Kabul Rocket Attack: ਕਾਬੁਲ ਦੀਆਂ ਸੜਕਾਂ 'ਤੇ ਮੁੜ ਵਰ੍ਹੇ ਗੋਲੇ, ਇੱਕ ਮਹੀਨੇ 'ਚ 2 ਵੱਡੇ ਰਾਕੇਟ ਹਮਲੇ
ਕਾਬੁਲ ਦੇ ਲੋਕ ਰਾਤ ਨੂੰ ਆਪਣੇ ਘਰਾਂ ਵਿੱਚ ਸੌਣ ਦੀ ਤਿਆਰੀ ਕਰ ਰਹੇ ਸੀ, ਉਸੇ ਸਮੇਂ ਇੱਥੇ ਰਾਕੇਟ ਹਮਲਾ ਹੋਇਆ, ਜਿਸ ਤੋਂ ਬਾਅਦ ਭਗਦੜ ਮਚ ਗਈ ਤੇ ਲੋਕ ਘਰ ਛੱਡ ਭੱਜਣ ਲੱਗੇ।
ਕਾਬੁਲ: ਅਫਗਾਨਿਸਤਾਨ 'ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਉਥੋਂ ਦੇ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ। ਰਾਜਧਾਨੀ ਕਾਬੁਲ ਸਭ ਤੋਂ ਜ਼ਿਆਦਾ ਪ੍ਰੇਸ਼ਾਨ ਹੈ। ਇੱਕ ਮਹੀਨੇ ਦੇ ਅੰਦਰ ਕਾਬੁਲ ਵਿੱਚ ਦੋ ਵੱਡੇ ਰਾਕੇਟ ਹਮਲੇ ਕੀਤੇ ਗਏ। ਅਜੇ ਬਹੁਤ ਦਿਨ ਨਹੀਂ ਹੋਏ ਸੀ ਜਦੋਂ ਕਾਬੁਲ ਹਵਾਈ ਅੱਡੇ 'ਤੇ ਅੱਤਵਾਦੀ ਹਮਲਾ ਹੋਇਆ, ਕੁਝ ਅਜਿਹਾ ਹੀ ਵੀਰਵਾਰ ਰਾਤ ਕਾਬੁਲ ਦੇ 'ਚ ਮੁੜ ਵੇਖਣ ਨੂੰ ਮਿਲਿਆ।
ਦੱਸ ਦਈਏ ਕਿ ਕਾਬੁਲ ਦੇ ਖੈਰਖਾਨੇਹ ਇਲਾਕੇ ਵਿੱਚ ਵੀਰਵਾਰ ਰਾਤ ਕਰੀਬ 9 ਵਜੇ ਇੱਕ-ਇੱਕ ਕਰਕੇ ਕਈ ਰਾਕੇਟ ਹਮਲੇ ਕੀਤੇ ਗਏ। ਹਾਲਾਂਕਿ ਇਸ ਹਮਲੇ ਵਿੱਚ ਚਮਤਲਾਹ ਇਲੈਕਟ੍ਰਿਕ ਸਬ-ਸਟੇਸ਼ਨ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਪਰ ਹਮਲਾਵਰ ਨਿਸ਼ਾਨਾ ਖੁੰਝ ਗਏ। ਹੁਣ ਤੱਕ, ਇਸ ਹਮਲੇ ਵਿੱਚ ਜਾਨੀ ਤੇ ਮਾਲੀ ਨੁਕਸਾਨ ਦਾ ਕੋਈ ਖ਼ਬਰ ਨਹੀਂ ਤੇ ਨਾ ਹੀ ਕਿਸੇ ਸੰਗਠਨ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ। ਅਜਿਹੇ ਵਿੱਚ ਰਾਕੇਟ ਹਮਲੇ ਨੂੰ ਲੈ ਕੇ ਕਈ ਸਵਾਲ ਖੜ੍ਹੇ ਹੋ ਰਹੇ ਹਨ।
ਹਮਲੇ ਦੇ ਪਿੱਛੇ ਆਈਐਸ-ਖੁਰਾਸਾਨ?
