'ਤੇ ਪਈਆਂ ਦਿਖਾਈ ਦੇ ਰਹੀਆਂ ਹਨ। ਫਿਲਹਾਲ ਕਿਸੇ ਵੀ ਗਰੁੱਪ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਖਾਲਿਦ ਜ਼ਦਰਾਨ ਨੇ ਦੱਸਿਆ ਕਿ ਸੁਰੱਖਿਆ ਬਲ ਮੌਕੇ 'ਤੇ ਪਹੁੰਚ ਗਏ ਹਨ। ਧਮਾਕੇ ਦੇ ਪੀੜਤਾਂ ਨੂੰ ਕਾਬੁਲ ਵਿੱਚ ਵਿਦੇਸ਼ ਮੰਤਰਾਲੇ ਦੇ ਨੇੜੇ ਐਮਰਜੈਂਸੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਬੰਬ ਧਮਾਕੇ ਵਿੱਚ ਜ਼ਖਮੀ ਹੋਏ ਲੋਕਾਂ ਦੇ ਰਿਸ਼ਤੇਦਾਰ ਹਸਪਤਾਲ ਦੇ ਬਾਹਰ ਉਡੀਕ ਕਰ ਰਹੇ ਹਨ। ਲੋਕ ਧਮਾਕੇ ਵਿਚ ਨੁਕਸਾਨੇ ਗਏ ਆਪਣੇ ਰਿਸ਼ਤੇਦਾਰਾਂ ਦੀ ਭਾਲ ਕਰ ਰਹੇ ਹਨ।
ਫੌਜ ਦੇ ਹਵਾਈ ਅੱਡੇ ਨੇੜੇ ਧਮਾਕਾ
ਇਸੇ ਮਹੀਨੇ ਅਫਗਾਨਿਸਤਾਨ ਦੇ ਕਾਬੁਲ ਹਵਾਈ ਅੱਡੇ 'ਤੇ ਬੰਬ ਧਮਾਕਾ ਹੋਇਆ ਸੀ। ਹਵਾਈ ਅੱਡੇ 'ਤੇ ਹੋਏ ਬੰਬ ਧਮਾਕੇ 'ਚ ਕਰੀਬ 10 ਲੋਕਾਂ ਦੀ ਮੌਤ ਹੋ ਗਈ ਸੀ , ਜਦਕਿ 8 ਲੋਕ ਜ਼ਖਮੀ ਹੋ ਗਏ ਸਨ। ਤਾਲਿਬਾਨ ਦੇ ਗ੍ਰਹਿ ਮੰਤਰਾਲੇ ਦੇ ਬੁਲਾਰੇ ਨੇ ਇਹ ਵੀ ਜਾਣਕਾਰੀ ਦਿੱਤੀ ਸੀ ਕਿ ਅਬਦੁਲ ਨਫੀ ਤਕੂਰ ਨੇ ਕਿਹਾ ਸੀ ਕਿ ਇਹ ਧਮਾਕਾ ਆਰਮੀ ਏਅਰਪੋਰਟ ਦੇ ਮੁੱਖ ਗੇਟ ਕੋਲ ਹੋਇਆ ਹੈ।
ਲਗਾਤਾਰ ਹੋ ਰਹੇ ਨੇ ਹਮਲੇ
ਅਫਗਾਨਿਸਤਾਨ 'ਚ ਪਿਛਲੇ ਕੁਝ ਮਹੀਨਿਆਂ 'ਚ ਬੰਬ ਧਮਾਕਿਆਂ ਵਰਗੀਆਂ ਘਟਨਾਵਾਂ 'ਚ ਲਗਾਤਾਰ ਵਾਧਾ ਹੋਇਆ ਹੈ। ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਚੀਨੀ ਮਾਲਕ ਦੇ ਹੋਟਲ ਨੂੰ ਨਿਸ਼ਾਨਾ ਬਣਾਇਆ ਗਿਆ। ਤਾਲਿਬਾਨ ਨੇ ਸਾਲ 2021 ਅਗਸਤ 'ਚ ਅਫਗਾਨਿਸਤਾਨ 'ਤੇ ਕਬਜ਼ਾ ਕਰ ਲਿਆ ਸੀ। ਇਸਲਾਮਿਕ ਸਟੇਟ ਦੀ ਅਫਗਾਨ ਸ਼ਾਖਾ ਨਾਲ ਜੁੜੇ ਸਮੂਹਾਂ ਨੇ ਹਜ਼ਾਰਾ ਨਸਲੀ, ਅਫਗਾਨ ਸ਼ੀਆ, ਸੂਫੀਆਂ ਅਤੇ ਹੋਰਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਬੰਬ ਧਮਾਕੇ ਕੀਤੇ, ਸੈਂਕੜੇ ਮਾਰੇ ਅਤੇ ਜ਼ਖਮੀ ਹੋਏ ਸਨ। ਪਿਛਲੇ ਸਾਲ 6 ਦਸੰਬਰ ਨੂੰ ਅਫਗਾਨਿਸਤਾਨ ਦੇ ਪੂਰਬੀ ਨੰਗਰਹਾਰ ਸੂਬੇ ਦੀ ਰਾਜਧਾਨੀ ਜਲਾਲਾਬਾਦ ਬਲਖ ਦੇ ਕਰੰਸੀ ਐਕਸਚੇਂਜ ਬਾਜ਼ਾਰ 'ਚ ਜ਼ਬਰਦਸਤ ਧਮਾਕਾ ਹੋਇਆ ਸੀ।

Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਜਲੰਧਰ
ਪੰਜਾਬ
ਜਲੰਧਰ
ਲੁਧਿਆਣਾ
Advertisement