ਪੜਚੋਲ ਕਰੋ
…ਤੇ ਇਸ ਲਈ ਮੇਲਾਨੀਆ ਤੇ ਟਰੰਪ ਦੀ ਟੁੱਟ ਜਾਵੇਗੀ ‘ਤੜੱਕ ਕਰ ਕੇ’
* ਡੋਨਾਲਡ ਟਰੰਪ ਨੂੰ ਕਰਾਰੀ ਹਾਰ ਮਿਲਣ ਤੋਂ ਬਾਅਦ ਉਸ ਦੀ ਪਤਨੀ ਮੇਲਾਨੀਆ ਟਰੰਪ ਵੀ ਉਸ ਨੂੰ ਛੱਡਣਾ ਚਾਹੁੰਦੀ ਹੈ।* ਮੇਲਾਨੀਆ ਹੁਣ ਵ੍ਹਾਈਟ ਹਾਊਸ ਛੱਡ ਕੇ ਆਪਣੇ ਫਲੋਰਿਡਾ ਦੇ ਘਰ 'ਚ ਸ਼ਿਫਟ ਹੋਣਾ ਚਾਹੁੰਦੀ ਹੈ।

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਡੋਨਾਲਡ ਟਰੰਪ ਨੂੰ ਕਰਾਰੀ ਹਾਰ ਮਿਲਣ ਤੋਂ ਬਾਅਦ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ ਵੀ ਉਨ੍ਹਾਂ ਨੂੰ ਛੱਡਣਾ ਚਾਹੁੰਦੀ ਹੈ। ਮੇਲਾਨੀਆ ਹੁਣ ਵ੍ਹਾਈਟ ਹਾਊਸ ਛੱਡ ਕੇ ਆਪਣੇ ਫ਼ਲੋਰੀਡਾ ਵਾਲੇ ਘਰ ਵਿੱਚ ਸ਼ਿਫ਼ਟ ਹੋਣ ਦਾ ਮਨ ਬਣਾ ਰਹੇ ਹਨ। ਟਰੰਪ ਨੂੰ ਹੁਣ ਉਨ੍ਹਾਂ ਦੇ ਪਰਿਵਾਰ ਦਾ ਵੀ ਸਾਥ ਨਹੀਂ ਮਿਲ ਰਿਹਾ। ਇਸ ਤੋਂ ਪਹਿਲਾਂ ਟਰੰਪ ਦੇ ਜਵਾਈ ਜੇਰਾਰਡ ਕੁਸ਼ਨਰ ਵੀ ਉਨ੍ਹਾਂ ਨੂੰ ਛੱਡ ਕੇ ਚਲੇ ਗਏ ਸਨ। ਇਹ ਵੀ ਦੱਸ ਦੇਈਏ ਕਿ ਟਰੰਪ ਭਾਵੇਂ ਰਾਸ਼ਟਰਪਤੀ ਚੋਣ ਹਾਰ ਗਏ ਹੋਣ ਪਰ ਉਹ ਹਾਲੇ ਵੀ ਆਪਣੀ ਹਾਰ ਮੰਨਣ ਨੂੰ ਤਿਆਰ ਨਹੀਂ ਹਨ। ਲੋਕਾਂ ਦਾ ਮੰਨਣਾ ਹੈ ਕਿ ਟਰੰਪ ਦੇ ਮਾੜੇ ਵਿਵਹਾਰ ਕਾਰਨ ਉਨ੍ਹਾਂ ਦੀ ਹਾਰ ਹੋਈ ਹੈ। ਵਿਆਹ 'ਚ ਬੋਲੀਆਂ ਦੀ ਥਾਂ ਲੱਗੇ ਮੋਦੀ ਮੁਰਦਾਬਾਦ ਨੇ ਨਾਅਰੇ ਤਲਾਕ ਦੇਣ ਦੀਆਂ ਖ਼ਬਰਾਂ ਬਾਰੇ ਹਾਲੇ ਤੱਕ ਮੇਲਾਨੀਆ ਵੱਲੋਂ ਖ਼ੁਦ ਕੋਈ ਬਿਆਨ ਨਹੀਂ ਦਿੱਤਾ ਗਿਆ ਹੈ। ਜੋਅ ਬਾਇਡੇਨ ਅਗਲੇ ਵਰ੍ਹੇ 20 ਜਨਵਰੀ ਨੂੰ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣਗੇ ਪਰ ਮੇਲਾਨੀਆ ਉਸ ਤੋਂ ਪਹਿਲਾਂ ਹੀ ਵ੍ਹਾਈਟ ਹਾਊਸ ਛੱਡ ਕੇ ਜਾਣਾ ਚਾਹੁੰਦੇ ਹਨ। ਰਿਪੋਰਟਾਂ ਮੁਤਾਬਕ ਮੇਲਾਨੀਆ ਨੇ ਮਾਰ-ਏ-ਲੀਗੋ ਸਥਿਤ ਆਲੀਸ਼ਾਨ ਪਾਮ ਬੀਚ ਸਥਿਤ ਇੱਕ ਘਰ ਵਿੱਚ ਸ਼ਿਫ਼ਟ ਹੋਣ ਦੀਆਂ ਤਿਆਰੀਆਂ ਕਰ ਲਈਆਂ ਹਨ। ਮੇਲਾਨੀਆ ਹੁਣ ਉੱਥੇ ਆਪਣਾ ਨਵਾਂ ਦਫ਼ਤਰ ਵੀ ਖੋਲ੍ਹਣਾ ਚਾਹੁੰਦੇ ਹਨ ਤੇ ਨਵੇਂ ਸਿਰੇ ਤੋਂ ਆਪਣੀ ਜ਼ਿੰਦਗੀ ਸ਼ੁਰੂ ਕਰਨੀ ਚਾਹੁੰਦੇ ਹਨ। ਮੇਲਾਨੀਆ ਤੇ ਟਰੰਪ ਦੀ 14 ਸਾਲਾਂ ਦੀ ਇੱਕ ਧੀ ਹੈ, ਜੋ ਫ਼ਿਲਹਾਲ ਉਨ੍ਹਾਂ ਦੇ ਨਾਲ ਹਾ ਰਹਿ ਰਹੀ ਹੈ। ਮੇਲਾਨੀਆ ਆਪਣੀ ਧੀ ਨੂੰ ਆਪਣੇ ਨਾਲ ਹੀ ਰੱਖੇਗੀ। ਉਸ ਨੂੰ ਫ਼ਲੋਰੀਡਾ ਦੇ ਇੱਕ ਸਕੂਲ ਵਿੱਚ ਦਾਖ਼ਲ ਕਰਵਾਉਣ ਦੀ ਯੋਜਨਾ ਵੀ ਹੈ। ਦੇਸ਼ ਦੇ ਸਭ ਤੋਂ ਅਮੀਰ ਪਰਿਵਾਰ 'ਚ ਗੁੰਜੀਆਂ ਕਿਲਕਾਰੀ, ਮੁਕੇਸ਼ ਅੰਬਾਨੀ ਬਣੇ ਦਾਦਾ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
Before You Go
Khanauri Border ’ਤੇ Kisan Andolan ਨੂੰ ਲੈ ਕੇ Governor Kataria ਦਾ ਵੱਡਾ ਬਿਆਨ | Abp Sanjha | Shorts
ਟ੍ਰੈਂਡਿੰਗ ਟੌਪਿਕ
















