ਪੜਚੋਲ ਕਰੋ
ਹਾਰ ਤੋਂ ਬਾਅਦ ਗੌਲਫ ਖੇਡਣ ਨਿੱਕਲੇ ਡੌਨਾਲਡ ਟਰੰਪ, ਲੋਕਾਂ ਨੇ ਪਾਇਆ ਘੇਰਾ
ਇਕ ਪਾਸੇ ਟਰੰਪ ਚੋਣਾਂ 'ਚ ਮਿਲੀ ਕਰਾਰੀ ਹਾਰ ਨੂੰ ਗੌਲਫ ਖੇਡਣ ਦੀ ਆੜ 'ਚ ਲੁਕਾਉਂਦੇ ਨਜ਼ਰ ਆਏ ਉੱਥੇ ਹੀ ਜਨਤਾ ਦਾ ਉਨ੍ਹਾਂ ਨੂੰ ਇਸ ਤਰ੍ਹਾਂ ਘੇਰਨਾ ਸਾਫ ਬਿਆਨ ਕਰਦਾ ਹੈ ਕਿ ਲੋਕ ਟਰੰਪ ਤੋਂ ਨਾਉਮੀਦ ਹੋ ਚੁੱਕੇ ਸਨ।

ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਲਈ ਹੋਈਆਂ ਚੋਣਾਂ ਦੇ ਨਤੀਜੇ ਆ ਚੁੱਕੇ ਹਨ। ਜੋ ਬਾਇਡਨ ਦੇਸ਼ ਦੇ 46ਵੇਂ ਰਾਸ਼ਟਰਪਤੀ ਹੋਣਗੇ। ਉੱਥੇ ਹੀ ਹਾਰ ਤੋਂ ਬਾਅਦ ਡੌਨਾਲਡ ਟਰੰਪ ਗੌਲਫ ਖੇਡਣ ਲਈ ਵਰਜੀਨੀਆ ਨਿੱਏ। ਜਦੋਂ ਗੌਲਫ ਖੇਡ ਕੇ ਵਾਪਸ ਪਰਤ ਰਹੇ ਸਨ ਤਾਂ ਇਸ ਦੌਰਾਨ ਕਾਫੀ ਲੋਕ ਉੱਥੇ ਪਹੁੰਚ ਗਏ। ਲੋਕਾਂ ਨੇ ਟਰੰਪ ਨੂੰ ਘੇਰ ਲਿਆ ਤੇ ਉਨ੍ਹਾਂ ਖਿਲਾਫ ਹੂਟਿੰਗ ਸ਼ੁਰੂ ਕਰ ਦਿੱਤੀ। ਜਿੱਥੇ ਇਕ ਪਾਸੇ ਟਰੰਪ ਚੋਣਾਂ 'ਚ ਮਿਲੀ ਕਰਾਰੀ ਹਾਰ ਨੂੰ ਗੌਲਫ ਖੇਡਣ ਦੀ ਆੜ 'ਚ ਲੁਕਾਉਂਦੇ ਨਜ਼ਰ ਆਏ ਉੱਥੇ ਹੀ ਜਨਤਾ ਦਾ ਉਨ੍ਹਾਂ ਨੂੰ ਇਸ ਤਰ੍ਹਾਂ ਘੇਰਨਾ ਸਾਫ ਬਿਆਨ ਕਰਦਾ ਹੈ ਕਿ ਲੋਕ ਟਰੰਪ ਤੋਂ ਨਾਉਮੀਦ ਹੋ ਚੁੱਕੇ ਸਨ। ਇਸੇ ਕਾਰਨ ਉਨ੍ਹਾਂ ਨੂੰ ਚੋਣਾਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਜੋ ਬਾਇਡਨ ਦੀ ਜਿੱਤ ਨੂੰ ਮੋਦੀ ਨੇ ਦੱਸਿਆ ਸ਼ਾਨਦਾਰ, ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਵੀ ਦਿੱਤੀ ਵਧਾਈ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਹੋਣਗੇ ਬਾਇਡਨ ਜੋ ਬਾਇਡਨ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਹੋਣਗੇ। ਜੋ ਬਾਇਡਨ ਨੂੰ 290 ਇਲਕੈਟੋਰਲ ਵੋਟ ਮਿਲੇ ਜਦਕਿ ਟਰੰਪ ਨੂੰ 214 ਇਲੈਕਟੋਰਲ ਵੋਟ ਹਾਸਲ ਹੋਏ। ਬਹੁਮਤ ਦਾ ਅੰਕੜਾ 270 ਹੈ ਜਿਸ ਨੂੰ ਬਾਇਡਨ ਨੇ ਪਾਰ ਕਰ ਲਿਆ ਹੈ। ਬਾਇਡਨ ਦੀ ਜਿੱਤ ਤੋਂ ਬਾਅਦ ਲੋਕ ਅਮਰੀਕਾ 'ਚ ਸੜਕਾਂ 'ਤੇ ਆਕੇ ਜਸ਼ਨ ਮਨਾ ਰਹੇ ਹਨ। US Elections: ਆਖਿਰ ਕਿੱਥੇ ਹੋਈ ਟਰੰਪ ਤੋਂ ਗਲਤੀ, ਕਿਵੇਂ ਮਿਲੀ ਬਾਇਡਨ ਨੂੰ ਇਤਿਹਾਸਕ ਜਿੱਤ? ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















