ਪੜਚੋਲ ਕਰੋ
ਭਾਰਤ ਤੇ ਗੁਆਂਢੀ ਮੁਲਕ ਵਿਚਾਲੇ ਹਵਾਈ ਸੇਵਾ ਸ਼ੁਰੂ, ਟੂਰਿਸਟ ਵੀਜ਼ਾ ਦੀ ਹਾਲੇ ਇਜਾਜ਼ਤ ਨਹੀਂ
ਭਾਰਤ ਵੱਲੋਂ ਸਿਰਫ਼ ਏਅਰ ਇੰਡੀਆ ਦੀ ਉਡਾਣ ਕਾਠਮੰਡੂ ਲਈ ਰਵਾਨਾ ਹੋਵੇਗੀ; ਜਿਸ ਵਿੱਚ ਭਾਰਤੀ, ਨੇਪਾਲੀ, OCI/PIO ਤੇ ਭਾਰਤੀ ਵੀਜਾ ਵਾਲੇ ਯਾਤਰੀਆਂ ਨੂੰ ਹੀ ਸਫ਼ਰ ਕਰਨ ਦੀ ਇਜਾਜ਼ਤ ਹੋਵੇਗੀ। ਟੂਰਿਸਟ ਵੀਜ਼ਾ ਵਾਲੇ ਯਾਤਰੀਆਂ ਨੂੰ ਹਾਲੇ ਉਡੀਕ ਕਰਨੀ ਹੋਵੇਗੀ।

ਸੰਕੇਤਕ ਤਸਵੀਰ
ਨਵੀਂ ਦਿੱਲੀ: ਕੋਰੋਨਾਵਾਇਰਸ ਦੀ ਲਾਗ ਫੈਲਣ ਤੇ ਲੌਕਡਾਊਨ ਦੌਰਾਨ ਬੰਦ ਕੀਤੀ ਗਈ ਭਾਰਤ ਤੇ ਨੇਪਾਲ ਵਿਚਾਲੇ ਹਵਾਈ ਸੇਵਾ ਮੁੜ ਸ਼ੁਰੂ ਹੋਣ ਜਾ ਰਹੀ ਹੈ। ਦੋਵੇਂ ਦੇਸ਼ਾਂ ਨੇ ਇਸ ਉੱਤੇ ਸਹਿਮਤੀ ਪ੍ਰਗਟਾ ਦਿੱਤੀ ਹੈ। ਦੋਵੇਂ ਪਾਸਿਓਂ ਹਾਲੇ ਇੱਕ-ਇੱਕ ਉਡਾਣ ਹੀ ਸ਼ੁਰੂ ਕੀਤੀ ਗਈ ਹੈ। ਇਸ ਤੋਂ ਪਹਿਲਾਂ ਦੋਵੇਂ ਦੇਸ਼ਾਂ ਨੇ ਹਵਾਈ ਸੇਵਾ ਮੁੜ ਸ਼ੁਰੂ ਕਰਨ ਉੱਤੇ ਆਪਣੀ ਸਹਿਮਤੀ ਪ੍ਰਗਟਾਈ ਸੀ। ਭਾਰਤ ਵੱਲੋਂ ਸਿਰਫ਼ ਏਅਰ ਇੰਡੀਆ ਦੀ ਉਡਾਣ ਕਾਠਮੰਡੂ ਲਈ ਰਵਾਨਾ ਹੋਵੇਗੀ; ਜਿਸ ਵਿੱਚ ਭਾਰਤੀ, ਨੇਪਾਲੀ, OCI/PIO ਤੇ ਭਾਰਤੀ ਵੀਜਾ ਵਾਲੇ ਯਾਤਰੀਆਂ ਨੂੰ ਹੀ ਸਫ਼ਰ ਕਰਨ ਦੀ ਇਜਾਜ਼ਤ ਹੋਵੇਗੀ। ਟੂਰਿਸਟ ਵੀਜ਼ਾ ਵਾਲੇ ਯਾਤਰੀਆਂ ਨੂੰ ਹਾਲੇ ਉਡੀਕ ਕਰਨੀ ਹੋਵੇਗੀ। ਨਵੇਂ ਖੇਤੀ ਕਾਨੂੰਨਾਂ ਖਿਲਾਫ ਉੱਠਿਆ ਬੀਜੇਪੀ ਸਰਕਾਰ ਵਾਲਾ ਇੱਕ ਹੋਰ ਸੂਬਾ, ਹਿਮਾਚਲ ਦੇ ਕਿਸਾਨਾਂ ਖੋਲ੍ਹਿਆ ਮੋਰਚਾ ਫ਼ਲਾਈਟ ਸਰਵਿਸ ਤਹਿਤ ਸਾਰੇ ਮੈਡੀਕਲ ਪ੍ਰੋਟੋਕੋਲ ਨਾਲ ਏਅਰ ਬਬਲ ਅਧੀਨ ਹਵਾਈ ਸੇਵਾ ਸ਼ੁਰੂ ਹੋਵੇਗੀ। ਵਾਇਰਸ ਫੈਲਣ ਤੇ ਫਿਰ ਲੌਕਡਾਊਨ ਕਾਰਣ ਹਵਾਈ ਸੇਵਾ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਗਈ ਸੀ। ਦੋਵੇਂ ਦੇਸ਼ ਹੁਣ ਮਹਿਸੂਸ ਕਰ ਰਹੇ ਸਨ ਕਿ ਹਵਾਈ ਸੇਵਾ ਮੁੜ ਸ਼ੁਰੂ ਹੋਣੀ ਚਾਹੀਦੀ ਹੈ ਕਿਉਂਕਿ ਕੁਝ ਲੋਕਾਂ ਦਾ ਆਉਣਾ-ਜਾਣਾ ਬਹੁਤ ਜ਼ਰੂਰੀ ਹੈ। ਭਾਰਤ ਤੇ ਨੇਪਾਲ ਨੇ ਹੁਣ ਆਪਸੀ ਸਹਿਯੋਗ ਵਧਾਉਣ ਦੀ ਦਿਸ਼ਾ ਵਿੱਚ ਕੰਮ ਕਰਨ ਉੱਤੇ ਵੀ ਆਪਣੀ ਸਹਿਮਤੀ ਪ੍ਰਟਾਈ ਹੈ। …ਤੇ ਇਸ ਲਈ ਮੇਲਾਨੀਆ ਤੇ ਟਰੰਪ ਦੀ ਟੁੱਟ ਜਾਵੇਗੀ ‘ਤੜੱਕ ਕਰ ਕੇ’ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
Before You Go
Punjab Govt Employees DA | ਮੁਲਾਜ਼ਮਾਂ ਦੇ DA ਬਕਾਏ 'ਤੇ Bhagwant Mann ਸਰਕਾਰ ਦਾ ਨਵਾਂ ਪੇਚ! | Abp Sanjha
ਟ੍ਰੈਂਡਿੰਗ ਟੌਪਿਕ





















