Afghanistan Update: ਤਾਲਿਬਾਨ ਨੇ ਉਡਾਈ ਵਿਸ਼ਵ ਸ਼ਕਤੀ ਅਮਰੀਕਾ ਦੀ ਨੀਂਦ, ਅਫ਼ਗ਼ਾਨਿਸਤਾਨ ’ਚ ਤਖ਼ਤਾ ਪਲਟਣ ਮਗਰੋਂ ਹੈਰਾਨ-ਪ੍ਰੇਸ਼ਾਨ
ਕਾਬੁਲ ਹਵਾਈ ਅੱਡੇ 'ਤੇ ਗੋਲੀਬਾਰੀ ਦੀਆਂ ਖਬਰਾਂ ਨੇ ਅਮਰੀਕੀਆਂ ਨੂੰ ਉਡਾਣਾਂ ਦੀ ਉਡੀਕ ਕਰਦਿਆਂ ਪਨਾਹ ਲੈਣ ਲਈ ਮਜਬੂਰ ਕੀਤਾ। ਜਿਸ ਰਫ਼ਤਾਰ ਨਾਲ ਤਾਲਿਬਾਨ ਨੇ ਅਫਗਾਨਿਸਤਾਨ 'ਤੇ ਕਬਜ਼ਾ ਕੀਤਾ, ਉਸ ਤੋਂਅਮਰੀਕੀ ਅਧਿਕਾਰੀ ਡਾਢੇ ਹੈਰਾਨ ਤੇ ਪ੍ਰੇਸ਼ਾਨ ਸੀ
ਨਵੀਂ ਦਿੱਲੀ: ਅਫਗਾਨਿਸਤਾਨ 'ਤੇ ਹੁਣ ਤਾਲਿਬਾਨ ਦਾ ਕਬਜ਼ਾ ਹੈ। ਜਿਸ ਰਫ਼ਤਾਰ ਨਾਲ ਤਾਲਿਬਾਨ ਨੇ ਅਫਗਾਨਿਸਤਾਨ 'ਤੇ ਕਬਜ਼ਾ ਕੀਤਾ, ਉਸ ਤੋਂ ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਤੇ ਹੋਰ ਚੋਟੀ ਦੇ ਅਮਰੀਕੀ ਅਧਿਕਾਰੀ ਡਾਢੇ ਹੈਰਾਨ ਤੇ ਪ੍ਰੇਸ਼ਾਨ ਸਨ। ਵਿਦੇਸ਼ ਮੰਤਰੀ ਐਂਟਨੀ ਬਲਿੰਕੇਨ ਨੇ ਸੀਐਨਐਨ ਨੂੰ ਅਫ਼ਗਾਨ ਫ਼ੌਜ ਦਾ ਹਵਾਲਾ ਦਿੰਦੇ ਹੋਏ ਕਿਹਾ, "ਅਸੀਂ ਦੇਖਿਆ ਕਿ ਅਫ਼ਗਾਨ ਫ਼ੌਜ ਦੇਸ਼ ਦੀ ਰੱਖਿਆ ਕਰਨ ਵਿੱਚ ਅਸਮਰੱਥ ਰਹੀ ਤੇ ਇਹ ਸਾਡੀ ਉਮੀਦ ਤੋਂ ਬਹੁਤ ਜਲਦੀ ਹੋਇਆ।"
ਅਫਗਾਨ ਸਰਕਾਰ ਦਾ ਤੇਜ਼ੀ ਨਾਲ ਡਿੱਗਣਾ ਤੇ ਉੱਥੇ ਫੈਲੀ ਅਰਾਜਕਤਾ ਬਾਇਡੇਨ ਲਈ ਕਮਾਂਡਰ-ਇਨ-ਚੀਫ ਵਜੋਂ ਇੱਕ ਗੰਭੀਰ ਪ੍ਰੀਖਿਆ ਹੈ। ਐਤਵਾਰ ਤੱਕ, ਪ੍ਰਸ਼ਾਸਨ ਦੇ ਮੁੱਖ ਅਧਿਕਾਰੀਆਂ ਨੇ ਮੰਨਿਆ ਕਿ ਉਹ ਅਫ਼ਗ਼ਾਨ ਸੁਰੱਖਿਆ ਬਲਾਂ ਦੀ ਤੇਜ਼ੀ ਨਾਲ ਹੋਈ ਹਾਰ ਤੋਂ ਹੈਰਾਨ ਸਨ ਕਿਉਂਕਿ ਉਨ੍ਹਾਂ ਨੂੰ ਉਮੀਦ ਨਹੀਂ ਸੀ। ਕਾਬੁਲ ਹਵਾਈ ਅੱਡੇ 'ਤੇ ਗੋਲੀਬਾਰੀ ਦੀਆਂ ਖਬਰਾਂ ਨੇ ਅਮਰੀਕੀਆਂ ਨੂੰ ਉਡਾਣਾਂ ਦੀ ਉਡੀਕ ਕਰਦਿਆਂ ਪਨਾਹ ਲੈਣ ਲਈ ਮਜਬੂਰ ਕੀਤਾ।
ਅਫਗਾਨਿਸਤਾਨ ਵਿੱਚ ਉਥਲ-ਪੁਥਲ ਰਾਸ਼ਟਰਪਤੀ ਬਾਇਡੇਨ ਵੱਲ ਅਣਚਾਹੇ ਧਿਆਨ ਲਿਜਾਂਦੀ ਹੈ ਕਿਉਂਕਿ ਉਨ੍ਹਾਂ ਨੇ ਮਹਾਂਮਾਰੀ ’ਚੋਂ ਨਿੱਕਲਣ, ਬੁਨਿਆਦੀ ਢਾਂਚੇ ਦੇ ਖਰਚਿਆਂ ਲਈ ਸੰਸਦ ਦੀ ਪ੍ਰਵਾਨਗੀ ਲੈਣ ਅਤੇ ਵੋਟ ਦੇ ਅਧਿਕਾਰਾਂ ਦੀ ਰਾਖੀ ਸਮੇਤ ਘਰੇਲੂ ਏਜੰਡਿਆਂ 'ਤੇ ਜ਼ਿਆਦਾ ਧਿਆਨ ਕੇਂਦ੍ਰਿਤ ਕੀਤਾ ਹੈ।