ਤਾਲਿਬਾਨ ਲੜਾਕੂ ਅਨਪੜ੍ਹ ਹਨ, 99 ਫੀਸਦੀ ਲੜਾਕਿਆਂ ਕੋਲ ਨਾ ਤਾਂ ਤਕਨੀਕ ਦਾ ਗਿਆਨ ਹੈ ਤੇ ਨਾ ਹੀ ਤਜਰਬਾ। ਅਫਗਾਨਿਸਤਾਨ 'ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਜਿਹੀਆਂ ਬਹੁਤ ਸਾਰੀਆਂ ਤਸਵੀਰਾਂ ਸਾਹਮਣੇ ਆਈਆਂ ਜਿਨ੍ਹਾਂ ਨੂੰ ਦੇਖ ਕੇ ਇਹ ਕਿਹਾ ਗਿਆ ਕਿ ਕਿਸੇ ਨੇ ਤਾਲਿਬਾਨ ਦੇ ਹੱਥਾਂ ਵਿੱਚ ਰੇਜ਼ਰ ਫੜਾ ਦਿੱਤਾ।
ਉਂਝ, ਇਹ ਪਹਿਲੀ ਵਾਰ ਨਹੀਂ ਹੈ ਜਦੋਂ ਰਾਜਧਾਨੀ ਕਾਬੁਲ ਵਿੱਚ ਇਸ ਤਰ੍ਹਾਂ ਦੇ ਰਾਕੇਟ ਹਮਲੇ ਹੋਏ ਹੋਣ। ਇਸ ਤੋਂ ਪਹਿਲਾਂ 26 ਅਗਸਤ ਨੂੰ ਅਫਗਾਨਿਸਤਾਨ ਦੇ ਕਾਬੁਲ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਅੱਤਵਾਦੀ ਹਮਲਾ ਹੋਇਆ ਸੀ। ਇਸ ਹਮਲੇ ਵਿੱਚ 13 ਅਮਰੀਕੀ ਸੈਨਿਕ ਅਤੇ 100 ਤੋਂ ਵੱਧ ਲੋਕ ਮਾਰੇ ਗਏ ਸੀ। ਉਸ ਸਮੇਂ ਹਮਲੇ ਦੀ ਜ਼ਿੰਮੇਵਾਰੀ ISIS-K ਨੇ ਲਈ ਸੀ। 30 ਅਗਸਤ ਨੂੰ ਕਾਬੁਲ ਹਵਾਈ ਅੱਡੇ 'ਤੇ ਲਗਪਗ ਪੰਜ ਰਾਕੇਟ ਦਾਗੇ ਗਏ, ਪਰ ਅਮਰੀਕੀ ਫੌਜ ਦੀ ਮਿਜ਼ਾਈਲ ਰੱਖਿਆ ਪ੍ਰਣਾਲੀ ਨੇ ਉਨ੍ਹਾਂ ਨੂੰ ਹਵਾ ਵਿੱਚ ਤਬਾਹ ਕਰ ਦਿੱਤਾ।
ਤਾਲਿਬਾਨ ਦੇ ਅਫਗਾਨਿਸਤਾਨ 'ਤੇ ਕਬਜ਼ਾ ਕਰਨ ਦੇ ਬਾਅਦ ਤੋਂ ਕਾਬੁਲ ਵਿੱਚ ਸਥਿਤੀ ਬਹੁਤ ਤਣਾਅਪੂਰਨ ਹੈ। ਲੋਕ ਦਹਿਸ਼ਤ ਵਿੱਚ ਰਹਿ ਰਹੇ ਹਨ। ਇਸ ਗੱਲ ਦਾ ਡਰ ਹੈ ਕਿ ਜੇ ਉਹ ਬਾਹਰ ਆਏ ਤਾਂ ਤਾਲਿਬਾਨ ਤਬਾਹੀ ਮਚਾਵੇਗਾ।
ਇਹ ਵੀ ਪੜ੍ਹੋ: Farm Laws: ਖੇਤੀ ਕਾਨੂੰਨਾਂ ਦਾ ਇੱਕ ਸਾਲ: ਅੱਜ ਅਕਾਲੀ ਦਲ ਮਨਾ ਰਿਹਾ ‘ਕਾਲਾ ਦਿਵਸ’, ਆਮ ਆਦਮੀ ਪਾਰਟੀ ਦਾ ਪੰਜਾਬ ’ਚ ਕੈਂਡਲ ਮਾਰਚ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904