ਵ੍ਹਾਈਟ ਹਾਊਸ ਦੇ ਅਧਿਕਾਰੀਆਂ ਅਨੁਸਾਰ, ਬਾਇਡੇਨ ਐਤਵਾਰ ਨੂੰ ਕੈਂਪ ਡੇਵਿਡ ਵਿੱਚ ਰਹੇ, ਜਿੱਥੇ ਉਨ੍ਹਾਂ ਨੂੰ ਲਗਾਤਾਰ ਅਫਗਾਨਿਸਤਾਨ ਬਾਰੇ ਜਾਣਕਾਰੀ ਦਿੱਤੀ ਗਈ ਤੇ ਆਪਣੀ ਰਾਸ਼ਟਰੀ ਸੁਰੱਖਿਆ ਟੀਮ ਦੇ ਮੈਂਬਰਾਂ ਨਾਲ ਕਾਨਫਰੰਸ ਕਾਲਾਂ ਕੀਤੀਆਂ ਗਈਆਂ। ਅਗਲੇ ਕਈ ਦਿਨ ਇਹ ਨਿਰਧਾਰਤ ਕਰਨ ਵਿੱਚ ਅਹਿਮ ਹੋ ਸਕਦੇ ਹਨ ਕਿ ਕੀ ਅਮਰੀਕਾ ਹਾਲਾਤ ਉੱਤੇ ਕੁਝ ਹੱਦ ਤਕ ਕੰਟਰੋਲ ਹਾਸਲ ਕਰਨ ਦੇ ਯੋਗ ਹੈ ਜਾਂ ਨਹੀਂ।
"ਕਾਬੁਲ ਦਾ ਪਤਨ ਅਮਰੀਕੀ ਇਤਿਹਾਸ ਦੀ ਸਭ ਤੋਂ ਵੱਡੀ ਹਾਰ: ਟ੍ਰੰਪ
ਇਸ ਦੌਰਾਨ, ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟ੍ਰੰਪ ਨੇ ਕਿਹਾ ਹੈ ਕਿ ਤਾਲਿਬਾਨ ਦਾ ਵਿਰੋਧ ਕੀਤੇ ਬਿਨਾਂ ਕਾਬੁਲ ਦਾ ਇੰਝ ਪਤਨ ਹੋਣਾ ਅਮਰੀਕੀ ਇਤਿਹਾਸ ਦੀ ਸਭ ਤੋਂ ਵੱਡੀ ਹਾਰ ਵਜੋਂ ਦਰਜ ਕੀਤਾ ਜਾਵੇਗਾ। ਸੰਯੁਕਤ ਰਾਸ਼ਟਰ ਵਿੱਚ ਅਮਰੀਕਾ ਦੇ ਸਾਬਕਾ ਰਾਜਦੂਤ ਨਿੱਕੀ ਹੈਲੇ ਨੇ ਇਸ ਨੂੰ ਬਾਇਡੇਨ ਪ੍ਰਸ਼ਾਸਨ ਦੀ ਅਸਫਲਤਾ ਕਰਾਰ ਦਿੱਤਾ ਹੈ।
ਟ੍ਰੰਪ ਨੇ ਕਾਬੁਲ ਵਿੱਚ ਰਾਸ਼ਟਰਪਤੀ ਮਹਿਲ ’ਤੇ ਤਾਲਿਬਾਨ ਦੇ ਕਾਬਜ਼ ਹੋਣ ਤੋਂ ਬਾਅਦ ਇੱਕ ਬਿਆਨ ਰਾਹੀਂ ਦੱਸਿਆ ਕਿ ਅਫ਼ਗ਼ਾਨਿਸਤਾਨ ਦੇ ਕਈ ਚੁਣੇ ਹੋਏ ਨੇਤਾ, ਰਾਸ਼ਟਰਪਤੀ ਅਸ਼ਰਫ ਗਨੀ ਆਪਣੇ ਸੀਨੀਅਰ ਅਧਿਕਾਰੀਆਂ ਦੇ ਨਾਲ ਦੇਸ਼ ਛੱਡ ਕੇ ਤਾਜਿਕਸਤਾਨ ਚਲੇ ਗਏ ਹਨ: “ਬਾਇਡੇਨ ਨੇ ਅਫਗਾਨਿਸਤਾਨ ਵਿੱਚ ਜੋ ਕੀਤਾ ਉਹ ਬੇਮਿਸਾਲ ਹੈ। ਇਸ ਨੂੰ ਅਮਰੀਕੀ ਇਤਿਹਾਸ ਦੀ ਸਭ ਤੋਂ ਵੱਡੀ ਹਾਰ ਵਜੋਂ ਯਾਦ ਕੀਤਾ ਜਾਵੇਗਾ।”
ਇਹ ਵੀ ਪੜ੍ਹੋ: ਪੰਜਾਬ ਦੇ ਪਹਿਲੇ ਫੁਲ ਏਸੀ ਸਰਕਾਰੀ ਹਾਈ ਸਮਾਰਟ ਸਕੂਲ ਦਾ ਉਦਘਾਟਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin